ਚੰਡੀਗੜ੍ਹ, 11 ਮਾਰਚ-
ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ ਨੇ ਕਿਹਾ ਕਿ ਸੂਬੇ ਵਿੱਚ ਹਰੇਕ 20 ਕਿੱਲੋਮੀਟਰ ਦੇ ਦਾਇਰੇ ਵਿੱਚ ਕਾਲੇਜ ਖੋਲੇ ਗਏ ਹਨ।
ਸ੍ਰੀ ਮਹਿਪਾਲ ਢਾਂਡਾ ਅੱਜ ਇੱਥੇ ਵਿਧਾਨਸਭਾ ਸਦਨ ਸਦਨ ਵਿੱਚ ਮੀਡੀਆ ਵੱਲੋਂ ਪੂਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਇੱਕ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਸਕੂਲਾਂ ਵਿੱਚ ਅਧਿਆਪਕਾਂ ਦੀ ਕੋਈ ਕਮੀ ਨਹੀਂ ਹੈ। ਸਕੂਲਾਂ, ਕਾਲੇਜਾਂ ਵਿੱਚ ਜਿੱਥੇ ਜਿੱਥੇ ਕੋਈ ਵੀ ਕਮੀ ਹੈ ਜਾਂ ਵਿਵਸਥਾ ਦੀ ਜਰੂਰਤ ਹੈ ਉਸ ਨੂੰ ਜਲਦ ਠੀਕ ਕਰਵਾ ਦਿੱਤਾ ਜਾਵੇਗਾ।
ਕੌਮੀ ਸਿੱਖਿਆ ਨੀਤੀ ਨੂੰ ਲੈਅ ਕੇ ਉਨ੍ਹਾਂ ਨੇ ਦੱਸਿਆ ਕਿ ਸਬ ਤੋਂ ਪਹਿਲਾਂ 1500 ਸਕੂਲਾਂ ਨੂੰ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਸਕੂਲਾਂ ਵਿੱਚ ਖੇਡ ਦਾ ਮੈਦਾਨ, ਪੀਣ ਦੇ ਪਾਣੀ ਦੀ ਵਿਵਸਥਾ, ਟਾਯਲੇਟ, ਕਲਾਸ ਰੂਮ ਆਦਿ ਸਾਰੀ ਪ੍ਰਕਾਰ ਦੀ ਸਹੂਲਤਾਂ ਪੂਰੀ ਕੀਤੀ ਜਾਵੇਗੀ।
ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਨੂੰ ਲੈਅ ਕੇ ਇੱਕ ਸਵਾਲਾਂ ਦੇ ਜਵਾਬ ਵਿੱਜ ਉਨ੍ਹਾਂ ਨੇ ਕਿਹਾ ਕਿ ਅਨੇਕ ਸਿੱਖਿਆ ਸ਼ਾਸਤਰੀਆਂ, ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ 10-12 ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਦੀ ਸਲਾਹ ਵੀ ਲਈ। ਸਿੱਖਿਆ ਨੀਤੀ ਨੂੰ ਜਲਦੀ ਲਾਗੂ ਕਰਣਗੇ। ਹਰਿਆਣਾ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ।
ਗੰਦੇ ਨਾਲੇ ਦਾ ਪਾਣੀ ਯਮੁਨਾ ਨਦੀ ਵਿੱਚ ਡੇਗਣ ਦੇ ਸਬੰਧ ਵਿੱਚ ਪੂਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਣੀਪਤ ਦੇ 22-23 ਕਿੱਲੋਮੀਟਰ ਦੇ ਨੇੜੇ ਦੇ ਖੇਤਰ ਵਿੱਚ ਕਿਸੇ ਵੀ ਨਾਲੇ ਦਾ ਪਾਣੀ ਯਮੁਨਾ ਵਿੱਚ ਨਹੀਂ ਡੇਗਿਆ ਜਾਂਦਾ ਹੈ।
ਪੇਪਰ ਲੀਕ ਦੇ ਮਾਮਲੇ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਮਹਿਪਾਲ ਢਾਡਾ ਨੇ ਦੱਸਿਆ ਕਿ ਪੇਪਰ ਲੀਕ ਦਾ ਜੋ ਵੀ ਮਾਮਲਾ ਮੇਰੀ ਨੋਲਿਜ ਵਿੱਚ ਆਇਆ ਹੈ ਉਸ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਇੱਕ ਵਿਦਿਆਰਥੀ ਵੱਲੋਂ ਇਸ ਪ੍ਰਕਾਰ ਦੀ ਜੋ ਸ਼ਰਾਰਤ ਕੀਤੀ ਹੈ ਉਸ ਨੂੰ ਵਾਰਨਿੰਗ ਦਿੱਤੀ ਗਈ ਹੈ ਅਤੇ ਇਸ ਪ੍ਰਕਾਰ ਦੀ ਗਤੀਵਿਧਿਆਂ ਵਿੱਚ ਸੰਲਿਪਤ ਵਿਅਕਤੀਆਂ ਨੂੰ ਬਖਸਿਆ ਨਹੀਂ ਜਾਵੇਗਾ।