Wednesday, January 22, 2025  

ਲੇਖ

ਐਪਰਲ ਫੂਲ ਡੇ ਮਨਾਉਣ ਦੀ ਸ਼ੁਰੂਆਤ ਕਿੱਥੋਂ ਤੇ ਕਿਵੇਂ ਹੋਈ?

April 01, 2024

ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਸਿਹਤਮੰਦ ਦਿਨ ਵਜੋਂ ਮਾਣਿਆ ਜਾ ਸਕਦਾ ਹੈ। ਬਿਨਾਂ ਸ਼ੱਕ ਹਾਸਾ ਇੱਕ ਨਿਆਮਤ ਹੈ ਅਤੇ ਇਸ ਦੀ ਪ੍ਰਾਪਤੀ ਲਈ ਐਪਰਲ ਫੂਲ ਵਾਲੇ ਦਿਨ ਲੋਕੀਂ ਇੱਕ ਦੂਜੇ ਨਾਲ ਮਜਾਕ ਕਰਕੇ ਹਾਸੇ ਦੀ ਪ੍ਰਾਪਤੀ ਕਰਦੇ ਹਨ। ਗੱਲ ਕੀ ਅੱਜ ਦਾ ਦਿਨ ਖੁੱਲ ਕੇ ਹੱਸਣ ਅਤੇ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਅਤੇ ਠੁੱਡਾ ਮਾਰਨ ਦਾ ਦਿਨ ਹੈ।
ਹਰ ਸਾਲ 1 ਅਪ੍ਰੈਲ ਨੂੰ ’ਅਪ੍ਰੈਲ ਫੂਲ ਡੇ’ ਭਾਵ ’ਮੂਰਖ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਮੂਰਖ ਬਣਾਉਣ ਅਤੇ ਮਜ਼ਾਕ ਕਰਨ ਦਾ ਕੰਮ ਕਰਦੇ ਹਨ। ਇਸ ਦਿਨ ਸਾਰੇ ਲੋਕ ਆਪਣੇ ਦੋਸਤ, ਮਿੱਤਰ, ਭਰਾ, ਭੈਣ, ਰਿਸ਼ਤੇਦਾਰ ਆਦਿ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਮੂਰਖ ਬਣਨ ਤੋਂ ਬਾਅਦ, ਮੂਰਖ ਬਣਨ ਵਾਲੇ ਨੂੰ ਅਪ੍ਰੈਲ ਫੂਲ ਨਾਲ ਛੇੜਿਆ ਜਾਂਦਾ ਹੈ। ਕਈ ਪੁਰਾਤਨ ਘਟਨਾਵਾਂ ਅਨੁਸਾਰ ਅਪ੍ਰੈਲ ਫੂਲ ਦਿਵਸ ਮਨਾਉਣ ਦਾ ਸਿਲਸਿਲਾ ਸਦੀਆਂ ਤੋਂ ਚਲਿਆ ਆ ਰਿਹਾ ਹੈ।
ਅਤੇ ਇਸ ਦਿਨ ਦੇ ਜ਼ਰੀਏ ਹਰ ਪਾਸੇ ਖੁਸ਼ੀਆਂ ਫੈਲਾਉਣ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਅਪ੍ਰੈਲ ਫੂਲ ਡੇ ਬਾਰੇ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਅਤੇ ਕਥਾਵਾਂ ਸੁਣੀਆਂ ਹੋਣਗੀਆਂ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਪ੍ਰੈਲ ਫੂਲ ਡੇ ਮਨਾਉਣ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਹੋਈ। ਇੱਥੇ ਅਸੀਂ ਤੁਹਾਨੂੰ ਇਸ ਦਿਨ ਨਾਲ ਜੁੜੀਆਂ ਕੁਝ ਮਾਨਤਾਵਾਂ ਬਾਰੇ ਦੱਸ ਰਹੇ ਹਾਂ। ਇਸ ਦਿਨ ਨੂੰ ਪੂਰੀ ਦੁਨੀਆ ਵਿੱਚ ਮੂਰਖ ਦਿਵਸ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਪ੍ਰੈਲ ਫੂਲ ਡੇ ਸਿਰਫ 1 ਅਪ੍ਰੈਲ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਤਾਂ ਆਓ ਜਾਣਦੇ ਹਾਂ ਇਸਦਾ ਕਾਰਨ ਅਤੇ ਇਸਦਾ ਇਤਿਹਾਸ ਕੀ ਹੈ?
ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਇਹ ਕਦੋਂ ਸ਼ੁਰੂ ਹੋਇਆ, ਇਸ ਬਾਰੇ ਸਹੀ ਜਾਣਕਾਰੀ ਮਿਲਣੀ ਮੁਸ਼ਕਲ ਹੈ। ਇਸ ਦੇ ਮੂਲ ਬਾਰੇ ਜਾਣਨਾ ਅਜੇ ਵੀ ਰਹੱਸ ਬਣਿਆ ਹੋਇਆ ਹੈ ਪਰ ਅਜਿਹੀਆਂ ਕਈ ਕਹਾਣੀਆਂ ਪ੍ਰਚਲਿਤ ਹਨ, ਜੋ ਅਪ੍ਰੈਲ ਫੂਲ ਦੇ ਜਸ਼ਨ ਦੀ ਸ਼ੁਰੂਆਤ ਨਾਲ ਜੁੜੀਆਂ ਹੋਈਆਂ ਹਨ।
ਮੰਨਿਆ ਜਾਂਦਾ ਹੈ ਕਿ ਅਪ੍ਰੈਲ ਫੂਲ ਡੇ ਪਹਿਲੀ ਵਾਰ ਸਾਲ 1381 ਵਿੱਚ ਮਨਾਇਆ ਗਿਆ ਸੀ। ਇਸ ਦੇ ਪਿੱਛੇ ਇੱਕ ਮਜ਼ਾਕੀਆ ਕਹਾਣੀ ਹੈ। ਦਰਅਸਲ, ਇੰਗਲੈਂਡ ਦੇ ਰਾਜਾ ਰਿਚਰਡ ਦੂਜੇ ਅਤੇ ਬੋਹੇਮੀਆ ਦੀ ਮਹਾਰਾਣੀ ਐਨੀ ਨੇ ਕੁੜਮਾਈ ਦਾ ਐਲਾਨ ਕੀਤਾ ਸੀ ਅਤੇ ਕਿਹਾ ਗਿਆ ਸੀ ਕਿ ਸਗਾਈ 32 ਮਾਰਚ 1381 ਨੂੰ ਹੋਵੇਗੀ। ਇਸ ਐਲਾਨ ਤੋਂ ਆਮ ਲੋਕ ਇੰਨੇ ਖੁਸ਼ ਹੋਏ ਕਿ ਜਸ਼ਨ ਮਨਾਉਣ ਲੱਗੇ। ਹਾਲਾਂਕਿ, ਬਾਅਦ ਵਿੱਚ ਉਸਨੂੰ ਅਹਿਸਾਸ ਹੋਇਆ ਕਿ ਉਹ ਮੂਰਖ ਬਣ ਗਿਆ ਹੈ ਕਿਉਂਕਿ ਕੈਲੰਡਰ ਵਿੱਚ 32 ਮਾਰਚ ਦੀ ਕੋਈ ਤਾਰੀਖ ਨਹੀਂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਦੋਂ ਤੋਂ ਹੀ ਲੋਕ ਹਰ ਸਾਲ 1 ਅਪ੍ਰੈਲ ਨੂੰ ਮੂਰਖ ਦਿਵਸ ਵਜੋਂ ਮਨਾਉਣ ਲੱਗੇ। ਇੱਕ ਹੋਰ ਸਭ ਤੋਂ ਮਸ਼ਹੂਰ ਸਾਲ 1582 ਦੀ ਇੱਕ ਕਹਾਣੀ ਹੈ, ਜਦੋਂ ਫਰਾਂਸ ਨੇ ਜੂਲੀਅਨ ਕੈਲੰਡਰ ਨੂੰ ਛੱਡ ਕੇ ਗ੍ਰੈਗੋਰੀਅਨ ਕੈਲੰਡਰ ਨੂੰ ਅਪਣਾਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਪੋਪ ਗ੍ਰੈਗਰੀ 13 (ਪੋਪ ਗ੍ਰੈਗਰੀ X999) ਨੇ ਗ੍ਰੈਗੋਰੀਅਨ ਕੈਲੰਡਰ ਦੀ ਸ਼ੁਰੂਆਤ ਕੀਤੀ ਸੀ। ਇਸ ਕੈਲੰਡਰ ਵਿਚ ਜਨਵਰੀ ਤੋਂ ਸਾਲ ਸ਼ੁਰੂ ਹੁੰਦਾ ਹੈ ਅਤੇ ਇਹ ਉਹੀ ਕੈਲੰਡਰ ਹੈ, ਜਿਸ ਨੂੰ ਅਸੀਂ ਅੱਜ ਵੀ ਵਰਤਦੇ ਹਾਂ। ਜੂਲੀਅਨ ਕੈਲੰਡਰ ਵਿਚ ਨਵਾਂ ਸਾਲ 1 ਅਪ੍ਰੈਲ ਨੂੰ ਸ਼ੁਰੂ ਹੁੰਦਾ ਸੀ ਪਰ ਜਦੋਂ ਪੋਪ ਚਾਰਲਸ ਨੇ ਗ੍ਰੈਗੋਰੀਅਨ ਕੈਲੰਡਰ (ਰੋਮਨ ਕੈਲੰਡਰ) ਦੀ ਸ਼ੁਰੂਆਤ ਕੀਤੀ ਤਾਂ ਲੋਕਾਂ ਨੂੰ ਉਸ ਬਦਲਾਅ ਬਾਰੇ ਪਤਾ ਨਹੀਂ ਲੱਗਾ ਅਤੇ ਹਰ ਸਾਲ ਦੀ ਤਰ੍ਹਾਂ 1 ਅਪ੍ਰੈਲ ਨੂੰ ਨਵਾਂ ਸਾਲ ਮਨਾਇਆ ਗਿਆ।
ਅਜਿਹੇ ’ਚ ਉਨ੍ਹਾਂ ਲੋਕਾਂ ਦਾ ਕਾਫੀ ਮਜ਼ਾਕ ਉਡਾਇਆ ਗਿਆ ਅਤੇ ਉਨ੍ਹਾਂ ਨੂੰ ਅਪ੍ਰੈਲ ਫੂਲ ਕਿਹਾ ਗਿਆ। ਉਦੋਂ ਤੋਂ ਇਹ ਦਿਨ ਸ਼ੁਰੂ ਹੋਇਆ।
1 ਅਪ੍ਰੈਲ 1860 ਦੀ ਇੱਕ ਮਾਨਤਾ ਅਨੁਸਾਰ ਇਸ ਦਿਨ ਲੰਡਨ ਦੇ ਹਜ਼ਾਰਾਂ ਲੋਕਾਂ ਦੇ ਘਰਾਂ ਵਿੱਚ ਪੋਸਟ ਕਾਰਡ ਭੇਜੇ ਗਏ ਸਨ ਜਿਸ ਵਿੱਚ ਦੱਸਿਆ ਗਿਆ ਸੀ ਕਿ ਅੱਜ ਸ਼ਾਮ ਨੂੰ ਲੰਡਨ ਦੇ ਟਾਵਰ ਵਿੱਚ ਚਿੱਟੇ ਗਧੇ ਇਸ਼ਨਾਨ ਕਰਨਗੇ। ਤੁਸੀਂ ਸਭ ਦੇਖਣ ਲਈ ਆ ਸਕਦੇ ਹੋ, ਇਹ ਸਭ ਦੇਖਣ ਲਈ ਤੁਹਾਨੂੰ ਆਪਣੇ ਨਾਲ ਪੋਸਟ ਕਾਰਡ ਲਿਆਉਣਾ ਪਵੇਗਾ।
ਪਰ ਉਨ੍ਹੀਂ ਦਿਨੀਂ ਟਾਵਰ ਆਫ਼ ਲੰਡਨ ਕੁਝ ਕਾਰਨਾਂ ਕਰਕੇ ਬੰਦ ਸੀ। ਸ਼ਾਮ ਢਲਦਿਆਂ ਹੀ ਹਜ਼ਾਰਾਂ ਲੋਕ ਟਾਵਰ ਦੇ ਬਾਹਰ ਇਕੱਠੇ ਹੋ ਗਏ। ਲੋਕਾਂ ਨੇ ਅੰਦਰ ਜਾਣ ਲਈ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਪਰ ਬਾਅਦ ਵਿਚ ਪਤਾ ਲੱਗਾ ਕਿ ਕਿਸੇ ਨੇ ਉਸ ਨੂੰ ਅਪ੍ਰੈਲ ਫੂਲ ਬਣਾ ਦਿੱਤਾ ਸੀ। ਇਸਤੋਂ ਇਲਾਵਾ 1 ਅਪ੍ਰੈਲ 1915 ਨੂੰ ਜਦੋਂ ਇੱਕ ਬ੍ਰਿਟਿਸ਼ ਪਾਇਲਟ ਨੇ ਜਰਮਨੀ ਲਈ ਏਅਰਫੀਲਡ ’ਤੇ ਇੱਕ ਵੱਡਾ ਬੰਬ ਸੁੱਟਿਆ ਸੀ। ਇਹ ਦੇਖ ਕੇ ਲੋਕ ਇਧਰ-ਉਧਰ ਭੱਜਣ ਲੱਗੇ, ਕਾਫੀ ਦੇਰ ਤੱਕ ਲੋਕ ਲੁਕੇ ਰਹੇ। ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਕੋਈ ਧਮਾਕਾ ਨਹੀਂ ਹੋਇਆ ਤਾਂ ਲੋਕਾਂ ਨੇ ਵਾਪਸ ਆ ਕੇ ਦੇਖਿਆ।
ਜਿੱਥੇ ਇੱਕ ਵੱਡਾ ਫੁੱਟਬਾਲ ਸੀ ਜਿਸ ’ਤੇ ਅਪ੍ਰੈਲ ਫੂਲ ਲਿਖਿਆ ਹੋਇਆ ਸੀ। ਅਜਿਹਾ ਹੀ ਇੱਕ ਕਿੱਸਾ ਇਹ ਹੈ ਕਿ 31 ਮਾਰਚ 2013 ਨੂੰ ਇੱਕ ਅਫਵਾਹ ਫੈਲਾਈ ਗਈ ਸੀ ਕਿ ਯੂ-ਟਿਊਬ 1 ਅਪ੍ਰੈਲ ਤੋਂ ਬੰਦ ਹੋ ਜਾਵੇਗਾ। ਇਹ ਵੀ ਘੋਸ਼ਣਾ ਕੀਤੀ ਗਈ ਕਿ ਯੂਟਿਊਬ ’ਤੇ ਪਿਛਲੇ ਸਾਲਾਂ ਦੌਰਾਨ ਅਪਲੋਡ ਕੀਤੇ ਗਏ ਸਭ ਤੋਂ ਵਧੀਆ ਵੀਡੀਓਜ਼ ਦੀ ਚੋਣ ਕਰਨ ਲਈ ਇੱਕ ਪੈਨਲ ਬਣਾਇਆ ਗਿਆ ਹੈ, ਜੋ 2023 ਵਿੱਚ ਨਤੀਜਾ ਘੋਸ਼ਿਤ ਕਰੇਗਾ। ਇਸ ਤੋਂ ਬਾਅਦ ਕਈ ਤਰ੍ਹਾਂ ਦੀ ਭੱਜ-ਦੌੜ ਹੋਣ ਲੱਗੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਨੇ ਯੂ-ਟਿਊਬ ਰਾਹੀਂ ਅਪ੍ਰੈਲ ਫੂਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਭਾਰਤ ਵਿੱਚ ਅਪ੍ਰੈਲ ਫੂਲ ਦਿਵਸ ਮਨਾਉਣਾ 19ਵੀਂ ਸਦੀ ਵਿੱਚ ਅੰਗਰੇਜ਼ਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਵਿੱਚ ਹਰ ਸਾਲ ਇਸ ਦਿਨ ਨੂੰ ਮੂਰਖ ਦਿਵਸ ਵਜੋਂ ਮਨਾਇਆ ਜਾਣ ਲੱਗਾ। ਹਾਲਾਂਕਿ ਹੁਣ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਦੇਸ਼ ’ਚ ਫੂਲ ਡੇ ਦੀ ਪਛਾਣ ਹੋਰ ਵਧ ਗਈ ਹੈ।
ਪਹਿਲਾਂ ਸਿਰਫ਼ ਇੱਕ ਦਿਨ ਹੀ ਫੂਲ ਡੇ ਮਨਾਉਣ ਦਾ ਰਿਵਾਜ ਸੀ। ਪਰ ਅੱਜ ਕੱਲ੍ਹ ਲੋਕਾਂ ਨੂੰ ਹਰ ਰੋਜ਼ ਮੂਰਖ਼ ਬਣਾਇਆ ਜਾ ਰਿਹਾ ਹੈ। ਅੱਜ ਕੱਲ੍ਹ ਲੋਕ ਫ਼ੋਨ ਕਰਕੇ ਮੈਸੇਜ ਕਰਦੇ ਹਨ ਕਿ ਤੁਸੀਂ ਇੱਕ ਕਰੋੜ ਦੀ ਲਾਟਰੀ ਜਿੱਤ ਲਈ ਹੈ, ਤੁਹਾਨੂੰ ਇੱਕ ਲਿੰਕ ਭੇਜਿਆ ਜਾ ਰਿਹਾ ਹੈ, ਇਸ ਲਿੰਕ ਨੂੰ ਖੋਲ੍ਹੋ ਅਤੇ ਆਪਣੀ ਡਿਟੇਲ ਭਰੋ ਤਾਂ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣਗੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ, ਡਿਜੀਟਲ ਪਲੇਟਫਾਰਮ, ਫਰਜ਼ੀ ਈਮੇਲਾਂ ਜਾਂ ਆਨਲਾਈਨ ਲਾਟਰੀ ਜਿੱਤਣ ਆਦਿ ਦੇ ਨਾਂ ’ਤੇ ਲੱਖਾਂ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਫੂਲ ਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਹੱਸਣ ਅਤੇ ਮਜ਼ਾਕ ਕਰਨ ਦਾ ਦਿਨ ਹੈ, ਪਰ ਫਿਰ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਕਿਸੇ ਨਾਲ ਮਜ਼ਾਕ ਕਰਦੇ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਮਜ਼ਾਕ ਕਿਸੇ ਲਈ ਘਾਤਕ ਸਿੱਧ ਨਾ ਹੋਵੇ।ਹਾਲਾਂਕਿ, ਅਜਿਹਾ ਕਰਦੇ ਸਮੇਂ, ਤੁਹਾਨੂੰ ਧਿਆਨ ਦੇਣਾ ਹੋਵੇਗਾ ਕਿ ਉਹ ਵਿਅਕਤੀ ਜਿਸ ਨਾਲ ਤੁਸੀਂ ਮਜ਼ਾਕ ਕਰ ਰਹੇ ਹੋ ਉਹ ਕਿਸੇ ਵੀ ਜ਼ਰੂਰੀ ਕੰਮ ਵਿੱਚ ਰੁੱਝਿਆ ਨਾ ਹੋਵੇ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ, ਕਿਸੇ ਨਾਲ ਧਰਮ ਅਤੇ ਜਾਤ ਦੇ ਨਾਮ ਤੇ ਮਜ਼ਾਕ ਨਾ ਕੀਤਾ ਜਾਵੇ।
ਲਲਿਤ ਗੁਪਤਾ
-ਮੋਬਾ. 9781590500

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ