ਚੰਡੀਗੜ੍ਹ, 12 ਮਾਰਚ -
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਬਾਗਬਾਨੀ ਫਸਲਾਂ ਦੀ ਸੁਰੱਖਿਆ ਲਈ ਲਗਾਈ ਜਾਣ ਵਾਲੀ ਸੋਲਰ-ਫੇਂਸਿੰਗ 'ਤੇ 50 ੀਫਸਦੀ ਤੱਕ ਗ੍ਰਾਂਟ ਦਿੱਤਾ ਜਾਂਦਾ ਹੈ। ਜੇਕਰ ਕੋਈ ਕਿਸਾਨ ਬਾਗਬਾਨੀ ਵਿਭਾਗ ਵੱਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਸੋਲਰ-ਫੇਂਸਿੰਗ ਦੇ ਤਾਰ ਬਾਜਾਰ ਤੋਂ ਖਰੀਦ ਕਰਦਾ ਹੈ ਤਾਂ ਉਸ ਨੂੰ ਗ੍ਰਾਂਟ ਦਾ ਲਾਭ ਮਿਲੇਗਾ।
ਖੇਤੀਬਾੜੀ ਮੰਤਰੀ ਅੱਜ ਹਰਿਆਣਾਂ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦਸਿਆ ਕਿ ਰਾਜ ਦੇ ਕਿਸਾਨ ਆਪਣੀ ਬਾਗਬਾਨੀ ਫਸਲਾਂ ਦੀ ਆਵਾਰਾ ਪਸ਼ੂਆਂ ਤੋਂ ਸੋਲਰ-ਫੇਂਸਿੰਗ ਰਾਹੀਂ ਸੁਰੱਖਿਆ ਕਰ ਸਕਦੇ ਹਨ। ਹੁਣ ਤੱਕ ਸੂਬੇ ਦੇ 7 ਜਿਲ੍ਹਿਆਂ ਦੇ ਕਿਸਾਨਾਂ ਨੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਚੁੱਕਿਆ ਹੈ।