ਸ੍ਰੀ ਫ਼ਤਹਿਗੜ੍ਹ ਸਾਹਿਬ/26 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ)
ਬੀਤੇ ਦਿਨੀ ਸਰਹਿੰਦ ਵਿਖੇ ਸਵੇਰੇ ਸਵੇਰੇ ਇੱਕ ਸਬਜੀ ਦੀ ਰੇਹੜੀ ਵਾਲੇ ਤੋਂ ਮੋਬਾਈਲ ਫੋਨ ਅਤੇ ਉਸਦਾ ਪਰਸ ਖੋਹ ਕੇ ਭੱਜੇ ਮੋਟਰਸਾਈਕਲ ਸਵਾਰ ਨੌਜਵਾਨਾਂ ਚੋਂ ਇੱਕ ਨੂੰ ਸਰਹਿੰਦ ਪੁਲਿਸ ਵੱਲੋਂ ਕਾਬੂ ਕਰਕੇ ਚੋਰੀਸ਼ੁਦਾ ਮੋਟਰਸਾਈਕਲ, ਮੋਬਾਈਲ ਤੇ ਪਰਸ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ। ਜ਼ਿਲਾ ਪੁਲਿਸ ਮੁਖੀ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਮੁਤਾਬਿਕ ਪਵਨ ਕਸ਼ਯਪ ਮੂਲ ਵਾਸੀ ਕਾਨਪੁਰ(ਯੂ.ਪੀ.) ਹਾਲ ਵਾਸੀ ਸਰਹਿੰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਵੇਰੇ ਕਰੀਬ 5.45 ਵਜੇ ਉਹ ਆਪਣੀ ਸਾਈਕਲ ਰੇਹੜੀ ਲੈ ਕੇ ਸਬਜ਼ੀ ਲੈਣ ਲਈ ਸਰਹਿੰਦ ਮੰਡੀ ਨੂੰ ਜਾ ਰਿਹਾ ਸੀ ਤਾਂ ਸੋਹਲ ਹਸਪਤਾਲ ਨਜ਼ਦੀਕ ਪੁੱਜਣ 'ਤੇ ਮੋਟਰਸਾਈਕਲ ਸਵਾਰ ਤਿੰਨ ਮੋਨੇ ਨੌਜਵਾਨ ਉਸ ਦੀ ਰੇਹੜੀ ਦੇ ਅੱਗੇ ਆ ਕੇ ਖੜ੍ਹੇ ਹੋ ਗਏ।ਜੋ ਉਸਨੂੰ ਡਰਾ ਕੇ ਉਸ ਦਾ ਮੋਬਾਇਲ ਫੋਨ ਅਤੇ ਉਸ ਦਾ ਪਰਸ ਜਿਸ ਵਿੱਚ 8500 ਰੁਪਏ ਸਨ ਖੋਹ ਕੇ ਲੈ ਗਏ।ਜ਼ਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਆਦੇਸ਼ਾਂ ਮੁਤਾਬਕ ਥਾਣਾ ਸਰਹੰਦ ਦੇ ਐਸਐਚਓ ਇੰਸਪੈਕਟਰ ਸੰਦੀਪ ਸਿੰਘ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਪੁਲਿਸ ਦੀ ਟੀਮ ਵੱਲੋਂ ਰੋਬਿਨ ਉਰਫ ਕਾਕਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਥਾਣਾ ਸਰਹਿੰਦ ਵਿਖੇ ਅ/ਧ 304(2),307 ਬੀ.ਐਨ.ਐਸ. ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿੱਚ ਗਿ੍ਰਫਤਾਰ ਕਰਕੇ ਵਾਰਦਾਤ ਚ ਵਰਤਿਆ ਗਿਆ ਚੋਰੀ ਸ਼ੁਦਾ ਮੋਟਰਸਾਈਕਲ,ਪਵਨ ਕਸ਼ਯਪ ਦਾ ਮੋਬਾਈਲ ਫੋਨ ਅਤੇ ਪਰਸ ਬਰਾਮਦ ਕਰ ਲਿਆ ਗਿਆ ਹੈ। ਜਦੋਂ ਕਿ ਇਸ ਮਾਮਲੇ ਚਸ਼ਾਮਿਲ ਦੋ ਹੋਰ ਨੌਜਵਾਨਾਂ ਦੀ ਭਾਲ ਚ ਛਾਪੇਮਾਰੀ ਜਾਰੀ ਹੈ।