Wednesday, January 22, 2025  

ਲੇਖ

ਬਣਾਉਟੀ ਬੁੱਧੀ ਮਨੁੱਖਤਾ ਲਈ ਵਰ ਵੀ ਤੇ ਸਰਾਪ ਵੀ

April 26, 2024

ਆਰਟੀਫਿਸ਼ਲ ਇੰਟੇਲੀਜੈਂਸੀ, ਬਣਾਵਟੀ ਬੁੱਧੀ ਜਾਂ ਮਨਸੂਈ ਬੁੱਧੀ ਪੰਜਾਬੀ ਵਿਆਕਰਣ ਦੇ ਨਵੇਂ ਸ਼ਬਦ ਜਿੰਨ੍ਹਾਂ ਬਾਰੇ ਅੱਜਕਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਤੇ ਸਬ ਤੋਂ ਵੱਧ ਚਰਚਾ ਹੋ ਰਹੀ ਹੈ। ਕੀ ਇਹ ਸਮੇਂ ਅੁਨਸਾਰ ਵਿਗਿਆਨ ਦਾ ਨਵਾਂ ਵਰਤਾਰਾ ਹੈ ਜਾਂ ਇਹ ਸਾਡੇ ਲਈ ਨਵਾਂ ਚੈਲੇਂਜ ਹੈ।ਅਸੀਂ ਹੇਰਾਨ ਹੁੰਦੇ ਸੀ ਜਦੋਂ ਗੂਗਲ ਤੇ ਆਪਣਾ ਲਿੱਖਣ ਤੇ ਸਬ ਕੁਝ ਸਾਹਮਣੇ ਆ ਜਾਦਾਂ ਹੈ।ਜਦੋਂ ਗੂਗਲ ਪਹਿਲਾਂ ਤੋਂ ਹੀ ਆਪਣਾ ਕੰਮ ਕਰ ਰਿਹਾ ਸੀ ਫੇਰ ਆਰਟੀਫਿਸ਼ਲ ਏਟੰਲੈਜੇਸੀ ਕੀ ਨਵੀ ਚੀਜ਼ ਹੈ।
ਅਸੀ ਆਮ ਕਹਿ ਦਿੰਦੇ ਹਾਂ ਕਿ ਜੇ ਕੋਈ ਸ਼ਖਸ਼ ਲਗਾਤਾਰ ਅਤੇ ਬਿੰਨਾ ਰੁਕੇ ਕੰਮ ਕਰਦਾ ਤਾਂ ਉਸ ਦੀ ਤੁਲਨਾ ਮਸ਼ੀਨ ਨਾਲ ਕਰਨ ਲੱਗਦੇ ਹਾਂ ਕੀ ਅਸੀ ਕਦੇ ਕਿਸੇ ਮਸ਼ੀਨ ਦੀ ਤੁਲਨਾ ਇੰਂਨਸਾਨ ਨਾਲ ਕੀਤੀ ਕਿ ਇਹ ਮਸ਼ੀਨ ਤਾਂ ਬਿਲਕੁਲ ਇੰਨਸਾਨ ਵਾਂਗ ਸੋਚਦੀ ਪਰ ਹੁਣ ਏ.ਆਈ ਰਾਂਹੀ ਇਹ ਸੰਭਵ ਹੋ ਜਾਵੇਗਾ।ਮਨੁੱਖ ਦੇ ਦਿਮਾਗ ਦੀ ਸੋਚ ਨੂੰ ਬਿਆਨ ਕਰਨ ਤੋਂ ਪਹਿਲਾਂ ਹੀ ਉਸ ਦਾ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ।ਇਸ ਲਈ ਅਸੀ ਕਹਿ ਸਕਦੇ ਹਾਂ ਕਿ ਮਨੁੱਖ ਦਾ ਮਸ਼ੀਨ ਬਣਨ ਤੱਕ ਦਾ ਸਫਰ ਅਤੇ ਹੁਣ ਮਸ਼ੀਨ ਦਾ ਮਨੁੱਖ ਬਣਨ ਤੱਕ ਦਾ ਸਫਰ ਨੂੰ ਮਨਸੂਈ ਬੁੱਧੀ ਕਿਹਾ ਜਾ ਸਕਦਾ ਹੈ।ਜਿਸ ਤਰਾਂ ਮਨੁੱਖ ਚੰਦ ਤੇ ਚਲਾ ਗਿਆ ਪਰ ਹੁਣ ਮਨੁੱਖ ਰਾਂਹੀ ਚੰਦ ਨੂੰ ਜ਼ਮੀਨ ’ਤੇ ਲਿਆਉਣ ਦਾ ਨਾਮ ਕਿਹਾ ਜਾਦਾਂ।ਜਿਵੇਂ ਜੇਕਰ ਕੋਈ ਵਿਅਕਤੀ ਅਜਿਹੀਆਂ ਗੱਲਾਂ ਕਰਦਾ ਜੋ ਸਾਨੂੰ ਮਨੁੱਖਤਾ ਦੇ ਬਰਾਬਰ ਦੀਆਂ ਨਹੀ ੱਲਗਦੀਆਂ ਭਾਵ ਅਸੀ ਮਨੁੱਖ ਨੂੰ ਆਮ ਕਹਿ ਦਿੰਦੇ ਹਾਂ ਕਿ ਬੰਦਾ ਬਣ ਕੀ ਅਸੀ ਕਦੇ ਪਸ਼ੂ ਜਾਂ ਜਾਨਵਰ ਨੂੰ ਕਿਹਾ ਕਿ ਉਹ ਜਾਨਵਰ ਬਣੇ ਭਾਵ ਕਿਹਾ ਜਾ ਰਹਿਾ ਹੈ ਕਿ ਬਣਾਵਟੀ ਬੱਧੀ ਮਨੁੱਖੀ ਸੋਚ ਦਾ ਖਾਤਮਾ ਹੈ।
ਅਸੀਂ ਦੇਖਦੇ ਹਾਂ ਕਿ ਮਨੁੱਖ ਜੋ ਕੁਝ ਸੋਚਦਾ ਹੈ ਅਤੇ ਆਪਸੀ ਰਹਿਣ ਸਹਿਣ ਤੋਂ ਸਿੱਖਦਾ ਉਸ ਨੂੰ ਸਭਿਆਚਾਰ ਦਾ ਨਾਮ ਦਿੰਦੇ ਹਾਂ ਅਸਲ ਵਿੱਚ ਅੁਨਸਾਸ਼ਨ ਦੀ ਪਾਲਣਾ ਕਰਨਾ ਉਸ ਵਿੱਚ ਆਪਣੀ ਜਿੰਦਗੀ ਬਤੀਤ ਕਰਨਾ ਅਤੇ ਉਹਨਾਂ ਅੁਨਸਾਰ ਕੁਝ ਨਿਯਮ ਸ਼ਰਤਾਂ ਦਾ ਪਾਲਣ ਕਰਦਾ।ਅਸਲ ਵਿੱਚ ਜਦੋਂ ਤੋਂ ਮਨੁੱਖ ਦਾ ਮਸ਼ੀਨਾਂ ਨਾਲ ਪਿਆਰ ਪਿਆ ਉਹ ਵਿਅਕਤੀ ਨਾਲੋਂ ਮਸ਼ੀਨ ਨੂੰ ਵੱਧ ਵਿਸ਼ਵਾਸਪਾਤਰ ਸਮਝਣ ਲੱਗਾ ਉਸ ਅੁਨਸਾਰ ਹੀ ਆਰਟੀਫਿਸ਼ਲ ਏਟੰਲੀਜੈਂਸੀ ਦਾ ਘੇਰਾ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ।ਮਨੁੱਖ ਵਿੱਚੋਂ ਮਨੁੱਖਤਾ ਦਾ ਖਤਮ ਹੋਣਾ ਹਰ ਕੰੰਮ ਮਸ਼ੀਨ ਰਾਂਹੀ ਕਰਨਾ ਆਪਸੀ ਸਬੰਧਾਂ ਦਾ ਖਤਮ ਹੋਣਾ ਆਰਟੀਫਿਸ਼ਲ ਏਟੰਲੀਜੈਂਸ਼ੀ ਦਾ ਹਿੱਸਾ ਹੈ।
ਮੀਡੀਆ ਵਿਚ ਮਨਸੂਈ ਬੁੱਧੀ ਨੂੰ ਚਰਚਾ ਦਾ ਵਿਸ਼ਾ ਬਣਾਉਣ ਹਿੱਤ ਸਬ ਤੋਂ ਪਹਿਲਾਂ ਚੀਨ ਵੱਲੋਂ ਬਣਾਵਟੀ ਬੁੱਧੀ ਰਾਂਹੀ ਅਜਿਹੀ ਅੋਰਤ ਦਾ ਬਣਾਉਣਾ ਸੀ ਜੋ ਮਨੁੱਖ ਦੀਕਲਪਨਾ ਅਤੇ ਉਸ ਦੀ ਸੋਚ ਅੁਨਸਾਰ ਮਨੁੱਖ ਵੱਲੋਂ ਦਿੱਤੀਆਂ ਹਦਾਇੰਤਾਂ ਦੀ ਇੰਨਬਿੰਨ ਪਾਲਣਾ ਕਰਨਾ ਸੀ।ਪਰ ਉਸ ਵਿੱਚ ਭਾਵਨਾ ਨਾਮ ਦੀ ਕੋਈ ਚੀਜ ਨਹੀ ਸੀ।ਇਸ ਕਾਰਣ ਅਸੀ ਦੇਖਦੇ ਹਾਂ ਕਿ ਅੱਜ ਮਨੁੱਖ ਵਿੱਚੋਂ ਭਾਵਨਾ ਖਤਮ ਹੋ ਗਈ ਹੈ।ਪਹਿਲਾਂ ਅਸੀ ਦੇਖਦੇ ਸੀ ਕਿ ਜੇਕਰ ਕੋਈ ਮਨੁੱਖ ਆਪਣੇ ਕਿਸੇ ਨਜਦੀਕੀ ਨਾਲ ਕੋਈ ਧੋਖਾ ਕਰਦਾ ਸੀ ਤਾਂ ਉਹ ਮਹਿਸੂਸ ਕਰਦਾ ਸੀ ਪਰ ਅੱਜ ਇਹ ਨਹੀ।ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮੇ ਦੇ ਹਾਣੀ ਬਣਨ ਹਿੱਤ ਇਸ ਦੀ ਜਾਣਕਾਰੀ ਵਾਲਾ ਵਿਅਕਤੀ ਹੀ ਕਾਮਯਾਬ ਹੋਵੇਗਾ।ਬੇਸ਼ਕ ਪਹਿਲਾਂ ਵੀ ਗੂਗਲ ਅਤੇ ਸੋਸ਼ਲ ਨੈਟਵਰਕ ਦੇ ਹੋਰ ਸਾਧਨ ਮਾਜੋਦ ਸਨ ਪਰ ਆਰਟੀਫਿਸ਼ਲ ਏਟੰਲੀਜੈਂਸ਼ੀ ਉਸ ਦਾ ਵਿਸਥਾਰ ਹੈ।
ਹੁਣ ਤੋਂ ਹੀ ਮਨਸੂਈ ਬੁੱਧੀ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਬਾਰੇ ਜਿਕਰ ਹੋਣਾ ਸ਼ੁਰੂ ਹੋ ਗਿਆ ਹੈ।ਇਸ ਲਈ ਕਿਸੇ ਵੀ ਦੇਸ਼ ਜਾਂ ਵਿਅਕਤੀ ਲਈ ਸਮੇਂ ਦਾ ਹਾਣੀ ਹੋਣ ਲਈ ਨਵੀ ਤਕਨੀਕ ਦੀ ਜਾਣਕਾਰੀ ਬੇਹੱਦ ਜਰੂਰੀ ਹੈ।ਇਸ ਲਈ ਸਾਨੂੰ ਸਬ ਤੋਂ ਪਹਿਲਾਂ ਇਹ ਜਾਣਕਾਰੀ ਹੋਣੀ ਜਰੂਰੀ ਹੈ ਕਿ ਬਣਾਵਟੀ ਬੁੱਧੀ ਹੈ ਕੀ।ਜਦੋਂ ਅਸੀ ਮਨੁੱਖਤਾ ਵਿੱਚ ਇਸ ਦੀ ਵਰਤੋਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ।ਦੂਜੀ ਅਹਿਮ ਗੱਲ ਕਿ ਸਾਨੂੰ ਵੱਧ ਤੋਂ ਵੱਧ ਅੰਕੜੇ ਸੋਸ਼ਲ ਨੈਟਵਰਕ ਦੇ ਪਲੇਟਫਾਰਮ ਤੇ ਪਾਉਣੇ ਚਾਹੀਦੇ ਹਨ ਖਾਸਕਰ ਸਾਡੀਆਂ ਸਥਾਨਕ ਭਸ਼ਾਵਾ ਵਿੱਚ।ਜਿਵੇਂ ਅਸੀ ਦੇਖਦੇ ਹਾਂ ਕਿ ਸਾਡੀ ਮਾਤ ਭਾਸ਼ਾ ਪੰਜਾਬੀ ਵਿੱਚ ਬਹੁਤ ਘੱਟ ਜਾਣਕਾਰੀ ਸਾਡੇ ਸਭਿਆਚਾਰ,ਸਾਡੇ ਧਰਮ ਰਹਿਣ ਸਹਿਣ ਬਾਰੇ ਪਾਈ ਗਈੈ ਹੈ।ਇਸ ਲਈਸਾਡੇ ਧਰਮ ਵਿਗਿਆਨੀ ਅਤੇ ਸਭਿਆਚਰਕ ਵਿਗਆਨੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਗੂਗਲ ਜਾਂ ਹੋਰ ਸਾਧਨਾ ਰਾਹੀ ਪਾਉਣੀ ਚਾਹੀਦੀ ਹੈ।
ਆਰਟੀਫਿਸਲ ਅਟੈਲਜੰਸੀ ਜਾਂ ਮਨੋਵਿਗਿਆਨਕ ਇਹ ਦੱਸਦੇ ਹਨ ਕਿ ਮਨੁੱਖ ਕਿਵੇਂ ਸੋਚਦੇ ਹਨ ਅਤੇ ਕਿਵੇਂ ਦਿਮਾਗ ਦੀ ਪ੍ਰਕਿਰਆ ਕੰਮ ਕਰਦੀ ਹੈ।ਇਸ ਲਈ ਇਹਨਾਂ ਦਿ੍ਰਸ਼ਟੀਕੋਣ ਅਤੇ ਵੱਖ ਵੱਖ ਵਿਚਾਰ ਹਨ ਕਿ ਨੂੰ ਕਿਵੇ ਇਸਤੇਮਾਲ ਕੀਤਾ ਜਾ ਸਦਕਾ ਹੈ।ਅਸਲ ਵਿੱਚ ਜਦੋਂ ਅਸੀ ਕੋਈ ਵੀ ਕੰਮ ਕਰਦੇ ਹਾਂ ਜਾਂ ਕੁਝ ਸੋਚਦੇ ਹਾਂ ਤਾਂ ਸਬ ਤੋਂ ਪਹਿਲਾਂ ਉਹ ਸੋਚ ਸਾਡੇ ਦਿਮਾਗ ਦਾ ਹਿੱਸਾ ਬਣਦੀ ਅਤੇ ਫਿਰ ਉਹ ਸਾਡੀ ਸੋਚ ਅੁਨਸਾਰ ਕੰਮ ਕਰਦੀ ਹੈ।ਏ.ਆਈ ਇੱਕ ਕਿਸਮ ਦੀ ਬਾਈਪਾਸ ਸਰਜਰੀ ਹੈ ਭਾਵ ਸੋਚ ਸਾਡੇ ਦਿਮਾਗ ਦਾ ਹਿੱਸਾ ਬਣਨ ਤੋਂ ਪਹਿਲਾਂ ਹੀ ਉਸ ਨੂੰ ਕਿਵੇ ਕਰਨਾਂ ਉਸ ਦੇ ਨਤੀਜਜਿਆਂ ਬਾਰੇ ਜਾਣਕਾਰੀ ਦੇ ਦੇਵੇਗੀ।
ਮਨੁੱਖੀ ਸੋਚ ਵਾਗ ਮਸ਼ੀਨ ਦਾ ਕੰਮ ਕਰਨਾ ਹੈ।ਮਨੁੱਖੀ ਤੋਰ ਤੇ ਇਕ ਅਜਹਿੀ ਮਸ਼ੀਨ ਬਣਾਉਣਾ ਹੈ ਜਿਸ ਦਾ ਕੰਮ ਜਿਵੇਂ ਮਨੁੱਖ ਸੋਚਦਾ ਹੈ ਉਸੇ ਤਰਾਂ ਨਾਲ ਨਾਲ ਕੰਮ ਕਰਨਾ ਹੈ।ਜਿਵੇਂ ਇੱਕ ਪੇਟਿੰਰ ਪੇਟਿੰਗ ਤਿਆਰ ਕਰਦਾ।ਦੂਜੇ ਪਾਸੇ ਤਰਕ ਸੰਗਤ ਅਤੇ ਸੰਭਵ ਤਾਰੀਕੇ ਨਾਲ ਕੰਮ ਕਰਨ ਲਈ ਮਸ਼ੀਨ ਦੀ ਸਥਾਪਨਾ ਹੈ।
ਆਰਟੀਫਿਸ਼ਲ ਏਟੰਲਜੰਸੀ ਦੇ ਇਤਹਾਸ ਬਾਰੇ ਦੇਖੀਏ ਤਾਂ ਇਹ ਕੋਈ ਨਵੀ ਚੀਜ ਨਹੀ ਕੰਪਉਟਿਰ ਦੀ ਆਮਦ ਵੀ ਆਰਟੀਫਿਸ਼ਲ ਏਟੰਲੀਜੈਂਸੀ ਦਾ ਹੀ ਹਿੱਸਾ ਹੈ।ਜਿਵੇਂ ਅਸੀ ਦੇਖਦੇ ਹਾਂ ਕਿ ਇੱਕ ਪੇਂਟਰ ਸਾਹਮਣੇ ਬੇਠੇ ਵਿਅਕਤੀ ਦਾ ਹੂਬਹੂ ਚਿੱਤਰ ਬਣਾ ਦਿੰਦਾ ਬੇਸ਼ਕ ਉਹ ਇਸ ਚਿੱਤਰ ਨੂੰ ਰੰਗਾਂ ਅਤ ਬਰੁੱਸ਼ ਨਾਲ ਬਣਾਉਦਾਂ ਪਰ ਅਸਲ ਵਿੱਚ ਚਿੱਤਰ ਉਸ ਦੇ ਦਿਮਾਗ ਵਿੱਚ ਮਾਜੋਦ ਹੈ ਉਸ ਦੇ ਦਿਮਾਗ ਵਿੱਚ ਹੈ ਜੇਕਰ ਉਸ ਕਲਪਨਾ ਨੂੰ ਸਿੱਧੇ ਰੂਪ ਵਿੱਚ ਮਸ਼ੀਨ ਨੂੰ ਇੰਨੋਪੁੱਟ ਦੇ ਦਿੱਤੀ ਜਾਵੇ ਤਾਂ ਉਹ ਚਿੱਤਰ ਜਿਸ ਰਾਂਹੀ ਬਣਾਇਆ ਜਾਵੇਗਾ ਉਸ ਨੂੰ ਮਨਸੂਈ ਬੱਧੀ ਜਾਂ ਆਰਟੀਫਿਸ਼ਲ ਏਟੇਲੀਜੈਂਸ਼ੀ ਕਿਹਾ ਜਾਵੇਗਾ।ਕਈ ਲੋਕ ਤਾਂ ਏ,ਆਈ ਨੂੰ ਮਨੁੱਖੀ ਜਾਤ ਦੇ ਖਾਤਮੇ ਵੱਲ ਸੰਕੇਤ ਮੰਨਦੇ ਹਨ।ਜਿਸ ਤਰਾਂ ਅਸੀ ਜਾਣਦੇ ਹਾਂ ਕਿ ਅੱਜਕਲ ਸਬ ਕੁਝ ਬਿਜਲਈ ਡਿਵਾਈਸ ਨਾਲ ਸਬੰਧਤ ਹੋ ਗਿਆ ਅਤੇ ਨਵੀ ਪੀੜੀ ਦੀ ਪਹਿਲੀ ਪਸੰਦ ਇਹ ਬਿਜਲਈ ਡਿਵਾਈਸ ਬਣ ਗਏ ਹਨ।ਇਸ ਲਈ ਸਾਨੂੰ ਉੁਸ ਤੇਜੀ ਨਾਲ ਇਸ ਬਾਰੇ ਜਾਣਕਾਰੀ ਹਾਸਲ ਕਰਨੀ ਹੋਵੇਗੀ ਜਿਸ ਤੇਜੀ ਨਾਲ ਦੂਜੇ ਮੁਲਕਾਂ ਵਿੱਚ ਵਿਕਸਤ ਹੋ ਰਹੀ ਹੈ।
ਜਿਸ ਤਰਾਂ ਅਸੀ ਦੇਖਦੇ ਹਾਂ ਕਿ ਜਦੋਂ ਅਸੀ ਕਿਸੇ ਹਨੇਰੇ ਵਾਲੇ ਕਮਰੇ ਵਿੱਚ ਜਾਦੇਂ ਹਾਂ ਤਾਂ ਸਾਡੇ ਮਨ ਵਿੱਚ ਉਸ ਸਮੇਂ ਤੱਕ ਡਰ ਬਣਿਆ ਰਹਿੰਦਾ ਜਦੋਂ ਤੱਕ ਸਾਨੂੰ ਉਸ ਕਮਰੇ ਵਿੱਚ ਕੀ ਮਾਜੋਦ ਹੈ ਬਾਰੇ ਪੱਤਾ ਨਹੀ ਚਲਦਾ ਪਰ ਜਦੋਂ ਸਾਨੂੰ ਉਸ ਬਾਰੇ ਜਾਣਕਾਰੀ ਮਿਲ ਜਾਂਦੀ ਤਾਂ ਸਾਡਾ ਡਰ ਖਤਮਹੋ ਜਾਂਦਾ।ਇਸ ਲਈ ਅਸੀ ਕਹਿ ਸਕਦੇ ਹਾਂ ਕਿ ਹਨੇਰਾ ਮਨਸੂਈ ਬੁੱਧੀ ਹੈ ਪਰ ਜੇਕਰ ਅਸੀ ਕਮਰੇ ਵਿੱਚ ਲਾਈਟ ਜਗਾ ਕੈਂਦੇ ਹਾਂ ਤਾਂ ਸਾਡਾ ਡਰ ਚੁੱਕਿਆ ਜਾਦਾਂ ਸਬ ਕੁਝ ਸਾਫ ਹੋ ਜਾਦਾ ਇਸ ਲਈ ਜੇਕਰ ਸਾਡੇ ਕੋਲ ਏ,ਆਈ ਬਾਰੇ ਜਾਣਕਾਰੀ ਨਹੀ ਤਾਂ ਅਸੀ ਹਨੇਰੇ ਕਮਰੇ ਵਿੱਚ ਹਾਂ ਅਤੇ ਜਾਣਕਾਰੀ ਨਾਲ ਚਾਣਨ ਹੋ ਜਾਦਾਂ।ਇਸ ਤਰਾਂ ਅਸੀ ਕਹਿ ਸਕਦੇ ਹਾਂ ਕਿ ਏ.ਆਈ ਅਤਿ ਆਧੁਨਿਕ ਬੋਧਿਕ ਮਸ਼ੀਨ ਹੇ ਇੱਕ ਅਤਿ ਸੂਝਵਾਨ ਮਸ਼ੀਨ ਹੋਰ ਸੂਝਵਾਨ ਮਸ਼ੀਨ ਨੂੰ ਜਨਮ ਦੇ ਸਕਦੀ ਹੈ।ਕਿਉਕਿ ਮਸ਼ੀਨਾ ਦਾ ਡਿਜਾਈਨ ਇਹਨਾਂ ਬੋਧਿਕ ਗਤੀਵਿਧੀਆਂ ਵਿੱਚੋਂ ਇੱਕ ਹੈ।ਇਕ ਅਤਿ ਸੂਝਵਾਨ ਮਸ਼ੀਨ ਹੋਰ ਕਈ ਸੂਝਵਾਨ ਮਸ਼ੀਨਾਂ ਨੂੰ ਜਨਮ ਦੇ ਸਕਦੀ ਹੈ।ਇਸ ਲਈ ਮਨਸੂਈ ਬੁੱਧੀ ਵਿੱਚ ਇੱਕ ਧਮਾਕਾ ਹੋਵੇਗਾ ਜਦੋਂ ਅਸੀ ਦੇਖਾਗੇ ਕਿ ਮਨੁੱਖ ਦੀ ਬੁੱਧੀ ਪਿਛੇ ਰਹਿ ਜਾਵੇਗੀ।ਇਸ ਤਰਾਂ ਅਸੀ ਕਹਿ ਸਕਦੇ ਹਾਂ ਕਿ ਮਨੁੱਖ ਦੀ ਆਖਰੀ ਕਾਢ ਹੈ ਉਸ ਤੋ ਬਾਅਦ ਮਨੁੱਖ ਨੂੰ ਇਸ ਦੀ ਜਰੂਰਤ ਨਹੀ ਰਹੇਗੀ ਬਸ਼ਰਤੇ ਕਿ ਮਸ਼ੀਨ ਸਾਨੂੰ ਇਹ ਦੱਸਣ ਲਈ ਤਿਆਰ ਹੋਵੇ ਕਿ ਕਿ ਇਸ ਨੂੰ ਇਸ ਵਿੱਚ ਕਿਵੇਂ ਕਾਬੂ ਵਿੱਚ ਰੱਖਣਾ ਹੈ।
ਜਿਵੇ ਬਿਲ ਗੇਟਸ ਦਾ ਕਹਿਣਾ ਪਹਿਲਾਂ ਮਸ਼ੀਨਾਂ ਸਾਡੇ ਲਈ ਨੋਕਰੀਆਂ ਪੈਦਾ ਕਰਨਗੀਆਂ ਅਤੇ ਇਹ ਸੁਪਰ ਬੁੱਧੀੰਮਾਨ ਨਹੀ ਹੋਣਗੀਆਂ ਇਸ ਲਈ ਸਕਾਰਤਾਮਕ ਹੋਣਾ ਚਾਹੀਦਾ ਮੈਨੂੰ ਅਚੰਭਾ ਹੈ ਕਿ ਕੁਝ ਲੋਕ ਇਸ ਤੋਂ ਚਿਤੰਤ ਕਿਉ ਨਹੀ।ਆਰਟੀਫਿਸ਼ਲ ਇੰਟੈਲੀਜੈਂਸੀ ਆਟੋਮੇਟਿਕ ਕਾਰ,ਜਾਂ ਰੋਬੇਟ ਜਿਸ ਰਾਂਹੀ ਉਹ ਆਪਣੇ ਆਪ ਵਿਅਕਤੀ ਦਾ ਅਪ੍ਰੈਸਨ ਕਰਦਾ ਹੈ। ਇਸ ਸਮੇਂ ਬਣਾਵਟੀ ਬੁੱਧੀ ਜਾਂ ਆਰਟੀਫਿਸ਼ਲ ਏਟੰਲੈਜੇਂਸੀ ਦੀ ਸਬ ਤੋਂ ਵੱਧ ਵਰਤੋਂ ਸਾਡੇ ਦੇਸ਼ ਭਾਰਤ ਵਿੱਚ ਹੋ ਰਹੀ ਹੈ।ਜੇਕਰ ਅਸੀ ਇਸ ਨੂੰ ਸਹੀ ਸਿੱਧ ਕਰਨਾ ਚਾਹੁੰਦੇ ਹਾਂ ਤਾਂ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਨੋਂ-ਦਿਨ ਮਨੁੱਖ ਵਿੱਚੋਂ ਰਿਸ਼ਿਤਆਂ ਦਾ ਖਾਤਮਾ ਭਾਵਨਾ ਦਾ ਖਾਤਮਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਮਸ਼ੀਨ ਤੇ ਵੱਧ ਨਿਰਭਰ ਕਰ ਰਿਹਾ ਹੈ।ਲੇਖਕ ਆਪਣੀ ਗੱਲ ਇਸ ਰਾਂਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਇਸੇ ਲਈ ਕਿਹਾ ਜਾ ਰਿਹਾ ਹੈ ਕਿ ਮਨੁੱਖਤਾ ਦਾ ਖਾਤਮਾ ਏ.ਆਈ ਦੀ ਸ਼ੁਰੂਆਤ ਹੈ।ਇਸ ਲਈ ਸਾਨੂੰ ਸਮੇ ਦਾ ਹਾਣੀ ਬਣਨ ਦੀ ਵੀ ਲੋੜ ਹੈ ਪਰ ਸਾਨੂੰ ਇਸ ਗੱਲ ਦਾ ਵੀ ਗਿਆਨ ਰਹਿਣਾ ਚਾਹੀਦਾ ਹੈ ਕਿ ਇਹ ਰਿਸ਼ਤੇ ਸਾਡੀਆਂ ਭਾਵਨਾਵਾਂ ਸਾਡੀਆਂ ਭਸ਼ਾਵਾ,ਸਾਡੀ ਵਿਰਾਸਤ ਅਮੀਰ ਸਭਿਆਚਾਰ ਦੀ ਨਿਸ਼ਾਨੀ ਹੈ ਇਸ ਬਾਰੇ ਵੀ ਸਾਨੂੰ ਖਿਆਲ ਰੱਖਣਾ ਪਵੇਗਾ।ਇੱਕ ਚੀਜ ਜੋ ਇਸ ਵਿਸ਼ੇ ਦੇ ਜਾਣਕਾਰਾਂ ਲਈ ਹੈ ਕਿ ਉਹ ਪੰਜਾਬੀ ਸਭਿਆਚਾਰ, ਭਾਸ਼ਾ, ਪਹਿਰਾਵਾ, ਰਹਿਣ ਸਹਿਣ, ਖਾਣ-ਪੀਣ ਸਾਡਾ ਧਰਮ ਅਤੇ ਧਰਮ ਦੇ ਸਿਧਾਤਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਆਰਟੀਫਿਸ਼ਲ ਏਟਮਲੈਂਜੇਸੀ ਤੱਕ ਪਹੁੰਚਦੀ ਕਰਨੀ ਪਵੇਗੀ।
ਅਸੀ ਹਮੇਸ਼ਾ ਨਵੀਆਂ ਸੰਭਾਵਨਾਵਾਂ ਵਿੱਚ ਬਹੁਤ ਕੁਝ ਸਿੱਖਿਆ ਹੈ।ਪਿੱਛੇ ਅਸੀ ਇਸ ਵਾਰ ਵੀ ਨਹੀ ਰਹਾਂਗੇ।ਸ਼ਾਲਾ ਆੳੇ ਚੰਗੇ ਦੀ ਉਮੀਦ ਕਰੀਏ।
ਡਾ. ਸੰਦੀਪ ਘੰਡ
-ਮੋਬਾ: 9478231000

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ