ਸ੍ਰੀ ਫ਼ਤਹਿਗੜ੍ਹ ਸਾਹਿਬ/20 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਅਸੀਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਜੱਸੀ ਦੇ ਉਚੇਚੇ ਤੌਰ ਤੇ ਧੰਨਵਾਦੀ ਹਾਂ ਜਿਨਾਂ ਦੇ ਯਤਨਾਂ ਸਦਕਾ ਪਾਵਰਕਾਮ ਵੱਲੋਂ ਸਾਡੇ ਇਲਾਕੇ ਵਿੱਚ 100 ਕੇ.ਵੀ. ਦਾ ਨਵਾਂ ਟ੍ਰਾਂਸਫਾਰਮਰ ਰੱਖ ਕੇ ਮਹੱਲਾ ਵਾਸੀਆਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਪਰੋਕਤ ਧੰਨਵਾਦੀ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਹਿੰਦ ਦੇ ਵਾਰਡ ਨੰਬਰ 3 ਚ ਪੈਂਦੇ ਪ੍ਰੀਤ ਨਗਰ ਦੇ ਵਾਸੀਆਂ ਵੱਲੋਂ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਜੱਸੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਕੀਤਾ ਗਿਆ। ਪ੍ਰਿਤਪਾਲ ਸਿੰਘ ਜੱਸੀ ਨੇ ਦੱਸਿਆ ਕਿ ਆਬਾਦੀ ਵਧਣ ਕਾਰਨ ਇਸ ਇਲਾਕੇ ਵਿੱਚ ਵੋਲਟੇਜ ਦੀ ਦਿੱਕਤ ਆਉਣ ਲੱਗ ਪਈ ਸੀ। ਜਿਸ ਬਾਰੇ ਪਤਾ ਲੱਗਣ ਤੇ ਇਲਾਕੇ ਦਾ ਸੇਵਕ ਹੋਣ ਦੇ ਨਾਤੇ ਉਹਨਾਂ ਵੱਲੋਂ ਅਤੇ ਵਾਰਡ ਨੰਬਰ 3 ਦੀ ਕਾਉਂਸਲਰ ਦਵਿੰਦਰ ਕੌਰ ਵੱਲੋਂ ਇਹ ਮਸਲਾ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨਾਂ ਦੇ ਯਤਨਾ ਸਦਕਾ 100 ਕੇ.ਵੀ. ਨਵਾਂ ਟਰਾਂਸਫਾਰਮਰ ਰੱਖ ਕੇ ਮਹੱਲਾ ਵਾਸੀਆਂ ਦੀ ਸਮੱਸਿਆ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ ਜਿਸ ਲਈ ਅਸੀਂ ਵਿਧਾਇਕ ਰਾਏ ਦੇ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ।ਇਸ ਮੌਕੇ ਅੰਮ੍ਰਿਤਪਾਲ ਸਿੰਘ, ਨਾਹਰ ਸਿੰਘ, ਸ਼ੰਮੀ ਮਲਹੋਤਰਾ,ਸੁਰਿੰਦਰ ਸਿੰਘ ਬਿੰਬਰਾ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ, ਮੋਹਣ ਸਿੰਘ, ਪ੍ਰੇਮ ਸਿੰਘ ਬੱਲ, ਕੁਲਵਿੰਦਰ ਸਿੰਘ ਰਾਜਾ ਤੇ ਹੋਰ ਮਹੱਲਾ ਵਾਸੀ ਵੀ ਮੌਜੂਦ ਸਨ।