ਚੰਡੀਗੜ੍ਹ, 23 ਅਪ੍ਰੈਲ -
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਬੁੱਧਵਾਰ ਨੂੰ ਅੰਬਾਲਾ ਸ਼ਹਿਰ ਤੇ ਅੰਬਾਲਾ ਕੈਂਟ ਦੀ ਅਨਾਜ ਮੰਡੀ ਵਿੱਚ ਕਣਕ ਖਰੀਦ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ 'ਤੇ ਉਨ੍ਹਾਂ ਨੇ ਕਣਕ ਦੀ ਢੇਰੀ 'ਤੇ ਜਾ ਕੇ ਫਸਲ ਦੀ ਨਮੀ ਨੂੰ ਵੀ ਚੈਕ ਕੀਤਾ ਅਤੇ ਮੌਕੇ 'ਤੇ ਮੌਜੂਦ ਕਿਸਾਨ ਨਾਲ ਵੀ ਉਸ ਦੀ ਫਸਲ ਖਰੀਦ ੇ ਨਾਲ-ਨਾਲ ਤੁਲਾਈ, ਫਸਲ ਦਾ ਭੁਗਤਾਨ ਤੇ ਹੋਰ ਕੋਈ ਸਮਸਿਆ ਤਾਂ ਨਹੀਂ ਹੈ ਇਸ ਬਾਰੇ ਵਿੱਚ ਜਾਣਿਆ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਇਸ ਮੌਕੇ 'ਤੇ ਆੜਤੀਆਂ ਨਾਲ ਵੀ ਗਲਬਾਤ ਕਰਦੇ ਹੋਏ ਮੰਡੀ ਵਿੱਚ ਦਿੱਤੀ ਜਾ ਰਹੀ ਸਹੂਲਤਾਂ ਦੇ ਨਾਲ-ਨਾਲ ਉਨ੍ਹਾਂ ਨੂੰ ਕਣਕ ਖਰੀਦ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ। ਸਬੰਧਿਤ ਖਰੀਦ ਏਜੰਸੀਆਂ ਤੋਂ ਹੁਣ ਤੱਕ ਹੋਈ ਕਣਕ ਦੀ ਆਮਦ, ਖਰੀਦੀ ਅਤੇ ਉਠਾਨ ਦੀ ਵੀ ਜਾਣਕਾਰੀ ਲਈ।
ਖੇਤੀਬਾੜੀ ਮੰਤਰੀ ਨੇ ਆੜਤੀਆਂ ਦੀ ਸੂਰਜਮੁਖੀ ਦੀ ਖਰੀਦ ਨਾਲ ਸਬੰਧਿਤ ਮੰਗ 'ਤੇ ਭਰੋਸਾ ਦਿੱਤਾ ਕਿ ਅਗਲੇ ਸੀਜਨ ਵਿੱਚ ਉਨ੍ਹਾਂ ਦੀ ਸੂਰਜਮੁਖੀ ਦੀ ਫਸਲ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।
ਇਸੀ ਦੇ ਬਾਅਦ ਉਨ੍ਹਾਂ ਨੇ ਅਨਾਜਮੰਡੀ ਅੰਬਾਲਾ ਕੈਂਟ ਦਾ ਵੀ ਦੌਰਾ ਕੀਤਾ ਅਤੇ ਉੱਥੇ ਦੀ ਵੀ ਜਾਣਕਾਰੀ ਲੈਂਦੇ ਹੋਏ ਉਠਾਨ ਦੇ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਕਰਨ ਬਾਰੇ ਨਿਰਦੇਸ਼ ਦਿੱਤੇ।
ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਪੂਰੀ ਤਰ੍ਹਾ ਕਿਸਾਨਾਂ ਨੂੰ ਸਮਰਪਿਤ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ ਦਿਨਾਂ ਤੁਫਾਨ ਤੇ ਹਨੇਰੀ ਦੀ ਵਜ੍ਹਾ ਨਾਲ ਅੱਗਜਨੀ ਦੀ ਘਟਨਾਵਾਂ ਦੇ ਚਲਦੇ 801 ਏਕੜ ਫਸਲ ਦਾ ਨੁਕਸਾਨ ਦਾ ਰਿਕਾਰਡ ਦਰਜ ਕੀਤਾ ਗਿਆ ਹੈ, ਇਸ ਦੇ ਨਾਲ-ਨਾਲ ਕੁੱਝ ਪੋਲੀਹਾਊਸ ਦਾ ਨੁਕਸਾਨ ਤੇ ਪਸ਼ੂਆਂ ਦੀ ਵੀ ਮੌਤ ਹੋਈ ਹੈ। ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੀਤੀ ਜਾਵੇਗੀ। ਹਰਿਆਣਾ ਵਿੱਚ 24 ਫਸਲਾਂ 'ਤੇ ਐਮਸਐਸਪੀ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਕਿਸਾਨਾਂ ਦੀ ਫਸਲਾਂ ਦੀ ਅਦਾਇਗੀ ਦਾ ਭੁਗਤਾਨ ਵੀ 48 ਘੰਟੇ ਦੇ ਅੰਦਰ ਕੀਤਾ ਜਾ ਰਿਹਾ ਹੈ।