ਇਸ ਵੇਲੇ ਅਮਰੀਕਾ ਵਿੱਚ ਫਲਸਤੀਨੀਆਂ ਦੇ ਹੱਕ ਵਿੱਚ ਅਤੇ ਇਜ਼ਰਾਈਲ ਦੇ ਗਾਜ਼ਾ ’ਤੇ ਹਮਲੇ ਵਿਰੁੱਧ ਅਮਰੀਕਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਵੱਲੋਂ ਵੱਡੇ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਢੰਗ ਨਾਲ ਅਮਰੀਕਾ ਦੀ ਸਰਕਾਰ ਇਸ ਸਥਿਤੀ ਨਾਲ ਨਜਿੱਠ ਰਹੀ ਹੈ, ਉਸ ਤੋਂ ਅਮਰੀਕੀ ਸਰਮਾਏਦਾਰੀ ਦੇ ਝੂਠੇ ਉਦਾਰਵਾਦੀ ਦਾਅਵਿਆਂ ਅਤੇ ਸਾਡੇ ਬੁੱਧੀਜੀਵੀਆਂ ਵੱਲੋਂ ਅਮਰੀਕਾ ਅਤੇ ਪੱਛਮੀ ਨਵਉਦਾਰਵਾਦ ਬਾਰੇ ਪਾਲੇ ਜਾ ਰਹੇ ਭਰਮ ਭੁਲੇਖਿਆਂ ਦਾ ਸੱਚ ਸਾਹਮਣੇ ਆ ਰਿਹਾ ਹੈ, ਲੰਬਾ ਸਮਾਂ ਅਮਰੀਕਾ ਵਿੱਚ ਰਹਿਣ ਅਤੇ ਬਾਕੀ ਪੱਛਮੀ ਸਰਮਾਏਦਾਰ ਦੇਸ਼ਾਂ ਨਾਲ ਵਾਹ ਪੈਣ ਤੋਂ ਮੇਰਾ ਇਹ ਪ੍ਰਭਾਵ ਬਣਿਆ ਕਿ ਇਨ੍ਹਾਂ ਦੇ ਮਨੁੱਖੀ ਅਧਿਕਾਰਾਂ ਅਤੇ ਲੋਕਰਾਜੀ ਕਦਰਾਂ ਕੀਮਤਾਂ ਦੇ ਜ਼ਿਆਦਾਤਰ ਦਾਅਵੇ ਖੋਖਲੇ ਹਨ ਅਤੇ ਜਿਸ ਕਰੂਰਤਾ ਨਾਲ ਇਹ ਆਪਣੇ ਹਿੱਤ ਪੂਰਦੇ ਹਨ ਉਹ ਕਈ ਵਾਰੀ ਤੀਸਰੇ ਸੰਸਾਰ ਦੇ ਦੇਸ਼ਾਂ ਨੂੰ ਵੀ ਪਿੱਛੇ ਛੱਡ ਜਾਂਦੀ ਹੈ, ਜਿਸ ਢੰਗ ਨਾਲ ਅਮਰੀਕਾ ਵਿਦਿਆਰਥੀਆਂ ਦੀ ਇਸ ਮੁਹਿੰਮ ਨੂੰ ਕੁਚਲਣ ਦਾ ਯਤਨ ਕਰ ਰਿਹਾ ਹੈ, ਉਸ ਬਾਰੇ ਤੁਰਕੀ ਦੇ ਪ੍ਰਧਾਨ ਆਰਦੋਗਾਨ ਨੇ ਜੋ ਕਿਹਾ ਹੈ ਕਿ ਉਹ ਸੱਚਾਈ ਦੇ ਕਾਫ਼ੀ ਨੇੜੇ ਨਜ਼ਰ ਆ ਰਿਹਾ ਹੈ, ਉਸ ਨੇ ਕਿਹਾ ਕਿ ਵਿਦਿਆਰਥੀਆਂ ’ਤੇ ਹੋ ਰਹੀ ਹਿੰਸਾ ਅਤੇ ਅਤਿਆਚਾਰ ਅਮਰੀਕਾ ਦੇ ਮਨੁੱਖੀ ਆਜ਼ਾਦੀ ਬਾਰੇ ਖੋਖਲੇ ਦਾਅਵਿਆਂ ਦਾ ਦੰਭ ਸਾਹਮਣੇ ਲਿਆ ਰਿਹਾ ਹੈ।
ਅਮਰੀਕਾ ਦੀਆਂ ਲਗਭਗ 40 ਬਹੁਤ ਹੀ ਮੰਨੀਆ ਪ੍ਰਮੰਨੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਅਤੇ ਇਜ਼ਰਾਈਲ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਕਰ ਰਹੇ ਹਨ। ਸਭ ਤੋਂ ਵੱਧ ਮੁਜ਼ਾਹਰੇ ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ ਲਾਸ ਐਂਜਲਸ ਅਤੇ ਕੋਲੰਬੀਆ ਯੂਨੀਵਰਸਿਟੀ ਨਿਯੂਯਾਰਕ ਵਿੱਚ ਹੋ ਰਹੇ ਹਨ। ਦੋਨਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੇ ਕੈਂਪ ਲਗਾ ਲੲੈ ਸਨ। ਪਰੰਤੂ ਵਿਦਿਆਰਥੀਆਂ ਨੇ ਬਿਲਕੁੱਲ ਸ਼ਾਂਤੀਪੂਰਵਕ ਮੁਜ਼ਾਹਰੇ ਕੀਤੇ, ਕੁੱਝ ਲੋਕਾਂ ਦਾ ਅੰਦਾਜਾ ਹੈ ਕਿ ਵਿਦਿਆਰਥੀਆਂ ਦੀ ਵੱਡੀ ਬਹੁਗਿਣਤੀ ਇਨ੍ਹਾਂ ਨਾਲ ਹਮਦਰਦੀ ਰੱਖਦੀ ਹੈ, ਕਈ ਤਾਂ ਇਹ ਗਿਣਤੀ 90 ਫੀਸਦੀ ਦੇ ਨੇੜੇ ਕਹਿ ਰਹੇ ਹਨ, ਕਈ ਪ੍ਰੋਫੈਸਰ ਵੀ ਇਨ੍ਹਾਂ ਨਾਲ ਹਮਦਰਦੀ ਰੱਖਦੇ ਹਨ।
ਇਹ ਵਿਦਿਆਰਥੀ ਮੰਗ ਕਰ ਰਹੇ ਹਨ ਕਿ ਯੂਨੀਵਰਸਿਟੀਆਂ ਇਜ਼ਰਾਈਲ ਨਾਲ ਕਿਸੇ ਕਿਸਮ ਦਾ ਆਰਥਿਕ ਜਾਂ ਵਪਾਰਕ ਸਬੰਧ ਨਾ ਰੱਖਣ।
ਅਮਰੀਕੀ ਸਰਕਾਰ ਨੇ ਜਿਸ ਢੰਗ ਨਾਲ ਇਸ ਮੁਹਿੰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਕੇ ਖ਼ਤਮ ਕਰਨ ਦਾ ਢੰਗ ਅਪਣਾਇਆ ਹੈ, ਉਸ ਤੋਂ ਸਾਡੇ ਬੁੱਧੀਜੀਵੀ ਵਰਗ ਨੂੰ ਅਮਰੀਕਾ ਅਤੇ ਪੱਛਮੀ ਸਰਮਾਏਦਾਰੀ ਬਾਰੇ ਆਪਣੇ ਪ੍ਰਭਾਵਾਂ ਅਤੇ ਧਾਰਨਾਵਾਂ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ, ਸਰਕਾਰ ਨੇ ਕਿਹਾ ਕਿ ਇਹ ਮੁਜਾਹਰੇ ਯਹੂਦੀਆਂ ਵਿਰੁੱਧ ਹਨ, ਜਿਸ ਨੂੰ ਅੰਗਰੇਜ਼ੀਤ ਵਿੱਚ ਐਂਟੀ ਸੈਮੇਟਿਕ ਕਹਿੰਦੇ ਹਨ, ਜਦੋਂ ਕਿ ਸੱਚਾਈ ਇਹ ਹੈ ਕਿ ਵਿਦਿਆਰਥੀਆਂ ਨੇ ਬਾਰ ਬਾਰ ਇਹ ਸਪੱਸ਼ਟ ਕੀਤਾ ਹੈ ਕਿ ਉਹ ਯਹੂਦੀਆਂ ਦੇ ਬਿਲਕੁੱਲ ਖ਼ਿਲਾਫ਼ ਨਹੀਂ ਹਨ, ਉਹ ਤਾਂ ਇਜ਼ਰਾਈਲ ਦੀਆਂ ਹਮਲਾਵਰ ਨੀਤੀਆਂ ਦਾ ਵਿਰੋਧ ਕਰਦੇ ਹਨ, ਵਿਦਿਆਰਥੀਆਂ ਨੇ ਕਿਸੇ ਯਹੂਦੀ ਵਿਦਿਆਰਥੀ ਨੂੰ ਨਾ ਤਾਂ ਡਰਾਇਆ ਧਮਕਾਇਆ ਅਤੇ ਨਾ ਹੀ ਕਿਸੇ ਵਿਰੁੱਧ ਹਿੰਸਾ ਵਰਤੀ, ਸੱਚ ਤਾਂ ਇਹ ਹੈ ਕਿ ਕਈ ਯਹੂਦੀ ਵਿਦਿਆਰਥੀ ਅਤੇ ਪ੍ਰੋਫੈਸਰ ਵੀ ਇਸ ਮੁੰਹਿਮ ਦੇ ਹੱਕ ਵਿੱਚ ਹਨ, ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ ਵਿੱਚ ਰਾਤ ਨੂੰ ਇਜ਼ਰਾਈਲ ਸਮਰਥਕਾਂ ਨੇ ਵਿਦਿਆਰਥੀਆਂ ਦੇ ਕੈਂਪ ’ਤੇ ਹਿੰਸਕ ਹਮਲਾ ਕਰ ਦਿੱਤਾਾ, ਹਮਲਾ ਕਰਨ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਸਨ, ਪਰੰਤੂ ਸਰਕਾਰ ਨੇ ਇਸ ਹਮਲੇ ਦਾ ਬਹਾਨਾ ਬਣਾ ਕੇ ਦੂ!ੇ ਦਿਨ ਪੁਲਿਸ ਭੇਜ ਦਿੱਤੀ, ਜਿਸ ਨੇ ਕੈਂਪ ਤੋੜ ਫੋੜ ਦਿੱਤਾ ਅਤੇ ਵਿਦਿਆਰਥੀਆਂ ਤੇ ਹਿੰਸਾ ਅਤੇ ਅਤਿਆਚਾਰ ਕੀਤਾ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਤੱਕ ਅਮਰੀਕਾ ਵਿੱਚ 2000 ਤੋਂ ਵੱਧ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯੂਨੀਵਰਸਿਟੀਆਂ ਨੂੰ ਪÇੁਲਸ ਨੇ ਜਬਰਦਸਤ ਅਤੇ ਹਿੰਸਾ ਵਰਤ ਕੇ ਵਿਦਿਆਰਥੀਆਂ ਤੋਂ ਖਾਲੀ ਕਰਵਾਇਆ ਹੈ। 56 ਸਾਲ ਪਹਿਲਾਂ ਵੀ ਅਮਰੀਕਾ ਵਿੱਚ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਵੀਤਨਾਮ ਦੇ ਯੁੱਧ ਦਾ ਵਿਰੋਧ ਸਖ਼ਤੀ ਨਾਲ ਦਬਾਉਣ ਦਾ ਯਤਨ ਹੋਇਆ ਸੀ। ਔਹਾਇਓ ਸਟੇਟ ਦੀ ਕੈਂਪ ਸਟੇਟ ਯੂਨੀਵਰਸਿਟੀ ਵਿੱਚ ਮੁਜਾਹਰਾ ਕਰ ਰਹੇ ਵਿਦਿਆਰਥੀਆਂ ਵਿਰੁੱਧ ਨੈਸ਼ਨਲ ਗਾਰਡ ਭੇਜੀ ਗਈ ਸੀ, ਜਿਸ ਨੇ ਗੋਲੀ ਚਲਾ ਦਿੱਤੀ ਸੀ, ਜਿਸ ਵਿੱਚ 6 ਵਿਦਿਆਰਥੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ, ਮੈਂ ਉਸ ਵੇਲੇ ਪਟਿਆਲਾ ਵਿੱਚ ਇਕ ਸਰਗਰਮ ਵਿਦਿਆਰਥੀ ਆਗੂ ਸੀ ਅਤੇ ਅਸੀਂ ਇਸ ਕਾਰਵਾਈ ਵਿਰੁੱਧ ਰੋਸ ਮੁਜ਼ਾਹਰਾ ਵੀ ਕੀਤਾ, ਅਮਰੀਕੀ ਸਰਕਾਰ ਦੀ ਇਹ ਸਖਤੀ ਕੰਮ ਨਹੀਂ ਆਈ ਸਗੋਂ ਅਮਰੀਕਾ ਸਮੇਤ ਸੰਸਾਰ ਭਰ ਵਿੱਚ ਵੱਡੀਆਂ ਵਿਦਿਆਰਥੀ ਮੁਹਿੰਮਾਂ ਸ਼ੁਰੂ ਹੋ ਗਈਆਂ, ਫਰਾਂਸ ਵਿੱਚ ਤਾਂ ਵਿਦਿਆਰਥੀ ਲਹਿਰ ਇਨ੍ਹਾਂ ਜੋਰ ਫੜ ਗਈ ਸੀ ਕਿ ਲਗਭਗ ਇਨਕਲਾਬ ਦਾ ਰੂਪ ਧਾਰਨ ਦੇ ਨੇੜੇ ਪਹੁੰਚ ਗਈ। ਮੈਂ ਅਮਰਕਾ ਦੇ ਝੂਠੇ ਮਨੁੱਖੀ ਅਧਿਕਾਰਾਂ ਅਤੇ ਲੋਕਰਾਜੀ ਦਾਅਵਿਆਂ ਦੀ ਸੱਚਾਈ ਬਹੁਤ ਨੇੜਿਓਂ ਦੇਖੀ ਹੈ। ਇਥੇ ਮੈਂ ਇਕ ਉਦਾਹਰਣ ਦੇਣਾ ਚਾਹੁੰਦਾ ਹਾਂ। ਇਹ ਹੈ ਅਮਰੀਕਾ ਦੇ ਪ੍ਰਧਾਨ ਜਾਰਜ ਬੁਸ਼ ਦੀ ਚੋਣ ਦੀ, ਇਸ ਚੋਣ ਵੇਲੇ ਜਾਰਜ ਬੁਸ ਦੇ ਛੋਟੇ ਭਰਾ ਫਲੋਰਿਡਾ ਸਟੇਟ ਦੇ ਗਵਰਨਰ ਸਨ।
ਇਸ ਚੋਣ ਵਿੱਚ ਮੁਕਾਬਲਾ ਇੰਨਾ ਸਖ਼ਤ ਸੀ ਕਿ ਹਾਰ ਜਿੱਤ ਦਾ ਫੈਸਲਾ ਫਲੋਰਿਡਾ ਸਟੇਟ ਦੇ ਨਤੀਜੇ ਨੇ ਕਰਨਾ ਸੀ। ਗਵਰਨਰ ਬੁਸ਼ ਨੇ ਹਰ ਹੀਲਾ ਵਰਤ ਕੇ ਆਪਣੇ ਭਰਾ ਨੂੰ ਜਿਤਾ ਦਿੱਤਾ, ਨਾਲੇ ਬਹੁਗਿਣਤੀ ਵਾਲੇ ਇਲਾਕਿਆਂ ਨੂੰ ਪੁਲਿਸ ਨੇ ਘੇਰ ਲਿਆ ਅਤੇ ਉਨ੍ਹਾਂ ਨੂੰ ਵੋਟ ਹੀ ਨਹੀਂ ਪਾਉਣ ਦਿੱਤੀ, ਕਿਉਂਕਿ ਇਨ੍ਹਾਂਨੇ ਵੋਟਾਂ ਬੁਸ਼ ਵਿਰੁੱਧ ਪਾਉਣੀਆਂ ਸਨ। ਮੈਂ ਉਸ ਵੇਲੇ ਅਮਰੀਕਾ ਵਿੱਚ ਹੀ ਸੀ, ਮੈਂ ਇਸ ਤੇ ਵਿਅੰਗ ਕਰਦਿਆਂ ਲਿਖਿਆ ਕਿ ਅੱਜ ਮੈਂ ਅਮਰੀਕਾ ਵਿੱਚ ਘਰ ਵਾਂਗੂ ਮਹਿਸੂਸ ਕਰ ਰਿਹਾ ਹਾਂ (ਫੀÇਲੰਗ ਐਟ ਹੋਮ) ਅਮਰੀਕਾ ਵਿੱਚ ਅੱਜ ਜੋ ਮੈਂ ਦੇਖਿਆ ਅਸੀਂ ਭਾਰਤ ਵਿੱਚ ਦੇਖਦੇ ਆਏ ਹਾਂ, ਕਿ ਕਿਵੇਂ ਕਿਸੇ ਨੂੰ ਜਬਰਦਸਤੀ ਜਿਤਾਇਆ ਜਾਂਦਾ ਹੈ ਅਤੇ ਕਿਵੇਂ ਜ਼ਬਰਦਸਤੀ ਹਰਾਇਆ ਜਾਂਦਾ ਹੈ, ਬਚਪਨ ਵਿੱਚ ਸੁਣਿਆ ਸੀ ਕਿ ਕੇਰਲਾ ਵਿੱਚ ਗਵਰਨਰ ਦੀ ਰਿਪੋਰਟ ਜਿਸ ਦੇ ਅਧਾਰ ’ਤੇ ਨੰਬੁਦਰੀਪਦ ਦੀ ਕਮਿਊਨਿਸਟ ਸਰਕਾਰ ਤੋੜੀ ਗਈ ਸੀ, ਉਹ ਰਿਪੋਰਟ ਸਰਕਾਰ ਤੋੜਨ ਤੋਂ ਬਾਅਦ ਲਿਖਵਾਈ ਗਈ ਸੀ। ਇਹ ਵੀ ਸੁਣਨ ਵਿੱਚ ਆਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ ਪ੍ਰਤਾਪ ਸਿੰਘ ਕੈਰੋ ਦੀ ਜਥੇਦਾਰ ਮੋਹਨ ਸਿੰਘ ਤੁੜ ਵਿਰੁੱਧ ਚੋਣ ਵਿੱਚ ਵੋਟਾਂ ਦੀ ਗਿਣਤੀ ਹੋ ਰਹੀ ਹੈ, ਸੁਣਨ ਵਿੱਚ ਆਇਆ ਕਿ ਜਥੇਦਾਰ ਤੁੜ 365 ਵੋਟਾਂ ਨਾਲ ਅੱਗੇ ਚਲ ਰਹੇ ਸਨ ਤਾਂ ਪ੍ਰਜ਼ਾਈਡਿੰਗ ਅਫ਼ਸਰ ਨੇ ਕਿਹਾ ਕਿ ਮੈਂ ਪਿਸ਼ਾਬ ਕਰਨ ਜਾਣਾ ਹੈ ਪ੍ਰੰਤੂ ਉਸ ਨੇ ਬਾਹਰ ਜਾ ਕੇ ਐਲਾਨ ਕਰ ਦਿੱਤਾ ਕਿ ਸ. ਪ੍ਰਤਾਪ ਸਿੰਘ ਕੈਰੋ 34 ਵੋਟਾਂ ਨਾਲ ਚੋਣ ਜਿੱਤ ਗਏ ਹਨ।
ਕੌੜਾ ਸੱਚ ਤਾਂ ਇਹ ਹੀ ਹੈ ਕਿ ਭਾਰਤ ਹੋਵੇ ਜਾਂ ਅਮਰੀਕਾ, ਸਰਮਾਏਦਾਰੀ ਜਮਾਤ ਬਹੁਤ ਕਰੂਰਤਾਂ ਨਾਲ ਆਪਣੇ ਹਿੱਤ ਪੂਰਦੀ ਹੈ। ਭਾਵੇਂ ਸਰਮਾਏਦਾਰੀ ਨੇ ਨਵਉਦਾਰਵਾਦ ਦਾ ਮਖੌਟਾ ਪਾ ਲਿਆ ਹੈ ਪ੍ਰੰਤੂ ਉਸ ਦੀ ਬੁਨਿਆਦੀ ਫਿਤਰਤ ਨਹੀਂ ਬਦਲੀ। ਸਰਮਾਏਦਾਰੀ ਦੇ ਫੈਸਲੇ ਮੁੱਖ ਤੌਰ ’ਤੇ ਆਪਣੇ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਹੁੰਦੇ ਹਨ ਅਤੇ ਨੈਤਿਕ ਪੱਖ ਨੂੰ ਲੱਗਭੱਗ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਕਈ ਬੁੱਧਜੀਵੀ ਵੀ ਨਵਉਦਾਰਵਾਦ ਬਾਰੇ ਭਰਮ ਪਾਲ ਰਹੇ ਹਨ। ਮੈਂ ਕਈਆਂ ਤੋਂ ਇਹ ਸੁਣਿਆ ਹੈ ਕਿ ਪੱਛਮੀ ਸਰਮਾਏਦਾਰ ਦੇਸ਼ ਕਾਨੂੰਨ ਦਾ ਸਤਿਕਾਰ ਕਰਨ ਵਾਲੇ ਅਤੇ ਨੈਤਿਕਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਦੇਸ਼ ਹਨ। ਉਨ੍ਹਾਂ ਦੇ ਇਹ ਪ੍ਰਭਾਵ ਅਤੇ ਧਾਰਨਾਵਾਂ ਕਾਲਪਨਿਕ ਹਨ ਅਤੇ ਯਥਾਰਥ ਨਾਲ ਮੇਲ ਨਹੀਂ ਖਾਂਦੇ। ਸੱਚ ਨੂੰ ਸਾਹਮਣੇ ਲਿਆਉਣਾ ਬੁੱਧਜੀਵੀ ਵਰਗ ਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ। ਸਾਨੂੰ ਆਪਣਾ ਫ਼ਰਜ਼ ਨਿਭਾਉਣ ਦਾ ਯਤਨ ਕਰੀ ਜਾਣਾ ਚਾਹੀਦਾ ਹੈ।
-ਡਾ. ਸਵਰਾਜ ਸਿੰਘ
-ਮੋਬਾ: 98153 08460