ਚੰਡੀਗੜ੍ਹ, 4 ਮਾਰਚ-
ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਉਰਜਾ ਵਿਭਾਗ ਵਿਚ ਇਫ੍ਰਾਸਟਕਚਰ ਨੂੰ ਮਜਬੂਤ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸੀ ਲੜੀ ਵਿਚ ਯਮੁਨਾਨਗਰ ਵਿਚ 800 ਮੇਗਾਵਾਟ ਦਾ ਨਵਾਂ ਬਿਜਲੀ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ। ਇਸੀ ਤਰ੍ਹਾ ਨਾਲ ਬਿਜਲੀ ਦੀ ਪੁਰਾਣੀ ਤਾਰਾਂ/ਘੱਟ ਲੋਡ ਵਾਲੀ ਤਾਰਾਂ ਨੂੰ ਵੀ ਬਦਲਿਆ ਜਾਵੇਗਾ।
ਇਸ ਤੋਂ ਇਲਾਵਾ ਸ੍ਰੀ ਵਿਜ ਨੇ ਦਸਿਆ ਕਿ ਪੁਰਾਣੀ ਬੱਸਾਂ ਨੂੰ ਬਦਲਣ ਦੇ ਨਾਲ-ਨਾਲ ਬੱਸ ਅੱਡਿਆਂ ਦੀ ਹਾਲਤ ਵਿਚ ਵੀ ਸੁਧਾਰ ਕਰ ਆਧੁਨਿਕ ਰੂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਹਰ ਜਿਲ੍ਹੇ ਵਿਚ ਡਰਾਈਵਿੰਗ ਸਕੂਲ ਸਥਾਪਿਤ ਹੋਣਗੇ ਅਤੇ ਹਰੇਕ ਜਿਲ੍ਹੇ ਵਿਚ ਆਟੋਮੈਟਿਕ ਵਾਸ਼ਿੰਗ ਮਸ਼ੀਨ ਸਿਸਟਮ ਅਤੇ ਆਟੋਮੈਟਿਕ ਸਿਸਟਮ ਫਾਰ ਚੈਕਿੰਗ ਵੀਕਲ ਫਿਟਨੈਸ ਸਥਾਪਿਤ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਅਜਿਹੇ ਹੀ ਹਰੇਕ ਜਿਲ੍ਹੇ ਵਿਚ ਮਜਦੂਰਾਂ ਦੇ ਲਈ ਏਅਰ ਕੰਡੀਸ਼ਨ ਹਸਪਤਾਲ ਸਥਾਪਿਤ ਕਰਨ ਦੇ ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ ਗਏ ਹਨ ਤਾਂ ਜੋ ਮਜਦੂਰਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।
ਸ੍ਰੀ ਵਿਜ ਅੱਜ ਪੰਚਕੂਲਾ ਵਿਚ ਪ੍ਰੀ ਬਜਟ ਕੰਸਲਟੇਸ਼ਨ ਮੀਟਿੰਗ ਦੇ ਬਾਅਦ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਦੋ ਦਿਨ ਤੱਕ ਪੰਚਕੂਲਾ ਵਿਚ ਪ੍ਰਬੰਧਿਤ ਕੀਤੇ ਗਏ ਪ੍ਰੀ ਬਜਟ ਕੰਸਲਟੇਸ਼ਨ ਮੀਟਿੰਗ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਦਸਿਆ ਕਿ ਇਸ ਤਰ੍ਹਾ ਦੀ ਕੰਸਲਟੇਸ਼ਨ ਮੀਟਿੰਗਾਂ ਵਿਚ ਵਿਧਾਇਕਾਂ ਦੇ ਸੁਝਾਅ ਬਜਟ ਬਨਾਉਂਦੇ ਸਮੇਂ ਸਰਕਾਰ ਧਿਆਨ ਵਿਚ ਰੱਖਦੀ ਹੈ।