ਗੜਦੀਵਾਲਾ, 27 ਅਪ੍ਰੈਲ (ਮਲਕੀਤ ਸਿੰਘ) : ਪਿੰਡ ਚੋਹਕਾ (ਬਲਾਕ ਭੁੰਗਾ) ਸਰਕਾਰੀ ਮਿਡਲ ਸਕੂਲ ਸਟਾਫ ਅਤੇ ਪੇਰੈਂਟ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਬੱਚਿਆਂ ਦੇ ਗਿਣਤੀ ਵਧਾਉਣ ਅਤੇ ਇਸ ਦੇ ਹੱਲ ਲਈ ਵਿਚਾਰ ਬਟਾਂਦਰਾ ਹੋਇਆ। ਉਚੇਚੇ ਤੌਰ ਤੇ ਪਿੰਡ ਦੇ ਪੁਰਾਣੇ ਸਾਥੀ ਮੁਲਾਜ਼ਮ ਤੇ ਟਰੇਡ ਯੂਨੀਅਨ ਆਗੂ ,ਲੇਖਕ ਜਗਦੀਸ਼ ਸਿੰਘ ਚੌਹਕਾ ਅਤੇ ਉੱਘੀ ਇਸਤਰੀ ਆਗੂ ਸਮਾਜ ਸੇਵਕ ਤੇ ਲੇਖਕਾ ਪਿੰਡ ਦੀ ਸਾਬਕਾ ਸਰਪੰਚ ਰਜਿੰਦਰ ਕੌਰ ਚੋਹਕਾ ਵੀ ਸ਼ਾਮਿਲ ਹੋਏ। ਸਾਥੀ ਚੋਹਕਾ ਨੇ ਸਿੱਖਿਆ ਦੇ ਮਹੱਤਤਾ ,ਭਾਰਤ ਵਰਗੇ ਜਮਹੂਰੀ ਦੇਸ਼ ਅੰਦਰ ਜਮੀਨੀ ਪੱਧਰ ਤੇ ਸਿੱਖਿਆ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਅਧਿਆਪਕ ਵਰਗ ਅਤੇ ਸਥਾਨਕ ਲੋਕਾਂ ਦੇ ਆਪਸੀ ਸਹਿਯੋਗ ਸਬੰਧੀ ਵਡਮੁੱਲੇ ਵਿਚਾਰ ਪੇਸ਼ ਕੀਤੇ। ਪਿੰਡ ਜੋ ਮੁਢਲੀ ਇਕਾਈ ਹੈ ਜਿੰਨਾ ਚਿਰ ਇਸ ਪੱਧਰ ਤੇ ਗਿਆਨ ਵਿਗਿਆਨ ਨਹੀਂ ਵਧੇ ਫੁੱਲੇਗਾ, ਉਨਾ ਚਿਰ ਦੇਸ਼ ਅੰਦਰ ਹਰ ਬੱਚੇ ਨੂੰ ਉੱਚ ਪੱਧਰ ਦੀ ਸਿੱਖਿਆ ਨਹੀਂ ਮਿਲ ਸਕੇਗੀ ।ਸਕੂਲ ਕਮੇਟੀ ਜਿਹਦੀਆਂ ਸਾਰੀਆਂ ਮੈਂਬਰ ਇਸਤਰੀ ਅਤੇ ਬਹੁ ਗਿਣਤੀ ਹੇਠਲੇ ਵਰਗ ਵਿੱਚੋਂ ਹੋਣ ਕਰਕੇ ਮੈਡਮ ਚੋਹਕਾ ਨੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਆਸ ਪ੍ਰਗਟਾਈ ਕੇ ਕਮੇਟੀ ਪਿੰਡ ਦੇ ਸਾਰੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਹੀ ਦਾਖਲ ਕਰਾਉਣ ਲਈ ਉਪਰਾਲੇ ਕਰੇ ਸਾਥੀ ਚੋਹਕਾ ਨੇ ਦੱਸਿਆ ਨੇ ਕਿ ਉਹਨਾਂ ਦੀ ਬੇਟੀ ਜੋ ਕਮਿਸਟਰੀ ਵਿੱਚ ਪੀਐਚਡੀ ਹੈ ਤੇ ਲੜਕਾ ਪਾਈਪ ਇੰਜੀਨੀਅਰ ਹੈ ਇਸ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਇਮਰੀ ਪਾਸ ਕੀਤੀ ਸੀ। ਪੇਂਡੂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਉੱਚ ਪੱਧਰੀ ਪਾਇਦਾਰ ਸਿੱਖਿਆ ਦੇਣ ਦੇ ਯੋਗ ਹਨ। ਇਸ ਮੀਟਿੰਗ ਦੌਰਾਨ ਭੈਣ ਗੁਰਬਖਸ਼ ਕੌਰ (ਚੇਅਰਪਰਸਨ) ਰਾਜਰਾਣੀ ,ਟੀਚਰ ਕੈਪਟਨ ਫਕੀਰ ਸਿੰਘ ਕਾਮਰੇਡ ਜਗਦੀਸ਼ ਸਿੰਘ ਚੋਹਕਾ, ਰਣਜੀਤ ਕੌਰ ਟੀਚਰ ਬਲਜੀਤ ਕੌਰ, ਜਤਿੰਦਰ ਕੌਰ, ਜਗਦੀਪ ਕੌਰ ਪੇਰੈਂਟ ਟੀਚਰ ਮੈਂਬਰ ਸ਼ਾਮਿਲ ਸਨ। ਇਸ ਮੌਕੇ ਚੋਹਕਾ ਜੋੜੀ ਵੱਲੋਂ 50 ਹਜਾਰ ਰੁਪਏ ਸਕੂਲ ਦੀ ਬੈਲਫੇਅਰ ਫੰਡ ਲਈ ਸਕੂਲ ਨੂੰ ਦਿੱਤੇ।