ਜੈਤੋ, 11 ਸਤੰਬਰ (ਮਨਜੀਤ ਸਿੰਘ ਢੱਲਾ)-
ਭਾਰਤ ਮਾਤਾ ਅਭਿਨੰਦਨ ਸੰਗਠਨ (ਰਜਿ੍ਹ) ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਡਾ੍ਹ ਪੁਰਸ਼ੋਤਮ ਦਾਸ ਮਿੱਤਲ ਦੀ ਯੋਗ ਅਗਵਾਈ ਹੇਠ ਭਾਰਤ ਮਾਤਾ ਅਭਿਨੰਦਨ ਸੰਗਠਨ ਪੰਜਾਬ ਇਕਾਈ ਨੇ 11 ਸਤੰਬਰ ਨੂੰ ਭਾਰਤ ਮਾਤਾ ਅਭਿਨੰਦਨ ਦਿਵਸ ਮਨਾਇਆ। ਉਪਰੋਕਤ ਵਿਸ਼ੇ 'ਤੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਨੇ ਦੱਸਿਆ ਕਿ ਕਰੀਬ ਇੱਕ ਦਹਾਕਾ ਪਹਿਲਾਂ ਸਾਡੀ ਸੰਸਥਾ ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੋਇਆ ਕਿ ਅਸੀਂ ਭਾਰਤ ਮਾਤਾ ਦੀ ਜੈ-ਜੈਕਾਰ ਤਾਂ ਕਰਦੇ ਹਾਂ, ਪਰ ਭਾਰਤ ਮਾਤਾ ਦਾ ਕੋਈ ਵਿਸ਼ੇਸ਼ ਦਿਹਾੜਾ ਨਹੀਂ ਮਨਾਉਂਦੇ।ਇਸ ਸਬੰਧੀ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਵਿਚਾਰ-ਵਿਟਾਂਦਰਾ ਕੀਤਾ ਕਿ ਨਾ ਤਾਂ 15 ਅਗਸਤ ਨੂੰ ਭਾਰਤ ਮਾਤਾ ਦਾ ਅਭਿਨੰਦਨ ਦਿਵਸ ਕਿਹਾ ਜਾ ਸਕਦਾ ਹੈ ਤੇ ਨਾਂ ਹੀ 26 ਜਨਵਰੀ ਨੂੰ। ਇਸ ਤੋਂ ਬਾਅਦ ਭਾਰਤ ਮਾਤਾ ਅਭਿਨੰਦਨ ਦਿਵਸ ਮਨਾਉਣ ਲਈ ਕੋਈ ਦਿਨ ਨਿਸ਼ਚਿਤ ਕਰਨ ਦਾ ਫੈਸ਼ਲਾ ਕੀਤਾ ਗਿਆ, ਇਸ ਦੌਰਾਨ ਡਾ੍ਹ ਪੁਰਸ਼ੋਤਮ ਦਾਸ ਮਿੱਤਲ ਨੇ ਭਾਰਤ ਮਾਤਾ ਅਭਿਨੰਦਨ ਸੰਗਠਨ ਦਾ ਗਠਨ ਕੀਤਾ ਅਤੇ ਇਸ ਤੋਂ ਬਾਅਦ, ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ, ਸੰਗਠਨ ਨੇ ਇਹ ਸੋਚਿਆ 11 ਸਤੰਬਰ 1893 ਨੂੰ ਜਦੋਂ ਸਵਾਮੀ ਵਿਵੇਕਾਨੰਦ ਨੇ ਅਮਰੀਕੀ ਸ਼ਹਿਰ ਸ਼ਿਕਾਗੋ ਵਿੱਚ ਭਾਰਤ ਮਾਤਾ ਦੀ ਜੈ-ਜੈਕਾਰ ਕਰਵਾਈ ਸੀ ਤਾਂ ਕਿਉਂ ਨਾਂ ਉਸੇ ਦਿਨ ਨੂੰ ਭਾਰਤ ਮਾਤਾ ਅਭਿਨੰਦਨ ਦਿਵਸ ਵਜੋਂ ਮਾਨਤਾ ਦਿਵਾਈ ਜਾਵੇ ? ਲੰਮੇਂ ਵਿਚਾਰ-ਵਟਾਂਦਰੇ ਤੋਂ ਬਾਅਦ 11 ਸਤੰਬਰ ਨੂੰ ਭਾਰਤ ਮਾਤਾ ਅਭਿਨੰਦਨ ਦਿਵਸ ਵਜੋਂ ਮਨਾਉਣ ਲਈ ਸਹਿਮਤੀ ਬਣੀ ਅਤੇ 11 ਸਤੰਬਰ 2018 ਨੂੰ ਪਹਿਲੀ ਵਾਰ ਹਰਿਆਣਾ ਦੇ ਭਿਵਾਨੀ ਸ਼ਹਿਰ ਵਿੱਚ ਭਾਰਤ ਮਾਤਾ ਅਭਿਨੰਦਨ ਦਿਵਸ ਮਨਾਇਆ ਗਿਆ, ਜੋ ਅੱਜ ਭਾਰਤ ਦੇ 19 ਰਾਜਾਂ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਪੰਜਾਬ ਵਿੱਚ ਤੀਜੀ ਵਾਰ ਭਾਰਤ ਮਾਤਾ ਅਭਿਨੰਦਨ ਦਿਵਸ ਸੂਬਾਈ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਦੀ ਅਗਵਾਈ ਵਿਚ ਮਨਾਇਆ ਜਾ ਰਿਹਾ ਹੈ। ਇਸ ਵਾਰ 11 ਸਤੰਬਰ ਨੂੰ ਭਾਰਤ ਮਾਤਾ ਅਭਿਨੰਦਨ ਦਿਵਸ ਮੌਕੇ S15L ਪਾਵਰ ਪਲਾਂਟ ਦੇ ਐਚ੍ਹ ਓ੍ਹ ਡੀ੍ਹ ਅਕਾਊਂਟਸ ਸੁਧਾਂਸ਼ੂ ਜਿੰਦਲ ਦੇ ਉੱਦਮ ਸਦਕਾ S15L ਪਲਾਂਟ ਸੇਢਾ ਸਿੰਘ ਵਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਖੂਨ ਇਕੱਤਰ ਕਰਨ ਲਈ ਇੰਦਰਾਣੀ ਬਲੱਡ ਬੈਂਕ ਬਠਿੰਡਾ ਦੀ ਟੀਮ ਵਿਸ਼ੇਸ਼ ਤੌਰ 'ਤੇ ਪਹੁੰਚੀ। ਇੰਦਰਾਣੀ ਬਲੱਡ ਬੈਂਕ ਦੇ ਮਾਲਕ ਨਿਲੇਸ਼ ਪਠਾਨੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ 32 ਖੂਨਦਾਨੀਆਂ ਨੇ 1-1 ਯੂਨਿਟ ਖੂਨਦਾਨ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਸੰਸਥਾ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਨੇ ਸਭ ਤੋਂ ਪਹਿਲਾਂ ਖੂਨਦਾਨ ਕਰਕੇ ਕੀਤਾ। ਇਸ ਮੌਕੇ ਸੰਸਥਾ ਦੇ ਔਹੂਦੇਦਾਰਾਂ ਵਿਕਾਸ ਗੋਇਲ ਵਿੱਕੀ ਏ੍ਹ ਵੀ੍ਹ ਇੰਡਸਟ੍ਰੀਜ਼, ਕਮਲਦੀਪ ਅਰੋੜਾ ਰਿੰਕੂ, ਸੁਰਿੰਦਰ ਵਾਲੀਆ ਅਤੇ ਖੁਸ਼ਹਾਲ ਸਿੰਗਲਾ ਖੈਵੀ ਆਦਿ ਨੇ ਵੀ ਖੂਨਦਾਨ ਕੀਤਾ। ਉਪਰੋਕਤ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ S15L ਪਾਵਰ ਪਲਾਂਟ ਦੇ ਪਲਾਂਟ ਹੈੱਡ ਕਰਮਜੀਤ ਸਿੰਘ, ਈ੍ਹ ਐਚ੍ਹ ਐਸ੍ਹ ਕਮਲਪ੍ਰੀਤ ਸ਼ਰਮਾ, ਫਿਊਲ ਹੈਡ ਜਸਵੀਰ ਸਿੰਘ ਬਰਾੜ, ਡੀ੍ਹ ਜੀ੍ਹ ਐਮ੍ਹ ਸਕਿਓਰਿਟੀ ਹੈੱਡ ਪ੍ਰਦੀਪ ਕੁਮਾਰ, ਪ੍ਰਚੇਜ ਹੈਡ ਮਨਜੀਤ ਸਿੰਘ ਅਤੇ ਪ੍ਰਚੇਜ ਐਕਜ਼ੇਕਿਊਟਿਵ ਕਮਲਜੀਤ ਬਿੰਦੂ ਸਦਿਓੜਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੇ ਅੰਤ ਵਿੱਚ S15L ਪਾਵਰ ਪਲਾਂਟ ਦੇ ਐਚ੍ਹ ਓ੍ਹ ਡੀ੍ਹ ਅਕਾਊਂਟਸ ਸੁਧਾਂਸ਼ੂ ਜਿੰਦਲ ਨੂੰ ਭਾਰਤ ਮਾਤਾ ਅਭਿਨੰਦਨ ਸੰਗਠਨ (ਰਜਿ੍ਹ) ਵੱਲੋ ਇੱਕ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।