ਘਨੌਰ 20 ਸਤੰਬਰ (ਓਮਕਾਰ ਸ਼ਰਮਾ):
ਥਾਣਾ ਘਨੌਰ ਪੁਲਿਸ ਵੱਲੋਂ ਭੈੜੇ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਲੱਗੀ ਘਨੌਰ ਅਤੇ ਹਰਿਆਣਾ ਦੇ ਇਲਾਕਿਆਂ ਦੇ ਵਿੱਚ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਐਸ ਆਈ ਸਾਹਿਬ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਪਟਿਆਲਾ ਡਾ ਨਾਨਕ ਸਿੰਘ ਆਈ.ਪੀ.ਐਸ ਦੀਆ ਹਦਾਇਤਾ ਅਨੁਸਾਰ ਯੋਗੇਸ ਸਰਮਾ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਹਰਮਨਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਰਕਲ ਘਨੋਰ ਦੇ ਦਿਸਾ ਨਿਰਦੇਸਾ ਅਨੁਸਾਰ ਥਾਣਾ ਘਨੌਰ ਪੁਲਿਸ ਨੇ ਮੁੱਕਦਮਾ ਨੰਬਰ 75 ਮਿਤੀ 4-9-24 ਅ/ਧ 331(4),305 ਬੀ ਐਨ ਐਸ ਐਕਟ ਤਹਿਤ ਥਾਣਾ ਘਨੌਰ ਪੁਲੀਸ ਨੇ ਸੋਨੂੰ ਪੁੱਤਰ ਗੁਲਜਾਰ ਸਿੰਘ ਵਾਸੀ ਪੰਡਤਾ ਖੇੜੀ ਅਤੇ ਵਿਸਾਲ ਉਰਫ ਬਾਲੀ ਪੁੱਤਰ ਫਕੀਰ ਚੰਦ ਵਾਸੀ ਘੁੰਮਾਣਾ ਨੂੰ ਮਿਤੀ 16-9-24 ਨੂੰ ਦੋਰਾਨੇ ਤਫਤੀਸ ਮੁਕਦਮੇ ਵਿੱਚ ਨਾਮਜਦ ਕਰਕੇ ਗਿ੍ਰਫਤਾਰ ਕੀਤਾ ਗਿਆ। ਜਿਹਨਾ ਪਾਸੋ ਮੁੱਕਦਮਾ ਹਜਾ ਵਿੱਚ ਚੋਰੀ ਸੁਦਾ ਬੂਲਟ ਮੋਟਰਸਾਇਕਲ ਨੰਬਰੀ 38 01 23 1090 ਸਮੇਤ 02 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨਂ ਉਪਰੋਕਤ ਤੋਂ ਇਲਾਵਾ ਦੋਸੀਆਨ ਉਕਤਾਨ ਨੇ ਚੌਕੀ ਬਹਾਦਰਗਤ ਦੇ ਏਰੀਆ ਵਿੱਚ ਵੀ ਕੁੱਝ ਦਿਨ ਪਹਿਲਾ ਚੋਰੀ ਕੀਤੀ ਸੀ। ਜਿਸ ਵਿੱਚ ਇਹਨਾ ਨੇ 03 ਮੋਬਾਇਲ ਫੋਨ 01 ਇੰਨਵਰਟਰ 01 ਬੈਟਰਾ ਅਤੇ 01 L34 ਚੋਰੀ ਕੀਤੇ ਸੀ। ਜਿਹਨਾ ਵਿੱਚੋਂ 01 ਮੋਬਾਇਲ ਫੋਨ,ਬੈਟਰਾ ਇਨਵਰਟਰ ਤੇ ਐਲ ਈ ਡੀ ਬ੍ਰਾਮਦ ਕੀਤੇ ਗਏ ਹਨ। ਇਸ ਤੋਂ ਇਲਵਾ ਉਪਰੋਕਤ ਦੋਸੀਆਨ ਨੇ ਘਨੌਰ ਬਜਾਰ ਵਿਚ ਵੀ ਫਰਵਰੀ 2024 ਵਿਚ ਘਨੌਰ ਦੀਆ 03 ਦੁਕਾਨਾ ਵਿੱਚ ਚੋਰੀ ਕੀਤੀ ਸੀ। ਦੁਕਾਨਾ ਦੇ ਤਾਲੇ ਤੋੜ ਕੇ ਗੱਲੇ ਵਿੱਚ ਪੈਸੇ ਚੋਰੀ ਕੀਤੇ ਸਨ ਜੋ ਇਹਨਾ ਦੋਸੀਆਨ ਨੇ ਮੁਕਾਮੀ ਪੁਲਿਸ ਪਾਸ ਇਨਕਸਾਫ ਕੀਤਾ ਹੈ ਉਪਰੋਕਤ ਤੋਂ ਇਲਾਵਾ ਨੇ ਹਰਿਆਣਾ ਸਾਹਾ ਵਿਖੇ ਵੀ ਇਕ ਵੈਲਡਿੰਗ ਦੀ ਦੁਕਾਨ ਵਿੱਚ ਚੋਰੀ ਕਰਨੀ ਇਨਕਸਾਫ ਕੀਤੀ ਹੈ ਦੋਸੀਆਨ ਨੂੰ ਅੱਜ ਪੇਸ਼ ਮਾਨਯੋਗ ਅਦਾਲਤ ਕਰਕੇ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਤਫਤੀਸ਼ ਜਾਵੇਗੀ