Friday, May 10, 2024  

ਲੇਖ

ਚਲੰਤ ਆਮ ਚੋਣਾਂ ’ਚ ਵੋਟਾਂ ਘੱਟ ਪੈਣ ਦਾ ਵਰਤਾਰਾ ਚਰਚਾ ’ਚ

April 27, 2024

ਦੇਸ਼ ਅੰਦਰ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਪਹਿਲੇ ਗੇੜ ਦੀਆਂ ਵੋਟਾਂ ’ਚ 21ਰਾਜਾਂ ਦੀਆਂ 102 ਸੀਟਾਂ ਦੇ ਲੋਕਾਂ ਦੇ ਮਤ ਈਵੀਐਮ ’ਚ ਬੰਦ ਹੋ ਚੁੱਕੇ ਹਨ ਬਾਕੀ ਦੇਸ਼ ’ਚ ਪੜਾਆਵਾਰ ਵੋਟਾਂ ਸਬੰਧੀ ਸਿਆਸੀ ਨੇਤਾਵਾਂ ਵੱਲੋ ਲੋਕਾਂ ਨੂੰ ਆਪਣੇ ਪੱਖ ’ਚ ਕਰਨ ਵਾਸਤੇ ਰੈਲੀਆਂ ਦਾ ਦੌਰ ਵੀ ਨਾਲੋ ਨਾਲੋ ਚਲ ਰਿਹਾ ਹੈ ਤੇ ਨਾਲ ਹੀ ਬਹੁਤ ਸਾਰੇ ਨੇਤਾਵਾਂ ਵੱਲੋਂ ਟਿਕਟ ਹਾਸਲ ਕਰਨ ਦੇ ਲਾਲਚ ਵਸ ਦਲ ਬਦਲੀਆਂ ਦਾ ਸਿਲਸਲਾ ਵੀ ਨਿਰੰਤਰ ਜਾਰੀ ਹੈ, ਇਸ ਸਭ ਕੁਝ ਦੇ ਵਿਚਾਲੇ ਦੇਸ਼ ਤੇ ਖਾਸ ਕਰਕੇ ਪੰਜਾਬ ਦੇ ਲੋਕ ਪਹਿਲੀ ਜੂਨ ਨੂੰ ਆਖਰੀ ਗੇੜ ’ਚ ਪੈਣ ਵਾਲੀਆ ਵੋਟਾਂ ਨੂੰ ਲੈ ਕਿ ਕੀ ਸੋਚ ਰਹੇ ਹਨ ਜਾਂ ਉਨ੍ਹਾਂ ਦੇ ਜਿਹਨ ’ਚ ਵੋਟਾਂ ਤੇ ਲੀਡਰਾਂ ਨੂੰ ਲੈ ਕਿ ਕੀ ਕੁਝ ਚਲ ਰਿਹਾ ਹੈ, ਅਸੀਂ ਇਸ ਬਾਰੇ ਚਰਚਾ ਕਰਾਂਗੇ।
ਦੇਸ਼ ਆਜ਼ਾਦ ਹੋਣ ਤੋਂ ਲੈ ਕਿ ਹੁਣ ਤੱਕ ਹੋਈਆਂ ਲੋਕ ਸਭਾ ਚੋਣਾਂ ਨਾਲੋ ਇਸ ਵਾਰ ਦੀਆਂ ਚੋਣਾਂ ਬਿਲਕੁਲ ਵੱਖਰੀਆਂ ਨਜ਼ਰ ਆ ਰਿਹੀਆਂ ਹਨ ਤੇ ਲੋਕਾਂ ਦਾ ਨਜ਼ਰੀਆ ਵੀ ਇਸ ਵਾਰ ਵੱਖਰਾ ਨਜ਼ਰ ਆ ਰਿਹਾ ਹੈ।
ਕਿੳਂੁਕਿ ਦੇਸ਼ ਭਗਤਾਂ ਵੱਲੋ ਜਿਸ ਉਦੇਸ਼ ਨੂੰ ਲੈ ਕਿ ਆਜ਼ਾਦੀ ਦਾ ਸੰਘਰਸ਼ ਲੜਿਆ ਗਿਆ ਤੇ ਸਮੁੱਚੇ ਸੰਸਾਰ ਦੇ ਦੇਸਾਂ ਦੇ ਸੰਵਿਧਾਨਾਂ ਚੋ ਚੰਗੀਆਂ ਗੱਲਾਂ ਨੂੰ ਲੈ ਕਿ ਭਾਰਤ ਦਾ ਦੁਨੀਆ ਦਾ ਸਭ ਤੋ ਵੱਡਾ ਲਿਖਤੀ ਸਵਿਧਾਨ ਬਣਾਇਆ ਗਿਆ ਜਾਂ ਤਿਆਰ ਕੀਤਾ ਗਿਆ ਉਹ ਹੁਣ ਚਕਨਾਚੂਰ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਲਈ ਸਭ ਤੋ ਵਧ ਸਾਡੇ ਸਿਆਸੀ ਲੀਡਰ ਜਿੰਮੇਵਾਰ ਕਹੇ ਜਾ ਸਕਦੇ ਹਨ
ਪਰ ਇਨ੍ਹਾਂ ਲੋਕ ਸਭਾ ਚੋਣਾਂ ’ਚ ਦੁਨੀਆ ਦੇ ਸਭ ਤੋ ਵੱਡੇ ਲੋਕਤੰਤਰ ਤੋਂ ਲੋਕਾਂ ਦਾ ਮੋਹ ਭੰਗ ਹੁੰਦਾ ਸਾਫ ਨਜ਼ਰ ਆ ਰਿਹਾ, ਲੋਕ ਸਭਾ ਚੋਣਾਂ ’ਚ ਲੋਕਾਂ ਦੇ ਵਿਚਾਰ ਜਾਨਣ ਵਾਸਤੇ ਮੈ ਤੁਰਦਾ ਫਿਰਦਾ ਅਕਸਰ ਲੋਕਾਂ ਨਾਲ ਇਸ ਵਿਸ਼ੇ ਨੂੰ ਲੈ ਕਿ ਗੱਲਬਾਤ ਕਰਦਾ ਰਹਿੰਦਾ ਹਾਂ, ਗੱਲਬਾਤ ਚੋਂ ਇਕ ਗਲ ਬੜੀ ਸਾਫ਼ ਨਿਕਲ ਕਿ ਸਾਹਮਣੇ ਆ ਰਹੀ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ’ਚ ਲੋਕਾਂ ਦੀ ਰੁਚੀ ਘਟ ਦਿਖਾਈ ਦੇਣ ਤੋ ਇਲਾਵਾ ਵਿਚਾਰ ਵੀ ਪਹਿਲਾਂ ਨਾਲੋ ਵੱਖਰੇ ਹਨ, ਲੋਕ ਚੋਣਾਂ ਨੂੰ ਲੈ ਕਿ ਕੀ ਸੋਚਦੇ ਹਨ , ਆਉ ਤੁਹਾਨੂੰ ਦਸਦੇ ਹਾਂ।
ਪਹਿਲੀ ਸੋਚ ਅਨੁਸਾਰ ਲੋਕ ਸਾਰੀਆਂ ਪਾਰਟੀਆਂ ਤੇ ਸਭ ਨੇਤਾਵਾਂ ਨੂੰ ਇਕੋ ਥੈਲੇ ਦੇ ਚੱਟੇ ਵੱਟੇ ਮੰਨਦੇ ਹਨ ਜੋ ਵੋਟ ਹਾਸਲ ਕਰਨ ਮਗਰੋਂ ਪੰਜ ਸਾਲ ਵਿਖਾਈ ਨਹੀ ਦਿੰਦੇ ਤੇ ਨਾ ਕੋਈ ਉਨ੍ਹਾਂ ਦਾ ਮਸਲਾ ਹੀ ਹੱਲ ਕਰਦੇ ਹਨ, ਇਸ ਵਾਸਤੇ ਉਹ ਵੋਟ ਹੀ ਨਹੀ ਪਾਉਣਾ ਚਹੁੰਦੇ ਜੋ ਲੋਕਤੰਤਰ ਲਈ ਖਤਰਾ ਹੈ ਕਿੳਂੁਕਿ ਇਸ ਨਾਲ ਵੋਟਿੰਗ ਘਟਨਾ ਨਿਸ਼ਚਿਤ ਹੈ ਜੋ ਨਿੱਘਰ ਲੋਕਤੰਤਰ ਦੀ ਨੀਂਹ ਨੂੰ ਕਮਜ਼ੋਰ ਕਰੇਗਾ।
ਦੂਜਾ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਦੀਆਂ ਸਹੂਲਤਾਂ ਨੂੰ ਲੈ ਕਿ ਵੀ ਜਿਆਦਾਤਰ ਲੋਕ ਪੱਖ ’ਚ ਨਹੀ ਹਨ , ਉਨ੍ਹਾਂ ਦੀ ਸੋਚ ਹੈ ਕਿ ਸਹੂਲਤਾਂ ਦੇਣ ਦੀ ਬਜਾਏ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਨੌਕਰੀਆਂ ਦਿੱਤੀਆਂ ਜਾਣ, ਉਨ੍ਹਾਂ ਨੂੰ ਸਹੂਲਤਾਂ ਦੇ ਕੇ ਭਿਖਾਰੀ ਨਾ ਬਣਾਇਆ ਜਾਵੇ।
ਤੀਸਰੇ ਨੰਬਰ ਦੀ ਉਨ੍ਹਾਂ ਦੀ ਸੋਚ ਹੈ ਕਿ ਨਸ਼ਾ ਖਤਮ ਕੀਤਾ ਜਾਵੇ, ਮਹਿਲਾਵਾਂ ਤਾਂ ਇਥੋ ਤੱਕ ਕਹਿੰਦੀਆਂ ਸੁਣੀਂ ਦੀਆਂ ਹਨ ਕਿ ਦੁਕਾਨ ਤੋਂ ਸੌਦਾ ਲਿਆਉਣ ਤੋ ਪਹਿਲਾਂ ਤਾਂ ਨਸ਼ਾ ਮਿਲ ਜਾਂਦਾ ਹੈ, ਕਹਿਣ ਦਾ ਭਾਵ ਨਸ਼ਾ ਬਹੁਤ ਵੱਡੀ ਪੱਧਰ ਤੇ ਮਿਲਦਾ ਹੈ , ਸੋ ਲੋਕ ਰਾਏ ਹੈ ਕਿ ਇਸ ਨੂੰ ਮੁਕੰਮਲ ਰੂਪ ’ਚ ਬੰਦ ਕੀਤਾ ਜਾਣਾ ਚਾਹੀਦਾ ਹੈ।
ਚੌਥਾ ਉਹ ਇਹ ਸੋਚਦੇ ਹਨ ਕਿ ਗੈਂਗਵਾਰ ਤੇ ਲਗਾਮ ਲੱਗਣੀ ਚਾਹੀਦੀ ਹੈ, ਤਾਂ ਜੋ ਸੂਬੇ ਦਾ ਮਾਹੌਲ ਖਰਾਬ ਨਾ ਹੋਵੇ ਤੇ ਕਿਸੇ ਮਾਂ ਪਿਉ ਦਾ ਪੁੱਤ ਬੇਕਸੂਰ ਆਪਣੀ ਜਾਨ ਨਾ ਗਵਾਏ, ਉਨ੍ਹਾਂ ਦਾ ਕਹਿਣਾ ਕਿ ਵਾਅਦੇ ਸਾਰੇ ਨੇਤਾ ਕਰਦੇ ਹਨ ਕਿ ਸੱਤਾ ’ਚ ਆਉਣ ਤੇ ਮੁੜ ਵਾਅਦਾ ਖਿਲਾਫੀ ਕਰ ਦਿੰਦੇ ਹਨ, ਸੋ ਇਸ ਤਰ੍ਹਾਂ ਨੇਤਾਵਾਂ ਤੇ ਭਰੋਸਾ ਨਾ ਰਹਿਣ ਕਰਕੇ ਉਹ ਕਿਸੇ ਨੂੰ ਵੀ ਵੋਟ ਪਾਉਣ ਦੇ ਹੱਕ ’ਚ ਨਹੀ ਹਨ ਉਨ੍ਹਾਂ ਦੀ ਇਹ ਗੱਲ ਵੀ ਲੋਕਤੰਤਰ ਤੋਂ ਮੋਹ ਭੰਗ ਹੋਣ ਦੀ ਇਕ ਨਿਸ਼ਾਨੀ ਆਖੀ ਜਾ ਸਕਦੀ ਹੈ।
ਪੰਜਵਾਂ ਲੀਡਰਾਂ ਵੱਲੋ ਆਪਣੇ ਮੁਫਾਦਾਂ ਲਈ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਤੋ ਵੀ ਲੋਕ ਡਾਹਢੇ ਕਲਪੇ ਨਜ਼ਰ ਆ ਰਹੇ ਹਨ ਜਿਸ ਕਰਕੇ ਉਹ ਹਾਲੇ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਬਾਰੇ ਹਾਲੇ ਸੋਚ ਹੀ ਨਹੀ ਰਹੇ ਉਹ ਦਲ ਬਦਲੀਆਂ ਦੇ ਮੱਛੀ ਬਾਜ਼ਾਰ ਨੂੰ ਲੋਕਤੰਤਰ ਵਿਰੁੱਧ ਮੰਨਦੇ ਹਨ।
ਛੇਵਾਂ, ਨੇਤਾ ਲੋਕਾਂ ਨੂੰ ਧਰਮ ’ਚ ਉਲਝਾ ਕਿ ਅਪਣੀ ਸਿਆਸਤ ਕਰਦੇ ਰਹਿੰਦੇ ਜਿਸ ਤੋ ਹੁਣ ਲੋਕ ਅੱਕ ਚੁੱਕੇ ਹਨ ਇਸੇ ਕਰਕੇ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ’ਚ ਜਨਤਾ ਦੀ ਰੁਚੀ ਪਹਿਲਾਂ ਦੇ ਮੁਕਾਬਲੇ ਦਿਨੋ ਦਿਨ ਘਟਦੀ ਜਾ ਰਹੀ ਹੈ, ਜੋ ਸਾਬਤ ਕਰਦੀ ਹੈ ਕਿ ਲੋਕਾਂ ਦਾ ਲੋਕਤੰਤਰ ਤੋ ਮੋਹ ਭੰਗ ਹੁੰਦਾ ਜਾ ਰਿਹਾ, ਇਸੇ ਲਈ ਪਹਿਲਾ ਦੇ ਮੁਕਾਬਲੇ ਇਸ ਵਾਰ ਕਾਫੀ ਗਿਣਤੀ ’ਚ ਲੋਕ ਵੋਟ ਪਾਉਣ ਦੇ ਪੱਖ ਵਿਚ ਨਜ਼ਰ ਨਹੀ ਆ ਰਹੇ ਜੋ ਲੋਕਤੰਤਰ ਲਈ ਚੰਗਾ ਰੁਝਾਨ ਨਹੀ ਕਿਹਾ ਜਾ ਸਕਦਾ।
ਦੇਸ਼ ਅੰਦਰ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਵੋਟਰਾਂ ਦੀ ਲੋਕਤੰਤਰ ’ਚ ਕਿੰਨੀ ਰੁਚੀ ਰਹੀ , ਉਸ ਤੇ ਨਜ਼ਰ ਮਾਰਨੀ ਵੀ ਲਾਜ਼ਮੀ ਹੈ ਤਾਂ ਜੋ ਲੋਕਤੰਤਰ ਤੋ ਭੰਗ ਹੋ ਰਹੇ ਲੋਕਾਂ ਦੇ ਮੋਹ ਦਾ ਅੰਦਾਜ਼ਾ ਲਾਇਆ ਜਾ ਸਕੇ।
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 102 ਹਲਕਿਆਂ ’ਚ 60 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ। ਜਿਕਰੇ ਖਾਸ ਹੈ ਕਿ ਕੁੱਲ 543 ਲੋਕ ਸਭਾ ਸੀਟਾਂ ਲਈ 7 ਪੜਾਵਾਂ ’ਚ ਹੋਣ ਜਾ ਰਹੀਆਂ ਚੋਣਾਂ ਦੇ ਪਹਿਲੇ ਗੇੜ ’ਚ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਹੋਈ।
ਇਨ੍ਹਾਂ ਸੀਟਾਂ ’ਤੇ ਕੁੱਲ 16.63 ਕਰੋੜ ਵੋਟਰਾਂ ਨੇ ਕੁੱਲ 1625 ਉਮੀਦਵਾਰਾਂ ’ਚੋਂ ਚੋਣ ਕਰਨੀ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪਹਿਲੇ ਪੜਾਅ ’ਚ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਅਨੁਪਾਤ ਸਭ ਤੋਂ ਵੱਧ ਤਿ੍ਰਪੁਰਾ ’ਚ 79.90 ਫ਼ੀਸਦੀ ਰਿਹਾ, ਜਦ ਕਿ ਬਿਹਾਰ ’ਚ ਸਿਰਫ਼ 47.49 ਫ਼ੀਸਦੀ ਵੋਟਰ ਹੀ ਆਪਣੀ ਵੋਟ ਪਾਉਣ ਲਈ ਸਾਹਮਣੇ ਆਏ। ਕਮਿਸ਼ਨ ਵਲੋਂ ਜਾਰੀ ਅੰਕੜਿਆਂ ਤਹਿਤ ਤਿ੍ਰਪੁਰਾ ਦੀ 1 ਸੀਟ ’ਤੇ 79.90 ਫ਼ੀਸਦੀ, ਪੱਛਮੀ ਬੰਗਾਲ ਦੀਆਂ 3 ਸੀਟਾਂ ’ਤੇ 77.57 ਫ਼ੀਸਦੀ, ਮਣੀਪੁਰ ਦੀਆਂ 2 ਸੀਟਾਂ ’ਤੇ 68.62 ਫ਼ੀਸਦੀ, ਮੇਘਾਲਿਆ ਦੀਆਂ 2 ਸੀਟਾਂ ’ਤੇ 70.20 ਫ਼ੀਸਦੀ ਤੇ ਅਸਾਮ ਦੀਆਂ 5 ਸੀਟਾਂ ’ਤੇ 71.38 ਫ਼ੀਸਦੀ ਵੋਟਾਂ ਪਈਆਂ।
ਪੁਡੂਚੇਰੀ ਦੀ 1 ਸੀਟ ’ਤੇ 73.25 ਫ਼ੀਸਦੀ ਵੋਟਰਾਂ ਨੇ ਤੇ ਛੱਤੀਸਗੜ੍ਹ ਦੀ 1 ਸੀਟ ’ਤੇ 63.41 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੀ 1 ਸੀਟ ’ਤੇ 65.08 ਫ਼ੀਸਦੀ, ਮੱਧ ਪ੍ਰਦੇਸ਼ ਦੀਆਂ 5 ਸੀਟਾਂ ’ਤੇ 63.33 ਫ਼ੀਸਦੀ, ਅਰੁਣਾਚਲ ਪ੍ਰਦੇਸ਼ ਦੀਆਂ 2 ਸੀਟਾਂ ’ਤੇ 65.46 ਫ਼ੀਸਦੀ, ਸਿੱਕਮ ਦੀ 1 ਸੀਟ ’ਤੇ 68.06 ਫ਼ੀਸਦੀ ਤੇ ਨਾਗਾਲੈਂਡ ਦੀ 1 ਸੀਟ ’ਤੇ 56.77 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ।
ਜਦ ਕਿ ਮਿਜ਼ੋਰਮ ਦੀ 1 ਸੀਟ ’ਤੇ 54.18 ਫ਼ੀਸਦੀ, ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ’ਤੇ 57.61 ਫ਼ੀਸਦੀ, ਉਤਰਾਖੰਡ ਦੀਆਂ 5 ਸੀਟਾਂ ’ਤੇ 53.64 ਫ਼ੀਸਦੀ, ਅੰਡੇਮਾਨ ਤੇ ਨਿਕੋਬਾਰ ’ਚ 1 ਸੀਟ ’ਤੇ 56.87 ਫ਼ੀਸਦੀ, ਮਹਾਰਾਸ਼ਟਰ ਦੀਆਂ 5 ਸੀਟਾਂ ’ਤੇ 55.29 ਫ਼ੀਸਦੀ, ਲਕਸ਼ਦੀਪ ’ਚ 1 ਸੀਟ ’ਤੇ 59.02 ਫ਼ੀਸਦੀ, ਰਾਜਸਥਾਨ ਦੀਆਂ 12 ਸੀਟਾਂ ’ਤੇ 50.95 ਫ਼ੀਸਦੀ ਤੇ ਤਾਮਿਲਨਾਡੂ ਦੀਆਂ 39 ਸੀਟਾਂ ’ਤੇ 62.19 ਫ਼ੀਸਦੀ ਵੋਟਾਂ ਪਈਆਂ।
ਪਹਿਲੇ ਗੇੜ ਚ ਦੇਸ਼ ਦੇ ਦੋ ਵੱਡੇ ਸੂਬਿਆਂ ਬਿਹਾਰ ਤੇ ਰਾਜਸਥਾਨ ਚ ਕ?ਮਵਾਰ 47.49ਤੇ 50.95ਪ੍ਤੀਸ਼ਤ ਵੋਟਿੰਗ (ਸਭ ਤੋ ਘੱਟ )ਸਾਬਤ ਕਰਦੀ ਹੈ ਕਿ ਲੋਕਾਂ ਦਾ ਲੋਕ ਤੰਤਰ ਤੋ ਮੋਹ ਭੰਗ ਹੋ ਰਿਹਾ ਹੈ ਕਿਉਕਿ ਬਿਹਾਰ ਚ 52.51 ਭਾਵ ਅੱਧ ਤੋ ਜਿਆਦਾ ਲੋਕਾਂ ਨੇ ਲੋਕਤੰਤਰ ਚ ਵਿਸ਼ਵਾਸ਼ ਨਾ ਕਰਦੇ ਹੋਏ ਵੋਟ ਹੀ ਨਹੀ ਪਾਏ ਇਸੇ ਤਰਾਂ ਰਾਜਸਥਨ ਚ ਵੀ 47.05 ਲੋਕਾਂ ਨੇ ਅਪਣੇ ਲੋਕਮਤ ਦਾ ਪ?ਯੋਗ ਨਾ ਕਰਕੇ ਲੋਕਤੰਤਰ ਚ ਮੋਹ ਹੀ ਨਹੀ ਵਿਖਾਇਆ,ਇਸ ਭੰਗ ਹੋ ਰਹੇ ਮੋਹ ਦੀਆਂ ਅਨੇਕਾਂ ਵਜਾ ਹਨ ਪਰ ਅਸੀ ਕੁਝ ਮੁੱਖ ਕਾਰਨਾ ਦਾ ਹੀ ਉਪਰ ਉਲੇਖ ਕੀਤਾ ਹੈ/
ਪਾਰਟੀਆ ਤੇ ਲੀਡਰਾਂ ਵਲੋਂ ਵਾਆਦਿਆ ਤੇ ਖਰਾ ਨਾ ਉਤਰਨ ਤੇ ਲੋਕ ਮਸਲਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਥਾਂ ਨਿਜੀ ਮੁਫਾਦਾ ਨੂੰ ਪਹਿਲ ਦੇਣ ਕਰਕੇ ਲੋਕਾਂ ਦਾ ਲੋਕਤੰਤਰ ਤੋ ਮੋਹ ਭੰਗ ਹੋਣਾ ਸੁਭਾਵਿਕ ਹੈ
ਇਸ ਲਈ ਹਰ ਪਾਰਟੀ ਦੇ ਲੀਡਰ ਦੀ ਜਿਮੇਵਾਰੀ ਬਣਦੀ ਹੈ ਕਿ ਲੋਕਾਂ ਨਾਲ ਕੀਤੇ ਵਾਆਦਿਆ ਨੂੰ ਨਿਭਾਏ ਇਸ ਦੇ ਨਾਲ ਹੀ ਚੋਣ ਅਯੋਗ ਨੂੰ ਵੀ ਇਹ ਤਹਿ ਕਰਨਾ ਬਣਦਾ ਹੈ ਕਿ ਜੋ ਪਾਰਟੀ 5 ਸਾਲਾਂ ਦੇ ਕਾਰਜ ਕਾਲ ਚ 50ਪ੍ਤੀਸ਼ਤ ਤੋ ਘਟ ਵਾਆਦੇ ਪੂਰੇ ਕਰਦੀ ਹੈ, ਅਗਲੀ ਵਾਰ ਉਸ ਨੂੰ ਅਯੋਗ ਕਰਾਰ ਦਿੰਦੇ ਘਟੋ ਘਟ ਇਕ ਵਾਰ ਚੋਣ ਲੜਨ ਤੋ ਵਾਂਝੇ ਰੱਖਣ ਬਾਰੇ ਨਿਯਮ ਬਨਾਉਣਾ ਚਾਹਿਦਾ ਹੈ ਤਾਂ ਜੋ ਲੋਕਾਂ ਦਾ ਲੋਕਤੰਤਰ ਚ ਭਰੋਸਾ ਬੱਝਾ ਰਹੇ ਨਹੀ ਤਾਂ ਆਉਣ ਵਾਲੇ ਸਮੇ ਚ ਦੇਸ਼ ਦੇ ਲੋਕ ਵੋਟ ਪਾਉਣਾ ਛੱਡ ਦੇਣਗੇ ਤੇ ਲੋਕਤੰਤਰ ਦੀ ਆਪਣੇ ਆਪ ਹੱਤਿਆ ਹੋ ਜਾਵੇਗੀ ਜੋ ਨਾ ਦੇਸ਼ ਤੇ ਨਾ ਹੀ ਦੇਸ਼ ਦੇ ਲੋਕਾਂ ਲਈ ਸ਼ੁਭ ਹੈ
- ਅਜੀਤ ਖੰਨਾ
-ਮੋਬਾ: 85448-54669

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ