Tuesday, January 21, 2025  

ਲੇਖ

ਬੜੇ ਸ਼ੌਂਕ ਸੇ ਸੁਣ ਰਹਾ ਥਾ ਜ਼ਮਾਨਾ, ਤੁਮਹੀ ਸੌਂ ਗਏ ਦਾਸਤਾਂ ਕਹਿਤੇ-ਕਹਿਤੇ

July 30, 2024

ਚੰਡੀਗੜ੍ਹ, 30 ਜੁਲਾਈ

ਦੁਖੀ ਦੀ ਇਸ ਘੜੀ 'ਚ ਵਸ਼ਿਸ਼ਟ ਪਰਿਵਾਰ ਆਪਣੇ ਪਰਿਵਾਰ ਦੀ ਧੀ ਦੇ ਸਦੀਵੀ ਵਿਛੋੜੇ ਨਾਲ ਸ਼ੌਕ ਵਿੱਚ ਹੈ। ਉਨ੍ਹਾਂ ਦੀ ਮੌਤ ਨੇ ਸਾਡੇ ਦਿਲਾਂ 'ਚ ਖ਼ਾਲੀਪਣ ਛੱਡ ਦਿੱਤਾ ਹੈ। ਜਿਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਲ ਹੈ। ਉਨ੍ਹਾਂ ਦਾ ਪਿਆਰ, ਸਨੇਹ ਤੇ ਸਮਰਪਣ ਹਮੇਸ਼ਾ ਯਾਦ ਰਹੇਗਾ। ਦੀਦੀ ਆਪਣੇ ਪੇਕਿਆਂ, ਸਹੁਰਿਆਂ ਤੇ ਸਮਾਜ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੀ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਾਡੇ ਸਾਰਿਆਂ ਦੇ ਦਿਲਾਂ 'ਚ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਜੀਵਨ 'ਚ ਖਲਾਅ ਪੈਦਾ ਹੋ ਗਿਆ ਹੈ। ਸਾਡੇ ਵਸ਼ਿਸ਼ਟ ਤੇ ਭਾਰਦਵਾਜ ਪਰਿਵਾਰ ਲਈ ਇਹ ਬਹੁਤ ਕਠਿਨ ਸਮਾਂ ਹੈ, ਅਸੀਂ ਇੱਕ-ਦੂਸਰੇ ਨੂੰ ਸਹਾਰਾ ਦੇਣ ਦਾ ਯਤਨ ਕਰ ਰਹੇ ਹਾਂ।

ਸਾਡੇ ਵਸ਼ਿਸ਼ਟ ਪਰਿਵਾਰ ਦੀ ਧੀ ਨੰਦ ਰਾਣੀ ਜੀ ਉਸ ਸਮੇਂ ਗੋਲਡ ਮੈਡਲਿਸਟ ਰਹੇ ਜਦੋਂ ਲੜਕੀਆਂ ਨੂੰ ਪੜ੍ਹਾਉਣਾ ਐਨਾ ਆਸਾਨ ਨਹੀਂ ਸੀ। ਉਨ੍ਹਾਂ ਨੇ 60ਵਿਆਂ ਦੇ ਦਹਾਕੇ 'ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਫਿਜ਼ੀਕਸ ਆਨਰਜ਼ 'ਚ ਐਮਐਸਸੀ 'ਚ ਗੋਲਡ ਮੈਡਲ ਪ੍ਰਾਪਤ ਕੀਤਾ। ਪਿਤਾ ਗੋਪਾਲ ਦਾਸ ਵਸ਼ਿਸ਼ਟ ਜੀ ਦੇ ਸਾਰਥਕ ਯਤਨਾਂ ਤੇ ਆਪਣੀ ਅਣਥੱਕ ਮਿਹਨਤ ਨਾਲ ਉਨ੍ਹਾਂ ਨੇ ਪਰਿਵਾਰ ਦੇ ਸਨਮਾਨ 'ਚ ਚਾਰ ਚੰਦ ਲਗਾ ਦਿੱਤੇ। ਵਿਆਹ ਮਗਰੋਂ ਉਹ ਸ੍ਰੀ ਜੇਆਰ ਸ਼ਰਮਾ ਜੀ ਨਾਲ ਉਨ੍ਹਾਂ ਦੇ ਹਰ ਖੇਤਰ (ਸਮਾਜਿਕ, ਰਾਜਨੀਤਕ ਤੇ ਧਾਰਮਿਕ) 'ਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ। ਆਪਣੀ ਸਹਿਜਤਾ ਤੇ ਸਮਰਪਣ ਸਦਕਾ ਉਹ ਭਾਰਦਵਾਜ (ਸ਼ਰਮਾ) ਪਰਿਵਾਰ ਦੀ ਪਛਾਣ ਬਣੇ। ਇਸੇ ਤਰ੍ਹਾਂ ਪ੍ਰਿੰਸੀਪਲ ਦੇ ਅਹੁਦੇ 'ਤੇ ਹੁੰਦਿਆਂ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਹਾਇਤਾ ਕਰ ਕੇ ਅਤੇ ਸਮਾਜਿਕ ਕਾਰਜ ਕਰਦਿਆਂ ਉਨ੍ਹਾਂ ਦੀ ਸਮਾਜ 'ਚ ਪਛਾਣ ਬਣੀ।
ਪਰਿਵਾਰ 'ਚ ਉਨ੍ਹਾਂ ਦੇ ਪੁੱਤਰ ਚੇਤਨ ਸ਼ਰਮਾ, ਨੂੰਹ ਪ੍ਰਿਆ, ਪੋਤਰੇ ਆਰਯਨ ਤੇ ਅਦਿੱਤਿਆ, ਸੰਪੂਰਨ ਪਰਿਵਾਰ ਦੇ ਸੁਭਾਅ 'ਚ ਉਨ੍ਹਾਂ (ਮਾਂ) ਵੱਲੋਂ ਦਿੱਤੇ ਸੰਸਕਾਰਾਂ ਦੀ ਝਲਕ ਦਿਸਦੀ ਹੈ। ਪੁੱਤਰ ਚੇਤਨ ਸ਼ਰਮਾ ਨੇ 'ਦੇਸ਼ ਸੇਵਕ' 'ਚ ਜੀਐਮ-ਕਮ-ਰੈਜੀਡੈਂਟ ਐਡੀਟਰ ਵਜੋਂ ਆਪਣੀ ਸਖ਼ਤ ਮਿਹਨਤ ਤੇ ਯਤਨਾਂ ਨਾਲ ਜੋ ਸਥਾਨ ਪ੍ਰਾਪਤ ਕੀਤਾ ਹੈ, ਉਹ ਮਾਤਾ ਜੀ ਦੁਆਰਾ ਦਿੱਤੇ ਗਏ ਸੰਸਕਾਰਾਂ ਅਤੇ ਅਸ਼ੀਰਵਾਦ ਨਾਲ ਹੀ ਸੰਭਵ ਹੋ ਸਕਿਆ ਹੈ। ਬੱਚਿਆਂ ਨੇ ਤਨ, ਮਨ ਤੇ ਧਨ ਨਾਲ ਦਿਨ-ਰਾਤ ਮਾਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੇ ਦਿਲ ਦੀ ਸਰਜਰੀ ਵੀ ਠੀਕ ਹੋ ਗਈ ਸੀ ਪਰ ਵਿਧੀ ਦੇ ਵਿਧਾਨ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚਲਦਾ। ਉਹ ਪ੍ਰਮਾਤਮਾ ਦੇ ਚਰਨਾਂ 'ਚ ਸਮਾ ਗਏ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਤੇ ਇਸ ਕਠਿਨ ਸਮੇਂ 'ਚ ਪਰਿਵਾਰ ਨੂੰ ਦੁੱਖ 'ਚੋਂ ਉਭਰਨ ਦੀ ਸ਼ਕਤੀ ਪ੍ਰਦਾਨ ਕਰੇ-ਓਮ ਸ਼ਾਂਤੀ
-ਭਾਰਦਵਾਜ ਤੇ ਵਸ਼ਿਸ਼ਟ ਪਰਿਵਾਰ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ