ਮੋਹਾਲੀ, 4 ਮਈ ( ਹਰਬੰਸ ਬਾਗੜੀ ) : ਜਨ ਸ਼ਿਕਸ਼ਨ ਸੰਸਥਾਨ ਮੋਹਾਲੀ ਵੱਲੋ ਅੱਜ ਅੱਪਣੇ ਕੈੰਪਸ ਵਿੱਚ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾਨ ਦੇ ਚੇਅਰਪਰਸਨ ਸ੍ਰੀਮਤੀ ਪ੍ਰੋਫੈਸਰ ਆਸ਼ਾ ਸੇਠੀ, ਨੈਸ਼ਨਲ ਬੋਰਡ ਆਫ ਵਰਕਰ ਐਜੂਕੇਸ਼ਨ ਚੰਡੀਗੜ੍ਹ ਦੇ ਰੀਜਨਲ ਡਾਇਰੈਕਟਰ ਸ਼੍ਰੀ ਸੰਤੋਸ਼ ਕੁਮਾਰ ਸਿੰਘ ਅਤੇ ਐਡਵੋਕੇਟ ਅਮਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸੰਸਥਾਨ ਦੇ ਡਾਇਰੈਕਟਰ ਸ਼੍ਰੀ ਅਨੰਦ ਮੋਹਨ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿੱਚ ਸਿਖਿਆਰਥੀਆਂ ਤੇ ਸਟਾਫ ਦੇ ਸਮੇਤ ਲਗਭਗ 100 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ। ਸ੍ਰੀ ਸੰਤੋਸ਼ ਕੁਮਾਰ ਸਿੰਘ ਨੇ ਮਜਦੂਰ ਦਿਵਸ ਦੀ ਅਹਿਮੀਅਤ ਤੇ ਚਾਨਣਾ ਪਾਉਂਦੇ ਹੋਏ ਸਿਖਿਆਰਥੀਆਂ ਨੂੰ ਸਰਕਾਰ ਦੁਆਰਾ ਮਜਦੂਰ ਭਲਾਈ ਦੀਆਂ ਵੱਖਰੀਆਂ ਵੱਖਰੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਵੱਖ ਵੱਖ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਅੰਤ ਵਿਚ ਪ੍ਰੋਗਰਾਮ ਅਧਿਕਾਰੀ ਨਵਜੋਤ ਕੌਰ ਨੇ ਸੰਸਥਾਨ ਵੱਲੋ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਜਨ ਸ਼ਿਕਸ਼ਨ ਸੰਸਥਾਨ ਮੋਹਾਲੀ ਵੱਲੋਂ ਅੱਜ ਆਪਣੇ ਸਬ ਸੈਂਟਰ ਦਾਊਂ ਵਿਖੇ 5x trainee meet ਅਤੇ ਸਰਟੀਫਿਕੇਟ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸੂ ਮਾਜਰਾ ਸਬ ਸੈਂਟਰ ਦੇ ਸਿਖਿਆਰਥੀਆਂ ਨੇ ਵੀ ਹਿੱਸਾ ਲਿਆ। ਇਸ ਵਿੱਚ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰਨ ਵਾਲਿਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਦਾਊਂ ਪਿੰਡ ਦੇ ਸਰਪੰਚ ਸਰਦਾਰ ਅਜਮੇਰ ਸਿੰਘ ਨੇ ਸ਼ਿਰਕਤ ਕਰਕੇ ਸਿਖਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਉਹਨਾਂ ਨੇ ਸੰਸਥਾਨ ਦੇ ਕਿੱਤਾ ਮੁਖੀ ਕੋਰਸ ਕਰਵਾਉਣ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਸੰਸਥਾਨ ਦੇ ਪ੍ਰੋਗਰਾਮ ਅਧਿਕਾਰੀ ਨਵਜੋਤ ਕੌਰ, ਸਹਾਇਕ ਪ੍ਰੋਗਰਾਮ ਅਧਿਕਾਰੀ ਗੀਤਾ ਰਾਣੀ ਤੇ ਕੋਰਸ ਦੇ ਅਧਿਆਪਕ ਸਰਬਜੀਤ ਕੌਰ ਨੇ ਵੀ ਹਿੱਸਾ ਲਿਆ। ਪ੍ਰੋਗਰਾਮ ਦੇ ਅੰਤ ਵਿਚ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।