ਨੰਗਲ 10 ਸਤੰਬਰ (ਸਤਨਾਮ ਸਿੰਘ)
ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸ਼ੋਸ਼ੀਏਸਨ ਰਜਿਸਟਰਡ ਪੰਜਾਬ ਦੇ ਸੱਦੇ ਤਹਿਤ ਸਰਕਾਰੀ ਹਸਪਤਾਲਾ ਵਿੱਚ ੳ.ਪੀ ਡੀ ਸਵੇਰੇ 8 ਵਜੇ ਤੋ 11 ਵਜੇ ਤੱਕ ਬੰਦ ਰੱਖੀਆ ਜਾਣਗੀਆ 11 ਸਤੰਬਰ ਤੱਕ ਇਹ ਜਾਣ ਕਾਰੀ ਸਰਕਾਰੀ ਸਿਵਲ ਹਸਪਤਾਲ ਨੰਗਲ ਦੇ ਡਾਕਟਰ ਵਿਕਰਾਤ ਅਤੇ ਡਾਕਟਰ ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਵੱਲੋ ਸਾਡੀਆ ਮੰਗਾ ਨਹੀ ਮੰਨੀਆ ਜਾਦੀਆ ਤਾ ਦੁਜੇ ਪੜਾਅ ਵਿੱਚ 12 ਤੋ 15 ਸਤੰਬਰ ਤੱਕ ੳ.ਪੀ.ਡੀ ਸੇਵਾਵਾ ਮੁਕੰਮਲ ਤੋਰ ਤੇ ਬੰਦ ਕੀਤੀਆ ਜਾਣਗੀਆ ਫਿਰ ਵੀ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆ ਤਾ 16 ਸਤੰਬਰ ਤੋ ਬਾਦ ਮੈਡੀਕੋ ਲੀਗਲ ਪੀ੍ਰਖਿਆਵਾ ਨੂੰ ਮੁਅੱਤਲ ਕਰਨ ਦੀ ਯੋਜਨਾ ਬਣਾਈ ਗਈ ਹੈ।ਉਨਾ ਕਿਹਾ ਕਿ ਸਾਡੀਆ ਮੰਗਾ ਹਨ ਕਿ ਪਹਿਲਾ ਬਣੇ ਹਸਪਤਾਲਾ ਵਿੱਚ ਡਾਕਟਰਾ ਦੀ ਨਿਯਮਤ ਭਰਤੀ ਕੀਤੀ ਜਾਵੇ।ਸਿਰਫ 400 ਡਾਕਟਰਾ ਦੀਆਂ ਅਸਾਮੀਆ ਦਾ ਇਸਤਿਹਾਰ ਦੇਣ ਨਾਲ ਗੱਲ ਨਹੀ ਬਨਣੀ,ਬਲਕਿ 75 ਫੀਸਦੀ ਮੌਜੁਦ ਅਸਾਮੀਆ ਨੂੰ ਤਤਕਾਲ ਭਰ ਕੇ ਹੀ ਸਿਹਤ ਢਾਚੇ ਨੂੰ ਬਚਾਇਆ ਜਾ ਸਕਦਾ ਹੈ ਅਤੇ ਅਬਾਦੀ ਦੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਰੇਕ ਕੇਟਾਗਰੀ ਦੀਆ ਨਵੀਆ ਅਸਾਮੀਆ ਦੀਙ ਸਿਰਜਣਾ ਕਰਦੇ ਹੋਏ ਪੱਕੇ ਤੋਰ ਤੇ ਭਰਤੀ ਕੀਤੀ ਜਾਵੇ। ਡਕਟਰਾ ਦੇ ਕੱਟੇ ਹੋਏ ਭੱਤੇ ਜਿਵੇ ਕਿ ਏ.ਸੀ.ਪੀ ਦੇ ਲਾਭ ਅਤੇ ਬਣਦੇ ਬਕਾਏ ਆਦਿ ਨੂੰ ਬਹਾਲ ਕੀਤਾ ਜਾਵੇ।ਡਾਕਟਰਾ ਅਤੇ ਸਿਹਤ ਕਾਮਿਆ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।