ਲੇਖ

ਅਸਫਲਤਾ ਤੋਂ ਸਫਲਤਾ ਦੀ ਖੇਡ!

April 22, 2024

ਖ਼ੂਬਸੂਰਤ ਜਿੰਦਗੀ ਵਿੱਚ ਸਫਲਤਾ ਦਾ ਅਹਿਮ ਸਥਾਨ ਹੈ। ਇਸ ਦੇ ਰਾਹ ਅਸਫਲਤਾ ਦੇ ਵਲੇਵੇ ’ਚ ਨਿਕਲ ਕੇ ਸਫਲਤਾ ਵੱਲ ਲੈ ਜਾਂਦੇ ਹਨ। ਨਾਕਾਮੀ ਡਰੋ ਮਨ ਦੇ ਵਲਵਲੇ ਦਬਾਉਣੇ ਨਹੀਂ ਚਾਹੀਦੇ। ਜਦੋਂ ਮੁਸ਼ਕਲਾਂ ਆਵਣ ਤਾਂ ਸਮਝ ਜਾਣਾ ਜਿੰਦਗੀ ਕੁਝ ਨਵਾਂ ਸਿਖਾਉਣ ਵਾਲੀ ਹੈ। ਉਹ ਸਾਨੂੰ ਪਰਖਣ ਅਤੇ ਕੋਸ਼ਿਸ਼ਾ ਕਰਨ ਲਈ ਉਤਸਾਹਤ ਕਰਦੇ ਹਨ। ਵਿਸ਼ਵ ਪ੍ਰਸਿੱਧ ਦੌੜਾਕ ਉਸੈਨ ਬੋਲਟ ਲਿਖਦੇ ਹਨ ਕਿ ਮੈਨੂੰ ਨਹੀਂ ਲੱਗਦਾ ਜੀਵਨÇ ਵੱਚ ਸੀਮਾਵਾਂ ਹਨ ਪਰ ਅਸਫਲਤਾ ਦਾ ਡਰ ਕੁਝ ਲੋਕਾਂ ਨੂੰ ਸੀਮਿਤ ਕਰ ਦਿੰਦਾ ਹੈ ਜੇਕਰ ਉਹ ਕੋਸ਼ਿਸ਼ ਕਰਦੇ ਤਾਂ ਸਫਲ ਹੋ ਸਕਦੇ ਸਨ। ਟੀਚੇ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਜ਼ਰੂਰੀ ਹੈ। ਜਦੋਂ ਇਸ ਕਾਰਜ ਨੂੰ ਜ਼ਰੂਰੀ ਹਿੱਸੇ ਦੇ ਵਜੋਂ ਸਵੀਕਾਰ ਕਰਦੇ ਹੋ, ਤਾਂ ਕਦੇ ਵੀ ਹਾਰ ਮੰਨਣ ਲਈ ਰਾਜੀ ਨਹੀਂ ਹੋਵੋਗੇ। ਕਈ ਵਾਰ ਸਾਰੇ ਰਾਹ ਸਫਲਤਾ ਵੱਲ ਨਹੀਂ ਜਾਂਦੇ। ਆਪਣੇ ਇੱਛਕ ਨਤੀਜੇ ਲਈ ਅਣਥੱਕ ਕੋਸ਼ਿਸ਼ ਕਰਨੀ ਪੈ ਸਕਦੀ ਹੈ। ਜੇ ਕਦੇ ਅਸਫਲ ਨਹੀਂ ਹੋਏ, ਤਾਂ ਤੁਸੀਂ ਕੁਝ ਕੀਤਾ ਹੀ ਨਹੀ । ਲੋਕ ਅਸਫਲ ਹੋਣ ਜਾਂ ਇਸ ਬਾਰੇ ਗੱਲ ਕਰਨ ਤੋਂ ਵੀ ਡਰਦੇ ਹਨ। ਪਰੰਤੂ ਜਦੋਂ ਅਸਫਲ ਹੋ ਜਾਂਦ ੇਹੋ ਤਾਂ ਬਿਹਤਰ ਬਣਨਾ ਸਿੱਖੋ । ਹਵਾ ਵਿੱਚ ਹੱਥ ਨਾ ਮਾਰੋ। ਇਸ ਦੀ ਬਜਾਏ ਆਪਣੇ ਹੁਨਰ ਨੂੰ ਤਰਾਸ਼ੋ ਜਦੋਂ ਤੱਕ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਲੈਂਦੇ । ਵਿਸ਼ਵਾਸ, ਮੇਹਨਤ ਤੇ ਦਿ੍ਰੜ ਇਰਾਦੇ ਨਾਲ ਦੁਬਾਰਾ ਸਫਲ ਹੋਣਾ ਸੰਭਵ ਹੈ। ਇਹ ਤਿੰਨੇ ਗੁਣ ਉਸ ਸ਼ੀਸ਼ੇ ਦੀ ਸ਼ਕਤੀ ਵਾਂਗ ਹਨ ਜੋ ਸੂਰਜ ਦੀਆਂ ਕਿਰਨਾਂ ਨੂੰ ਇਕੱਤਰ ਕਰ ਕਾਗਜ਼ ਨੂੰ ਸਾੜ ਦਿੰਦਾ ਹੈ, ਖਿੰਡੀਆਂ ਕਿਰਨਾਂ ਲਈ ਸੰਭਵ ਨਹੀ। ਅਸਫਲਤਾ ਲੋੜੀਂਦੇ ਨਤੀਜੇ ਨਾ ਮਿਲਣ ਦੀ ਸਥਿਤੀ ਹੈ, ਸਫਲਤਾ ਇੱਕ ਟੀਚਾ, ਉਦੇਸ਼ ਜਾਂ ਇੱਛਕ ਨਤੀਜੇ ਤੱਕ ਪਹੁੰਚਣ ਦੀ ਪ੍ਰਾਪਤੀ ਹੈ । ਇਸ ਵਿੱਚ ਦੌਲਤ, ਖੁਸ਼ੀ, ਨੌਕਰੀ, ਤੰਦਰੁਸਤੀ ਅਤੇ ਸੰਤੁਸ਼ਟੀ ਸ਼ਾਮਲ ਹੋ ਸਕਦੀ ਹੈ । ਇਹ ਹਰੇਕ ਲਈ ਵੱਖਰੀ ਹੁੰਦੀ ਹੈ।
ਅਸਫਲਤਾ ਤੋਂ ਬਾਅਦ ਰੁਕਣਾ ਨਹੀ ਬਲਕਿ ਆਪਣੀ ਕਾਬਲੀਅਤ ਤੇ ਵਿਸ਼ਵਾਸ ਰੱਖੋ । ਇਹ ਵੱਡੇ ਫੈਸਲੇ ਲੈਣ ਦੇ ਕਾਬਿਲ ਬਣਾਉਂਦੀ ਹੈ। ਇਹ ਮੌਕਾ ਸਕਾਰਾਤਮਿਕ ਸੋਚ ਦੇ ਨਾਲ ਮਾਨਸਿਕ ਸੁਤੰਲਨ ਬਣਾਉਣ ਦਾ ਹੈ। ਕੰਮ ਪ੍ਰਤੀ ਰੁਚੀ ਅਤੇ ਜਿੱਤ ਦੇ ਲਾਵੇ ਅੰਦਰੋ ਹੀ ਫੁੱਟਦੇ ਹਨ। ਅਜਿਹਾ ਵਖਤ ਜ਼ਿੰਮੇਵਾਰ ਕਾਰਨਾ ਅਤੇਨਿਯਮਾਂ ਬਾਰੇ ਸ਼ਿਕਾਇਤ ਕਰਨ ਦਾ ਨਹੀਂ । ਇਸ ਨੂੰ ਸਵੀਕਾਰ ਕਰ ਅਤੇ ਅੱਗੇ ਵਧਣ ਦਾ ਹੈ“ ਹਾਰਨ ਦਾ ਮਤਲਬ ਅਸਫਲ ਵਿਅਕਤੀ ਜਾਣ ਦਾ ਹੈ ਜੋ ਇਸ ਵਿਚੋ ਜਿੱਤ ਲਈ ਪ੍ਰੇਰਣਾ ਲੱਭਦਾਹੈ ” ਹਰ ਸੱਚਾ ਜੇਤੂ ਜ਼ਿੰਦਗੀ ਦੇ ਇੱਕ ਬਿੰਦੂ ’ਤੇ ਹਾਰਿਆ ਹੈ। ਵਰਤਮਾਨ ਦੇ ਫੈਸਲੇ ਭਵਿੱਖ ਦੀ ਤਰੱਕੀ ਤੈਅ ਕਰਦੇ ਹਨ। ਅਸਫਲਤਾ ਪ੍ਰਤੀ ਕਿਰਿਆ ਦਾ ਪ੍ਰਭਾਵ ਤੁਹਾਡੇ ਭਵਿੱਖੀ ਨਤੀਜੇ ਨਿਰਧਾਰਤ ਕਰੇਗਾ। ਇਸ ਦਾ ਨਵੇ ਸਬਕ ਦਿ੍ਰਸ਼ਟੀ ਕੋਣ ਉਪਰ ਜੰਮੀ ਧੂੜ ਨੂੰ ਸਾਫ ਕਰਦਾ ਹੈ। ਆਪਣੇ ਆਲੇ -ਦੁਆਲ ੇਦੇ ਲੋਕਾਂ ਦੀ ਕਦਰ ਕਰੋ। ਜੇ ਕਿਸੇ ਟੀਮ ਨਾਲ ਕੰਮ ਕਰਦੇ ਹੋ ਤਾਂ ਉਸ ਦੀ ਸ਼ਲਾਘਾ ਕਰੋ। ਇਹ ਸਮਝਣਾ, ਸੋਚਣਾ ਤੇ ਮੰਨਣਾ ਜਰੂਰੀ ਹੈ ਕਿ ਅਸੀ ਇੱਕ ਟੀਮ ਦੇ ਰੂਪ ਵਿੱਚ ਜਿੱਤ ਦੇ ਅਤੇ ਹਾਰਦੇ ਹਾਂ।ਟੀਮ ਦੀ ਲੋੜ ਅਟਲਹੈ, ਅਸਫਲਤਾ ਅਸਥਾਈ ਝਟਕਾ ਹੈ। ਜਿੱਤਣ ਲਈ ਕੁਝ ਬਦਲਾਅ ਜ਼ਰੂਰੀ ਹਨ । ਕਈ ਵਾਰ ਟੀਮ ਦੇ ਮੈਬਰ ਜਾਂ ਟੀਮ ਬਦਲਣੀ ਪੈ ਸਕਦੀ ਹੈ। ਇਹ ਸਭ ਬੜੀ ਸਿਆਣਪ ਨਾਲ ਕਰਨਾ ਚਾਹੀ ਦਾ ਹੈ ਜਿਸ ਨਾਲ ਕਿਸੇ ਦੇ ਵਿਸ਼ਵਾਸ ਨੂੰ ਨੁਕਸਾਨ ਨਾ ਪਹੁੰਚੇ।
ਆਪਣੀਆਂ ਗਲਤੀਆਂ ਦੀ ਪਹਿਚਾਣ ਕਰ ਵਧੀਆ ਸਿੱਖ ਸਕਦੇ ਹਾਂ। ਉਹਨਾਂ ਨੂੰ ਦੂਰ ਕਰਨ ਲਈ ਇਕਾਗਰਤਾ ਜ਼ਰੂਰੀ ਹੈ। ਜਿਸ ਨਾਲ ਆਉਣ ਵਾਲੀ ਤਿਲਕਣ ਬਾਜੀ ਵੀ ਘਟ ਜਾਵੇਗੀ । ਜਦੋਂ ਤੁਸੀਂ ਗਲਤੀਆਂ ਕਰਨ ਤੋਂ ਡਰੋਗੇ, ਤਾਂ ਤੁਸੀਂ ਵੱਖਰਾ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ। ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਲਈ ਡੂੰਘਾਈ ਨਾਲ ਵਿਚਾਰ ਕਰੋ। ਇਸ ਨੂੰ ਸਵੀਕਾਰ ਕਰ ਕਦਰ ਕਰਨੀ ਚਾਹੀ ਦੀ ਹੈ। ਜਿਉਂ ਜਿਉਂ ਤੁਸੀਂ ਕਰੀਅਰ ਵਿੱਚ ਅੱਗੇ ਵਧਦੇ ਹੋ, ਇਹਨਾ ਦੀਆ ਪਰਿਭਾਸ਼ਾਵਾਂ ਬਦਲਦੀਆਂ ਰਹਿੰਦੀਆਂ ਹਨ। ਸਥਿਤੀ ਦੀ ਪੜਚੋਲ ਨਾਲ ਗਲਤੀਆਂ ਦੂਰ ਹੁੰਦੀਆਂ ਹਨ। ਭਾਵੇਂ ਇਹ ਕਾਰੋਬਾਰ ਜਾਂ ਨਿੱਜੀ ਜੀਵਨ ਵਿੱਚ ਹੋਵਣ, ਇਹਨਾ ਨੂੰ ਸਲਝਾਉਣ ਲਈ ਸਮਾਂ ਕੱਢਣਾ ਲਾਜ਼ਮੀ ਹੈ।
ਕਈ ਬਾਰ ਵੱਡੇ ਬ੍ਰਾਂਡ ਵੀ ਅਸਫਲ ਹੋ ਜਾਂਦੇ ਹਨ। ਵਪਾਰੀ ਕਾਰੋਬਾਰ ਨੂੰ ਪ੍ਰਭਾਵਿਤ ਨਹੀ ਹੋਣ ਦਿੰਦੇ। ਉਨ੍ਹਾਂ ਦਾ ਸਹੀ ਮੁਲਾਂਕਣ ਕਰ ਮੁਨਾਫੇ ਵੱਲ ਧੱਕਦੇ ਹਨ । ਕੋਸ਼ਿਸ਼ ਨਾ ਕਰਨ ਨਾਲੋਂ ਕੋਸ਼ਿਸ਼ ਕਰ ਅਸਫਲ ਹੋਣਾ ਬਿਹਤਰ ਹੈ।ਇਸੇ ਤਰ੍ਹਾਂ ਬਹੁਤ ਉੱਦਮੀ ਸਫਲਤਾ ਦ ੇਮਾਹਿਰ ਬਣਦੇ ਹਨ। ਜੋ ਕਈ ਵਾਰ ਫੇਲ ਹੋਏ ਹੁੰਦੇ ਹਨ । ਉਂਜ ਅਸੀਂ ਸਿਰਫ਼ ਪ੍ਰਾਪਤੀਆਂ ਹੀ ਦੇਖਦੇ ਹਾਂ। ਉਹਨਾਂ ਆਪਣੀ ਅਦਿ੍ਰਸ਼ ਚੇਤਨਾ ਸਦਕੇ ਗਲਤੀਆਂ ਤੋਂÇ ਸੱਖਿਆ ਪ੍ਰਾਪਤ ਕੀਤੀ ਹੈ। ਭਾਂਵੇ ਸੰਭਾਵਤ ਟੀਚੇ ਖੁੰਝ ਗਏ ਸਨ ਪਰ ਉਹ ਸਮਾਂ ਰਹਿੰਦਿਆਂ ਸਫਲਤਾ ਦੀ ਬੇੜੀ ਦੁਵਾਰਾ ਮੁਸੀਬਤਾਂ ਦਾ ਮਸੁੰਦਰ ਪਾਰ ਕਰ ਗਏ।
ਹਰ ਕੰਮ ਲਈ ਵਿਉਤਬੰਦੀ ਜਰੂਰੀ ਹੈ। ਉਸ ਨੂੰ ਨੇਪਰੇ ਲਾਉਣ ਦੀ ਜਿੱਦ ਜਿੱਤਣ ਦੀ ਭਾਵਨਾ ਪੈਦਾ ਕਰਦੀ ਹੈ। ਤਜੁਰਬਾ ਸਾਡੀ ਮਨੋਦਸ਼ਾ ਨੂੰ ਮਜਬੂਤ ਕਰਦਾ ਹੈ । ਹੋ ਸਕਦਾ ਹੈ ਕਿ ਸਫਲਤਾ ਇੱਕ ਵਾਰ ਵਿੱਚ ਨਾ ਮਿਲੇ, ਪਰ ਤੁਸੀਂ ਉਸ ਕੰਮ ਲਈ ਚੋਖਾ ਤਜੁਰਬਾ ਪ੍ਰਾਪਤ ਕਰ ਲੈਂਦੇ ਹੋ। ਦਿ੍ਰੜਤਾ ਅਕਸਰ ਉਲਝਣਾ ਨਜਿੱਠਣ ਨਾਲ ਹੀ ਵਧਦੀ ਹੈ ਜਿਹੜੇ ਲੋਕ ਔਕੜਾਂ ਨਾਲ ਜੂਝਦੇ ਹਨ । ਉਹਨਾਂ ਵਿੱਚ ਵਧੇਰੇ ਕਾਬਲੀਅਤਾਂ, ਲਚਕਤਾ, ਦਿ੍ਰੜਤਾ ਅਤੇ ਹਿੰਮਤ ਵਿਕਸਿਤ ਹੁੰਦੀ ਹੈ। ਥਾਮਸ ਐਡੀਸਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਾਰਨਾ ਮੰਨ ਕਿ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਹ ਆਖਦਾ ਹੈ ਕਿ ‘ਮੈਂ 10,000 ਵਾਰ ਅਸਫਲ ਨਹੀਂ ਹੋਇਆ, ਸਗੋ ਮੈਂ ਸਫਲਤਾਪੂਰਵਕ 10,000 ਤਰੀਕੇ ਲੱਭੇ ਹਨ ਜੋ ਕੰਮ ਨਹੀਂ ਕਰਦੇ’ ਅਸਫਲ ਕੋਸ਼ਿਸ਼ ਵਿਚਾਰ ਪੈਦਾ ਕਰਦਾ ਹੈ ਕਿ ਕਿਹੜਾ ਕੰਮ ਕਰਨਾ ਜਾਂ ਨਹੀ ਕਰਨਾ ਚਾਹੀਦਾ ਹੈ। ਇਹ ਨਾ ਸੋਚੋ ਕਿ ਹਰ ਸਫਲ ਵਿਅਕਤੀ ਦੀ ਕਿਸਮਤ ਉਸ ਦੇ ਨਾਲ ਸੀ। ਜੁਝਾਰੂ ਲੋਕ ਸਫਲਤਾ ਲਈ ਹੰਬਲਾ ਮਾਰਦੇ ਹਨ। ਉਹ ਸਾਲਾਂਬੰਧੀ ਦੇ ਸੰਘਰਸ਼ ਜਾਂ ਨਾਕਾਮਯਾਬੀ ਦਾ ਗੁਣਗਾਨ ਨਹੀ ਹੁੰਦਾ। ਸਿਰਫ ਸਫਲਤਾ ਦੀ ਇੱਛਾ ਰੱਖਦੇ ਹਨ । ਇਸ ਲਈ ਅਸਫਲ ਹੋਣ ਤੋ ਂਨਾ ਡਰੋ। ਇਹ ਸਫਲਤਾ ਦੇ ਰਾਹ ਦਾ ਹਿੱਸਾ ਹੈ। ਮੁੱਕੇਬਾਜ਼ ਐਂਥਨੀ ਜੋਸ਼ੂ ਆਇੱਕ ਲੜਾਈ ਵਿੱਚ ਓਲੇਕਸੈਂਡਰ ਯੂਸਿਕ ਤੋਂ ਹਾਰਨ ਲਿਖਿਆ ਕਿ ‘ਮੈਂ ਲੜਾਈ ਦੇਖੀ ਹੈ, ਆਪਣੀਆਂ ਤਿਆਰੀਆਂ ਅਤੇ ਗਲਤੀਆਂ ਦੀ ਪੜਚੋਲ ਕੀਤੀ ਹੁਣ ਮੈ ਂਜਿੱਤ ਲਈ ਸਬਕ ਸਿੱਖ ਲਿਆ ਹੈ।ਜਦੋਂ ਕੰਮ ਲਈ ਕੋਸ਼ਿਸ਼ ਕਰਦੇ ਹੋ ਤਾਂ ਨਵਾ ਸਿੱਖਣਾ ਸਧਾਰਨ ਗੱਲ ਹੈ। ਇਸ ਲਈ ਅਸਫਲਤਾ ਦੇ ਅਭਿਆਸ ਤੋਂ ਬਾਅਦ ਵੀ ਇੱਕ ਹੋਰ ਮੌਕਾ ਲੈਣ ਲਈ ਤਿਆਰ ਰਹੋ। ਸੰਘਰਸ਼ ਵਿਅਕਤੀ ਨੂੰ ਮਜ਼ਬੂਤ ਬਣਾਉਂਦਾ ਹੈ, ਚਾਹੇ ਉਹ ਕਮਜ਼ੋਰ ਕਿਉਂ ਨਾ ਹੋਵੇ। ਕਿਉਂ ਸੰਘਰਸ਼ ਬਿਨਾ ਜਿੰਦਗੀ ਨਹੀ, ਉਤਮ ਕਰਨ ਦੀ ਤਾਂਘ ਵਿਅਕਤੀ ਨੂੰ ਥੱਕਣ ਨਹੀ ਦਿੰਦੀ। ਨਵੇ ਟੀਚੇ ਦੀ ਠੋਸ ਯੋਜਨਾ ਘੜ ਕੇ ਖੁਦ ਨੂੰ ਸੰਗਠਿਤ ਕਰੋ ਅਤੇ ਇਛੁੱਕ ਨਤੀਜਿਆਂ ਦੀ ਲੜੀ ਲਈ ਜਿੱਤ ਦੇ ਘੋੜੇ ਤੇ ਸਵਾਰ ਹੋ ਜਾਵੋ ਤਾਂ ਜੋ ਆਉਣ ਵਾਲਾ ਸੁਨਹਿਰੀ ਸਮਾਂ ਖੁਸ਼ੀ ਖੇੜਿਆਂ ਤੇ ਰੌਸ਼ਨਮਈ ਤਾਰਿਆਂ ਵਾਂਗ ਚਮਕਦਾ ਹੋਵੇ।
-ਰਵਿੰਦਰ ਸਿੰਘ ਧਾਲੀਵਾਲ
-ਮੋਬਾ: 78374-90309

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ