ਚੰਡੀਗੜ੍ਹ, 23 ਅਪ੍ਰੈਲ -
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਗਾਮੀ 31 ਮਈ ਦੇ ਬਾਅਦ ਗੁਰੂਗ੍ਰਾਮ ਵਾਸੀਆਂ ਨੂੰ ਕੁੱਲ 670 ਐਮਐਲਡੀ ਜਲਸਪਲਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਦੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਤਾਂ ਜੋ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਕਿਸੇ ਵੀ ਪਾਣੀ ਦੀ ਮੁਸ਼ਕਲ ਨਾ ਹੋਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ 400 ਨਵੀਂ ਇਲੈਕਟ੍ਰਿਕ ਬੱਸਾਂ ਵੀ ਸੰਚਾਲਿਤ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਅੱਜ ਗੁਰੂਗ੍ਰਾਮ ਵਿੱਚ ਪ੍ਰਬੰਧਿਤ ਗੁਰੂਗ੍ਰਾਮ ਮੈਟਰੋਪੋਲੀਟਨ ਵਿਕਾਸ ਅਥਾਰਿਟੀ ਦੀ 14ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਵਿਕਾਸ ਦੀ ਗਤੀ ਨੂੰ ਤੇਜ ਕਰਨ ਲਈ ਲਗਭਗ 3034.82 ਕਰੋੜ ਰੁਪਏ ਦੇ ਬਜਟ ਨੂੰ ਵੀ ਮੰਜੂਰੀ ਦਿੱਤੀ ਗਈ ਹੈ। ਮੀਟਿੰਗ ਵਿੱਚ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ, ਵਿਧਾਇਕ ਤੇਜਪਾਲ ਤੰਵਰ, ਬਿਮਲਾ ਚੌਧਰੀ ਅਤੇ ਮੁਕੇਸ਼ ਸ਼ਰਮਾ ਵੀ ਮੌਜੂਦ ਰਹੇ।
ਮੀਟਿੰਗ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਵਿਕਾਸ ਕੰਮਾਂ ਦੀ ਗਤੀ ਨੂੰ ਵਧਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਮੇਂਬੱਧ ਢੰਗ ਨਾਲ ਸਹੂਲਤਾਂ ਉਪਲਬਧ ਹੋ ਸਕਣ।
ਜੀਐਮਡੀਏ ਦੀ ਪਿਛਲੀ ਮੀਟਿੰਗ ਦੇ ਸਬੰਧ ਵਿੱਚ ਕੀਤੇ ਗਏ ਫੈਸਲਿਆਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੂੜਾ ਚੁੱਕਣ ਵਾਲੀ ਕੰਪਨੀ ਇਕੋਗ੍ਰੀਨ ਨੂੰ ਨਵਾਂ ਨੋਟਿਸ ਭੇਜਿਆ ਜਾਵੇ ਅਤੇ ਉਸ ਦੀ ਪ੍ਰੋਪਰਟੀ ਅਟੈਚ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਇਸੀ ਤਰ੍ਹਾ, ਰੇਨਵਾਟਰ ਹਾਰਵੇਸਟਿੰਗ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਅਗਾਮੀ 10 ਦਿਨ ਦੇ ਅੰਦਰ-ਅੰਦਰ ਟੈਂਡਰ ਕਰਨ ਅਤੇ ਕਾਰਵਾਈ ਅਮਲ ਵਿੱਚ ਲਿਆਉਣ।
ਮੁੱਖ ਮੰਤਰੀ ਨੇ ਨਜਫਗੜ੍ਹ ਡੇ੍ਰਨ ਦੇ ਨਾਲ ਲਗਦੇ ਹੋਏ ਪਿੰਡਾਂ ਵਿੱਚ ਜਲਭਰਾਵ ਦੀ ਸਮਸਿਆ 'ਤੇ ਚਿੰਤਾ ਜਤਾਈ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਬਾਰੇ ਵਿੱਚ ਠੋਸ ਯੋਜਨਾ ਬਣਾਈ ਜਾਵੇ ਤਾਂ ਜੋ ਜਲਭਰਾਵ ਤੋਂ ਨਿਜਾਤ ਮਿਲ ਸਕੇ। ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਵਜੀਰਾਬਾਦ ਵਿੱਚ ਬਣਾਏ ਜਾਣ ਵਾਲੇ ਸਟੇਡੀਅਮ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਾਮੀ ਜੂਨ, 2026 ਤੱਕ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ।
700 ਬਿਸਤਰੇ ਵਾਲਾ ਹਸਪਤਾਲ, ਨਵੇਂ ਬੱਸ ਅੱਡੇ ਦੇ ਨਿਰਮਾਣ ਦੀ ਸਮੀਖਿਆ, ਕਾਰਵਾਈ ਨੂੰ ਤੇਜੀ ਨਾਲ ਅੱਗੇ ਵਧਾਉਣ ਦੇ ਦਿੱਤੇ ਨਿਰਦੇਸ਼
ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾ੍ਰਮ ਵਿੱਚ ਬਣਾਏ ਜਾਣ ਵਾਲੇ 700 ਬਿਸਤਰੇ ਦੇ ਹਸਪਤਾਲ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਇਸ ਸਬੰਧ ਵਿੱਚ ਕੀਤੀ ਜਾ ਰਹੀ ਕਾਰਵਾਈ ਨੂੰ ਅੱਗੇ ਵਧਾਉਣ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ। ਇਸੀ ਤਰ੍ਹਾ ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿੱਚ ਬਣਾਏ ਜਾਣ ਵਾਲੇ ਬੱਸ ਅੱਡੇ ਦੇ ਕੰਮ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੁੰ ਦਸਿਆ ਕਿ ਅਗਾਮੀ ਇੱਕ ਮਹੀਨੇ ਦੇ ਅੰਦਰ ਬੱਸ ਅੱਡੇ ਦੇ ਨਿਰਮਾਣ ਸਬੰਧੀ ਟੈਂਡਰ ਲਗਾ ਦਿੱਤਾ ਜਾਵੇਗਾ।
ਵੱਖ-ਵੱਖ ਫਲਾਈਓਵਰਾਂ ਦਾ ਹੋਵੇਗਾ ਨਿਰਮਾਣ, ਤਾਊ ਦੇਵੀ ਲਾਲ ਸਟੇਡੀਅਮ ਦਾ ਹੋਵੇਗਾ ਅਪਗ੍ਰੇਡੇਸ਼ਨ
ਇਸੀ ਤਰ੍ਹਾ, ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਸੈਕਟਰ 45-46-51-52 ਵਿੱਚ ਲਗਭਗ 52 ਕਰੋੜ ਰੁਪਏ ਦੀ ਲਾਗਤ ਨਾਲ ਫਲਾਈਓਵਰ ਬਣਾਏ ਜਾਣਗੇ ਅਤੇ ਇਸ ਬਾਰੇ ਵਿੱਚ 31 ਮਈ ਤੱਕ ਟੈਂਡਰ ਲਗਾ ਦਿੱਤੇ ਜਾਣਗੇ। ਅਜਿਹੇ ਹੀ ਸੈਕਟਰ 85-86-89-90 ਦੇ ਜੰਕਸ਼ਨ ਵਿੱਚ ਵੀ ਫਲਾਈਓਵਰ ਦਾ ਨਿਰਮਾਣ ਕੀਤਾ ਜਾਵੇਗਾ। ਜਿਸ 'ਤੇ 59 ਕਰੋੜ ਰੁਪਏ ਦਾ ਖਰਚ ਆਵੇਗਾ ਅਤੇ ਇਸ ਪਰਿਯੋਜਨਾ ਦੀ ਡੀਪੀਆਰ 30 ਅਪ੍ਰੈਲ ਤੱਕ ਸੌਂਪ ਦਿੱਤੀ ਜਾਵੇਗੀ। ਗੁਰੂਗ੍ਰਾਮ ਵਿੱਚ ਤਾਊ ਦੇਵੀਲਾਲ ਸਟੇਡੀਅਮ ਦੇ ਅਪਗ੍ਰੇਡੇਸ਼ਨ ਲਈ ਲਗਭਗ 634 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਗਈ ਅਤੇ ਇਸ ਦੇ ਮਜਬੂਤੀਕਰਣ ਲਈ ਅਧਿਐਨ ਕੀਤਾ ਜਾ ਰਿਹਾ ਹੈ।
ਸੜਕਾਂ ਦਾ ਹੋਵੇਗਾ ਮਜਬੂਤੀਕਰਣ, ਟ੍ਰੀਟਮੈਂਟ ਪਲਾਂਟਾ ਦੀ ਵਧਾਈ ਜਾਵੇਗੀ ਸਮਰੱਥਾ
ਮੀਟਿੰਗ ਵਿੱਚ ਮੁੱਖ ਨੂੰ ਦਸਿਆ ਗਿਆ ਕਿ ਵਾਟਿਕਾ ਚੌਕ ਤੋਂ ਐਨਐਚ 48 ਸੀਪੀਆਰ ਤੱਕ ਐਸਸੀਆਰ ਸੜਕ ਦਾ ਅਪਗ੍ਰੇਡੇਸ਼ਨ ਕੀਤਾ ਜਾਵੇਗਾ। ਇਸੀ ਤਰ੍ਹਾ, ਮੌਜੂਦਾ ਮੁੱਖ ਪੰਪਿੰਗ ਸਟੇਸ਼ਨ, ਧਨਵਾਪੁਰ ਦੇ ਮਜਬੂਤੀਕਰਣ ਲਈ ਲਗਭਗ 116 ਕਰੋੜ ਰੁਪਏ ਦੀ ਮੰਜੂਰੀ ਦਿੱਤੀ ਗਈ। ਇਸ ਕੰਮ ਦਾ ਟੈਂਡਰ 30 ਅਪ੍ਰੈਲ ਤੱਕ ੋਸੱਦਿਆ ਜਾਵੇਗਾ। ਉੱਥੇ 100-100 ਐਮਐਲਡੀ ਦਾ ਵਾਟਰ ਟ੍ਰੀਟਮੈਂਟ ਪਲਾਂਟ, ਚੰਦੂ ਅਤੇ ਬਸਈ ਦਾ ਨਿਰਮਾਣ ਵੀ ਕੀਤਾ ਜਾਵੇਗਾ ਅਤੇ ਸੈਕਟਰ 76-80 ਵਿੱਚ ਮਾਸਟਰ ਸਟ੍ਰੀਮ ਵਾਟਰ ਡ੍ਰੇਨੇਜ ਸਿਸਟਮ ਨੂੰ ਵਿਛਾਉਣ ਲਈ ਲਗਭਗ 119 ਕਰੋੜ ਰੁਪਏ ਦੇ ਟੈਂਡਰ ਮੰਗੇ ਗਏ ਹਨ। ਮੀਟਿੰਗ ਵਿੱਚ ਦਸਿਆ ਗਿਆ ਕਿ 120 ਐਮਐਲਡੀ ਸੀਵਰ ਟ੍ਰੀਟਮੈਂਟ ਪਲਾਂਟ, ਬਹਿਰਾਮਪੁਰ ਅਤੇ 100 ਐਮਐਲਡੀ ਸੀਵਰ ਟ੍ਰੀਟਮੈਂਟ ਪਲਾਂਟ, ਧਨਵਾਪੁਰ ਲਈ ਟੈਂਡਰ ਕੀਤੇ ਗਏ ਹਨ, ਇਸ ਤੋਂ ਇਲਾਵਾ, ਸੈਕਟਰ 107 ਵਿੱਚ 100 ਐਮਐਲਡੀ ਦੇ ਦੋ ਐਸਟੀਪੀ ਨਿਰਮਾਣਤ ਕੀਤੇ ਜਾਣਗੇ।
ਸ਼ਹਿਰ ਦੀ ਪੁਰਾਣੀ ਪਾਇਪਲਾਇਨ ਬਦਲੀ ਜਾਵੇਗੀ, ਸੀਵਰੇਜ ਸਿਸਟਮ ਹਣਗੇ ਸੀਲਟਫਰੀ
ਮੀਟਿੰਗ ਵਿੱਚ ਮੁੱਖ ਨੂੰ ਬਣਾਇਆ ਗਿਆ ਕਿ ਭਵਿੱਖ ਦੀ ਅਮੰਗ ਨੂੰ ਦੇਖਦੇ ਹੋਏ 1300 ਐਮਐਮ ਦੀ ਐਮਐਮ ਪਾਇਪਲਾਇਨ ਨੂੰ ਬਦਲਿਆ ਜਾਵੇਗਾ ਤਾਂ ਜੋ 11.5 ਕਿਲੋਮੀਟਰ ਲੰਬੀ ਹੁੋਵੇਗੀ ਅਤੇ ਜਿਸ 'ਤੇ ਲਗਭਗ 110 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੀ ਤਰ੍ਹਾ, 134 ਕਰੋੜ ਰੁਪਏ ਦੀ ਲਾਗਤ ਨਾਲ ਓਲਡ ਮਾਸਟਰ ਸੀਵਰ ਲਾਇਨ ਦਾ ਮਜਬੂਤੀਕਰਣ ਅਤੇ ਸੀਵਰੇਜ ਸਿਸਟਮ ਨੂੰ ਸੀਲਟਫਰੀ ਕੀਤਾ ਜਾਵੇਗਾ। ਇਸੀ ਤਰ੍ਹਾ ਨਾਲ ਦਿੱਲੀ-ਰਿਵਾੜੀ ਰੇਲ ਲਾਇਨ ''!ਤੇ ਮਾਸਟਰ ਵਾਟਰ ਸਪਲਾਈ ਲਾਇਨ 'ਤੇ ਤਿੰਨ ਕਲਪਰਟ ਅੰਡਰ ਰੇਲਵੇ ਲਾਇਨ ਬਣਾਏ ਜਾਣਗੇ, ਜਿਸ 'ਤੇ 52 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ।
ਇਸੀ ਤਰ੍ਹਾ ਨਾਲ ਵੱਖ-ਵੱਖ ਹੋਰ ਪਰਿਯੋਜਨਾਵਾਂ ਦੇ ਸਬੰਧ ਵਿੱਚ ਵੀ ਮੁੱਖ ਮੰਤਰੀ ਨੇ ਜਲਦੀ ਤੋਂ ਜਲਦੀ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਅਤੇ ਪਰਿਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਆ ਰਹੀ ਰੁਕਾਵਟਾਂ ਨੂੰ ਦੂਰ ਕਰਨ ਦੇ ਨਿਰਦੇਸ਼ ਵੀ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ।
ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਸ਼ੋਕ ਖੇਮਕਾ, ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਜੀਐਮਡੀਏ ਦੇ ਪ੍ਰਧਾਨ ਸਲਾਹਕਾਰ ਡੀਐਸ ਢੇਸੀ, ਜੀਐਮਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਆਮਲ ਮਿਸ਼ਰਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੋਜੂਦ ਸਨ।