ਸ੍ਰੀ ਫ਼ਤਹਿਗੜ੍ਹ ਸਾਹਿਬ,14 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
“ਹਰਪ੍ਰੀਤ ਸਿੰਘ ਚੀਮਾਂ ਅਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਨਵਨੀਤ ਕੌਰ ਵੱਲੋਂ ਅਟਰਾਕਟਿਕਾ ਦੀ ਚੜ੍ਹਾਈ ਦੀ ਚੋਟੀ ਸਰ ਕਰਕੇ ਜੋ ਉਥੇ ਪਹੁੰਚਕੇ ਖਾਲਸਾ ਪੰਥ ਦੇ ਫ਼ਤਹਿ ਦੇ ਪ੍ਰਤੀਕ ਨਿਸ਼ਾਨ ਸਾਹਿਬ ਝੁਲਾਇਆ ਹੈ, ਜਿਸ ਨਾਲ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਜਿਥੇ ਸ਼ਾਨ ਵਿਚ ਵਾਧਾ ਹੋਇਆ ਹੈ, ਉਥੇ ਹੀ ਇਸ ਅਮਲ ਨਾਲ ਸਿੱਖ ਕੌਮ ਦੇ ਦ੍ਰਿੜ ਇਰਾਦੇ ਅਤੇ ਬਹਾਦਰੀ ਦੀਆਂ ਬਾਤਾਂ ਵੀ ਕੌਮਾਂਤਰੀ ਪੱਧਰ ਤੇ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ।ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਦਾਰ ਅਤੇ ਸਰਦਾਰਨੀ ਹਰਪ੍ਰੀਤ ਸਿੰਘ ਚੀਮਾ ਤੇ ਨਵਨੀਤ ਕੌਰ ਵੱਲੋ ਕੀਤੇ ਗਏ ਫਖ਼ਰ ਵਾਲੇ ਉੱਦਮ ਅਤੇ ਸਿੱਖ ਕੌਮ ਦੀ ਸ਼ਾਨ ਵਿਚ ਕੀਤੇ ਗਏ ਕੌਮਾਂਤਰੀ ਵਾਧੇ ਦੇ ਮੌਕੇ ਉਤੇ ਦੋਵਾਂ ਨੂੰ ਅਤੇ ਸਿੱਖ ਕੌਮ ਨੂੰ ਮੁਬਾਰਕਬਾਦ ਭੇਜਦਾ ਹੈ ।”ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਜੋੜੀ ਨੂੰ ਅਤੇ ਸਿੱਖ ਕੌਮ ਨੂੰ ਵਧਾਈ ਦਿੰਦੇ ਹੋਏ ਪ੍ਰਗਟ ਕੀਤੇ ।