Tuesday, January 21, 2025  

ਲੇਖ

ਡੀਪ ਫੇਕ ਤਕਨੀਕ ਦੀ ਗਲਤ ਵਰਤੋਂ ਸਾਇਬਰ ਠੱਗੀ ਦਾ ਵੀ ਸਾਧਨ

May 06, 2024

ਡੀਪ ਫੇਕ ਤਕਨੀਕ ਦੀ ਵਰਤੋਂ ਅਜੋਕੇ ਸਮੇਂ ਵਿੱਚ ਸਾਈਬਰ ਠੱਗੀ ਦਾ ਸਭ ਤੋਂ ਵੱਡਾ ਸਾਧਨ ਬਣ ਗਿਆ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਸ ਫਰਜੀਵਾੜੇ ਨੂੰ ਐਨਾ ਮੁਸ਼ਕਿਲ ਅਤੇ ਗੁੰਝਲਦਾਰ ਬਣਾ ਦਿੱਤਾ ਹੈ ਕੀ ਇਹ ਬਿਲਕੁੱਲ ਅਸਲ ਵਰਗਾ ਲੱਗਦਾ ਹੈ, ਭਾਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਧੁਨਿਕ ਸੰਸਾਰ ਵਿੱਚ ਬਹੁਤ ਹੀ ਸਹਾਇਕ ਸਿੱਧ ਹੋ ਰਹੀ ਹੈ, ਪਰ ਇਸ ਦੀ ਗਲਤ ਵਰਤੋਂ ਕਾਰਨ ਵੱਡੇ ਨੁਕਸਾਨ ਵੀ ਮਨੁੱਖ ਨੂੰ ਹੀ ਸਹਿਣੇ ਪੈ ਰਹੇ ਹਨ।
ਡੀਕ ਫੇਕ ਤਕਨੀਕ ਕੀ ਹੁੰਦੀ ਹੈ? : ਤਕਨੀਕ ਦੀ ਵਰਤੋਂ ਮਨੁੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੁੰਦਾ ਹੈ, ਇਸ ਰਾਹੀਂ ਕਈ ਅਜਿਹੇ ਕਾਰਜ ਕੀਤੇ ਜਾ ਸਕਦੇ ਹਨ ਜੋ ਕਿਸੇ ਵਿਅਕਤੀ, ਸੰਸਥਾ ਲਈ ਹਾਨੀਕਾਰਕ ਹੋ ਸਕਦੇ ਹਨ, ਡੀਪ ਫੇਕ ਤਕਨੀਕ ਆਰਟੀਫੀਸ਼ੀਅਲ ਤਕਨੀਕ ਦਾ ਹਿੱਸਾ ਹੈ, ਇਸ ਵਿੱਚ ਕਿਸੇ ਦੀ ਵੀਡੀਓ ਜਾਂ ਆਡਿਓ ਵਿੱਚ ਛੇੜਛਾੜ ਕਰਕੇ ਗਲਤ ਕਾਰਜ ਕੀਤਾ ਜਾ ਸਕਦਾ ਹੈ, ਕਿਸੇ ਦੀ ਫੋਟੋ ਕਿਸੇ ਹੋਰ ਦੇ ਸਰੀਰ ਤੇ ਫੋਟੋ ਲਗਾ ਕੇ ਆਵਾਜ਼ ਬਦਲ ਕੇ ਸਾਇਬਰ ਠੱਗੀ ਕੀਤੀ ਜਾ ਸਕਦੀ ਹੈ।
ਡੀਪ + ਫੇਕ ਦੋ ਸ਼ਬਦਾਂ ਦਾ ਮੇਲ ਨਾਲ ਬਣਿਆ ਹੈ, ਗਹਿਰਾ ਅਧਿਐਨ + ਫਰਜੀ ਡੀਪ ਸਿੱਖਣ ਰਾਹੀਂ ਪੀਕਸਲ ਰਾਹੀਂ ਨਕਲੀ ਫੋਟੋ ਵੀ ਤਿਆਰ ਕੀਤੀ ਜਾ ਸਕਦੀ ਹੈ। ਭਾਵ ਕਿਸੇ ਵਿਸ਼ੇਸ਼ ਵਿਅਕਤੀ, ਰਾਜਨੇਤਾ, ਸਮਾਜ ਸੇਵੀ ਵਿਅਕਤੀ ਦੀ ਫੋਟੋ ਵਿੱਚੋਂ ਉਸ ਦੇ ਚਿਹਰੇ ਦੇ ਅੰਗ ਦੀ ਕਟਾਈ ਕਰਕੇ ਨਕਲੀ ਚਿਹਰਾ ਤਿਆਰ ਕਰ ਲਿਆ ਜਾਂਦਾ ਹੈ, ਆਰਟੀਫਿਸ਼ਲ ਇੰਟੈਲੀਜਨਸੀ ਰਾਹੀਂ ਨਕਲੀ ਹੂ-ਬ-ਹੂ ਅਵਾਜ਼ ਤਿਆਰ ਕਰ ਲਈ ਜਾਂਦੀ ਹੈ।
ਤਕਨੀਕ ਦੀ ਗਲਤ ਵਰਤੋਂ ਕਾਰਨ ਹੋਣ ਵਾਲੇ ਨੁਕਸਾਨ : ਡੀਪ ਫੇਕ ਤਕਨੀਕ ਕਾਰਨ ਸਿਆਸੀ ਮਾਹੌਲ ਬਦਲ ਸਕਦੇ ਹਨ, ਕਿਸੇ ਦੀ ਵਿਅਕਤੀਗਤ ਸਖਸ਼ੀਅਤ ਖਰਾਬ ਕਰਨਾ, ਚੋਣਾਂ ਦੌਰਾਨ ਗਲਤ ਪ੍ਰਯੋਗ, ਧਨ ਪ੍ਰਾਪਤੀ ਲਈ ਸਾਇਬਰ ਠੱਗੀ ਆਦਿ ਅਨੇਕ ਕਾਰਨ ਹਨ। ਜੋ ਤਕਨੀਕ ਦੀ ਗਲਤ ਵਰਤੋਂ ਕਾਰਨ ਵੱਡੇ ਨੁਕਸਾਨ ਹੋ ਸਕਦੇ ਹਨ, ਇਸਦਾ ਮੁੱਖ ਕਾਰਨ ਆਰਟੀਫੀਸ਼ਲ ਇੰਟੈਲੀਜੈਂਸ ਨੇ ਇਸ ਫਰਜੀਵਾੜੇ ਨੂੰ ਬਹੁਤ ਗੁੰਝਲਦਾਰ ਬਣਾ ਦਿੱਤਾ ਹੈ। ਇਹ ਬਿਲਕੁੱਲ ਅਸਲ ਵਰਗਾ ਲਗਦਾ ਹੈ। ਪਿਛਲੇ ਲੰਬੇ ਸਮੇਂ ਤੋਂ ਇਸਦਾ ਸਭ ਤੋਂ ਵੱਧ ਪ੍ਰਭਾਵ ਸਾਇਬਰ ਠੱਗੀ ਅਤੇ ਸਿਆਸੀ ਪਾਰਟੀਆਂ ’ਤੇ ਪਿਆ ਹੈ।
ਡੀਪ ਫੇਕ ਤਕਨੀਕ ਦੀ ਗਲਤ ਵਰਤੋਂ ਤੋਂ ਬਚਣ ਦੇ ਤਰੀਕੇ : ਡੀਪ ਫੇਕ ਤਕਨੀਕ ਦੇ ਗਲਤ ਪ੍ਰਭਾਵ ਤੋਂ ਬਚਣ ਲਈ ਜੇਕਰ ਕਿਸੇ ਨੂੰ ਵੀ ਕੋਈ ਵੀਡੀਓ, ਆਡਿਓ ਪ੍ਰਾਪਤ ਹੁੰਦੀ ਹੈ, ਤਾਂ ਕਿਸੇ ਨੂੰ ਅੱਗੇ ਭੇਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਸੱਲੀ ਕਰ ਲਵੋ, ਗਲਤ ਤੱਥਾਂ ਵਾਲੀ ਕੋਈ ਵੀ ਚੀਜ਼ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕਰੋ। ਕਿਸੇ ਪਰਿਵਾਰਕ ਮੈਂਬਰ, ਦੋਸਤ, ਰਿਸ਼ਤੇਦਾਰ ਦੀ ਕੋਈ ਖਬਰ ਵਟਸਐਪ ਜਾਂ ਫੋਨ ਸੰਦੇਸ਼ ਰਾਹੀਂ ਆਉਂਦੀ ਹੈ ਤਾਂ ਘਬਰਾਓ ਨਹੀਂ, ਤੱਥਾਂ ਦੀ ਜਾਂਚ ਕਰ ਲਵੋ। ਕਿਸੇ ਨੇੜਲੇ ਗੁਆਂਢੀ, ਮਿੱਤਰ ਤੋਂ ਪਤਾ ਕਰੋ, ਸੱਚਾਈ ਕੀ ਹੈ।
ਡੀਪ ਫੇਕ ਤਕਨੀਕ ਦੀ ਵਰਤੋਂ ਦਾ ਲਾਭ ਖੇਤਰ : ਡੀਪ ਫੇਕ ਤਕਨੀਕ ਦੀ ਸਹੀ ਵਰਤੋਂ ਦੇ ਅਨੇਕ ਲਾਭ ਵੀ ਹਨ, ਪਰ ਜ਼ਰੂਰਤ ਹੈ ਇਸ ਦੇ ਲਈ ਉਪਯੋਗ ਦੀ, ਫਿਲਮੀ ਨਿਰਮਾਣ, ਜਗਤ ਵਿੱਚ, ਸਿੱਖਿਆ ਦੇ ਖੇਤਰ ਵਿੱਚ, ਫੋਰੈਂਸਿਕ ਖੇਤਰ ਵਿੱਚ, ਵਿਗਿਆਨ ਖੇਤਰ, ਸਾਇਬਰ ਕਰਾਈਮ ਦੇ ਹੱਲ ਕਰਨ ਲਈ ਅਨੇਕ ਲਾਭ ਹਨ।
ਅੰਤ ਕਿਹਾ ਜਾ ਸਕਦਾ ਹੈ ਡੀਪ ਫੇਕ ਤਕਨੀਕ ਦੇ ਗਲਤ ਪ੍ਰਯੋਗ ਨੂੰ ਰੋਕਣ ਲਈ, ਨਵੀਆਂ ਤਕਨੀਕਾਂ ਦਾ ਵਿਕਾਸ, ਸੋਸ਼ਲ ਮੀਡੀਆ ਤੇ ਜਾਗਰੂਕਤਾ, ਗਲਤ ਜਾਣਕਾਰੀ ਨੂੰ ਸੋਸ਼ਲ ਮੀਡੀਆ ਤੋਂ ਹਟਾਉਣਾ, ਗਲਤ ਪ੍ਰਯੋਗ ਵਾਲੇ ਲੋਕਾਂ ਤੇ ਸਖਤ ਕਾਨੂੰਨੀ ਕਾਰਵਾਈ, ਡੀਪ ਫੇਕ ਤਕਨੀਕ ਦੀ ਪ੍ਰਯੋਗੀ ਸਮੱਗਰੀ ਤੇ ਕੋਈ ਨੋਟ ਲਗਾਉਣਾ ਬਹੁਤ ਜ਼ਰੂਰੀ ਹੈ, ਵੱਖ-ਵੱਖ ਦੇਸ਼ ਇਸ ਉੱਪਰ ਕਾਰਜ ਕਰਕੇ ਗਲਤ ਵਰਤੋਂ ਦੇ ਪ੍ਰਯੋਗ ਨੂੰ ਰੋਕਣ ਲਈ ਧਿਆਨ ਦੇ ਰਹੇ ਹਨ, ਇਸਤੋਂ ਇਲਾਵਾ ਸਿੱਖਿਆ, ਜਾਗਰੂਕਤਾ, ਤਕਨੀਕ ਦਾ ਗਲਤ ਪ੍ਰਯੋਗ ਕਰਨ ’ਤੇ ਸਖਤ ਸਜਾਵਾਂ ਆਦਿ ਰਾਹੀਂ ਨਕਲੀ ਬੁੱਧੀ (ਏ.ਆਈ.) ਦੀ ਵਧੀਆ ਵਰਤੋਂ ਕੀਤੀ ਜਾ ਸਕਦੀ ਹੈ।
ਅਵਨੀਸ਼ ਲੌਂਗੋਵਾਲ
-ਮੋਬ: 78883-46465

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ