Tuesday, May 21, 2024  

ਸਿੱਖਿਆ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

April 30, 2024

ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਮੱਲਿਆ ਪਹਿਲਾ ਸਥਾਨ

ਹਰਬੰਸ ਬਾਗੜੀ
ਮੋਹਾਲੀ/30 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਪ੍ਰੈਲ ਮਹੀਨੇ ਵਿੱਚ 5ਵੀਂ, 8ਵੀਂ, 10ਵੀਂ ਤੇ 12ਵੀਂ ਸ੍ਰੇਣੀ ਦਾ ਨਤੀਜਾ ਐਲਾਨ ਕੇ ਕੀਰਤੀਮਾਨ ਸਥਾਪਤ ਕੀਤਾ ਗਿਆ । ਇਸ ਸਾਲ 12ਵੀਂ ਸ਼੍ਰੇਣੀ ਵਿੱਚ ਲੜਕਿਆਂ ਨੇੇ ਕਈ ਸਾਲਾਂ ਮਗਰੋਂ ਪੰਜਾਬ ਵਿੱਚ ਪਹਿਲੀਆਂ ਤਿੰਨ ਪੁਜੀਸਨਾਂ ਹਾਸਲ ਕੀਤੀਆਂ ਹਨ । ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੀਤ ਪ੍ਰਧਾਨ ਡਾ. ਪਰੇਮ ਕੁਮਾਰ ਵੱਲੋਂ ਬਾਰਵੀਂ ਸ੍ਰੇਣੀ ਦਾ ਨਤੀਜਾ ਐਲਾਨਿਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਕੱਤਰ ਅਵਿਕੇਸ ਗੁਪਤਾ, ਉਪ ਸਕੱਤਰ ਮਨਮੀਤ ਸਿੰਘ ਭੱਠਲ, ਸਹਾਇਕ ਸਕੱਤਰ ਗੁਰਪਰੇਮ ਸਿੰਘ ਅਤੇ ਰਵਜੀਤ ਕੌਰ ਹਾਜ਼ਰ ਸਨ । ਡਾ. ਪਰੇਮ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਖਿਆ ਬੋਰਡ ਨੇ ਭਾਰਤ ਵਿੱਚ ਪਹਿਲੀ ਵਾਰ ਸਾਰੀਆਂ ਪ੍ਰੀਖਿਆਵਾਂ ਦੇ ਨਤੀਜੇ ਅਪ੍ਰੈਲ ਮਹੀਨ ਵਿੱਚ ਐਲਾਨ ਕੇ ਇਤਹਾਸ ਰੱਚ ਦਿੱਤਾ ਹੈ । ਉਨ੍ਹਾਂ ਇਸ ਕਾਰਜ ਵਿੱਚ ਲੱਗੇ ਸਮੁੱਚੇ ਸਟਾਫ, ਅਧਕਾਰੀਆਂ ਅਤੇ ਟੀਚਿੰਗ ਸਟਾਫ਼ ਦਾ ਧੰਨਵਾਦ ਕੀਤਾ । ਉਨ੍ਹਾਂ ਦੱਸਿਆ ਕਿ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੇ ਏਕਮਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਜੋ ਨੈਸ਼ਨਲ ਖਿਡਾਰੀ ਹੈ, ਨੇ 500 ਅੰਕਾਂ ਵਿੱਚੋਂ 500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਸਿਖਿਆ ਬੋਰਡ ਵੱਲੋ ਖੇਡ ਕੋਟੇ ਵਿੱਚ ਇਸ ਦੇ ਕੁੱਲ ਅੰਕਾਂ ਵਿੱਚ 17 ਅੰਕਾ ਨੂੰ ਜੋੜਿਆ ਗਿਆ ਹੈ। ਇਸ ਤਰਾਂ ਹੀ ਸ੍ਰੀ ਮੁਕਤਸਰ ਸਾਹਿਬ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਗੁਲਬੇਵਾਲਾ ਦੇ ਰਵੀਉਦੇ ਸਿੰਘ ਪੁੱਤਰ ਹਰਿੰਦਰ ਸਿੰਘ ਨੇ ਕੁਲ 500 ਅੰਕਾਂ ਵਿੱਚ 500 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਦੱਸਣਾ ਬਣਦਾ ਹੈ ਕਿ ਇਹ ਵਿਦਿਆਰਥੀ ਵੀ ਨੈਸ਼ਨਲ ਖਿਡਾਰੀ ਹੈ। ਇਸ ਦੇ ਵੀ ਕੁੱਲ ਅੰਕਾਂ ਵਿੱਚ 13 ਅੰਕ ਖੇਡ ਕੋਟੇ ਦੇ ਜੋੜੇ ਗਏ ਹਨ ।
ਜਿਲ੍ਹਾ ਬਠਿੰਡੇ ਦੇ ਸੀਨੀਅਰ ਸੈਕੰਡਰੀ ਰੈਜੀਡੈਂਟਸਲ ਸਕੂਲ ਆਫ ਮੈਰੀਟੋਰੀਅਸ ਸਟੂਡੈਂਟਸ ਦੇ ਅਸ਼ਵਨੀ ਕੁਮਾਰ ਪੁੱਤਰ ਸੁਰਿੰਦਰ ਸਿੰਘ ਨੇ ਬਿਨਾਂ ਖੇਡ ਕੋਟੇ ਦੇ ਵਿਦਿਆਰਥੀਆਂ ’ਚੋਂ 500 ਅੰਕਾਂ ਵਿੱਚੋਂ 499 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਕੀਤਾ ਹੈ ।
ਉਨ੍ਹਾਂ ਦੱਸਿਆ ਕਿ ਇਸ ਸਾਲ ਕੁੱਲ 2,84,452 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 2,64,662 ਪ੍ਰੀਖਿਆਰਥੀਆਂ ਨੇ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 93.04 ਫੀਸਦੀ ਰਹੀ । ਇਸ ਸਾਲ 16,641 ਪ੍ਰੀਖਿਆਰਥੀਆਂ (5.8 ਫੀਸਦੀ) ਦੀ ਕੰਪਾਰਟਮੈਂਟ ਆਈ ਹੈ, ਉਨ੍ਹਾਂ ਦੱਸਿਆ ਕਿ 2981 ਪ੍ਰਖਿਆਰਥੀ 1.04 ਫੀਸਦੀ ਫੇਲ੍ਹ ਹੋਏ ਹਨ। ਕੇਵਲ 168 ਪ੍ਰੀਖਿਆਰਥੀਆਂ ਦਾ ਨਤੀਜਾ ਲੇਟ ਹੈ। ਇਸ ਵਾਰ 131025 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 125449 ਪ੍ਰੀਖਿਆਰਥਣਾਂ ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.74 ਫੀਸਦੀ ਰਹੀ ਹੈ, ਜਦੋਂ ਕਿ ਇਸ ਪ੍ਰੀਖਿਆ ’ਚ 153424 ਲੜਕਿਆਂ (90.74 ਫੀਸਦੀ )ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ’ਚੋਂ 139210 ਪਾਸ ਹੋਏ ਹਨ ਇਸ ਵਾਰ 3 ਟਰਾਂਸਜੈਡਰ ਪ੍ਰੀਖਿਆਰਥੀਆ ਨੇ ਪ੍ਰੀਖਿਆ ਪਾਸ ਕੀਤੀ ਹੈ।
ਇਸ ਸਾਲ ਸ਼ਹਿਰੀ ਖੇਤਰ ਦੇ 121647 ’ਚੋਂ 113687 ਪ੍ਰੀਖਿਆਥੀ (ਪਾਸ ਫੀਸਦੀ 93.46) ਪਾਸ ਹੋਏ, ਜਿਨ੍ਹਾਂ ਦੀ ਰਹੀ । ਇਸੇ ਤਰਾਂ ਪੇਂਡੂ ਖੇਤਰ ਦੇ 162805 ਪ੍ਰੀਖਿਆਰਥੀਆਂ ਵਿਚੋਂ 150975 ਪ੍ਰੀਖਿਆਰਥੀ (ਪਾਸ ਪ੍ਰਤੀਸ਼ਤਤਾ 92.73 ਫੀਸਦੀ) ਪਾਸ ਹੋਏ ਹਨ । ਇਸ ਪ੍ਰੀਖਿਆ ਵਿਚ ਪ੍ਰਾਈਵੇਟ ਸਕੂਲਾਂ ਦੇ 74381 ਪ੍ਰੀਖਆਰਥੀਆਂ ’ਚੋਂ 70387 ਪ੍ਰੀਖਿਆਰਥੀ ਪਾਸ (ਪਾਸ ਪ੍ਰਤੀਸ਼ਤਤਾ 94.63 ਫੀਸਦੀ) ਹੋਏ, ਜਦਕਿ ਸਰਕਾਰੀ ਸਕੂਲਾਂ ਦੇ 182837 ਪ੍ਰੀਖਿਆਰਥੀਆਂ ’ਚੋਂ 169259 ਪ੍ਰੀਖਿਆਰਥੀ ਪਾਸ (ਪਾਸ ਪ੍ਰਤੀਸ਼ਤਤਾ 92.57 ਫੀਸਦੀ) ਹੋਏ, ਇਸੇ ਤਰਾਂ ਏਡਿਡ ਸਕੂਲਾਂ ਦੇ 27234 ਪ੍ਰੀਖਿਆਰਥੀਆਂ ਵਿਚੋਂ 25016 ਪ੍ਰੀਖਿਆਰਥੀ ਪਾਸ (ਪਾਸ ਪ੍ਰਤੀਸ਼ਤਤਾ 91.86) ਹੋਏ, ਉਨ੍ਹਾਂ ਦੱਸਿਆ ਕਿ ਇਸ ਸਾਲ ਸਟੇਟ ਪੱਧਰ ਤੇ ਪਹਿਲੇ ਸਥਾਨ ਪ੍ਰਾਪਤ ਖਿਡਾਰੀਆਂ ਨੂੰ 15 ਖੇਡ ਕੋਟੇ ਦੇ ਅੰਕ, ਦੂਜੇ ਸਥਾਨ ਪ੍ਰਾਪਤ ਖਿਡਾਰੀਆ ਨੂੰ 12 ਅੰਕ ਤੇ ਤੀਜਾ ਸਥਾਨ ਪ੍ਰਾਪਤ ਖਿਡਾਰੀਆ ਨੂੰ 9 ਅੰਕ ਦਿੱਤੇ ਗਏ ਹਨ ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਕਿ ਇਸ ਸਾਲ ਮੈਰਿਟ ਵਿੱਚ 487 ਅੰਕਾਂ ਤੱਕ ਅੰਕ ਹਾਸਲ ਕਰਨ ਵਾਲੇ ਕੁੱਲ 320 ਪ੍ਰੀਖਿਆਰਥੀ ਆਏ ਹਨ । ਉਨ੍ਹਾਂ ਦੱਸਿਆ ਕਿ ਪੂਰੇ ਵੇਰਵੇ ਅਤੇ ਨਤੀਜਾ 1 ਮਈ ਨੂੰ ਸਵੇਰੇ 8 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ’ਤੇ ਉਪਲੱਬਧ ਹੋਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

ਅਸਾਮ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲੜਕਿਆਂ ਨੇ ਕੁੜੀਆਂ ਨੂੰ ਪਛਾੜ ਦਿੱਤਾ

ਅਸਾਮ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲੜਕਿਆਂ ਨੇ ਕੁੜੀਆਂ ਨੂੰ ਪਛਾੜ ਦਿੱਤਾ