ਚੰਡੀਗੜ੍ਹ, 20 ਮਾਰਚ -
ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇੱਕ ਅਨੋਖਾ ਉਦਾਹਰਣ ਪੇਸ਼ ਕਰਦੇ ਹੋਏ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਵਿਚ ਸਪੈਸ਼ਲ ਹਾਈ ਪਾਵਰਡ ਪਰਚੇਜ ਕਮੇਟੀ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿਚ ਉਨ੍ਹਾਂ ਸਾਰੀ ਦਵਾਈਆਂ, ਮੈਡੀਕਲ ਖਪਤਕਾਰੀ ਵਸਤੂਆਂ, ਜਾਂਚ ਲੈਬ ਦਾ ਰਜਿਸਟ੍ਰੇਸ਼ਣ ਕਰਨ ਅਤੇ ਮੈਡੀਕਲ ਸਮੱਗਰੀਆਂ ਦੀ ਖਰੀਦ ਲਈ ਰੇਟ ਫਾਈਨਲ ਕੀਤੇ ਜਾਣਗੇ ਜਿਨ੍ਹਾਂ ਦੇ ਬਾਰੇ ਵਿਚ ਕਈ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਦੌਰਾਨ ਮੁੱਦਾ ਚੁੱਕਿਆ ਸੀ।
ਸਦਨ ਦੇ ਸੁਆਲਸਮੇਂ ਦੌਰਾਨ ਕਈ ਮੈਂਬਰਾਂ ਨੈ ਆਪਣੇ-ਆਪਣੇ ਖੇਤਰ ਦੇ ਸਰਕਾਰੀ ਹਸਪਤਾਲਾਂ ਵਿਚ ਰੋਗਾਂ ਦੀ ਮੈਡੀਕਲ ਲਈ ਮਸ਼ੀਨਾਂ , ਮਸੱਗਰੀਆਂ ਅਤੇ ਲੈਬਾਂ ਵਿਚ ਜਾਂਚ ਦੀ ਸਹੂਲਤ ਦਾ ਮੁੱਦਾ ਚੁੱਕਿਆ ਸੀ। ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਵਿਧਾਇਕਾਂ ਵੱਲੋਂ ਸਦਨ ਵਿਚ ਚੁੱਕੇ ਗਏ ਮੁੱਦਿਆਂ ਦਾ ਹੱਲ ਪ੍ਰਾਥਮਿਕਤਾ ਅਤੇ ਗੰਭੀਰਤਾ ਨਾਲ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਅੱਜ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੁੱਲ 21 ਮਾਰਚ ਨੂੰ ਹੀ ਸਪੈਸ਼ਲ ਹਾਈ ਪਾਵਰਡ ਪਰਚੇਜ ਕਮੇਟੀ ਦੀ ਮੀਟਿੰਗ ਬੁਲਾਈ ਜਾਵੇ। ਅਧਿਕਾਰੀਆਂ ਨੈ ਤੁਰੰਤ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਮੀਟਿੰਗ ਦੀ ਤਿਆਰੀ ਕਰ ਲਈ ਅਤੇ ਹੁਣ ਇਸ ਮੀਟਿੰਗ ਵਿਚ ਦਵਾਈਆਂ, ਮੈਡੀਕਲ ਖਪਤਕਾਰ ਵਸਤੂਆਂ, ਜਾਂਚ ਲੈਬਾਂ ਦਾ ਪੈਨਲੀਕਰਣ ਕਰਨ ਅਤੇ ਮੈਡੀਕਲ ਸਮੱਗਰੀਆਂ ਦੀ ਖਰੀਦ ਲਈ ਰੇਟ ਫਾਈਨਲ ਕੀਤੇ ਜਾਣਗੇ।