ਚੰਡੀਗੜ੍ਹ, 23 ਅਪ੍ਰੈਲ -
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰਿਵਾੜੀ ਸੈਥਟਰ-18 ਸਥਿਤ ਫਲਾਇਟ ਲੇਫਟੀਨੈਂਟ ਸਿਦਾਰਥ ਯਾਦਵ ਦੇ ਨਿਵਾਸ ਪਹੁੰਚ ਕੇ ਉਨ੍ਹਾਂ ਦੇ ਬਲਿਦਾਨ 'ਤੇ ਸੋਗ ਵਿਅਕਤ ਕੀਤਾ। ਮੁੱਖ ਮੰਤਰੀ ਨੇ ਵਿਛੜੀ ਰੂਹ ਦੀ ਸ਼ਾਂਤੀ ਤਹਿਤ ਇਸ਼ਵਰ ਤੋਂ ਪ੍ਰਾਰਥਨਾ ਕੀਤੀ ਅਤੇ ਦੁਖੀ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੰਦੇ ਹੋਏ ਹਰਿਆਣਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤੇ ਜਾਣ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਮਾਂ ਦੇ ਮਹਾਨ ਸਪੂਤ ਦੇ ਬਲਿਦਾਨ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਉੱਪਰ ਸੱਭ ਕੁੱਝ ਵਾਰਣ ਵਾਲੇ ਅਜਿਹੇ ਵੀਰ ਸਪੂਤ ਨੂੰ ਉਹ ਨਮਨ ਕਰਦੇ ਹਨ। ਸ਼ਹੀਦ ਸਿਦਾਰਥ ਦਾ ਬਲਿਦਾਨ ਸਦਾ ਨੌਜੁਆਨਾਂ ਨੂੰ ਦੇਸ਼ ਸੇਵਾ ਲਈ ਪੇ੍ਰਰਿਤ ਕਰਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਛੋਟੀ ਜਿਹੀ ਉਮਰ ਵਿੱਚ ਆਕਾਸ਼ ਵਿੱਚ ਨਵੀਂ ਉਚਾਈਆਂ ਨੂੰ ਛੋਹਣ ਅਤੇ ਅਉਂਦੇ-ਜਾਂਦੇ ਵੀ ਸਿਦਾਰਥ ਨੇ ਸੈਕੜਿਆਂ ਜਿੰਦਗੀਆਂ ਨੂੰ ਬਚਾਉਣ ਦਾ ਕੰਮ ਕੀਤਾ।
ਗੌਰਤਲਬ ਹੈ ਕਿ ਪਿਛਲੇ 2 ਅਪ੍ਰੈਲ ਨੂੰ ਫਲਾਇਟ ਲੇਫਟੀਨੈਂਟ ਸਿਦਾਰਥ ਯਾਦਵ ਦਾ ਜਗੁਆਰ ਵਿਮਾਨ ਗੁਜਰਾਤ ਦੇ ਜਾਮਨਗਰ ਵਿੱਚ ਪ੍ਰੈਕਟਿਸ ਮਿਸ਼ਨ ਦੌਰਾਨ ਉੜਾਨ ਭਰਨ ਦੇ ਬਾਅਦ ਸਿਟੀ ਤੋਂ ਕਰੀਬ 12 ਕਿਲੋਮੀਟਰ ਦੂਰ ਸੁਵਰਦਾ ਪਿੰਡ ਦੇ ਮੈਦਾਨ ਵਿੱਚ ਕ੍ਰੈਸ਼ ਹੋ ਗਿਆ ਸੀ।