ਬਾਜੀਗਰ ਬਸਤੀ ਤਪਾ ਦੀ ਧਰਮਸ਼ਾਲਾ ‘ਚ ਵਾਰਡ ਕੌਸਲਰ ਡਾ.ਲਾਭ ਸਿੰਘ ਚਹਿਲ ਅਤੇ ਅਮਰਜੀਤ ਸਿੰਘ ਧਰਮਸੋਤ ਦੀ ਦੇਖ-ਰੇਖ ਹੇਠ ਹੋਮੀ ਭਾਭਾ ਕੈਂਸਰ ਹਸਪਤਾਲ ਯੂਨਿਟ ਆਫ ਟਾਟਾ ਮੈਮੋਰੀਅਲ ਸੈਂਟਰ ਮੁਬੰਈ ਸਿਵਲ ਹਸਪਤਾਲ ਕੈਂਪਸ ਸੰਗਰੂਰ ਵੱਲੋਂ ਇੱਕ ਰੋਜਾ ਨਾਮੁਰਾਦ ਬੀਮਾਰੀ ਕੈਂਸਰ ਰੋਕੂ ਮੁਫਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਹਿਲਾ ਡਾ.ਤਨਵੀਰ ਕੌਰ ਨੇ ਦੱਸਿਆ ਕਿ ਇਹ ਇੱਕ ਅਜਿਹੀ ਨਾਮੁਰਾਦ ਬੀਮਾਰੀ ਹੈ ਜਿਸ ਦਾ ਸੁਰੂਆਤ ਲੱਛਣਾਂ ਦਾ ਨਾ ਪਤਾ ਲੱਗਣ ‘ਤੇ ਮਨੁੱਖ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਇਸ ਕੈਂਪ ਸ਼ੁਰੂਆਤੀ ਜਾਂਚ ਲਈ ਬੱਚੇਦਾਨੀ ਦੇ ਕੈਸਰ ਲੱਛਣ,ਛਾਤੀ ਕੈਸਰ ਦੇ ਲੱਛਣ ਅਤੇ ਮੂੰਹ ਦੇ ਕੈਸਰ ਲੱਛਣਾਂ ਦੇ ਲਗਭਗ 160 ਮਰੀਜਾਂ ਨੂੰ ਚੈਕਅਪ ਕੀਤਾ ਗਿਆ ਪਰ ਇਸ ਬੀਮਾਰੀ ਤੋਂ ਪੀੜਤ 2-3 ਮਰੀਜਾਂ ਬਾਰੇ ਹੀ ਪਤਾ ਲੱਗਿਆਂ। ਇਸ ਮੌਕੇ ਕੋਆਰਡੀਨੇਟਰ ਮਨਪ੍ਰੀਤ ਕੌਰ,ਨਿਰਮਲ ਸਿੰਘ ਲੈਬ ਟੈਕਨੀਸੀਅਨ,ਕਿਰਨਜੀਤ ਕੌਰ,ਹਸਨਦੀਪ ਕੌਰ,ਸੁਨੇਣਾ,ਪੁਨੀਤ ਕੌਰ,ਪਿਅੰਕਾ,ਮੋਹਣੀ,ਸੰਦੀਪ ਕੌਰ ਤਪਾ,ਜੀਤਾ,ਅਮਨਾ,ਰਾਜਵੀਰ ਕੌਰ,ਪਿਰਤਪਾਲ ਕੌਰ ਆਦਿ ਨਰਸਿੰਗ ਸਟਾਫ ਹਾਜਰ ਸੀ।