Monday, September 23, 2024  

ਸੰਖੇਪ

ਭਾਰੀ ਮੀਂਹ ਕਾਰਨ ਗੁਰੂਗ੍ਰਾਮ 'ਚ ਪਾਣੀ ਭਰਿਆ; ਵਾਹਨਾਂ ਦੀ ਆਵਾਜਾਈ ਪ੍ਰਭਾਵਿਤ

ਭਾਰੀ ਮੀਂਹ ਕਾਰਨ ਗੁਰੂਗ੍ਰਾਮ 'ਚ ਪਾਣੀ ਭਰਿਆ; ਵਾਹਨਾਂ ਦੀ ਆਵਾਜਾਈ ਪ੍ਰਭਾਵਿਤ

ਬੁੱਧਵਾਰ ਨੂੰ ਇੱਥੇ ਕਈ ਘੰਟਿਆਂ ਦੀ ਲਗਾਤਾਰ ਬਾਰਿਸ਼ ਕਾਰਨ ਕਈ ਖੇਤਰਾਂ ਵਿੱਚ ਭਾਰੀ ਪਾਣੀ ਭਰ ਗਿਆ, ਜਿਸ ਨਾਲ ਮਿਲੇਨੀਅਮ ਸਿਟੀ ਵਿੱਚ ਆਵਾਜਾਈ ਵਿੱਚ ਵਿਘਨ ਪਿਆ ਅਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਦਿੱਲੀ-ਜੈਪੁਰ-ਮੁੰਬਈ ਐਕਸਪ੍ਰੈਸਵੇਅ 'ਤੇ ਮੁੱਖ ਪੁਆਇੰਟਾਂ ਸਮੇਤ ਸ਼ਹਿਰ ਦੀਆਂ 55 ਤੋਂ ਵੱਧ ਥਾਵਾਂ 'ਤੇ ਵੀ ਪਾਣੀ ਭਰ ਗਿਆ।

ਦੋਪਹੀਆ ਵਾਹਨਾਂ ਨੂੰ ਮੁੱਖ ਤੌਰ 'ਤੇ ਬਰਸਾਤ ਦੇ ਪਾਣੀ ਕਾਰਨ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਸਮੁੱਚੀ ਆਵਾਜਾਈ ਘੰਟਿਆਂ ਤੋਂ ਹੌਲੀ ਚੱਲ ਰਹੀ ਹੈ।

ਪੰਜ ਤਖ਼ਤ ਸਾਹਿਬਾਨ ਦੀ ਰੇਲ ਯਾਤਰਾ ਨੇ ਸ੍ਰੀ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ’ਚ ਕੀਤੀ ਵਾਪਸੀ ਰਵਾਨਗੀ

ਪੰਜ ਤਖ਼ਤ ਸਾਹਿਬਾਨ ਦੀ ਰੇਲ ਯਾਤਰਾ ਨੇ ਸ੍ਰੀ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ’ਚ ਕੀਤੀ ਵਾਪਸੀ ਰਵਾਨਗੀ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਬੀਤੇ ਦਿਨੀਂ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਨਗਰ ਕੀਰਤਨ ਦੇ ਰੂਪ ਵਿਚ ਚੱਲੀ ਵਿਸ਼ੇਸ਼ ਰੇਲ ਯਾਤਰਾ ਦਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਾਈ ਜਾਹੋ-ਜਲਾਲ ਨਾਲ ਵਾਪਸ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿਚ ਰਵਾਨਗੀ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕੀਤੇ।

ਤੇਜ ਰਫਤਾਰ ਕਾਰ ਗੁਜਰਾਂ ਦੀਆਂ ਮੱਝਾਂ ਨਾਲ ਟਕਰਾਈ,1 ਮੱਝ ਦੀ ਮੌਤ,1 ਜਖਮੀ

ਤੇਜ ਰਫਤਾਰ ਕਾਰ ਗੁਜਰਾਂ ਦੀਆਂ ਮੱਝਾਂ ਨਾਲ ਟਕਰਾਈ,1 ਮੱਝ ਦੀ ਮੌਤ,1 ਜਖਮੀ

ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਵੇਰੇ 10 ਵਜੇ ਦੇ ਕਰੀਬ ਪਿੰਡ ਘੁੰਨਸ ਨੇੜੇ ਤੇਜ ਰਫਤਾਰ ਕਾਰ ਗੁਜਰਾਂ ਦੀਆਂ ਦੋ ਮੱਝਾਂ ਨਾਲ ਟਕਰਾ ਗਈ ਜਿਸ ਕਾਰਨ ਇੱਕ ਮੱਝਦੀ ਮੌਤ ਅਤੇ ਇੱਕ ਜਖਮੀ ਹੋ ਗਈ ਪਰ ਚਾਲਕ ਵਾਲ-ਵਾਲ ਬਚ ਗਿਆ ਅਤੇ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮੌਕੇ ‘ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਾਰ ਚਾਲਕ ਗੁਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੱਕਾਂ ਨੇ ਦੱਸਿਆ ਕਿ ਰਾਮਾ ਮੰਡੀ ਰਿਫਾਇਨਰੀ ‘ਚ ਲੱਗਾ ਹੋਇਆ ਹੈ,ਚੰਡੀਗੜ੍ਹ ਤੋਂ ਮੁਲਾਜਮ ਨੂੰ ਲੈਣ ਲਈ ਜਾ ਰਿਹਾ ਸੀ,.ਜਦੋਂ ਉਹ ਮੁੱਖ ਮਾਰਗ ‘ਤੇ ਸਥਿਤ ਪਿੰਡ ਘੁੰਨਸ ਨੇੜੇ ਪੁੱਜਾ ਤਾਂ ਡਿਵਾਇਡਰ ਸਾਈਡ ਤੋਂ ਨਿਕਲਕੇ ਗੁਜਰਾਂ ਦੀਆਂ ਦੋ ਮੱਝਾਂ ਗੱਡੀ ਅੱਗੇ ਆ ਗਈਆਂ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ‘ਤੇ ਇੱਕ ਝੋਟੀ ਦੀ ਮੌਤ ਹੋ ਗਈ ਅਤੇ ਇੱਕ ਜਖਮੀ ਹੋਕੇ ਡਿੱਗ ਪਈ। ਘਟਨਾ ਦਾ ਪਤਾ ਲੱਗਦੈ ਹੀ ਨੇੜਲੇ ਖੇਤਾਂ ‘ਚ ਕੰਮ ਕਰਦੇ ਮਜਦੂਰ,ਕਿਸਾਨਾਂ ਨੇ ਮੌਕੇ ‘ਤੇ ਪਹੁੰਚਕੇ ਸੜਕ ਸੁਰੱਖਿਆ ਪੁਲਸ ਨੂੰ ਸੂਚਨਾ ਦਿੱਤੀ ਤਾਂ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਸੜਕ ਵਿਚਕਾਰ ਮਰੇ ਪਸ਼ੂ ਨੂੰ ਇੱਕ ਪਾਸੇ ਕਰਵਾਕੇ ਆਵਾਜਾਈ ਬਹਾਲ ਕਰਵਾਈ ਅਤੇ ਜਖਮੀ ਮੱਝ ਦਾ ਇਲਾਜ ਕਰਵਾਉਣ ਲਈ ਪਿੰਡ ਘੁੰਨਸ ਤੋਂ ਵੈਟਰਨਰੀ ਜਗਪਾਲ ਸਿੰਘ ਨੂੰ ਬੁਲਾਕੇ ਇੰਜੈਕਸ਼ਨ ਕਰਵਾਇਆ ਗਿਆ। ਇਸ ਹਾਦਸੇ ‘ਚ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਚਾਲਕ ਵਾਲ-ਵਾਲ ਬਚ ਗਿਆ।

ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਦਿੱਤੀ ਵਧਾਈ

ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਦਿੱਤੀ ਵਧਾਈ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਰਾਸ਼ਟਰੀ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਅਧਿਆਪਕ ਭਾਈਚਾਰੇ ਨੂੰ ਦਿਲੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨਾਂ ਨੂੰ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਇਮਾਨਦਾਰੀ, ਇਖ਼ਲਾਕ, ਸਮਰਪਣ ਅਤੇ ਚੰਗੇ ਆਚਰਣ ਵਰਗੇ ਉੱਤਮ ਗੁਣ ਪੈਦਾ ਕਰਨ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਾਡੇ ਵਿਦਿਆਰਥੀ ਸਮਾਜ ਦੇ ਆਦਰਸ਼ ਨਾਗਰਿਕ ਬਣ ਸਕਣ।
ਅੱਜ ਇੱਥੇ ਜਾਰੀ ਇੱਕ ਸੰਦੇਸ਼ ਵਿੱਚ ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸ਼ਾਨਦਾਰ ਦਿਨ ਵੱਖ-ਵੱਖ ਖੇਤਰਾਂ ਵਿਸ਼ੇਸ਼ ਤੌਰ ‘ਤੇ ਸਿੱਖਿਆ ਪ੍ਰਣਾਲੀ ’ਚ ਬੇਮਿਸਾਲ ਸੁਧਾਰ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਉੱਘੇ ਵਿਦਵਾਨ, ਰਾਜਨੇਤਾ ਅਤੇ ਮਹਾਨ ਦਾਰਸ਼ਨਿਕ, ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਵਾਲੇ ਦਿਨ ਆਉਂਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਪੈਦਾ ਕਰਨ ਅਤੇ ਉਨ੍ਹਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਕਾਬਲ ਬਣਾਉਣ ਲਈ ਸਿੱਖਿਆ ਪ੍ਰਦਾਨ ਕਰਨ ਵਿੱਚ ਵੱਡਮੁੱਲੀ ਸੇਵਾ ਨਿਭਾਉਂਦੇ ਹਨ। ਅਧਿਆਪਕਾਂ ਦੀ ਮਹੱਤਤਾ ਇਸ ਤੱਥ ਤੋਂ ਉਜਾਗਰ ਹੁੰਦੀ ਹੈ ਕਿ ਉਹਨਾਂ ਨੂੰ ਮਾਪਿਆਂ ਤੋਂ ਬਾਅਦ ਦਾ ਦਰਜਾ ਦਿੱਤਾ ਗਿਆ ਹੈ।

ਲੁਟੇਰੇ ਮੋਬਾਇਲ ਅਤੇ ਨਗਦੀ ਲੈ ਕੇ ਹੋਏ ਫ਼ਰਾਰ

ਲੁਟੇਰੇ ਮੋਬਾਇਲ ਅਤੇ ਨਗਦੀ ਲੈ ਕੇ ਹੋਏ ਫ਼ਰਾਰ

ਪਿੰਡ ਭੀਣ ਦੇ ਅੰਦਰ ਤਿੰਨ ਵਿਅਕਤੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਮੈਡੀਕਲ ਵਾਲੀ ਦੁਕਾਨ ਤੇ ਲੁੱਟ ਖੋਹ ਕਰ ਕੇ ਮੋਬਾਇਲ ਅਤੇ ਨਗਦੀ ਲੈ ਕੇ ਹੋਏ ਫ਼ਰਾਰ ਰਜੇਸ਼ ਝਾਅ ਨੇ ਦੱਸਿਆ ਹੈ ਕਿ ਸ਼ਾਮ ਦੇ ਸਮੇਂ ਮੇਰੀ ਦੁਕਾਨ ਤੇ (ਸੋਨੀਆ ਮੈਡੀਕਲ ) ਦੇ ਉੱਪਰ ਤਿੰਨ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਜਿਨ੍ਹਾਂ ਨੇ ਮੇਰੇ ਕੋਲੋਂ ਸਰਿੰਜ ਮੰਗੀ ਮਨਾ ਕਰਨ ਤੇ ਉਹਨਾਂ ਨੇ ਪਿਸਤੌਲ ਦੀ ਨੋਕ ਤੇ ਪੈਸੇ ਅਤੇ ਮੋਬਾਇਲ ਮੇਰੇ ਕੋਲੋਂ ਲੈ ਗਏ ਇਲਾਕਾ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹਨਾਂ ਲੁੱਟ ਖੋਹ ਵਾਲੇ ਵਿਅਕਤੀਆਂ ਉੱਪਰ ਪੱਕੀ ਨੱਥ ਪਾਈ ਜਾਵੇ ਜਿਸ ਦੀ ਸ਼ਿਕਾਇਤ ਥਾਣਾ ਸਦਰ ਨਵਾਂਸ਼ਹਿਰ ਨੂੰ ਦਿੱਤੀ ਗਈ ਪੁਲਸ ਨੇ ਮੌਕੇ ਤੇ ਆ ਕੇ ਬਿਆਨ ਦਰਜ ਕੀਤੇ ਅਤੇ ਭਰੋਸਾ ਦਵਾਇਆ ਕਿ ਜਲਦੀ ਹੀ ਇਹਨਾਂ ਲੁਟੇਰਿਆਂ ਨੂੰ ਦਬੋਚਿਆ ਜਾਵੇਗਾ ਪਿੰਡ ਵਾਸੀਆਂ ਨੇ ਕਿਹਾ ਕਿ ਲੁੱਟਾਂ ਖੋਹਾਂ ਰੁਕਣ ਦਾ ਅਜੇ ਤੱਕ ਨਾਮ ਨਹੀਂ ਲੈ ਰਹੀਆਂ ਦੁਕਾਨਦਾਰਾ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਪੱਕੀ ਨੱਥ ਪਾਉਣ ਦੇ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ।

ਸਥਿਤੀਆਂ ਨੂੰ ਅਨੁਕੂਲ ਬਣਾਉਣਾ ਅਤੇ ਪੜ੍ਹਨਾ ਪਿਛਲੇ ਇੱਕ ਸਾਲ ਵਿੱਚ ਸਿੱਖੀਆਂ ਚੀਜ਼ਾਂ ਹਨ: ਜੈਸਵਾਲ

ਸਥਿਤੀਆਂ ਨੂੰ ਅਨੁਕੂਲ ਬਣਾਉਣਾ ਅਤੇ ਪੜ੍ਹਨਾ ਪਿਛਲੇ ਇੱਕ ਸਾਲ ਵਿੱਚ ਸਿੱਖੀਆਂ ਚੀਜ਼ਾਂ ਹਨ: ਜੈਸਵਾਲ

ਭਾਰਤ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਕਿਹਾ ਕਿ ਵੱਖ-ਵੱਖ ਦ੍ਰਿਸ਼ਾਂ ਦੇ ਅਨੁਸਾਰ ਆਪਣੀ ਖੇਡ ਨੂੰ ਬਦਲਣਾ ਅਤੇ ਸਥਿਤੀਆਂ ਨੂੰ ਪੜ੍ਹਨਾ ਉਸ ਨੂੰ ਪਿਛਲੇ 12 ਮਹੀਨਿਆਂ ਵਿੱਚ ਟੈਸਟ ਕ੍ਰਿਕਟ ਖੇਡਣ ਤੋਂ ਕੁਝ ਮਹੱਤਵਪੂਰਨ ਸਿੱਖਿਆਵਾਂ ਹਨ।

ਪਿਛਲੇ ਸਾਲ ਵੈਸਟਇੰਡੀਜ਼ ਦੇ ਖਿਲਾਫ ਆਪਣੀ ਸ਼ੁਰੂਆਤ ਤੋਂ ਲੈ ਕੇ, ਜਿੱਥੇ ਉਸਨੇ ਡੈਬਿਊ 'ਤੇ ਸੈਂਕੜਾ ਬਣਾਇਆ ਸੀ, ਜੈਸਵਾਲ ਨੇ ਨੌਂ ਮੈਚਾਂ ਵਿੱਚ 68.53 ਦੀ ਔਸਤ ਨਾਲ 1028 ਦੌੜਾਂ ਬਣਾਈਆਂ ਹਨ, ਜਿਸ ਵਿੱਚ ਨਾਬਾਦ 214 ਦੌੜਾਂ ਦਾ ਸਭ ਤੋਂ ਵੱਧ ਸਕੋਰ ਹੈ। ਉਸ ਨੂੰ 89 ਦੀ ਹੈਰਾਨੀਜਨਕ ਔਸਤ ਨਾਲ ਨੌਂ ਪਾਰੀਆਂ ਵਿੱਚ 712 ਦੌੜਾਂ ਬਣਾਉਣ ਲਈ ਇੰਗਲੈਂਡ ਵਿਰੁੱਧ ਭਾਰਤ ਦੀ 4-1 ਦੀ ਲੜੀ ਵਿੱਚ ਜਿੱਤ ਵਿੱਚ ਪਲੇਅਰ ਆਫ਼ ਦਾ ਸੀਰੀਜ਼ ਵੀ ਚੁਣਿਆ ਗਿਆ ਸੀ।

“ਜਦੋਂ ਮੈਂ ਘਰੇਲੂ ਕ੍ਰਿਕਟ ਖੇਡ ਰਿਹਾ ਸੀ, ਮੈਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਨਹੀਂ ਸੀ। ਪਰ ਜਦੋਂ ਤੋਂ ਮੈਂ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਹੈ, ਮੇਰੇ ਸੰਚਾਰ ਅਤੇ ਖੇਡ ਦੇ ਪੜ੍ਹਨ ਵਿੱਚ ਬਹੁਤ ਸੁਧਾਰ ਹੋਇਆ ਹੈ। ਮੈਂ ਬੱਸ ਇਸ ਦੀ ਉਡੀਕ ਕਰ ਰਿਹਾ ਹਾਂ ਅਤੇ ਸਿੱਖਣਾ ਜਾਰੀ ਰੱਖਣਾ ਚਾਹੁੰਦਾ ਹਾਂ, ”ਜੈਸਵਾਲ ਨੇ ਵੀਰਵਾਰ ਨੂੰ ਟੀਮ ਏ ਵਿਰੁੱਧ ਦਲੀਪ ਟਰਾਫੀ ਵਿੱਚ ਟੀਮ ਬੀ ਦੇ ਰਾਉਂਡ ਵਨ ਮੈਚ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ।

ਪਿੰਡ ਚਪੜ ਵਿਖੇ ਗੁਰਮਤਿ ਸਮਾਗਮ ਦੌਰਾਨ ਲਗਾਇਆ ਅੱਖਾਂ ਦੀ ਜਾਂਚ ਕੈਂਪ

ਪਿੰਡ ਚਪੜ ਵਿਖੇ ਗੁਰਮਤਿ ਸਮਾਗਮ ਦੌਰਾਨ ਲਗਾਇਆ ਅੱਖਾਂ ਦੀ ਜਾਂਚ ਕੈਂਪ

ਸੰਤ ਈਸ਼ਰ ਸਿੰਘ ਜੀ ਅਕੈਡਮੀ ਚੱਪੜ ਵਿਖੇ ਜੋ 28 ਅਗਸਤ ਤੋਂ ਲਗਾਤਾਰ ਸਮਾਗਮ ਚੱਲ ਰਹੇ ਹਨ। ਜਿਹਨਾਂ ਵਿਚ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾਸਾਹਿਬ ਜਰਗ ਵਾਲੇ ਹਰ ਰੋਜ ਸ਼ਾਮ ਨੂੰ 7 ਵਜੇ ਤੋਂ 10 ਵਜੇ ਤਕ ਕੀਰਤਨ ਕਰਦੇ ਹਨ ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦੁਰ ਬੈਰਾਗੀ ਫੌਂਡੇਸ਼ਨ ਪੰਜਾਬ ਵਲੋਂ ਸਤਪਾਲ ਸਿੰਘ ਬੈਰਾਗੀ ਦੀ ਅਗਵਾਈ ਵਿਚ ਅੱਖਾਂ ਦਾ ਚੈੱਕ ਉਪ ਕੈਂਪ ਲਗਾਇਆ ਗਿਆ ਜਿਸ ਵਿਚ ਡਾਕਟਰ ਅਭਿਸ਼ੇਕ ਹਾਂਡਾ ਜੀ ਹਾਂਡਾ ਹਸਪਤਾਲ ਪਟਿਆਲੇ ਤੋਂ ਆਪਣੀ ਟੀਮ ਸਮੇਤ ਪੁਹੰਚੇ ਜਿਹਨਾਂ ਨੇ 180 ਵਿਅਕਤੀਆਂ ਨੂੰ ਚੈਕਅੱਪ ਕਰਕੇ ਫ੍ਰੀ ਦਵਾਈਆਂ ਦਿਤੀਆਂ ਅਤੇ 18 ਲੋੜਵੰਦ ਮਰੀਜ ਦੇ ਫ੍ਰੀ ਓਪਰੇਸ਼ਨ ਹਾਂਡਾ ਹਸਪਤਾਲ ਲਿਜਾ ਕੇ ਕੀਤੇ। ਇਸ ਕੈਂਪ ਦਾ ਰਸਮੀ ਉਦਘਾਟਨ ਤਰਸੇਮ ਸਿੰਘ ਖਰੌੜ ਨੇ ਕੀਤਾ ਅਤੇ ਕੈਂਪ ਵਿਚ ਮੁਖ ਮਹਿਮਾਨ ਵਜੋਂ ਸੰਤ ਬਾਬਾ ਗਿਆਨੀ ਗੁਰਤਾਰ ਸਿੰਘ ਜੀ ਪਹੁੰਚੇ ਬਾਬਾ ਜੀ ਨੇ ਸੰਸਥਾ ਦੇ ਪ੍ਰਧਾਨ ਸਤਪਾਲ ਸਿੰਘ ਬੈਰਾਗੀ ਜੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਸੰਥਾ ਦਾ ਅਤੇ
ਬੈਰਾਗੀ ਦਾ ਬਹੁਤ ਵੱਡਾ ਉਪਰਾਲਾ ਹੈ ਕ ਜੋ ਲੋੜਵੰਦ ਮਰੀਜਾਂ ਦੀਆਂ ਅੱਖਾਂ ਦਾ ਚੈੱਕਅੱਪ ਕਰਕੇ ਫ੍ਰੀ ਓਪਰੇਸ਼ਨ ਕੀਤੇ ਜਾਂਦੇ ਹਨ ਇਸ ਤੋਂ ਵਡਾ ਪੁੰਨ ਹੋਰ ਕੋਈ ਨਹੀਂ ਜਾਪਦਾ ਤਾਂ ਬਾਬਾ ਜੀ ਨੇ ਦਸਿਆ ਕਿ ਚੱਲ ਰਹੇ ਸਮਾਗਮ ਵਿਚ 5 ਤਰੀਕ ਦਿਨ ਵੀਰਵਾਰ ਨੂੰ ਸ਼ਾਮ ਨੂੰ 7 ਤੋਂ 10 ਤਕ ਖੂਨ ਦਾਨ ਕੈਂਪ ਲਗਾਇਆਜਾਵੇਗਾ ਓਹਨਾ ਕਿਹਾ ਕ ਵੱਧ ਤੋਂ ਵੱਧ ਨੌਜਵਾਨ ਖੂਨਦਾਨ ਕਰਨ ਦੀ ਕਿਰਪਾਲਤਾ ਕਰਨ ਅਤੇ ਸ ਤਰਸੇਮ ਸਿੰਘ ਖਰੋੜ ਨੇ ਬਾਬਾ ਜੀ ਨੂੰ ਅਤੇ ਡਾਕਟਰਾਂ ਦੀ ਟੀਮ ਨੂੰ ਅਤੇ ਸਤਪਾਲ ਬੈਰਾਗੀ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ - ਗੁਰਇਕਬਾਲ ਸਿੰਘ ਚੱਪੜ, ਜਸਵੰਤ ਸਿੰਘ ਭੋਲਾ, ਅਜਾਇਬ ਸਿੰਘ ਸਟੇਜ ਸੈਕਟਰੀ, ਅਵਤਾਰ ਸਿੰਘ ਖਰੋੜ, ਗੁਰਧਿਆਨ ਚੱਪੜ, ਬਾਬਾ ਰੋਸ਼ਨ ਦਾਸ, ਰਾਮਗੋਪਾਲ, ਮਾਨਸੀ ਦੇਵੀ, ਗੁਰਜੋਤ ਦੇਵੀ ਆਦਿ ਹਾਜਰ ਸਨ।

ਲੜਕੀਆਂ ਲਈ ਫਾਇਰ ਬਿ੍ਰਗੇਡ ‘ਚ ਨੌਕਰੀ ਲਈ ਟੈਸਟ ਨਿਯਮਾਂ ‘ਚ ਤਬਦੀਲੀ ਕਰਨਾ ਮੁੱਖ ਮੰਤਰੀ ਮਾਨ ਦਾ ਇਤਿਹਾਸਿਕ ਫੈਸਲਾ : ਵਿਧਾਇਕ ਰੰਧਾਵਾ

ਲੜਕੀਆਂ ਲਈ ਫਾਇਰ ਬਿ੍ਰਗੇਡ ‘ਚ ਨੌਕਰੀ ਲਈ ਟੈਸਟ ਨਿਯਮਾਂ ‘ਚ ਤਬਦੀਲੀ ਕਰਨਾ ਮੁੱਖ ਮੰਤਰੀ ਮਾਨ ਦਾ ਇਤਿਹਾਸਿਕ ਫੈਸਲਾ : ਵਿਧਾਇਕ ਰੰਧਾਵਾ

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੇ ਤੀਸਰੇ ਦਿਨ ਅੱਗ ਬੁਝਾਊ ਸਟਾਫ ਵਿੱਚ ਮਹਿਲਾਵਾਂ ਦੀ ਭਰਤੀ ਲਈ ਫਿਜੀਕਲ ਟੈਸਟ ਦੇ ਮੌਜੂਦਾ ਮਾਪਦੰਡਾਂ ਵਿਚ ਤਬਦੀਲੀ ਕਰਨ ਦੇ ਫੈਸਲੇ ਦੀ ਸਲਾਘਾ ਕਰਦਿਆਂ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਹੈ । ਵਿਧਾਇਕ ਰੰਧਾਵਾ ਨੇ ਦੱਸਿਆ ਕਿ ਫਾਇਰ ਬਿ੍ਰਗੇਡ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਲੜਕੀਆਂ ਅਨੁਸਾਰ ਨਿਯਮ ਬਣਾਉਣ ਦੀ ਮੰਗ ਡੇਰਾਬੱਸੀ ਹਲਕੇ ਦੀਆਂ ਲੜਕੀਆਂ ਵੱਲੋਂ ਮੁੱਖ ਮੰਤਰੀ ਮਾਨ ਦੀ ਭਾਂਖਰਪੁਰ ਫੇਰੀ ਦੌਰਾਨ ਰੱਖੀ ਗਈ ਸੀ। ਜਿਸ ਨੂੰ ਪੂਰਾ ਕਰਕੇ ਮੁੱਖ ਮੰਤਰੀ ਮਾਨ ਨੇ ਡੇਰਾਬੱਸੀ ਹਲਕੇ ਦੇ ਲੋਕਾਂ ਨਾਲ ਕੀਤਾ ਦੂਜਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ।

ਬਰਸਾਤ ਕਾਰਨ ਖਰੜ ਸ਼ਹਿਰ ਪੂਰੀ ਤਰ੍ਹਾਂ ਹੋਇਆ ਟਰੈਫਿਕ ਨਾਲ ਜਾਮ

ਬਰਸਾਤ ਕਾਰਨ ਖਰੜ ਸ਼ਹਿਰ ਪੂਰੀ ਤਰ੍ਹਾਂ ਹੋਇਆ ਟਰੈਫਿਕ ਨਾਲ ਜਾਮ

ਬੀਤੇ ਕਈ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਜਿਸ ਕਾਰਨ ਡਿਊਟੀਆਂ ਦਫਤਰਾਂ ਅਤੇ ਜਰੂਰੀ ਕੰਮਾਂ ਤੇ ਜਾਣ ਵਾਲੇ ਲੋਕ ਇਸ ਬਰਸਾਤ ਤੋਂ ਬਚਣ ਦੇ ਲਈ ਆਪਣੇ ਚਾਰ ਪਹੀਆ ਵਾਹਨ ਦੀ ਬਹੁਤ ਵੱਡੀ ਗਿਣਤੀ ਵਿੱਚ ਵਰਤੋਂ ਕਰਦੇ ਨਜ਼ਰ ਆਏ । ਅੱਜ ਸਵੇਰ ਤੋਂ ਸ਼ੁਰੂ ਹੋਈ ਬਰਸਾਤ ਕਾਰਨ ਲੋਕਾਂ ਨੇ ਵੀ ਆਪਣੇ ਚਾਰ ਪਹੀਆ ਵਾਹਨ ਦੀ ਵੱਡੀ ਗਿਣਤੀ ਵਿੱਚ ਵਰਤੋਂ ਕੀਤੀ ਗਈ । ਜਿਸ ਕਾਰਨ ਅੱਜ ਸਵੇਰ ਤੋਂ ਹੀ ਖਰੜ ਦੀਆਂ ਸੜਕਾਂ ਤੇ ਜਾਮ ਵਾਲੀ ਸਥਿਤੀ ਪੈਦਾ ਹੋ ਗਈ । ਦਫਤਰਾਂ ਅਤੇ ਹੋਰ ਜਰੂਰੀ ਕੰਮਾਂ ਨੂੰ ਜਾਣ ਲਈ ਲੋਕਾਂ ਨੇ ਇਸ ਜਾਮ ਤੋਂ ਬਚਣ ਦੇ ਲਈ ਗਲੀਆਂ ਮੁਹੱਲਿਆਂ ਅਤੇ ਛੋਟੀਆਂ ਸੜਕਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਪਾਸੇ ਜਾਮ ਹੀ ਜਾਮ ਸੀ ਚੰਡੀਗੜ੍ਹ ਨੂੰ ਜਾਣ ਵਾਲਾ ਪੁਲ ਵੀ ਪਹਿਲੀ ਵਾਰ ਜਾਮ ਹੋਇਆ ਦੇਖਿਆ ਗਿਆ । 

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪਿੰਡ ਰਤਨਗੜ੍ਹ ਵਿਖੇ ਕੀਤੀ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪਿੰਡ ਰਤਨਗੜ੍ਹ ਵਿਖੇ ਕੀਤੀ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਰਿੰਡਾ ਵਲੋਂ ਪਿੰਡ ਰਤਨਗੜ੍ਹ ਵਿਖੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਢੋਲਣਮਾਜਰਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਜਨਰਲ ਸਕੱਤਰ ਸਰਪੰਚ ਭੁਪਿੰਦਰ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਮੀਤ ਪ੍ਰਧਾਨ ਕੇਹਰ ਸਿੰਘ ਅਮਰਾਲੀ ਅਤੇ ਜ਼ਿਲ੍ਹਾ ਸਲਾਹਕਾਰ ਮਹਿੰਦਰ ਸਿੰਘ ਰੌਣੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਹਨਾਂ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਖੇਤੀਬਾੜੀ ਦੇ ਲਈ ਕੋਈ ਠੋਸ ਨੀਤੀ ਬਣਾਉਣ ਤੋਂ ਟਾਲਾ ਵੱਟ ਰਹੀ ਹੈ। ਜਿਸ ਨਾਲ ਕਿਸਾਨ ਅਤੇ ਮਜ਼ਦੂਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਜਾ ਰਿਹਾ, ਜਦਕਿ ਕਾਰੋਬਾਰੀਆਂ ਦਾ ਕਰਜ਼ਾ ਤੁਰੰਤ ਮੁਆਫ ਕਰ ਦਿੱਤਾ ਜਾਂਦਾ ਹੈ। ਵਿਸ਼ਵ ਵਪਾਰ ਸੰਸਥਾ ਦੇ ਇਸ਼ਾਰਿਆਂ ’ਤੇ ਖੇਤੀ ਖੇਤਰ ਵਿੱਚ ਮਿਲ ਰਹੀਆਂ ਸਬਸਿਡੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮਿਤੀ 13 ਸਤੰਬਰ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਸਵੇਰੇ 10 ਵਜੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਵਰਕਰ ਮਿਲਣੀ ਹੋਣੀ ਹੈ। ਜਿਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। ਇਕੱਤਰਤਾ ਦੌਰਾਨ ਪਿੰਡ ਦੀ 21 ਮੈਂਬਰੀ ਪਿੰਡ ਪੱਧਰੀ ਕਮੇਟੀ ਵੀ ਬਣਾਈ ਗਈ। ਜਿਸ ਵਿੱਚ ਤਜਿੰਦਰ ਸਿੰਘ ਨੂੰ ਪ੍ਰਧਾਨ, ਮਨਵਿੰਦਰ ਸਿੰਘ ਨੂੰ ਜਨਰਲ ਸਕੱਤਰ, ਸੁਖਚੈਨ ਸਿੰਘ ਨੂੰ ਮੀਤ ਪ੍ਰਧਾਨ, ਵਿਕਰਮਜੀਤ ਸਿੰਘ ਨੂੰ ਕੈਸ਼ੀਅਰ, ਰਵਿੰਦਰ ਸਿੰਘ, ਗੁਰਿੰਦਰ ਸਿੰਘ, ਗਗਨਦੀਪ ਸਿੰਘ, ਰਣਧੀਰ ਸਿੰਘ, ਲਵਪ੍ਰੀਤ ਸਿੰਘ, ਰਮਨਦੀਪ ਸਿੰਘ, ਪਵਨਦੀਪ ਸਿੰਘ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਇਸ ਤੋਂ ਇਲਾਵਾ ਸੰਦੀਪ ਸਿੰਘ ਅਤੇ ਨੰਬਰਦਾਰ ਗੁਰਿੰਦਰ ਸਿੰਘ ਨੂੰ ਬਲਾਕ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿਘ ਸਹੇੜੀ, ਨਿਰਮਲ ਸਿੰਘ, ਤਰਲੋਚਨ ਸਿੰਘ, ਸੰਤੋਖ ਸਿੰਘ ਕਲਹੇੜੀ, ਗੁਰਦੀਪ ਸਿੰਘ, ਬਿਕਰਮਜੀਤ ਸਿੰਘ, ਅਜੀਤ ਸਿੰਘ, ਮੇਜਰ ਸਿੰਘ, ਉਜਾਗ ਸਿੰਘ, ਰਣਧੀਰ ਸਿੰਘ ਰਤਨਗੜ੍ਹ ਆਦਿ ਹਾਜ਼ਰ ਸਨ।

ਤੇਲੰਗਾਨਾ ਦੇ ਜੈਨੂਰ ਕਸਬੇ ਵਿੱਚ ਫਿਰਕੂ ਹਿੰਸਾ ਹੋਈ

ਤੇਲੰਗਾਨਾ ਦੇ ਜੈਨੂਰ ਕਸਬੇ ਵਿੱਚ ਫਿਰਕੂ ਹਿੰਸਾ ਹੋਈ

ਤੀਜਾ ਟੈਸਟ: ਇੰਗਲੈਂਡ ਦਾ ਜੋਸ਼ ਹੱਲ ਸ਼੍ਰੀਲੰਕਾ ਖਿਲਾਫ ਡੈਬਿਊ ਕਰੇਗਾ

ਤੀਜਾ ਟੈਸਟ: ਇੰਗਲੈਂਡ ਦਾ ਜੋਸ਼ ਹੱਲ ਸ਼੍ਰੀਲੰਕਾ ਖਿਲਾਫ ਡੈਬਿਊ ਕਰੇਗਾ

ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ ਇੱਕ ਨੌਜਵਾਨ ਸਮਗਲਰਬ ਗ੍ਰਿਫਤਾਰ

ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ ਇੱਕ ਨੌਜਵਾਨ ਸਮਗਲਰਬ ਗ੍ਰਿਫਤਾਰ

ਜਾਪਾਨ ਵਿੱਚ ਸ਼ਕਤੀਸ਼ਾਲੀ ਤੂਫ਼ਾਨ ਨੇ 3,000 ਸਾਲ ਪੁਰਾਣੇ ਸੀਡਰ ਨੂੰ ਦੱਬ ਦਿੱਤਾ

ਜਾਪਾਨ ਵਿੱਚ ਸ਼ਕਤੀਸ਼ਾਲੀ ਤੂਫ਼ਾਨ ਨੇ 3,000 ਸਾਲ ਪੁਰਾਣੇ ਸੀਡਰ ਨੂੰ ਦੱਬ ਦਿੱਤਾ

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪਲੇਸਮੈਂਟ ਡਰਾਈਵ ਸਫ਼ਲਤਾਪੂਰਵਕ ਸੰਪੰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪਲੇਸਮੈਂਟ ਡਰਾਈਵ ਸਫ਼ਲਤਾਪੂਰਵਕ ਸੰਪੰਨ

ਦਾਰਾ 'ਚ ਗਵਰਨਰ ਦੇ ਕਾਫਲੇ 'ਤੇ ਹਮਲੇ 'ਚ ਪੰਜ ਸੀਰੀਆਈ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ

ਦਾਰਾ 'ਚ ਗਵਰਨਰ ਦੇ ਕਾਫਲੇ 'ਤੇ ਹਮਲੇ 'ਚ ਪੰਜ ਸੀਰੀਆਈ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ

ਪੈਰਿਸ ਪੈਰਾਲੰਪਿਕਸ: ਨਿਹਾਲ, ਰੁਦਰਾਂਸ਼ ਮਿਕਸਡ 50 ਮੀਟਰ ਪਿਸਟਲ SH1 ਫਾਈਨਲ ਤੋਂ ਖੁੰਝ ਗਏ

ਪੈਰਿਸ ਪੈਰਾਲੰਪਿਕਸ: ਨਿਹਾਲ, ਰੁਦਰਾਂਸ਼ ਮਿਕਸਡ 50 ਮੀਟਰ ਪਿਸਟਲ SH1 ਫਾਈਨਲ ਤੋਂ ਖੁੰਝ ਗਏ

ਸੈਂਸੈਕਸ 202 ਅੰਕ ਹੇਠਾਂ, ਨਿਫਟੀ 25,200 ਤੋਂ ਹੇਠਾਂ ਡਿੱਗਿਆ

ਸੈਂਸੈਕਸ 202 ਅੰਕ ਹੇਠਾਂ, ਨਿਫਟੀ 25,200 ਤੋਂ ਹੇਠਾਂ ਡਿੱਗਿਆ

ਓਲਾ ਇਲੈਕਟ੍ਰਿਕ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ, 30 ਫੀਸਦੀ ਤੋਂ ਵੱਧ ਦਾ ਨੁਕਸਾਨ

ਓਲਾ ਇਲੈਕਟ੍ਰਿਕ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ, 30 ਫੀਸਦੀ ਤੋਂ ਵੱਧ ਦਾ ਨੁਕਸਾਨ

ਅਮਰੀਕੀ ਫੌਜ ਨੇ ਯਮਨ ਵਿੱਚ ਇੱਕ ਹੋਰ ਹੂਤੀ ਮਿਜ਼ਾਈਲ ਪ੍ਰਣਾਲੀ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ

ਅਮਰੀਕੀ ਫੌਜ ਨੇ ਯਮਨ ਵਿੱਚ ਇੱਕ ਹੋਰ ਹੂਤੀ ਮਿਜ਼ਾਈਲ ਪ੍ਰਣਾਲੀ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ

ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਦੇ ਵਿਦਿਆਰਥੀਆਂ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਦੇ ਵਿਦਿਆਰਥੀਆਂ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਹਰਸਿਮਰਤ ਕੌਰ ਬਾਦਲ ਗਿੱਦੜਬਾਹਾ ਵਿੱਚ ਚੋਣ ਪ੍ਰਚਾਰ ਦੀ ਇੰਚਾਰਜ ਨਿਯੁਕਤ

ਹਰਸਿਮਰਤ ਕੌਰ ਬਾਦਲ ਗਿੱਦੜਬਾਹਾ ਵਿੱਚ ਚੋਣ ਪ੍ਰਚਾਰ ਦੀ ਇੰਚਾਰਜ ਨਿਯੁਕਤ

ਮੱਧ ਪ੍ਰਦੇਸ਼ ਸਰਕਾਰ ਨੇ ਸਰੋਗੇਸੀ ਲਈ ਬੀਮਾ ਸੀਮਾ 10 ਲੱਖ ਰੁਪਏ ਤੱਕ ਵਧਾ ਦਿੱਤੀ ਹੈ

ਮੱਧ ਪ੍ਰਦੇਸ਼ ਸਰਕਾਰ ਨੇ ਸਰੋਗੇਸੀ ਲਈ ਬੀਮਾ ਸੀਮਾ 10 ਲੱਖ ਰੁਪਏ ਤੱਕ ਵਧਾ ਦਿੱਤੀ ਹੈ

ਰੂਟ ਨੇ ਲਾਰਡਸ 'ਤੇ ਦੋਹਰੇ ਸੈਂਕੜੇ ਤੋਂ ਬਾਅਦ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਲੀਡ ਵਧਾ ਦਿੱਤੀ ਹੈ

ਰੂਟ ਨੇ ਲਾਰਡਸ 'ਤੇ ਦੋਹਰੇ ਸੈਂਕੜੇ ਤੋਂ ਬਾਅਦ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਲੀਡ ਵਧਾ ਦਿੱਤੀ ਹੈ

Back Page 45