ਸ੍ਰੀ ਫ਼ਤਹਿਗੜ੍ਹ ਸਾਹਿਬ/6 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
“ਖ਼ਾਲਸਾ ਪੰਥ, ਪੰਜਾਬ, ਪੰਜਾਬੀਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਪੱਖੀ ਸੋਚ ਦਾ ਕੌਮਾਂਤਰੀ ਪੱਧਰ ਤੇ ਨਿਧੱੜਕਤਾ ਨਾਲ ਪ੍ਰਚਾਰ ਕਰਨ ਅਤੇ ਸੱਚ ਨੂੰ ਉਜਾਗਰ ਕਰਨ ਵਾਲੇ ਸੰਸਾਰ ਦੇ ਪ੍ਰਮੁੱਖ ਅਕਾਲ ਟੀ.ਵੀ ਚੈਨਲ ਦੇ ਐਮ.ਡੀ. ਅਮਰੀਕ ਸਿੰਘ ਕੂਨਰ ਦੇ ਸਤਿਕਾਰਯੋਗ ਮਾਤਾ ਹਰਮਹਿੰਦਰ ਕੌਰ ਜੀ ਜੋ ਆਪਣੇ ਸਵਾਸਾਂ ਦੀ ਪੂੰਜੀ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਇਸ ਕੂਨਰ ਪਰਿਵਾਰ ਨੂੰ ਪਹੁੰਚੇ ਗਹਿਰੇ ਸਦਮੇ ਵਿਚ ਸਮੂਲੀਅਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੀ ਸਮੁੱਚੀ ਲੀਡਰਸਿਪ ਨੇ ਜਿਥੇ ਅਮਰੀਕ ਸਿੰਘ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਦੋਸਤਾਂ, ਮਿੱਤਰਾਂ ਤੇ ਸੰਬੰਧੀਆਂ ਨਾਲ ਇਸ ਦੁੱਖ ਦੀ ਘੜੀ ਵਿਚ ਸਾਂਝ ਪਾਉਦੇ ਹੋਏ ਹਮਦਰਦੀ ਜਾਹਰ ਕੀਤੀ ਹੈ, ਉਥੇ ਵਿਛੜੀ ਨੇਕ ਪਵਿਤਰ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਗੁਰੂ ਚਰਨਾਂ ਵਿਚ ਅਰਦਾਸ ਕਰਨ ਦੇ ਨਾਲ-ਨਾਲ ਸਭਨਾਂ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਸ਼ਕਤੀ ਬਖਸਿਸ ਕਰਨ ਲਈ ਅਰਜੋਈ ਵੀ ਕੀਤੀ ਗਈ ।ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਜਰਨਲ ਸਕੱਤਰ), ਇਮਾਨ ਸਿੰਘ ਮਾਨ ਵੀ ਇਸ ਮੌਕੇ ਹਾਜਰ ਸਨ ।