Sunday, April 28, 2024  

ਕੌਮੀ

ਜੇਕਰ ਅਗਵੀਨੀਰ ਯੋਜਨਾ ’ਚ ਖਾਮੀਆਂ ਮਿਲੀਆਂ ਤਾਂ ਸਰਕਾਰ ਬਦਲਾਅ ਲਈ ਤਿਆਰ : ਰਾਜਨਾਥ ਸਿੰਘ

March 28, 2024

ਏਜੰਸੀਆਂ
ਨਵੀਂ ਦਿੱਲੀ/28 ਮਾਰਚ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਦੇਸ਼ ਦੇ ਲੋਕਾਂ ਨੂੰ ਹਥਿਆਰਬੰਦ ਬਲਾਂ ’ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਟਾਈਮਜ਼ ਨਾਓ ਸਿਖਰ ਸੰਮੇਲਨ ਦੇ ਆਖਰੀ ਦਿਨ ਗੱਲਬਾਤ ਦੌਰਾਨ ਅਗਨੀਵੀਰ ਯੋਜਨਾ ਦੀ ਆਲੋਚਨਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਅਜਿਹੇ ਸਵਾਲਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਇਹ ਮੰਨਦਾ ਹੈ ਕਿ ਹਥਿਆਰਬੰਦ ਬਲਾਂ ਵਿਚ ਜਵਾਨ ਜੋਸ਼ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਸਾਨੂੰ ਅਗਵੀਨੀਰ ਸਕੀਮ ਵਿਚ ਕੋਈ ਕਮੀਆਂ ਮਿਲਦੀਆਂ ਹਨ, ਤਾਂ ਅਸੀਂ ਉਨ੍ਹਾਂ ਨੂੰ ਸੁਧਾਰਨ ਲਈ ਤਿਆਰ ਹਾਂ। ਸਮਾਗਮ ਦੌਰਾਨ ਕੇਂਦਰੀ ਮੰਤਰੀ ਨੇ ਅਪਣੇ ਲਗਭਗ 50 ਸਾਲਾਂ ਦੇ ਲੰਬੇ ਰਾਜਨੀਤਿਕ ਸਫ਼ਰ ਦੇ ਕਿੱਸੇ ਵੀ ਸਾਂਝੇ ਕੀਤੇ। ਇਹ ਪੁੱਛੇ ਜਾਣ ’ਤੇ ਕਿ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਵਿਰੋਧੀ ਪਾਰਟੀਆਂ ਸਮੇਤ ਕਈ ਲੋਕਾਂ ਵਲੋਂ ਉਠਾਏ ਗਏ ਸਵਾਲਾਂ ਦਾ ਉਹ ਕਿਵੇਂ ਜਵਾਬ ਦਿੰਦੇ ਹਨ, ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ।
ਉਨ੍ਹਾਂ ਕਿਹਾ, “ਮੈਂ ਉਨ੍ਹਾਂ (ਵਿਰੋਧੀ ਪਾਰਟੀਆਂ) ਨੂੰ ਜੋ ਵੀ ਕਹਿ ਸਕਦਾ ਹਾਂ, ਦੇਸ਼ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਮੈਂ ਉਨ੍ਹਾਂ (ਵਿਰੋਧੀ ਪਾਰਟੀਆਂ) ਨੂੰ ਦੱਸਦਾ ਹਾਂ। ਪਰ ਰੱਖਿਆ ਖੇਤਰ ਵਿਚ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਦੀ ਰਣਨੀਤਕ ਮਹੱਤਤਾ ਹੈ ਅਤੇ ਅਸੀਂ ਉਨ੍ਹਾਂ ਦਾ ਜਨਤਕ ਤੌਰ ’ਤੇ ਖੁਲਾਸਾ ਨਹੀਂ ਕਰ ਸਕਦੇ। ਅਸੀਂ ਉਨ੍ਹਾਂ ਚੀਜ਼ਾਂ ਨੂੰ ਦੱਸਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਉਹ ਉੱਤਰੀ, ਪੱਛਮੀ ਜਾਂ ਪੂਰਬੀ ਸੈਕਟਰ ਜਾਂ ਕੁੱਝ ਹੋਰ ਹੋਵੇ”।
ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ। ਉਨ੍ਹਾਂ ਨੂੰ ਸਾਡੀ ਫੌਜ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਪੂਰਬੀ ਲੱਦਾਖ ’ਚ ਕੁਝ ਥਾਵਾਂ ’ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਸਾਢੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਸੈਨਿਕਾਂ ਦੀ ਵਾਪਸੀ ਪੂਰੀ ਕਰ ਲਈ ਹੈ। ਉਨ੍ਹਾਂ ਕਿਹਾ, ‘‘ਰੱਖਿਆ ਮੰਤਰੀ ਵਜੋਂ ਅਪਣੇ ਪੰਜ ਸਾਲਾਂ ਦੌਰਾਨ ਅਤੇ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਵਜੋਂ ਮੈਂ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਸਰਹੱਦਾਂ ਅਤੇ ਸਾਡਾ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ।’’
ਰਾਜਨਾਥ ਸਿੰਘ ਨੇ ਅਗਨੀਵੀਰ ਯੋਜਨਾ ਦਾ ਬਚਾਅ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਭਰਤੀ ਨਾਲ ਜੋਖਮ ਲੈਣ ਦੀ ਭਾਵਨਾ ਵਧੇਗੀ ਅਤੇ ਤਕਨਾਲੋਜੀ ਦੀ ਸਮਝ ਰੱਖਣ ਵਾਲੇ ਹਥਿਆਰਬੰਦ ਬਲਾਂ ਦਾ ਨਿਰਮਾਣ ਹੋਵੇਗਾ।
ਉਨ੍ਹਾਂ ਕਿਹਾ, ‘‘ਕੋਈ ਵੀ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਹਥਿਆਰਬੰਦ ਬਲਾਂ ’ਚ ਨੌਜਵਾਨ ਜੋਸ਼ ਹੋਣਾ ਚਾਹੀਦਾ ਹੈ। ਆਮ ਤੌਰ ’ਤੇ ਸਾਡੇ ਜਵਾਨਾਂ ਦੀ ਉਮਰ ਹੱਦ 30-50 ਸਾਲ ਹੁੰਦੀ ਹੈ, ਪਰ 18-20 ਸਾਲ ਦੇ ਨੌਜਵਾਨਾਂ ਦੇ ਅਗਨੀਵੀਰ ਵਜੋਂ ਸ਼ਾਮਲ ਹੋਣ ਨਾਲ, ਜੋਖਮ ਲੈਣ ਦੀ ਭਾਵਨਾ ਥੋੜ੍ਹੀ ਹੋਰ ਵਧੇਗੀ”। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੀਨੀਅਰ ਸੈਨਿਕ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਹੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਅੱਜ ਤਕਨਾਲੋਜੀ ਦਾ ਯੁੱਗ ਹੈ ਅਤੇ ਭਾਰਤੀ ਨੌਜਵਾਨਾਂ ਨੂੰ ਵੀ ਤਕਨਾਲੋਜੀ ਦੀ ਸਮਝ ਰੱਖਣੀ ਚਾਹੀਦੀ ਹੈ।
ਰਾਜਨਾਥ ਸਿੰਘ ਨੇ ਕਿਹਾ, ‘ਅਗਨੀਵੀਰ ਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਗਏ ਹਨ, ਜਿਸ ਵਿਚ ਅਰਧ ਸੈਨਿਕ ਬਲਾਂ ਵਿਚ ਉਨ੍ਹਾਂ ਲਈ ਰਾਖਵਾਂਕਰਨ ਦਾ ਪ੍ਰਬੰਧ ਵੀ ਸ਼ਾਮਲ ਹੈ। ਜੇ ਸਾਨੂੰ ਕੋਈ ਕਮੀਆਂ ਮਿਲਦੀਆਂ ਹਨ, ਤਾਂ ਅਸੀਂ ਉਨ੍ਹਾਂ ਨੂੰ ਸੁਧਾਰਨ ਲਈ ਤਿਆਰ ਹਾਂ”।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਅਮੇਠੀ ਤੇ ਰਾਏਬਰੇਲੀ ਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕੁਝ ਦਿਨਾਂ ’ਚ : ਖੜਗੇ

ਅਮੇਠੀ ਤੇ ਰਾਏਬਰੇਲੀ ਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕੁਝ ਦਿਨਾਂ ’ਚ : ਖੜਗੇ

ਈਡੀ ਨੇ ਆਬਕਾਰੀ ਨੀਤੀ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ : ਕੇਜਰੀਵਾਲ

ਈਡੀ ਨੇ ਆਬਕਾਰੀ ਨੀਤੀ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ : ਕੇਜਰੀਵਾਲ

ਸਲਮਾਨ ਖਾਨ ਗੋਲ਼ੀਬਾਰੀ ਮਾਮਲਾ : ਸਾਰੇ ਮੁਲਜ਼ਮਾਂ ’ਤੇ ਲੱਗਾ ਮਕੋਕਾ

ਸਲਮਾਨ ਖਾਨ ਗੋਲ਼ੀਬਾਰੀ ਮਾਮਲਾ : ਸਾਰੇ ਮੁਲਜ਼ਮਾਂ ’ਤੇ ਲੱਗਾ ਮਕੋਕਾ

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ