Thursday, February 27, 2025  

ਪੰਜਾਬ

ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਸਕੇ ਭਰਾਵਾਂ ਸਮੇਤ 4 ਜ਼ਖ਼ਮੀ

February 26, 2025

ਕੋਟ ਈਸੇ ਖਾਂ ( ਜੋਗਿੰਦਰਪਾਲ ਮਾਲੜਾ )

ਇਥੇ ਕੋਟ ਈਸੇ ਖਾਂ-ਮੋਗਾ ਰਾਜ ਮਾਰਗ ਉੱਤੇ ਪਿੰਡ ਲੁਹਾਰਾ ਪਾਸ ਦੇਰ ਰਾਤ ਦੋ ਕਾਰਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿੱਚ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਇਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੋਟ ਈਸੇ ਖਾਂ ਦੇ ਦੋ ਸਕੇ ਭਰਾ ਦੀਪਕ ਕੁਮਾਰ ( ਦੀਪੂ ) ਅਤੇ ਅਮਿਤ ਕੁਮਾਰ ( ਰੋਮੀ ) ਲੰਘੀ ਰਾਤ ਸਾਢੇ ਨੌਂ ਵਜੇ ਦੇ ਕਰੀਬ ਲੁਧਿਆਣਾ ਤੋਂ ਆਪਣੀ ਦੁਕਾਨ ਦਾ ਸਾਮਾਨ ਲੈ ਕੇ ਵਾਪਸ ਪਰਤ ਰਹੇ ਸਨ। ਜਦੋਂ ਉਨ੍ਹਾਂ ਦੀ ਅਲਟੋ ਕਾਰ ਪਿੰਡ ਲੁਹਾਰਾ ਲੰਘ ਕੇ ਛੋਟੀ ਨਹਿਰ ਪਾਸ ਪੁੱਜੀ ਤਾਂ ਅੱਗੋਂ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਸਵਿਫ਼ਟ ਸਵਾਰ ਗਗੜਾ ਪਿੰਡ ਤੋਂ ਇਕ ਸਮਾਗਮ (ਜਾਗੋ) ਤੋਂ ਪਰਤ ਰਹੇ ਸਨ ਅਤੇ ਸ਼ਰਾਬੀ ਹਾਲਤ ਵਿੱਚ ਸਨ।ਇਸ ਹਾਦਸੇ ਵਿੱਚ ਦੋਨੋਂ ਕਾਰ ਸਵਾਰਾਂ ਦੇ ਚਾਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ। ਅਲਟੋ ਸਵਾਰ ਦੀਪਕ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦੇ ਉਸ ਨੂੰ ਲੁਧਿਆਣਾ ਡੀਐਮਸੀ ਹਸਪਤਾਲ ਭੇਜ ਦਿੱਤਾ ਗਿਆ ਹੈ। ਦੂਜੇ ਭਰਾ ਅਮਿਤ ਕੁਮਾਰ ਨੂੰ ਰਾਜੀਵ ਹਸਪਤਾਲ ਮੋਗਾ ਵਿਖੇ ਭਰਤੀ ਕੀਤਾ ਗਿਆ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਮੈਂਬਰ ਆਪਣੀ ਐਂਬੂਲੈਂਸ ਲੈ ਕੇ ਮੌਕੇ ’ਤੇ ਪੁੱਜੇ ਅਤੇ ਅਲਟੋ ਕਾਰ ਵਿਚ ਫਸੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੋਗਾ ਭਰਤੀ ਕਰਵਾਇਆ। ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਚੋਰੀ ਦੀ ਕਾਰ ਸਮੇਤ ਅਤੇ ਮੋਟਰ ਸਾਈਕਲ ਸਮੇਤ 5 ਕਾਬੂ

ਚੋਰੀ ਦੀ ਕਾਰ ਸਮੇਤ ਅਤੇ ਮੋਟਰ ਸਾਈਕਲ ਸਮੇਤ 5 ਕਾਬੂ

ਸਬਜ਼ੀ ਦੀ ਰੇਹੜੀ ਵਾਲੇ ਤੋਂ ਮੋਬਾਈਲ ਅਤੇ ਪਰਸ ਖੋਹਣ ਦੇ ਦੋਸ਼ ਹੇਠ ਨੌਜਵਾਨ ਗਿ੍ਰਫਤਾਰ

ਸਬਜ਼ੀ ਦੀ ਰੇਹੜੀ ਵਾਲੇ ਤੋਂ ਮੋਬਾਈਲ ਅਤੇ ਪਰਸ ਖੋਹਣ ਦੇ ਦੋਸ਼ ਹੇਠ ਨੌਜਵਾਨ ਗਿ੍ਰਫਤਾਰ

ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮਿਲੀ ਲਾਸ਼, 3 ਦਿਨ ਪਹਿਲਾਂ ਇਹ ਹੋਇਆ ਸੀ ਵਿਆਹ

ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮਿਲੀ ਲਾਸ਼, 3 ਦਿਨ ਪਹਿਲਾਂ ਇਹ ਹੋਇਆ ਸੀ ਵਿਆਹ

ਸਾਢੇ ਸੱਤ ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਥਾਣਾ ਸੰਗਤ ਦੀ ਪੁਲਿਸ ਨੇ ਕੀਤਾ ਕਾਬੂ

ਸਾਢੇ ਸੱਤ ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਥਾਣਾ ਸੰਗਤ ਦੀ ਪੁਲਿਸ ਨੇ ਕੀਤਾ ਕਾਬੂ

ਟਰੈਫਿਕ ਪੁਲਿਸ ਗੁਰਦਾਸਪੁਰ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ

ਟਰੈਫਿਕ ਪੁਲਿਸ ਗੁਰਦਾਸਪੁਰ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ

ਪੁਲਿਸ ਵੱਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ, ਇੱਕ ਗਿ੍ਰਫ਼ਤਾਰ

ਪੁਲਿਸ ਵੱਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ, ਇੱਕ ਗਿ੍ਰਫ਼ਤਾਰ

ਆਪ ਨੇ ਲੁਧਿਆਣਾ ਪੱਛਮੀ ਜਿਮਨੀ-ਚੋਣ ਲਈ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

ਆਪ ਨੇ ਲੁਧਿਆਣਾ ਪੱਛਮੀ ਜਿਮਨੀ-ਚੋਣ ਲਈ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਅਤੇ ਜਵਾਬਦੇਹੀ ਯਕੀਨੀ ਬਣਾਉਣ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਅਤੇ ਜਵਾਬਦੇਹੀ ਯਕੀਨੀ ਬਣਾਉਣ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ

ਪੰਥਕ ਸੰਸਥਾਵਾਂ ਵਿੱਚ ਆਏ ਸੰਕਟ ਦਾ ਹੱਲ ਤੁਰੰਤ ਹੋਵੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਪੰਥਕ ਸੰਸਥਾਵਾਂ ਵਿੱਚ ਆਏ ਸੰਕਟ ਦਾ ਹੱਲ ਤੁਰੰਤ ਹੋਵੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਮਨਾਇਆ ਰਾਸ਼ਟਰੀ ਪੀਰੀਅਡੋਂਟਿਸਟ ਦਿਵਸ  

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਮਨਾਇਆ ਰਾਸ਼ਟਰੀ ਪੀਰੀਅਡੋਂਟਿਸਟ ਦਿਵਸ