Sunday, April 28, 2024  

ਖੇਤਰੀ

ਡੀਸੀ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਸਰਹੱਦ ਤੇ ਹਾਈਟੈਕ ਨਾਕਿਆਂ ਦਾ ਨਿਰੀਖਣ

March 28, 2024

ਰਾਜਸਥਾਨ ਨਾਲ ਲੱਗਦੀ ਸਰਹੱਦ ਪਾਰੋਂ ਪੰਜਾਬ ਵਿਚ ਚੋਣਾਂ ਵਿਚ ਦਖਲ ਰੋਕਣ ਲਈ ਪ੍ਰਸ਼ਾਸਨ ਪੱਬਾਂ ਭਾਰ : ਡਾ: ਸੇਨੂ ਦੁੱਗਲ
—ਅੰਤਰਰਾਜੀ ਸਰਹੱਤ ਤੇ ਪੁਲਿਸ ਨੇ ਲਗਾਏ 24 ਨਾਕੇ

ਸੰਜੀਵ ਧਮੀਜਾ
ਫਾਜ਼ਿਲਕਾ, 28 ਮਾਰਚ : ਨਿਰਪੱਖ ਅਤੇ ਸਾਂਤਮਈ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਪੱਬਾਂ ਭਾਰ ਹੈ। ਗੁਆਂਢੀ ਸੂਬਿਆਂ ਤੋਂ ਸਰਾਰਤੀ ਤੱਤਾਂ ਵੱਲੋਂ ਚੋਣਾਂ ਵਿਚ ਦਖਲ ਨੂੰ ਰੋਕਣ ਲਈ ਅੰਤਰ ਰਾਜੀ ਹੱਦਾਂ ਤੇ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਰਾਜਸਥਾਨ ਨਾਲ ਜੋੜਦੀਆਂ ਪ੍ਰਮੁੱਖ ਸੜਕਾਂ ਤੇ ਹਾਈਟੈਕ ਨਾਕੇ ਸਥਾਪਿਤ ਕੀਤੇ ਗਏ ਹਨ। ਅਜਿਹੇ ਹੀ ਇਕ ਹਾਈਟੈਕ ਨਾਕੇ ਦਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਬੀਤੀ ਰਾਤ ਅਚਾਨਕ ਦੌਰਾ ਕਰਕੇ ਨੀਰਿਖਣ ਕੀਤਾ।
ਅਬੋਹਰ ਹਨੁਮਾੜਗੜ੍ਹ ਰੋੜ੍ਹ ਤੇ ਪਿੰਡ ਰਾਜਪੁਰਾ ਵਿਖੇ ਰਾਜਸਥਾਨ ਨਾਲ ਜੋੜਦੀ ਸੜਕ ਤੇ ਲੱਗੇ ਨਾਕੇ ਤੇ ਸੁਰੱਖਿਆ ਬਲਾਂ ਦੀ ਮੁਸਤੈਦੀ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਅਚਾਨਕ ਪਹੁੰਚ ਕੇ ਪੜਤਾਲ ਕੀਤੀ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਚੋਣਾਂ ਦੌਰਾਨ ਅਕਸਰ ਸਰਾਰਤੀ ਤੱਤ ਇਕ ਪਾਸੇ ਕੋਈ ਅਪਰਾਧ ਕਰਕੇ ਨਾਲ ਦੇ ਸੂਬੇ ਵਿਚ ਚਲੇ ਜਾਂਦੇ ਹਨ ਜਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ, ਧਨ ਆਦਿ ਗੁਆਂਢੀ ਰਾਜਾਂ ਤੋਂ ਆਉਣ ਜਾਣ ਦਾ ਡਰ ਰਹਿੰਦਾ ਹੈ। ਇਸੇ ਲਈ ਫਾਜਿ<ਲਕਾ ਜਿ<ਲ੍ਹੇ ਦੀ ਰਾਜਸਥਾਨ ਨਾਲ ਲੱਗਦੀ ਲਗਭਗ 48 ਕਿਲੋਮੀਟਰ ਲੰਬੀ ਸਰਹੱਦ ਤੇ ਇੰਨੀ ਸਖਤ ਚੌਕਸੀ ਰੱਖੀ ਜਾ ਰਹੀ ਹੈ ਤਾਂ ਕਿ ਇੱਥੋਂ ਕੋਈ ਵੀ ਸਮਾਜ ਵਿਰੋਧੀ ਤੱਤ ਇੱਧਰ ਉਧਰ ਬਚ ਕੇ ਨਾ ਲੰਘ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ<ਲ੍ਹੇ ਵਿਚ 12 ੳਡਣ ਦੱਸਦੇ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਇਹ ਵਾਹਨ ਲਾਈਵ ਕੈਮਰਿਆਂ ਨਾਲ ਲੈਸ ਹਨ ਅਤੇ ਇੰਨ੍ਹਾਂ ਦੀ ਵੀਡੀਓ ਫੀਡ ਸਬ ਡਵੀਜਨ, ਜਿ<ਲ੍ਹਾ ਅਤੇ ਚੰਡੀਗੜ੍ਹ ਪੱਧਰ ਤੇ ਚੋਣ ਕਮਿਸ਼ਨ ਵੱਲੋਂ ਲਾਈਵ ਮੋਨੀਟਰ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਆਪਣੀ ਨਿਗਰਾਨੀ ਵਿਚ ਬੱਸਾਂ ਅਤੇ ਹੋਰ ਵਾਹਨਾਂ ਦੀ ਜਾਂਚ ਕਰਵਾਈ ਅਤੇ ਇੱਥੇ ਪੁਲਿਸ ਵੱਲੋਂ ਕੀਤੇ ਇੰਤਜਾਮਾਂ ਦਾ ਮੁਆਇਨਾ ਕੀਤਾ।
ਇਸ ਮੌਕੇ ਐਸਐਸਪੀ ਡਾ: ਪ੍ਰਗ੍ਰਿਆ ਜੈਨ ਨੇ ਦੱਸਿਆ ਕਿ ਰਾਜਸਥਾਨ ਨਾਲ ਲਗਦੀਆਂ ਸਰਹੱਦਾਂ ਤੇ ਜਿੱਥੇ ਮੁੱਖ ਮਾਰਗਾਂ ਤੇ ਹਾਈਟੈਕ ਨਾਕੇ ਲਗਾਏ ਗਏ ਹਨ ਉਥੇ ਹੀ 24 ਹੋਰ ਛੋਟੀਆਂ ਸੜਕਾਂ, ਕੱਚੇ ਰਸਤਿਆਂ ਤੇ ਵੀ ਨਾਕਾਬੰਦੀ ਕੀਤੀ ਗਈ ਅਤੇ ਇੰਨ੍ਹਾਂ ਨਾਕਿਆਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਦੀ ਅੱਖ ਨਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਵਿਚ ਕੇਂਦਰੀ ਸੁਰੱਖਿਆ ਬੱਲ ਵੀ ਪਹੁੰਚੇ ਹਨ ਅਤੇ ਪੁਲਿਸ ਵੱਲੋਂ ਫਲੈਗ ਮਾਰਚ ਕਰਨ ਦੇ ਨਾਲ ਨਾਲ ਸਾਂਝੇ ਓਪਰੇਸ਼ਨ ਕੀਤੇ ਜਾ ਰਹੇ ਹਨ। ਰਾਜਸਥਾਨ ਪੁਲਿਸ ਨਾਲ ਵੀ ਅੰਤਰਰਾਜੀ ਪੱਧਰ ਤੇ ਬਿਤਹਰ ਤਾਲਮੇਲ ਲਈ ਮੀਟਿੰਗਾਂ ਕਰਕੇ ਰਣਨੀਤੀ ਉਲੀਕੀ ਗਈ ਹੈ ਤਾਂ ਜੋ ਕੋਈ ਵੀ ਅਪਰਾਧੀ ਇਕ ਪਾਸੇ ਅਪਰਾਧ ਕਰਕੇ ਦੂਜੇ ਪਾਸੇ ਜਾ ਕੇ ਛਿਪ ਨਾ ਸਕੇ।ਉਨ੍ਹਾਂ ਨੇ ਕਿਹਾ ਕਿ ਸਾਰੇ ਅੰਤਰਰਾਜੀ ਨਾਕਿਆਂ ਤੇ ਸਾਰੇ ਵਾਹਨਾਂ ਦੀ ਤਲਾਸੀ ਲਈ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿੱਛਲੇ ਤਿੰਨ ਦਿਨਾਂ ਵਿਚ 700 ਤੋਂ ਜਿਆਦਾ ਹਥਿਆਰ ਪੁਲਿਸ ਨੇ ਜਮਾਂ ਕਰਵਾਏ ਹਨ। 10 ਭਗੋੜੇ ਕਾਬੂ ਕੀਤੇ ਹਨ ਅਤੇ 15 ਕੇਸ ਨਸ਼ਿਆਂ ਆਦਿ ਦੀ ਬਰਾਮਦਗੀ ਸਬੰਧੀ ਦਰਜ ਕੀਤੇ ਹਨ। ਇਸ ਮੌਕੇ ਐਸਪੀ ਕਰਨਵੀਰ ਸਿੰਘ, ਡੀਐਸਪੀ ਸੁਖਵਿੰਦਰ ਸਿੰਘ ਵੀ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ