Tuesday, January 21, 2025  

ਲੇਖ

ਖਾਲੀ ਢੋਲ

May 10, 2024

ਇਮੇਲਿਅਨ ਆਪਣੇ ਮਾਲਕ ਦੇ ਲਈ ਕੰਮ ਕਰਦਾ ਸੀ। ਇੱਕ ਦਿਨ ਉਹ ਉਸਦੇ ਕਿਸੇ ਕੰਮ ਨਾਲ ਖੇਤਾਂ ਚੋਂ ਹੋ ਕੇ ਲੰਘ ਰਿਹਾ ਸੀ ਤਾਂ ਉਸਦੇ ਸਾਹਮਣੇ ਤੋਂ ਇੱਕ ਡੱਡੂ ਨੇ ਛਾਲ ਮਾਰੀ। ਉਹ ਡੱਡੂ ਉਸਦੇ ਪੈਰ ਦੇ ਥੱਲੇ ਆਉਣ ਵਾਲਾ ਹੀ ਸੀ ਇਮੇਲਿਅਨ ਉਸਨੂੰ ਟੱਪ ਗਿਆ। ਇਮੇਲਿਅਨ ਨੂੰ ਲੱਗਿਆ ਕਿ ਕੋਈ ਉਸਨੂੰ ਪਿੱਛੇ ਤੋਂ ਆਵਾਜ਼ ਮਾਰ ਰਿਹਾ ਹੈ। ਉਸਨੇ ਮੁੜ ਕੇ ਦੇਖਿਆ ਤਾਂ ਉੱਥੇ ਇੱਕ ਸੋਹਣੀ ਜਿਹੀ ਕੁੜੀ ਖੜ੍ਹੀ ਸੀ ਅਤੇ ਉਸਨੇ ਕਿਹਾ, “ਇਮੇਲੀਅਨ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰ ਲੈਂਦਾ?”
“ ਓਏ ਸੋਹਣੀ ਕੁੜੀ! ਮੈਂ ਤੇਰੇ ਨਾਲ ਵਿਆਹ ਕਿਵੇਂ ਕਰ ਸਕਦਾ ਹਾਂ? ਮੇਰੇ ਕੋਲ ਜੋ ਕੁੱਝ ਵੀ ਹੈ, ਉਹ ਸਭ ਮੇਰੇ ਕੋਲ ਇੱਥੇ ਹੀ ਹੈ ਅਤੇ ਮੈਨੂੰ ਕੋਈ ਆਪਣੇ ਨਾਲ ਰੱਖੇਗਾ ਵੀ ਨਹੀਂ।”
ਉਹ ਨੌਜਵਾਨ ਕੁੜੀ ਬੋਲੀ, “ਮੈਨੂੰ ਆਪਣੀ ਪਤਨੀ ਬਣਾ ਲਓ।” ਇਮੇਲੀਅਨ ਨੂੰ ਵੀ ਉਹ ਕੁੜੀ ਵਧੀਆ ਲੱਗੀ। ਉਸਨੇ ਕਿਹਾ, “ਮੈਂ ਤੇਰੇ ਨਾਲ ਖੁਸ਼ੀ ਨਾਲ ਵਿਆਹ ਕਰ ਲਵਾਂਗਾ ਪਰ ਆਪਾਂ ਰਹਾਂਗੇ ਕਿੱਥੇ?”
ਨੌਜਵਾਨ ਕੁੜੀ ਨੇ ਕਿਹਾ, “ਆਪਾਂ ਇਸ ਬਾਰੇ ’ਚ ਸੋਚ ਲਵਾਂਗੇ। ਜੇ ਆਪਾਂ ਕੰਮ ਜ਼ਿਆਦਾ ਕਰਾਂਗੇ ਅਤੇ ਸੌਵਾਂਗੇ ਘੱਟ ਤਾਂ ਆਪਾਂ ਕਿਤੇ ਵੀ ਕੱਪੜਿਆਂ ਅਤੇ ਭੋਜਨ ਦਾ ਇੰਤਜ਼ਾਮ ਕਰ ਲਵਾਂਗੇ।”
ਉਹ ਬੋਲਿਆ, “ਠੀਕ ਹੈ, ਆਪਾਂ ਵਿਆਹ ਕਰ ਲੈਂਦੇ ਹਾਂ ਪਰ ਆਪਾਂ ਜਾਵਾਂਗੇ ਕਿੱਥੇ?”
“ ਚਲੋ, ਸ਼ਹਿਰ ਚੱਲਦੇ ਹਾਂ।”
ਇਮੇਲੀਅਨ ਉਸ ਕੁੜੀ ਦੇ ਨਾਲ ਸ਼ਹਿਰ ਚਲਿਆ ਗਿਆ। ਉਸੇ ਸ਼ਹਿਰ ’ਚ ਉਹਨਾਂ ਦੋਹਾਂ ਨੇ ਵਿਆਹ ਕਰ ਲਿਆ ਅਤੇ ਇਕੱਠੇ ਰਹਿਣ ਲੱਗੇ।
ਇੱਕ ਦਿਨ ਉੱਥੋਂ ਦਾ ਰਾਜਾ ਸ਼ਹਿਰ ਦੇ ਬਾਹਰ ਕਿਤੇ ਜਾ ਰਿਹਾ ਸੀ। ਜਿਵੇਂ ਹੀ ਰਾਜਾ ਇਮੇਲੀਅਨ ਦੇ ਘਰ ਦੇ ਸਾਹਮਣਿਓ ਲੰਘਿਆ ਉਹ ਨੌਜਵਾਨ ਕੁੜੀ ਰਾਜੇ ਨੂੰ ਦੇਖਦੇ ਹੀ ਆਪਣੇ ਘਰ ਤੋਂ ਬਾਹਰ ਨਿੱਕਲੀ।
ਰਾਜੇ ਨੇ ਉਸਨੂੰ ਦੇਖਿਆ ਅਤੇ ਉਸ ’ਤੇ ਮੋਹਿਤ ਹੋ ਗਿਆ। ਅਜਿਹੀ
ਖੂਬਸੂਰਤੀ ਕਿੱਥੇ ਪੈਦਾ ਹੋ ਗਈ?
ਰਾਜੇ ਨੇ ਆਪਣੀ ਬੱਘੀ ਰੁਕਵਾ ਲਈ ਅਤੇ ਇਮੇਲੀਅਨ ਦੀ ਪਤਨੀ ਨੂੰ ਬੁਲਾਇਆ ਅਤੇ ਪੁੱਛਿਆ, “ਤੂੰ ਕੌਣ ਹੈ?”
ਉਹ ਬੋਲੀ, “ਮੈਂ ਇੱਕ ਕਿਸਾਨ ਇਮੇਲੀਅਨ ਦੀ ਪਤਨੀ ਹਾਂ।”
ਰਾਜੇ ਨੇ ਕਿਹਾ, “ਤੂੰ ਇੰਨੀ ਸੋਹਣੀ ਹੈ, ਤੂੰ ਇੱਕ ਕਿਸਾਨ ਦੇ ਨਾਲ ਕਿਉਂ ਵਿਆਹ ਕੀਤਾ? ਤੈਨੂੰ ਤਾਂ ਇੱਕ ਰਾਣੀ ਹੋਣਾ ਚਾਹੀਦਾ ਹੈ।”
ਨੌਜਵਾਨ ਕੁੜੀ ਨੇ ਉੱਤਰ ਦਿੱਤਾ, “ਤੁਹਾਡੇ ਇਨ੍ਹਾਂ ਸ਼ਬਦਾਂ ਦੇ ਲਈ ਸ਼ੁਕਰੀਆ, ਪਰ ਮੈਂ ਕਿਸਾਨ ਦੇ ਨਾਲ ਹੀ ਸੰਤੁਸ਼ਟ ਹਾਂ।”
ਰਾਜੇ ਨੇ ਉਸ ਨੌਜਵਾਨ ਕੁੜੀ ਨਾਲ ਗੱਲਾਂ ਕੀਤੀਆਂ ਅਤੇ ਚਲਿਆ ਗਿਆ। ਰਾਜਾ ਵਾਪਿਸ ਆਉਣ ’ਤੇ ਆਪਣੇ ਮਹਿਲ ’ਚ ਆ ਗਿਆ ਪਰ ਉਹ ਇਮੇਲੀਅਨ ਦੀ ਪਤਨੀ ਨੂੰ ਭੁੱਲ ਨਾ ਸਕਿਆ। ਰਾਜਾ ਪੂਰੀ ਰਾਤ ਸੁੱਤਾ ਨਹੀਂ ਅਤੇ
ਸਾਰਾ ਸਮਾਂ ਇਹ ਸੋਚਦਾ ਰਿਹਾ ਕਿ ਉਹ ਇਮੇਲੀਅਨ ਦੀ ਪਤਨੀ ਨੂੰ ਕਿਸ ਤਰ੍ਹਾਂ ਭਜਾ ਕੇ ਲੈ ਆਵੇ। ਪਰ ਉਹ ਇਹ ਨਾ ਸੋਚ ਸਕਿਆ ਕਿ ਇਸ ਕੰਮ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇ। ਉਸਨੇ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਇਸ
ਮਾਮਲੇ ’ਤੇ ਸੋਚਣ ਦਾ ਹੁਕਮ ਦਿੱਤਾ।
ਰਾਜੇ ਦੇ ਨੌਕਰਾਂ ਨੇ ਰਾਜੇ ਨੂੰ ਕਿਹਾ, “ਇਮੇਲੀਅਨ ਨੂੰ ਆਪਣੇ ਮਹਿਲ ’ਚ ਆਪਣਾ ਕੰਮ ਕਰਨ ਦੇ ਲਈ ਬੁਲਾ ਲਓ। ਅਸੀਂ ਉਸਨੂੰ ਕੰਮ ਕਰਾ-ਕਰਾ ਕੇ ਮਾਰ ਦਿਆਂਗੇ ਅਤੇ ਉਸਦੀ ਪਤਨੀ ਵਿਧਵਾ ਹੋ ਜਾਵੇਗੀ। ਤਾਂ ਤੁਸੀਂ ਆਪਾਂ ਉਸਨੂੰ
ਆਪਣੇ ਮਹਿਲ ’ਚ ਲਿਆ ਸਕਦੇ ਹਾਂ।”
ਰਾਜੇ ਨੇ ਇਹੀ ਕੀਤਾ ਅਤੇ ਇਮੇਲੀਅਨ ਨੂੰ ਆਪਣੇ ਮਹਿਲ ਦੀ ਦੇਖਭਾਲ ਕਰਨ ਲਈ ਮਹਿਲ ’ਚ ਬੁਲਾ ਲਿਆ ਅਤੇ ਉਸਨੂੰ ਅਤੇ ਉਸਦੀ ਪਤਨੀ ਨੂੰ ਮਹਿਲ ’ਚ ਹੀ ਰਹਿਣ ਦਾ ਹੁਕਮ ਦਿੱਤਾ। ਰਾਜੇ ਦੇ ਹੁਕਮਰਾਨ ਇਮੇਲੀਅਨ ਦੇ ਕੋਲ ਪਹੁੰਚੇ
ਅਤੇ ਉਸਨੂੰ ਰਾਜੇ ਦਾ ਸੰਦੇਸ਼ ਦਿੱਤਾ।
ਇਮੇਲੀਅਨ ਦੀ ਪਤਨੀ ਨੇ ਕਿਹਾ, “ਉੱਥੇ ਜ਼ਰੂਰ ਜਾਓ ਪਰ ਦਿਨ ਸਮੇਂ ਕੰਮ ਕਰੋ ਤੇ ਰਾਤ ਨੂੰ ਮੇਰੇ ਕੋਲ ਵਾਪਿਸ ਆ ਜਾਣਾ।”
ਇਮੇਲੀਅਨ ਗਿਆ ਅਤੇ ਜਿਵੇਂ ਹੀ ਰਾਜਾ ਮਹਿਲ ’ਚ ਪਹੁੰਚਿਆ ਉੱਥੋਂ ਦੇ ਨੌਕਰਾਂ ਨੇ ਉਸ ਤੋਂ ਪੁੱਛਿਆ, “ਤੂੰ ਆਪਣੀ ਪਤਨੀ ਤੋਂ ਬਿਨਾਂ ਇਕੱਲਾ ਹੀ ਕਿਉਂ ਆਇਆ ਹੈ?”
“ਮੈਂ ਉਸਨੂੰ ਕਿਉਂ ਲੈ ਕੇ ਆਉਂਦਾ? ਉਸਦੇ ਕੋਲ ਆਪਣਾ ਘਰ ਹੈ।” ਉਹਨਾਂ ਲੋਕਾਂ ਨੇ ਇਮੇਲੀਅਨ ਨੂੰ ਦੋ ਲੋਕਾਂ ਦੇ ਬਰਾਬਰ ਕੰਮ ਦੇ ਦਿੱਤਾ। ਇਮੇਲੀਅਨ ਨੇ ਉਹ ਕੰਮ ਆਪਣੇ ਹੱਥਾਂ ’ਚ ਲਿਆ ਅਤੇ ਸੋਚਣ ਲੱਗਿਆ ਕਿ ਉਹ ਕਦੇ ਵੀ ਇਸ ਕੰਮ ਨੂੰ ਖ਼ਤਮ ਨਹੀਂ ਕਰ ਸਕੇਗਾ। ਪਰ ਉਸਨੇ ਦੇਖਿਆ ਕਿ ਉਹ ਸਾਰਾ ਕੰਮ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰ ਚੁੱਕਿਆ ਸੀ। ਜਦੋਂ ਮਹਿਲ ਦੇ ਨੌਕਰਾਂ ਨੇ ਦੇਖਿਆ ਕਿ ਇਮੇਲੀਅਨ ਨੇ ਸਾਰਾ ਕੰਮ ਖ਼ਤਮ ਕਰ ਦਿੱਤਾ ਹੈ ਤਾਂ ਨੌਕਰ ਨੇ ਅਗਲੇ ਦਿਨ ਉਸਨੂੰ ਚਾਰ ਆਦਮੀਆਂ ਦੇ ਬਰਾਬਰ ਕੰਮ ਦੇ ਦਿੱਤਾ।
ਇਮੇਲੀਅਨ ਜਦੋਂ ਘਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਘਰ ’ਚ ਵੀ ਸਾਰੀਆਂ ਚੀਜ਼ਾਂ ਸਾਫ਼-ਸੁਥਰੀਆਂ ਅਤੇ ਸਲੀਕੇ ਨਾਲ ਰੱਖੀਆਂ ਹੋਈਆਂ ਹਨ। ਤੰਦੂਰ ’ਚ ਅੱਗ ਹੈ ਅਤੇ ਸਾਰੀਆਂ ਚੀਜ਼ਾਂ ਗਰਮ ਅਤੇ ਠੰਢੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ। ਉਸਦੀ ਪਤਨੀ ਬੈਂਚ ’ਤੇ ਬੈਠੀ ਹੈ ਅਤੇ ਕੁੱਝ ਸਿਉਂਦੀ ਹੋਈ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹੈ। ਉਸਨੇ ਆਪਣੇ ਪਤੀ ਲਈ ਖਾਣਾ ਤਿਆਰ ਕੀਤਾ ਅਤੇ ਉਸਨੂੰ ਖਾਣਾ ਦੇ ਕੇ ਉਸਦੇ ਕੰਮ ਦੇ ਬਾਰੇ ’ਚ ਪੁੱਛਣਾ ਸ਼ੁਰੂ ਕੀਤਾ। ਇਮੇਲੀਅਨ ਨੇ ਕਿਹਾ, “ਹਾਲਤ ਬਹੁਤ ਬੁਰੀ ਹੈ। ਉਹ ਲੋਕ ਮੇਰੀ ਸਮਰੱਥਾ ਤੋਂ ਜ਼ਿਆਦਾ ਕੰਮ ਦੇ ਰਹੇ ਹਨ। ਉਹ ਮੇਰੇ ਤੋਂ ਇੰਨਾ ਜ਼ਿਆਦਾ ਕੰਮ ਕਰਵਾ ਕੇ ਮੈਨੂੰ ਮਾਰ ਦੇਣਗੇ।”
ਉਸਨੇ ਕਿਹਾ, “ਕੰਮ ਦੇ ਬਾਰੇ ਨਾ ਸੋਚ। ਨਾ ਤਾਂ ਅੱਗੇ ਦੇਖ ਅਤੇ ਨਾ ਹੀ ਪਿੱਛੇ ਦੇਖ ਕਿ ਤੂੰ ਕਿੰਨਾ ਕੰਮ ਕਰ ਚੁੱਕਿਆ ਹੈ ਜਾਂ ਕਿੰਨਾ ਕੰਮ ਬਚ ਗਿਆ ਹੈ। ਬੱਸ ਕੰਮ ਕਰਦੇ ਜਾਓ। ਹਰ ਕੰਮ ਠੀਕ ਸਮੇਂ ’ਤੇ ਪੂਰਾ ਹੋ ਜਾਵੇਗਾ।”
ਇਮੇਲੀਅਨ ਸੌਣ ਲਈ ਚਲਿਆ ਗਿਆ ਅਤੇ ਉਹ ਸਵੇਰੇ ਫਿਰ ਕੰਮ ’ਤੇ ਗਿਆ। ਉੱਥੇ ਉਸਨੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਇੱਕ ਵਾਰ ਵੀ ਮੁੜ ਕੇ ਪਿੱਛੇ ਨਹੀਂ ਦੇਖਿਆ। ਸ਼ਾਮ ਤੱਕ ਉਸਦਾ ਸਾਰਾ ਕੰਮ ਖ਼ਤਮ ਹੋ ਗਿਆ ਸੀ ਅਤੇ ਉਹ ਘਰ ਵਾਪਿਸ ਸੌਣ ਆ ਗਿਆ ਸੀ। ਜਦੋਂ ਕਿ ਅਜੇ ਤੱਕ ਹਨ੍ਹੇਰਾ ਵੀ ਨਹੀਂ ਹੋਇਆ ਸੀ। ਉਹ ਲੋਕ ਉਸਦਾ ਕੰਮ ਵਧਾਉਂਦੇ ਗਏ ਪਰ ਉਸ ਨੇ ਸਮੇਂ ਸਿਰ ਕੰਮ ਖ਼ਤਮ ਕਰ ਦਿੱਤਾ ਅਤੇ ਘਰ ਸੌਣ ਚਲਿਆ ਗਿਆ।
ਇਸ ਤਰ੍ਹਾਂ ਨਾਲ ਇੱਕ ਹਫ਼ਤਾ ਲੰਘ ਗਿਆ। ਜਦੋਂ ਰਾਜੇ ਦੇ ਨੌਕਰਾਂ ਨੇ ਦੇਖਿਆ ਕਿ ਉਹ ਸਖ਼ਤ ਮਿਹਨਤ ਨਾਲ ਇਮੇਲੀਅਨ ਦਾ ਕੁੱਝ ਵੀ ਵਿਗਾੜ ਨਹੀਂ ਸਕੇ ਤਾਂ ਉਹਨਾਂ ਨੇ ਉਸਨੂੰ ਘਟੀਆਂ ਕੰਮ ਦੇਣੇ ਸ਼ੁਰੂ ਕਰ ਦਿੱਤੇ। ਪਰ ਉਹ ਇਨ੍ਹਾਂ ਕੰਮਾਂ ਨਾਲ ਵੀ ਉਸਦਾ ਕੁੱਝ ਨਹੀਂ ਵਿਗਾੜ ਸਕੇ। ਇਸ ਨਾਲ ਕੋਈ ਫ਼ਰਕ ਨਹੀ ਪੈਂਦਾ ਸੀ ਕਿ ਉਹਨਾਂ ਨੇ ਉਸਨੂੰ ਮਿਸਤਰੀ ਦਾ ਕੰਮ ਦਿੱਤਾ ਜਾਂ ਛੱਪਰ ਪਾਉਣ ਦਾ। ਉਹ ਸਾਰੇ ਕੰਮ ਸਮੇਂ ਸਿਰ ਕਰਦਾ ਗਿਆ ਅਤੇ ਫਿਰ ਆਪਣੀ ਪਤਨੀ ਦੇ ਕੋਲ ਸੌਣ ਲਈ ਚਲਿਆ ਜਾਂਦਾ।
ਰਾਜੇ ਨੇ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਉਹਨਾਂ-ਨੂੰ ਕਿਹਾ “ਕੀ ਮੈਂ ਤੁਹਾਨੂੰ ਕੋਈ ਕੰਮ ਨਾ ਕਰਨ ਦੇ ਲਈ ਤਨਖ਼ਾਹ ਦੇ ਰਿਹਾ ਹਾਂ? ਦੋ ਹਫ਼ਤੇ ਬੀਤ ਚੁੱਕੇ ਹਨ ਅਤੇ ਮੈਨੂੰ ਤੁਹਾਡਾ ਕੋਈ ਕੰਮ ਦਿਖਾਈ ਨਹੀਂ ਦੇ ਰਿਹਾ। ਤੁਸੀਂ ਲੋਕ ਇਮੇਲੀਅਨ ਨੂੰ ਕੰਮ ਕਰਾ ਕਰਾ ਕੇ ਮਾਰਨ ਲੱਗੇ ਹੋ ਅਤੇ ਮੈਂ ਖਿੜਕੀ ਚੋਂ ਦੇਖਦਾ ਹਾਂ ਕਿ ਉਹ ਗਾਣਾ ਗਾਉਂਦਾ ਹੋਇਆ ਘਰ ਵਾਪਿਸ ਜਾਂਦਾ ਹੈ। ਕੀ ਤੁਸੀਂ ਮੇਰਾ ਮਜ਼ਾਕ ਬਣਾ ਰਹੇ ਹੋ?”
ਰਾਜੇ ਦੇ ਨੌਕਰਾਂ ਨੇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨਾ ਸ਼ੁਰੂ ਕਰ ਦਿੱਤਾ—“ਅਸੀਂ ਉਸਨੂੰ ਥਕਾਉਣ ਦੇ ਲਈ ਆਪਣੀ ਪੂਰੀ ਤਾਕਤ ਲਾ ਦਿੱਤੀ। ਸਭ ਤੋਂ ਪਹਿਲਾਂ ਅਸੀਂ ਉਸਨੂੰ ਸਰੀਰਕ ਮਿਹਨਤ ਕਰਾਈ ਪਰ ਅਸੀਂ ਉਸਨੂੰ ਹਰਾ ਨਾ ਸਕੇ। ਅਸੀਂ ਉਸਨੂੰ ਚਾਹੇ ਕੋਈ ਵੀ ਕੰਮ ਦਿੰਦੇ ਸੀ ਉਹ ਉਸਨੂੰ ਕਰ ਦਿੰਦਾ, ਜਿਵੇਂ ਕਿ ਸਾਫ਼ ਝਾੜੂ ਲਾ ਕੇ ਵੀ ਨਹੀਂ ਥੱਕਦਾ ਸੀ। ਅਸੀਂ ਇਹ ਸੋਚ ਕੇ ਕਿ ਉਸਨੂੰ ਇਨ੍ਹਾਂ ਕੰਮਾਂ ਦੀ ਜਾਣਕਾਰੀ ਨਹੀਂ ਹੋਵੇਗੀ, ਚਲਾਕੀ ਵਾਲੇ ਕੰਮ ਦੇਣੇ ਸ਼ੁਰੂ ਕਰ ਦਿੱਤੇ ਪਰ ਅਸੀਂ ਉਸਨੂੰ ਜਿੱਤ ਨਹੀਂ ਸਕੇ। ਪਤਾ ਨਹੀਂ ਕਿਵੇਂ ਉਸਨੂੰ ਸਾਰੇ ਕੰਮ ਪਹਿਲਾਂ ਤੋਂ ਹੀ ਆਉਂਦੇ ਸਨ। ਉਸ ’ਚ ਜਾਂ ਉਸਦੀ ਪਤਨੀ ’ਚ ਕੋਈ ਜਾਦੂਮਈ ਤਾਕਤ ਹੈ। ਅਸੀਂ ਆਪ ਵੀ ਉਸ ਤੋਂ ਥੱਕ ਚੁੱਕੇ ਹਾਂ। ਅਸੀਂ ਹੁਣ ਉਸਨੂੰ ਅਜਿਹਾ ਕੰਮ ਦੇਣਾ ਚਾਹੁੰਦੇ ਹਾਂ ਜਿਸਨੂੰ ਉਹ ਪੂਰਾ ਨਾ ਸਕਦਾ ਹੋਵੇ। ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਉਸਨੂੰ ਇੱਕ ਹੀ ਦਿਨ ’ਚ ਚਰਚ ਬਣਾਉਣ ਲਈ ਕਹਾਂਗੇ।”
“ਇਮੇਲੀਅਨ ਨੂੰ ਬੁਲਾਓ ਅਤੇ ਉਸਨੂੰ ਮਹਿਲ ਦੇ ਸਾਹਮਣੇ ਇੱਕ ਦਿਨ ’ਚ ਚਰਚ ਬਣਾਉਣ ਲਈ ਕਹੋ ਅਤੇ ਜੇ ਉਹ ਚਰਚ ਨਹੀਂ ਬਣਾ ਸਕਿਆ ਤਾਂ ਆਗਿਆ ਨਾ ਮੰਨਣ ਦੇ ਅਪਰਾਧ ’ਚ ਅਸੀਂ ਉਸਦਾ ਸਿਰ ਕਟਵਾ ਦੇਵਾਂਗੇ।” ਜਿਵੇਂ ਹੀ ਇਮੇਲੀਅਨ ਨੇ ਰਾਜੇ ਦੇ ਉਹਨਾਂ ਸ਼ਬਦਾਂ ਨੂੰ ਸੁਣਿਆ ਉਹ ਜਲਦੀ ਵਾਪਿਸ ਮੁੜਿਆ ਅਤੇ ਘਰ ਚਲਿਆ ਗਿਆ। ਉਸਨੇ ਸੋਚਿਆ, ‘ਹੁਣ ਮੇਰਾ ਅੰਤ ਆ ਗਿਆ ਹੈ। ਉਹ ਆਪਣੀ ਪਤਨੀ ਦੇ ਕੋਲ ਪਹੁੰਚਿਆ ਅਤੇ ਬੋਲਿਆ, “ਤੂੰ ਜਲਦੀ ਤਿਆਰ ਹੋ ਜਾ ਅਤੇ ਜਲਦੀ ਤੋਂ ਜਲਦੀ ਕਿਤੇ ਭੱਜ ਜਾ ਨਹੀਂ ਤਾਂ ਤੈਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਵੇਗਾ।”
ਉਸਦੀ ਪਤਨੀ ਨੇ ਪੁੱਛਿਆ, “ਤੂੰ ਇੰਨਾ ਡਰਿਆ ਹੋਇਆ ਕਿਉਂ ਹੈ ਅਤੇ ਭੱਜਣਾ ਕਿਉਂ ਚਾਹੁੰਦਾ ਹੈ?” “ਮੈਂ ਡਰਨ ਤੋਂ ਕਿਵੇਂ ਬਚ ਸਕਦਾ ਹਾਂ? ਰਾਜੇ ਨੇ ਮੈਨੂੰ ਇੱਕ ਦਿਨ ’ਚ ਚਰਚ ਬਣਾਉਣ ਦਾ ਹੁਕਮ ਦਿੱਤਾ ਹੈ। ਜੇ ਮੈਂ ਉਸਨੂੰ ਨਾ ਬਣਾ ਸਕਿਆ ਤਾਂ ਉਹ ਮੇਰਾ ਸਿਰ ਕਟਵਾ ਦੇਵੇਗਾ। ਹੁਣ ਇੱਥੋਂ ਭੱਜਣ ਤੋਂ ਬਿਨਾਂ ਹੋ ਕੋਈ ਰਾਹ ਨਹੀਂ ਹੈ।” ਉਸਦੀ ਪਤਨੀ ਉਸ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਸੀ। ਉਹ ਬੋਲੀ, ਰਾਜੇ ਦੇ ਕੋਲ ਬਹੁਤ ਸਾਰੇ ਸੈਨਿਕ ਹਨ ਅਤੇ ਉਹ ਤੈਨੂੰ ਕਿਤੋਂ ਵੀ ਫੜ ਲਵੇਗਾ। ਤੂੰ ਉਸ ਤੋਂ ਬਚ ਕੇ ਨਹੀਂ ਭੱਜ ਸਕਦਾ। ਜਦੋਂ ਤੱਕ ਤੇਰੇ ਕੋਲ ਤਾਕਤ ਹੈ ਤੈਨੂੰ ਉਸਦੀ ਆਗਿਆ ਮੰਨਣੀ ਪਵੇਗੀ।”
“ਪਰ ਜਦੋਂ ਤੱਕ ਮੇਰੇ ’ਚ ਸ਼ਕਤੀ ਨਹੀਂ ਹੈ ਤਾਂ ਮੈਂ ਉਸਦੀ ਆਗਿਆ ਕਿਸ ਤਰ੍ਹਾਂ ਨਾਲ ਮੰਨ ਸਕਦਾ ਹਾਂ?”
“ਕੋਈ ਗੱਲ ਨਹੀਂ। ਤੁਸੀਂ ਉਦਾਸ ਨਾ ਹੋਵੋ, ਖਾਣਾ ਖਾਓ ਤੇ ਸੌ ਜਾਓ।
ਸਵੇਰੇ ਜਲਦੀ ਉੱਠਣਾ ਅਤੇ ਸਾਰਾ ਕੁੱਝ ਠੀਕ ਹੋ ਜਾਵੇਗਾ।”
ਇਮੇਲੀਅਨ ਸੌਣ ਚਲਿਆ ਗਿਆ। ਸਵੇਰੇ ਜਲਦੀ ਉਸਦੀ ਪਤਨੀ ਨੇ ਉਸਨੂੰ ਜਗਾਇਆ ਅਤੇ ਕਿਹਾ, “ਜਾਓ ਅਤੇ ਚਰਚ ਜਿੰਨੀ ਜਲਦੀ ਪੂਰਾ ਹੋ ਸਕੇ ਪੂਰਾ ਕਰ ਦਿਓ।ਤੂੰ ਆਪਣੇ ਨਾਲ ਇਹ ਛੈਣੀ ਅਤੇ ਹਥੌੜੀ ਵੀ ਰੱਖ ਲੈ। ਤੂੰ ਦੇਖੇਗਾਂ ਕਿ ਉੱਥੇ ਸਿਰਫ਼ ਇੱਕ ਹੀ ਦਿਨ ਦਾ ਕੰਮ ਬਚਿਆ ਸੀ।” ਇਮੇਲੀਅਨ ਜਦੋਂ ਸ਼ਹਿਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉੱਥੇ ਸੱਚਮੁੱਚ ਹੀ ਠੀਕ ਚੌਰਾਹੇ ਦੇ ਵਿਚਕਾਰ ਇੱਕ ਚਰਚ ਖੜ੍ਹਾ ਹੈ। ਉਸ ਚਰਚ ’ਚ ਥੋੜ੍ਹਾ ਹੀ ਕੰਮ ਬਚਿਆ ਹੈ। ਇਮੇਲੀਅਨ ਨੇ ਜਿੱਥੇ ਕਿਤੇ ਵੀ ਕੰਮ ਬਚਿਆ ਸੀ ਉਸਨੂੰ ਵੀ ਸ਼ਾਮ ਤੱਕ ਪੂਰਾ ਕਰ ਦਿੱਤਾ। ਰਾਜਾ ਸਵੇਰੇ ਉੱਠਿਆ ਅਤੇ ਉਸਨੇ ਮਹਿਲ ਤੋਂ ਬਾਹਰ ਦੇਖਿਆ ਤਾਂ ਉੱਥੇ ਇੱਕ ਚਰਚ ਤਿਆਰ ਖੜ੍ਹਾ ਸੀ ਅਤੇ ਇਮੇਲੀਅਨ ਆਪਣੇ ਹੱਥਾਂ ਚ ਛੈਣੀ-ਹਥੌੜੀ ਲੈ ਕੇ ਅੱਗੇ-ਪਿੱਛੇ ਟਹਿਲ ਰਿਹਾ ਸੀ। ਰਾਜਾ ਚਰਚ ਨੂੰ ਦੇਖ ਕੇ ਖੁਸ਼ ਨਹੀਂ ਹੋਇਆ ਬਲਕਿ ਉਹ ਹੈਰਾਨ ਸੀ ਕਿ ਉਸਦੇ ਕੋਲ ਹੁਣ ਕੋਈ ਕਾਰਨ ਨਹੀਂ ਆ ਸੀ ਅਤੇ ਉਹ ਉਸਦੀ ਪਤਨੀ ਨੂੰ ਉਸ ਤੋਂ ਖੋਹ ਨਹੀਂ ਸਕਦਾ ਸੀ।
ਰਾਜੇ ਨੇ ਆਪਣੇ ਨੌਕਰਾਂ ਨੂੰ ਫਿਰ ਬੁਲਇਆ ਅਤੇ ਕਿਹਾ, “ਇਮੇਲੀਅਨ ਇਸ ਕੰਮ ਨੂੰ ਵੀ ਕਰ ਦਿੱਤਾ ਅਤੇ ਮੇਰੇ ਕੋਲ ਉਸਨੂੰ ਮਾਰਨ ਦਾ ਕੋਈ ਕਾਰਨ ਨਹੀਂ ਸੀ। ਇਹ ਕੰਮ ਵੀ ਉਸਦੇ ਲਈ ਵੱਡਾ ਨਹੀਂ ਸੀ। ਤੁਹਾਨੂੰ ਹੋਰ ਵੀ ਚਲਾਕੀਆਂ ਭਰਿਆ ਕੰਮ ਲੱਭਣਾ ਚਾਹੀਦਾ ਹੈ। ਜਲਦੀ ਸੋਚੋ, ਨਹੀਂ ਤਾਂ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਮਾਰ ਦਿਆਂਗਾ।”
ਰਾਜੇ ਦੇ ਨੌਕਰਾਂ ਨੇ ਸੋਚਿਆ ਕਿ ਇਮੇਲੀਅਨ ਨੂੰ ਮਹਿਲ ਦੇ ਚਾਰੇ ਪਾਸੇ ਨਦੀ ਬਣਾਉਣ ਲਈ ਕਿਹਾ ਜਾਵੇ ਜਿਸ ’ਚ ਜਹਾਜ ਵੀ ਚੱਲ ਸਕੇ। ਰਾਜੇ ਨੇ ਇਮੇਲੀਅਨ ਨੂੰ ਬੁਲਾਇਆ ਅਤੇ ਇਸ ਨਵੇਂ ਕੰਮ ਨੂੰ ਕਰਨ ਦਾ ਹੁਕਮ ਦਿੱਤਾ।
“ ਜੇ ਤੂੰ ਇੱਕ ਹੀ ਰਾਤ ’ਚ ਚਰਚ ਬਣਾ ਸਕਦਾ ਹੈ ਤਾਂ ਤੂੰ ਇਹ ਕੰਮ ਵੀ ਕਰ ਸਕਦਾ ਹੈ ਅਤੇ ਇਹ ਸਾਰਾ ਕੁੱਝ ਕੱਲ ਤੱਕ ਤਿਆਰ ਹੋ ਜਾਣਾ ਚਾਹੀਦਾ ਹੈ। ਜੇ ਇਹ ਤਿਆਰ ਨਾ ਹੋਇਆ ਤਾਂ ਮੈਂ ਤੇਰਾ ਸਿਰ ਛੜ ਤੋਂ ਵੱਖ ਕਰ ਦਿਆਂਗਾ।”
ਇਮੇਲੀਅਨ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਹੋਇਆ ਅਤੇ ਉਦਾਸ ਮਨ ਨਾਲ ਆਪਣੀ ਪਤਨੀ ਦੇ ਕੋਲ ਆਇਆ। ਉਸਦੀ ਪਤਨੀ ਨੇ ਪੁੱਛਿਆ, “ਤੂੰ ਇੰਨਾ ਉਦਾਸ ਕਿਉਂ ਹੈ? ਕਿਉਂ ਰਾਜੇ ਨੇ ਤੈਨੂੰ ਕੁੱਝ ਨਵਾਂ ਕੰਮ ਕਰਨ ਦੇ ਲਈ ਹੁਕਮ ਦਿੱਤਾ
ਹੈ?” ਇਮੇਲੀਅਨ ਨੇ ਉਸਨੂੰ ਕਿਹਾ, “ਸਾਨੂੰ ਜਾਣਾ ਚਾਹੀਦਾ ਹੈ।”
ਪਰ ਉਸਦੀ ਪਤਨੀ ਨੇ ਉੱਤਰ ਦਿੱਤਾ, “ਅਸੀਂ ਰਾਜੇ ਦੇ ਸੈਨਿਕਾਂ ਤੋਂ ਬਚ ਕੇ ਕਿਤੇ ਨਹੀਂ ਭੱਜ ਸਕਦੇ। ਉਹ ਤੈਨੂੰ ਕਿਤੋਂ ਵੀ ਫੜ੍ਹ ਲੈਣਗੇ। ਤੈਨੂੰ ਉਹਨਾਂ ਦੀ ਆਗਿਆ ਮੰਨਣੀ ਹੀ ਪਵੇਗੀ।”
“ ਪਰ ਮੈਂ ਇਹ ਕੰਮ ਕਿਸ ਤਰ੍ਹਾਂ ਕਰ ਸਕਦਾ ਹਾਂ?” “ਮੇਰੇ ਪਿਆਰੇ ਪਤੀ, ਫ਼ਿਕਰ ਨਾ ਕਰੋ। ਖਾਣਾ ਖਾਓ ਅਤੇ ਸੌਂ ਜਾਓ। ਸਵੇਰੇ
ਜਲਦੀ ਤੋਂ ਜਲਦੀ ਉੱਠ ਜਾਣਾ ਸਾਰਾ ਕੁੱਝ ਠੀਕ ਹੋ ਜਾਵੇਗਾ।”
ਇਮੇਲੀਅਨ ਸੌਣ ਚਲਿਆ ਗਿਆ ਅਤੇ ਫਿਰ ਉਸਦੀ ਪਤਨੀ ਨੇ ਉਸਨੂੰ ਸਵੇਰੇ ਜਗਾ ਕੇ ਕਿਹਾ, “ਮਹਿਲ ੰਚ ਜਾਓ, ਉੱਥੇ ਸਾਰਾ ਕੁੱਝ ਤਿਆਰ ਹੈ। ਮਹਿਲ ਦੇ ਸਾਹਮਣੇ ਬੰਦਰਗਾਹ ’ਤੇ ਇੱਕ ਛੋਟਾ ਜਿਹਾ ਟਿੱਲਾ ਬਚਿਆ ਹੋਇਆ ਹੈ ਇਸ ਲਈ ਕੁਹਾੜੀ ਲੈ ਕੇ ਜਾਣਾ ਅਤੇ ਉਸਨੂੰ ਸਮਤਲ ਬਣਾ ਦੇਣਾ।”
ਇਮੇਲੀਅਨ ਸ਼ਹਿਰ ਪਹੁੰਚਿਆ ਅਤੇ ਉਸਨੇ ਦੇਖਿਆ ਕਿ ਮਹਿਲ ਦੇ ਚਾਰੇ ਪਾਸੇ ਇੱਕ ਨਦੀ ਤਿਆਰ ਹੋ ਚੁੱਕੀ ਸੀ ਅਤੇ ਉਸ ’ਚ ਜਹਾਜ ਵੀ ਤੈਰ ਰਹੇ ਹਨ। ਇਮੇਲੀਅਨ ਮਹਿਲ ਦੇ ਸਾਹਮਣੇ ਬੰਦਰਗਾਹ ’ਤੇ ਪਹੁੰਚਿਆ ਅਤੇ ਉਸਨੇ ਦੇਖਿਆ ਉੱਥੇ ਜ਼ਮੀਨ ’ਤੇ ਇੱਕ ਛੋਟਾ ਜਿਹਾ ਟਿੱਲਾ ਸੀ ਜਿਸ ਨੂੰ ਉਸਨੇ ਆਪਣੇ ਕੁਹਾੜੀ ਨਾਲ ਸਮਤਲ ਕਰ ਦਿੱਤਾ।
ਰਾਜਾ ਸਵੇਰੇ ਉੱਠਿਆ ਅਤੇ ਉਸਨੇ ਦੇਖਿਆ ਕਿ ਜਿੱਥੇ ਕੁੱਝ ਵੀ ਨਹੀਂ ਸੀ। ਉੱਥੇ ਇੱਕ ਨਦੀ ਵਗ ਹੈ। ਉਸ ’ਚ ਜਹਾਜ ਵੀ ਤੈਰ ਰਹੇ ਹਨ ਅਤੇ ਇਮੇਲੀਅਨ ਆਪਣੇ ਕੁਹਾੜੇ ਨਾਲ ਮਿੱਟੀ ਨੂੰ ਸਮਤਲ ਬਣਾ ਰਿਹਾ ਹੈ। ਰਾਜਾ ਡਰ ਗਿਆ ਪਰ ਉਹ ਨਦੀਆਂ ਅਤੇ ਜਹਾਜਾਂ ਨੂੰ ਦੇਖ ਕੇ ਖੁਸ਼ ਨਹੀਂ ਹੋਇਆ ਬਲਕਿ ਇਮੇਲੀਅਨ ਦਾ ਕਤਲ ਨਾ ਕਰਨ ਕਾਰਨ ਗੁੱਸੇ ਸੀ। ਉਸਨੇ ਸੋਚਿਆ, “ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਸ ਨੂੰ ਇਹ ਨਹੀਂ ਕਰ ਸਕਦਾ। ਮੈਂ ਕੀ ਕਰਾਂ?? ਰਾਜੇ ਨੇ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਉਹਨਾਂ ਨਾਲ ਸਲਾਹ ਕੀਤੀ ਅਤੇ ਕਿਹਾ, “ਅਜਿਹੇ ਕੰਮ ਦੇ ਬਾਰੇ ’ਚ ਸੋਚੋ ਜੋ ਇਮੇਲੀਅਨ ਦੀ ਸਮਰੱਥਾ ਤੋਂ ਬਾਹਰ ਹੋਵੇ।”
ਰਾਜੇ ਦੇ ਦਰਬਾਰੀਆਂ ਨੇ ਵਾਰ-ਵਾਰ ਸੋਚਿਆ ਅਤੇ ਫਿਰ ਰਾਜੇ ਦੇ ਕੋਲ ਉਸਨੂੰ ਦੱਸਣ ਲਈ ਪਹੁੰਚੇ, “ਇਮੇਲੀਅਨ ਨੂੰ ਬੁਲਾਉਣਾ ਚਾਹੀਦਾ ਹੈ ਅਤੇ ਉਸਨੂੰ ਕਹਿਣਾ ਚਾਹੀਦਾ ਹੈ ਕਿ ਜਿੱਥੇ ਪਤਾ ਨਹੀਂ, ਉੱਥੇ ਹੀ ਜਾਓ ਅਤੇ ਜੋ ਪਤਾ ਨਹੀਂ ਉਹੀ ਲਿਆਓ। ਇਸ ਵਾਰ ਉਹ ਬਚ ਨਹੀਂ ਸਕੇਗਾ। ਕਿਉਂਕਿ ਉਹ ਜਿੱਥੇ ਵੀ ਜਾਵੇਗਾ ਤੁਸੀਂ ਕਹੋਗੇ ਕਿ ਇਹ ਉਹ ਥਾਂ ਨਹੀਂ ਸੀ ਜਿੱਥੇ ਜਾਣਾ ਸੀ ਅਤੇ ਉਹ ਜਿਹੜਾ ਕੁੱਝ ਵੀ ਲਿਆਏਗਾ ਤੁਸੀਂ ਕਹੋਂਗੇ ਕਿ ਉਹ ਸਹੀ ਚੀਜ਼ ਨਹੀਂ ਲਿਆਇਆ। ਇਸ ਤਰ੍ਹਾਂ ਤੁਸੀਂ ਉਸਨੂੰ ਮੌਤ ਦੀ ਸਜ਼ਾ ਦੇ ਕੇ ਉਸਦੀ ਪਤਨੀ ਨੂੰ ਮਹਿਲ ’ਚ ਲਿਆ ਸਕੋਂਗੇ।”
ਰਾਜਾ ਬਹੁਤ ਖੁਸ਼ ਹੋਇਆ। ਉਸਨੇ ਕਿਹਾ, “ਤੁਹਾਡਾ ਇਹ ਵਿਚਾਰ ਬਹੁਤ ਹੀ ਚਲਾਕੀ ਵਾਲਾ ਹੈ। ਰਾਜੇ ਨੇ ਇਮੇਲੀਅਨ ਨੂੰ ਬੁਲਾਇਆ ਅਤੇ ਕਿਹਾ, “ਜਿੱਥੇ ਪਤਾ ਨਹੀਂ ਉੱਥੇ ਜਾਓ ਜੋ ਪਤਾ ਨਹੀਂ ਉਹੀ ਕਰੋ। ਜੇ ਤੂੰ ਉਹ ਨਹੀਂ ਲਿਆਉਂਦਾ ਤਾਂ ਮੈਂ ਤੇਰਾ ਸਿਰ ਕਟਵਾ ਦਿਆਂਗਾ।”
ਇਮੇਲੀਅਨ ਆਪਣੀ ਪਤਨੀ ਦੇ ਕੋਲ ਗਿਆ ਅਤੇ ਉਸਨੂੰ ਉਹ ਸਾਰਾ ਕੁੱਝ ਸੁਣਾ ਦਿੱਤਾ ਜੋ ਰਾਜੇ ਨੇ ਉਸਨੂੰ ਕਿਹਾ ਸੀ।
ਉਸਦੀ ਪਤਨੀ ਨੇ ਥੋੜ੍ਹਾ ਸੋਚਿਆ ਅਤੇ ਫਿਰ ਬੋਲੀ, “ਠੀਕ ਹੈ। ਉਹਨਾਂ ਲੋਕਾਂ ਨੇ ਰਾਜੇ ਨੂੰ ਚਲਾਕੀ ਭਰੇ ਸੁਝਾਅ ਦਿੱਤੇ ਹਨ ਅਤੇ ਹੁਣ ਸਾਨੂੰ ਇਸ ਕੰਮ ਨੂੰ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ।” ਉਸਦੀ ਪਤਨੀ ਨੇ ਥੋੜ੍ਹੀ ਦੇਰ ਤੱਕ ਸੋਚਣ ਤੋਂ ਬਾਅਦ ਆਪਣੇ ਪਤੀ ਨੂੰ ਕਿਹਾ, “ਤੈਨੂੰ ਮੇਰੀ ਦਾਦੀ ਦੇ ਕੋਲ ਜਾਣਾ ਪਵੇਗਾ ਅਤੇ ਇਸ ਦੇ ਲਈ ਤੈਨੂੰ ਇੱਕ ਲੰਬੀ ਯਾਤਰਾ ਕਰਨੀ ਪਵੇਗੀ। ਮੇਰੀ ਦਾਦੀ ਇੱਕ ਪੁਰਾਣੀ ਕਿਸਾਨ ਹੈ ਅਤੇ ਇੱਕ ਸੈਨਿਕ ਮਾਤਾ ਹੈ। ਤੈਨੂੰ ਉਹਨਾਂ ਦਾ ਵਿਸ਼ਵਾਸ਼ ਜਿੱਤਣਾ ਹੋਵੇਗਾ। ਜੇ ਤੈਨੂੰ ਉੱਥੋਂ ਕੁੱਝ ਮਿਲਦਾ ਹੈ ਤਾਂ ਤੂੰ ਉਸਨੂੰ ਲੈ ਕੇ ਸਿੱਧਾ ਮਹਿਲ ਆ ਜਾਣਾ ਕਿਉਂਕਿ ਮੈਂ ਤੈਨੂੰ ਉੱਥੇ ਹੀ ਮਿਲਾਂਗੀ। ਹੁਣ ਮੈਂ ਉਹਨਾਂ ਦੇ ਹੱਥਾਂ ਚੋਂ ਬਚ
ਨਹੀਂ ਸਕਦੀ। ਉਹ ਮੈਨੂੰ ਜ਼ੋਰ ਨਾਲ ਆਪਣੇ ਨਾਲ ਲੈ ਜਾਣਗੇ। ਪਰ ਮੈਨੂੰ ਬਹੁਤ ਦੇਰ ਤੱਕ ਰੋਕ ਨਹੀਂ ਸਕਣਗੇ। ਜੇ ਤੂੰ ਮੇਰੀ ਦਾਦੀ ਦੇ ਦੱਸੇ ਰਾਹ ’ਤੇ ਚੱਲੇਗਾਂ ਤਾਂ ਤੂੰ ਮੈਨੂੰ ਜਲਦੀ ਹੀ ਆਜ਼ਾਦ ਕਰਵਾ ਲਵੇਗਾ।”
ਇਮੇਲੀਅਨ ਦੀ ਪਤਨੀ ਨੇ ਉਸਨੂੰ ਤਿਆਰ ਕੀਤਾ ਅਤੇ ਉਸਨੂੰ ਇੱਕ ਬਟੂਆ ਅਤੇ ਸਵੈਟਰ ਬੁਣਨ ਵਾਲੀ ਸਲਾਈ ਦੇ ਕੇ ਕਿਹਾ, “ਇਹ ਚੀਜ਼ਾਂ ਦਾਦੀ ਨੂੰ ਦੇ ਦੇਣਾ ਤਾਂ ਕਿ ਇਸ ਨਾਲ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਮੇਰਾ ਪਤੀ ਹੈ।” ਉਸਦੀ ਪਤਨੀ ਨੇ ਉਸਨੂੰ ਰਾਹ ਦੱਸਿਆ ਅਤੇ ਇਮੇਲੀਅਨ ਉਸ ’ਤੇ ਤੁਰ ਪਿਆ।
ਜਦੋਂ ਸ਼ਹਿਰ ਤੋਂ ਬਾਹਰ ਆਇਆ ਤਾਂ ਉਸਨੇ ਕੁੱਝ ਸੈਨਿਕਾਂ ਨੂੰ ਦੇਖਿਆ ਜੋ ਆਪਣੇ ਦੋਸਤਾਂ ਨੂੰ ਕੁੱਝ ਸਿਖਾ ਰਹੇ ਸਨ। ਉਹ ਉੱਥੇ ਥੋੜ੍ਹੇ ਸਮੇਂ ਲਈ ਖੜ੍ਹਾ ਹੋ ਗਿਆ ਅਤੇ ਉਹਨਾਂ ਲੋਕਾਂ ਨੂੰ ਦੇਖਣ ਲੱਗਿਆ। ਜਦੋਂ ਸੈਨਿਕਾਂ ਨੇ ਆਪਣਾ ਅਭਿਆਸ ਖ਼ਤਮ ਕਰ ਲਿਆ ਅਤੇ ਸੌਣ ਦੇ ਲਈ ਬੈਠ ਗਏ ਤਾਂ ਇਮੇਲੀਅਨ ਉਹਨਾਂ ਦੇ ਕੋਲ ਪਹੁੰਚਿਆ ਅਤੇ ਬੋਲਿਆ, “ਭਰਾਵੋ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉੱਥੇ ਕਿਵੇਂ ਜਾਈਏ ਜਿਸ ਥਾਂ ਬਾਰੇ ਕੁੱਝ ਪਤਾ ਨਹੀਂ ਅਤੇ ਜਿਸ ਬਾਰੇ ’ਚ ਪਤਾ ਨਹੀਂ ਉਸਨੂੰ ਕਿਵੇਂ ਲਾਈਏ?”
ਜਿਵੇਂ ਵੀ ਸੈਨਿਕਾਂ ਨੇ ਇਹ ਸੁਣਿਆ ਉਹ ਹੈਰਾਨ ਰਹਿ ਗਏ। ਉਹਨਾਂ ਨੇ ਪੁੱਛਿਆ, “ਤੈਨੂੰ ਇਹ ਲੱਭਣ ਕਿਸਨੇ ਭੇਜਿਆ ਹੈ?”
ਉਸਨੇ ਕਿਹਾ, “ਰਾਜੇ ਨੇ ਭੇਜਿਆ ਹੈ?” ਸੈਨਿਕਾਂ ਨੇ ਉੱਤਰ ਦਿੱਤਾ ਸਾਨੂੰ ਜਦੋਂ ਤੋਂ ਸੈਨਿਕ ਬਣਾਇਆ ਗਿਆ ਹੈ ਅਸੀਂ ਉੱਥੇ ਹੀ ਜਾ ਰਹੇ ਹਾਂ ਜਿੱਥੋਂ ਦਾ ਸਾਨੂੰ ਪਤਾ ਨਹੀਂ ਅਤੇ ਅਸੀਂ ਉੱਥੇ ਹੀ ਨਹੀਂ ਪਹੁੰਚ ਸਕੇ ਅਤੇ ਅਸੀਂ ਉਹੀ ਪਾਉਣਾ ਚਾਹੁੰਦੇ ਹਾਂ ਜਿਸਦਾ ਸਾਨੂੰ ਪਤਾ ਨਹੀਂ ਅਤੇ ਸਾਨੂੰ ਮਿਲ ਵੀ ਨਹੀਂ ਰਿਹਾ ਹੈ। ਅਸੀਂ ਇਸ ਮਾਮਲੇ ’ਚ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ।
ਇਮੇਲੀਅਨ ਥੋੜ੍ਹੇ ਸਮੇਂ ਤੱਕ ਉਹਨਾਂ ਸੈਨਿਕਾਂ ਦੇ ਕੋਲ ਬੈਠਿਆ ਅਤੇ ਫਿਰ ਤੁਰ ਪਿਆ। ਉਹ ਤੁਰਦਾ ਗਿਆ, ਤੁਰਦਾ ਗਿਆ ਅਤੇ ਫਿਰ ਇੱਕ ਜੰਗਲ ’ਚ ਪਹੁੰਚ ਗਿਆ। ਜੰਗਲ ’ਚ ਇੱਕ ਝੌਂਪੜੀ ਸੀ। ਝੋਪੜੀ ’ਚ ਇੱਕ ਬੁੱਢੀ ਔਰਤ ਸੀ। ਜੋ ਕਿ
ਸੈਨਿਕ ਦੀ ਮਾਂ ਸੀ ਅਤੇ ਚਰਖਾ ਕੱਤ ਰਹੀ ਸੀ। ਉਹ ਬੁੱਢੀ ਔਰਤ ਰੋਂਦੀ ਜਾ ਰਹੀ ਸੀ ਅਤੇ ਆਪਣੀਆਂ ਉਂਗਲੀਆਂ ਨੂੰ ਆਪਣੇ ਥੁੱਕ ਨਾਲ ਨਹੀਂ ਬਲਕਿ ਆਪਣੇ ਹੰਝੂਆਂ ਨਾਲ ਨਮ ਕਰ ਰਹੀ ਸੀ।
ਜਦੋਂ ਉਸ ਬੁੱਢੀ ਔਰਤ ਨੇ ਇਮੇਲੀਅਨ ਨੂੰ ਦੇਖਿਆ ਤਾਂ ਉਸਨੇ ਪੁੱਛਿਆ, “ਤੂੰ ਇੱਥੇ ਕਿਉਂ ਆਇਆ ਹੈ?”
ਇਮੇਲੀਅਨ ਨੇ ਉਸਨੂੰ ਉਹ ਸਲਾਈ ਦਿੱਤੀ ਅਤੇ ਕਿਹਾ ਕਿ ਉਸਦੀ ਪਤਨੀ ਨੇ ਉਸਨੂੰ ਭੇਜਿਆ ਹੈ। ਇਹ ਸੁਣਦੇ ਹੀ ਉਸ ਬੁੱਢੀ ਔਰਤ ਦੀ ਆਵਾਜ਼ ’ਚ ਇੱਕ ਮਿਠਾਸ ਆ ਗਈ ਅਤੇ ਉਸਨੇ ਉਸ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।
ਇਮੇਲੀਅਨ ਨੇ ਵੀ ਉਸਨੂੰ ਆਪਣੀ ਜ਼ਿੰਦਗੀ ਦੇ ਬਾਰੇ ’ਚ ਦੱਸਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਉਸ ਕੁੜੀ ਦੇ ਨਾਲ ਉਸਦਾ ਵਿਆਹ ਹੋਇਆ। ਕਿਸ ਤਰ੍ਹਾਂ ਉਹ ਸ਼ਹਿਰ ’ਚ ਰਹਿਣ ਲਈ ਆਇਆ, ਕਿਵੇਂ ਉਹ ਮਹਿਲ ਦਾ ਰਖਵਾਲਾ ਬਣਿਆ, ਕਿਸ ਤਰ੍ਹਾਂ ਉਸਨੇ ਮਹਿਲ ’ਚ ਕੰਮ ਕੀਤਾ, ਕਿਸ ਤਰ੍ਹਾਂ ਉਸਨੇ ਉੱਥੇ ਚਰਚ ਅਤੇ ਜਹਾਜਾਂ ਦੇ ਨਾਲ ਨਦੀ ਬਣਾਈ ਅਤੇ ਕਿਸ ਤਰ੍ਹਾਂ ਨਾਲ ਰਾਜੇ ਨੇ ਉਸਨੂੰ, ਜਿਸਦਾ ਪਤਾ ਨਹੀਂ ਸੀ, ਉਹੀ ਲਿਆਉਣ ਤੇ ਉੱਥੇ ਜਾਣ ਦਾ ਵੀ ਹੁਕਮ ਦਿੱਤਾ ਸੀ। ਉਸ ਬੁੱਢੀ ਔਰਤ ਨੇ ਰੋਣਾ ਬੰਦ ਕਰ ਦਿੱਤਾ ਅਤੇ ਮਨ ਹੀ ਮਨ ਬੁਦਬਦਾਉਣ ਲੱਗੀ ਕਿ, “ਸਮਾਂ ਆ ਚੁੱਕਿਆ ਹੈ।” ਉਸਨੇ ਕਿਹਾ, “ਠੀਕ ਹੈ। ਬੈਠ ਜਾਓ ਮੇਰੇ ਬੇਟੇ ਅਤੇ ਕੁੱਝ ਖਾ ਲਓ।”
ਇਮੇਲੀਅਨ ਨੂੰ ਖਵਾਉਣ ਅਤੇ ਚਾਹ ਪਿਆਉਣ ਤੋਂ ਬਾਅਦ ਉਸ ਬੁੱਢੀ ਔਰਤ ਨੇ ਉਸਨੂੰ ਕਿਹਾ, “ਇਹ ਧਾਗੇ ਦਾ ਇੱਕ ਗੋਲਾ ਆਪਣੇ ਕੋਲ ਰੱਖ ਲਓ ਅਤੇ ਇਸ ਨੂੰ ਆਪਣੇ ਸਾਹਮਣੇ ਲਟਕਾਉਂਦੇ ਜਾਣਾ। ਜਿੱਥੇ ਕਿਤੇ ਵੀ ਇਹ ਲਟਕੇ ਇਸ ਦੇ ਪਿੱਛੇ-ਪਿੱਛੇ ਤੁਰਦੇ ਜਾਣਾ। ਇਹ ਬਹੁਤ ਦੂਰ ਸਮੁੰਦਰ ਤੱਕ ਜਾਵੇਗਾ ਅਤੇ ਸਮੁੰਦਰ ਦੇ ਕਿਨਾਰੇ ਤੈਨੂੰ ਇੱਕ ਬਹੁਤ ਵੱਡਾ ਸ਼ਹਿਰ ਦਿਖਾਈ ਦੇਵੇਗਾ। ਉਹ ਸ਼ਹਿਰ ’ਚ ਜਾਣਾ ਅਤੇ ਉੱਥੇ ਰਾਤ ਬਤੀਤ ਕਰਨ ਦੇ ਲਈ ਬਾਹਰਲੇ ਘਰ ’ਚ ਰਹਿਣ ਦੀ ਆਗਿਆ ਮੰਗਣਾ ਅਤੇ ਫਿਰ ਤੈਨੂੰ ਜਿਸ ਥਾਂ ਦੀ ਜ਼ਰੂਰਤ ਹੈ ਉਸਨੂੰ ਲੱਭਣਾ।”
“ ਦਾਦੀ, ਮੈਂ ਇਸ ਨੂੰ ਕਿਸ ਤਰ੍ਹਾਂ ਪਹਿਚਾਣਾਂਗਾ?” “ਤੂੰ ਦੇਖਣਾ ਕਿ ਜੋ ਲੋਕ ਆਪਣੇ ਮਾਤਾ-ਪਿਤਾ ਤੋਂ ਵੀ ਜ਼ਿਆਦਾ ਕਿਸੇ
ਦੀ ਗੱਲ ਮੰਨਦੇ ਹਨ ਤਾਂ ਤੈਨੂੰ ਉਹ ਮਿਲ ਜਾਵੇਗਾ। ਉਸਨੂੰ ਤੂੰ ਲੈ ਲੈਣਾ ਤੇ ਰਾਜੇ ਦੇ ਕੋਲ ਲੈ ਜਾਣਾ ਅਤੇ ਉਸਨੂੰ ਰਾਜੇ ਦੇ ਕੋਲ ਲੈ ਕੇ ਜਾਵੇਂਗਾ ਤਾਂ ਉਹ ਤੈਨੂੰ ਕਹੇਗਾ ਕਿ ਤੂੰ ਸਹੀ ਚੀਜ਼ ਲੈ ਕੇ ਨਹੀਂ ਆਇਆ, ਤਾਂ ਉਸਨੂੰ ਕਹਿਣਾ ਕਿ ਜੇ ਉਹ ਚੀਜ਼ ਨਹੀਂ ਹੈ ਤਾਂ ਮੈਨੂੰ ਇਸ ਨੂੰ ਤੋੜ ਦੇਣਾ ਚਾਹੀਦਾ ਹੈ।’ ਅਤੇ ਫਿਰ ਉਸ ’ਤੇ ਸੱਟ ਮਾਰ ਕੇ ਉਸਨੂੰ ਨਦੀ ਦੇ ਕੋਲ ਲੈ ਜਾਣਾ ਅਤੇ ਉਸਨੂੰ ਟੁਕੜਿਆਂ ’ਚ ਤੋੜ ਕੇ ਨਦੀ ’ਚ ਸੁੱਟ ਦੇਣਾ। ਇਸ ਤਰ੍ਹਾਂ ਤੈਨੂੰ ਤੇਰੀ ਪਤਨੀ ਵਾਪਿਸ ਮਿਲ ਜਾਵੇਗੀ ਅਤੇ ਤੂੰ ਮੇਰੇ ਹੰਝੂ ਵੀ ਪੂੰਝ ਦੇਵੇਗਾ।”
ਇਮੇਲੀਅਨ ਨੇ ਉਸ ਬੁੱਢੀ ਔਰਤ ਦਾ ਧੰਨਵਾਦ ਕੀਤਾ ਅਤੇ ਉਸ ਧਾਗੇ ਦੇ ਗੋਲੇ ਨੂੰ ਆਪਣੇ ਸਾਹਮਣੇ ਲਟਕਾਉਣ ਤੋਂ ਬਾਅਦ ਉਸਦੇ ਪਿੱਛੇ-ਪਿੱਛੇ ਤੁਰ ਪਿਆ। ਉਹ ਧਾਗੇ ਦਾ ਗੋਲਾ ਲਟਕਾਉਂਦਾ ਗਿਆ ਅਤੇ ਉਹ ਇਮੇਲੀਅਨ ਨੂੰ ਲੈ ਕੇ ਸਮੁੰਦਰ ਦੇ ਕਿਨਾਰੇ ਪਹੁੰਚ ਗਿਆ। ਸਮੁੰਦਰ ਦੇ ਕਿਨਾਰੇ ਇੱਕ ਸੋਹਣਾ ਜਿਹਾ ਸ਼ਹਿਰ ਵਸਿਆ। ਉਸ ਸ਼ਹਿਰ ਦੇ ਕਿਨਾਰੇ ਇੱਕ ਵੱਡਾ ਸਾਰਾ ਘਰ ਸੀ। ਇਮੇਲੀਅਨ ਨੇ ਉਸ ਘਰ ’ਚ ਰਹਿਣ ਵਾਲੇ ਤੋਂ ਉੱਥੇ ਰਾਤ ਬਤੀਤ ਕਰਨ ਦੀ ਆਗਿਆ ਮੰਗੀ ਅਤੇ ਉਹਨਾਂ ਨੇ ਉਸਨੂੰ ਉੱਥੇ ਰਹਿਣ ਦੀ ਆਗਿਆ ਦੇ ਦਿੱਤੀ। ਰਾਤ ਨੂੰ ਉਹ ਸੌਣ ਚਲਿਆ ਗਿਆ ਅਤੇ ਸਵੇਰੇ ਜਦੋਂ ਉਹ ਜਲਦੀ ਉੱਠਿਆ ਤਾਂ ਉਸਨੇ ਦੇਖਿਆ ਕਿ ਇੱਕ ਪਿਤਾ ਆਪਣੇ ਬੇਟੇ ਨੂੰ ਜਗਾ ਰਿਹਾ ਹੈ ਅਤੇ ਉਸਨੂੰ ਕੁੱਝ ਲੱਕੜਾ ਕੱਟਣ ਲਈ ਕਹਿ ਰਿਹਾ ਸੀ।
ਮੁੰਡਾ ਆਪਣੇ ਪਿਤਾ ਦੀ ਗੱਲ ਨਾ ਮੰਨ ਕੇ ਕਹਿ ਰਿਹਾ ਸੀ, “ਅਜੇ ਬਹੁਤ ਜਲਦੀ ਹੈ ਅਤੇ ਮੇਰੇ ਕੋਲ ਇਸ ਕੰਮ ਨੂੰ ਕਰਨ ਲਈ ਕਾਫ਼ੀ ਸਮਾਂ ਹੈ।”
ਇਮੇਲੀਅਨ ਨੇ ਉਸ ਮੁੰਡੇ ਦੀ ਮਾਂ ਨੂੰ ਤੰਦੂਰ ਦੇ ਕੋਲੋਂ ਕਹਿੰਦੇ ਹੋਏ ਸੁਣਿਆ, “ਜਾਓ ਮੇਰੇ ਬੇਟੇ ਜਾਓ। ਤੇਰੇ ਪਿਤਾ ਦੀਆਂ ਹੱਡੀਆਂ ’ਚ ਦਰਦ ਹੋ ਰਿਹਾ ਹੈ। ਉਹ ਇਕੱਲੇ ਨਹੀਂ ਜਾ ਸਕਦੇ ਹਨ। ਹੁਣ ਬਹੁਤ ਦੇਰ ਹੋ ਚੁੱਕੀ ਹੈ।”
ਮੁੰਡੇ ਨੇ ਆਪਣੇ ਬੁੱਲ ਚੜ੍ਹਾਏ ਅਤੇ ਫਿਰ ਸੌਂ ਗਿਆ। ਜਿਵੇਂ ਹੀ ਉਹ ਸੁੱਤਾ ਬਾਹਰ ਸੜਕ ’ਤੇ ਗਰਜਣ ਅਤੇ ਨਗਾੜੇ ਵੱਜਣ ਵਰਗੀ ਆਵਾਜ਼ ਆਈ। ਉਸਨੂੰ ਸੁਣ ਕੇ ਉਹ ਮੁੰਡਾ ਛਾਲ ਮਾਰ ਕੇ ਉੱਠਿਆ ਅਤੇ ਉਸੇ ਸਮੇਂ ਤਿਆਰ ਹੋ ਕੇ ਬਾਹਰ
ਸੜਕ ਵੱਲ ਭੱਜਿਆ। ਇਮੇਲੀਅਨ ਵੀ ਛਾਲਾਂ ਮਾਰਦਾ ਹੋਇਆ ਇਹ ਦੇਖਣ ਉਸਦੇ ਪਿੱਛੇ ਭੱਜਿਆ ਕਿ ਉਹ ਕਿਹੜੀ ਚੀਜ਼ ਹੈ ਜਿਸ ’ਤੇ ਉਸ ਮੁੰਡੇ ਨੇ ਆਪਣੇ ਮਾਂ-ਬਾਪ ਤੋਂ ਵੀ ਜ਼ਿਆਦਾ ਧਿਆਨ ਦਿੱਤਾ ਸੀ। ਇਮੇਲੀਅਨ ਨੇ ਦੇਖਿਆ ਕਿ ਬਾਹਰ ਸੜਕ ’ਤੇ ਇੱਕ ਆਦਮੀ ਆਪਣੇ ਢਿੱਡ ’ਤੇ ਇੱਕ ਗੋਲ ਜਿਹੀ ਚੀਜ਼ ਲਟਕਾ ਕੇ ਘੁੰਮ ਰਿਹਾ ਹੈ ਅਤੇ ਉਸ ਚੀਜ਼ ’ਤੇ ਬਾਰ-ਬਾਰ ਸੋਟੀ ਨਾਲ ਮਾਰ ਰਿਹਾ ਹੈ। ਉਸ ਗੋਲ
ਜਿਹੀ ਚੀਜ਼ ’ਤੇ ਵਾਰ-ਵਾਰ ਸੱਟ ਲੱਗਣ ਕਾਰਨ ਗਰਜਦਾਰ ਆਵਾਜ਼ ਨਿੱਕਲ ਰਹੀ
ਸੀ। ਉਸ ਆਵਾਜ਼ ਨੂੰ ਸੁਣ ਕੇ ਉਸ ਮੁੰਡੇ ਨੇ ਉਸ ਵੱਲ ਧਿਆਨ ਦਿੱਤਾ ਸੀ।
ਇਮੇਲੀਅਨ ਉਸ ਗੋਲ ਜਿਹੀ ਚੀਜ਼ ਨੂੰ ਦੇਖਣ ਉਸ ਆਦਮੀ ਦੇ ਪਿੱਛੇ ਗਿਆ। ਉਸਨੇ
ਦੇਖਿਆ ਕਿ ਉਸ ਗੋਲ ਜਿਹੀ ਚੀਜ਼ ਦੇ ਦੋਨੋਂ ਪਾਸੇ ਚਮੜਾ ਮੁੜਿਆ ਹੋਇਆ ਸੀ।
ਉਸਨੇ ਲੋਕਾਂ ਤੋਂ ਪੁੱਛਿਆ, “ਇਸ ਨੂੰ ਕੀ ਕਹਿੰਦੇ ਹਨ?”
ਲੋਕਾਂ ਨੇ ਉਸਨੂੰ ਦੱਸਿਆ, “ਇਸ ਨੂੰ ਢੋਲ ਕਹਿੰਦੇ ਹਨ।”
“ਕੀ ਇਹ ਅੰਦਰ ਤੋਂ ਪੋਲਾ ਹੈ?”
ਉਹਨਾਂ ਦਾ ਉੱਤਰ ਸੀ, “ਹਾਂ।”
ਇਮੇਲੀਅਨ ਉਸ ਢੋਲ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਉਹ ਉਸ ਵਿਅਕਤੀ ਤੋਂ ਉਸਨੂੰ ਮੰਗਣ ਲੱਗਿਆ। ਉਸ ਆਦਮੀ ਨੇ ਉਸਨੂੰ ਉਹ ਢੋਲ ਦੇਣ ਤੋਂ ਇਨਕਾਰ ਕਰ ਦਿੱਤਾ। ਇਮੇਲੀਅਨ ਨੇ ਹੁਣ ਉਸ ਤੋਂ ਉਸਨੂੰ ਮੰਗਣਾ ਬੰਦ ਕਰ ਦਿੱਤਾ ਅਤੇ
ਚੁੱਪਚਾਪ ਉਸਦੇ ਪਿੱਛੇ ਤੁਰ ਪਿਆ। ਉਹ ਸਾਰਾ ਦਿਨ ਉਸ ਆਦਮੀ ਦੇ ਪਿੱਛੇ-ਪਿੱਛੇ ਤੁਰਦਾ ਰਿਹਾ ਅਤੇ ਜਿਵੇਂ ਹੀ ਉਹ ਸੌਣ ਗਿਆ ਇਮੇਲੀਅਨ ਉਸ ਢੋਲ ਨੂੰ ਲੈ ਕੇ ਭੱਜ ਗਿਆ। ਉਹ ਭੱਜਦੇ-ਭੱਜਦੇ ਆਪਣੇ ਸ਼ਹਿਰ ਤੱਕ ਪਹੁੰਚ ਗਿਆ। ਪਰ ਉੱਥੇ ਉਸਦੀ ਪਤਨੀ ਨਹੀਂ ਸੀ। ਉਸਨੂੰ ਰਾਜਾ ਚੁੱਕ ਕੇ ਆਪਣੇ ਮਹਿਲ ’ਚ ਲੈ ਗਿਆ ਸੀ। ਇਮੇਲੀਅਨ ਮਹਿਲ ’ਚ ਪਹੁੰਚਿਆ ਅਤੇ ਉੱਥੇ ਪਹੁੰਚ ਕੇ ਆਪਣੇ ਆਉਣ ਦੀ ਘੋਸ਼ਣਾ ਕਰ ਦਿੱਤੀ। ਉਸਨੇ ਕਿਹਾ “ਉਹ ਆਦਮੀ ਆ ਚੁੱਕਿਆ ਹੈ ਜੋ ਉੱਥੇ ਗਿਆ ਸੀ ਜਿਸਦਾ ਪਤਾ ਨਹੀਂ ਸੀ ਅਤੇ ਉਹ ਉਸਨੂੰ ਲਿਆ ਵੀ ਚੁੱਕਿਆ ਸੀ।”
ਰਾਜੇ ਨੂੰ ਜਦੋ ਇਹ ਪਤਾ ਲੱਗਿਆ ਤਾਂ ਇਮੇਲੀਅਨ ਨੂੰ ਅਗਲੇ ਦਿਨ ਆਉਣ ਲਈ ਕਿਹਾ। ਇਮੇਲੀਅਨ ਨੇ ਇੱਕ ਵਾਰ ਫਿਰ ਘੋਸ਼ਣਾ ਕੀਤੀ, “ਮੈਂ ਅੱਜ ਆਇਆ ਹਾਂ ਅਤੇ ਰਾਜੇ ਨੇ ਜੋ ਹੁਕਮ ਦਿੱਤਾ ਸੀ ਉਹ ਵੀ ਲਿਆਇਆ ਹਾਂ। ਰਾਜੇ ਨੂੰ ਮੇਰੇ ਕੋਲ ਆਉਣ ਦਿਓ ਨਹੀਂ ਤਾਂ ਮੈਂ ਵਾਪਿਸ ਚਲਿਆ ਜਾਵਾਂਗਾ।” ਰਾਜਾ ਮਹਿਲ ਤੋਂ ਬਾਹਰ ਨਿੱਕਲਿਆ ਅਤੇ ਪੁੱਛਿਆ, “ਤੂੰ ਕਿੱਥੇ ਸੀ?”
ਉਸਨੇ ਦੱਸਿਆ, “ਉੱਥੇ।”
ਰਾਜੇ ਨੇ ਕਿਹਾ, “ਇਹ ਉਹ ਥਾਂ ਨਹੀਂ ਹੈ ਅਤੇ ਤੂੰ ਕੀ ਲਿਆਇਆ ਹੈ?” ਇਮੇਲੀਅਨ ਉਸਨੂੰ ਉਹ ਦਿਖਾਉਣਾ ਚਾਹੁੰਦਾ ਸੀ ਪਰ ਰਾਜੇ ਨੇ ਉਸਨੂੰ ਨਹੀਂ ਦੇਖਿਆ।
ਰਾਜਾ ਬੋਲਿਆ, “ਇਹ ਉਹ ਚੀਜ਼ ਨਹੀਂ ਹੈ।”
ਇਮੋਲੀਅਨ ਨੇ ਕਿਹਾ, “ਜੇ ਇਹ ਉਹ ਚੀਜ਼ ਨਹੀਂ ਹੈ ਤਾਂ ਇਸ ਨੂੰ ਮੈਨੂੰ ਤੋੜ ਦੇਣਾ ਚਾਹੀਦਾ ਹੈ। ਸ਼ੈਤਾਨ ਇਸ ਨੂੰ ਆਪਣੇ ਨਾਲ ਲੈ ਜਾਵੇਗਾ।”
ਇਮੇਲੀਅਨ ਮਹਿਲ ਤੋਂ ਬਾਹਰ ਨਿੱਕਲਿਆ ਅਤੇ ਆਪਣਾ ਢੋਲ ਵਜਾ ਦਿੱਤਾ। ਜਿਵੇਂ ਹੀ ਢੋਲ ਵੱਜਿਆ ਰਾਜੇ ਦੀ ਸਾਰੀ ਸੈਨਾ ਇਮੇਲੀਅਨ ਦੇ ਚਾਰੇ ਪਾਸੇ ਇਕੱਠੀ ਹੋ ਗਈ ਅਤੇ ਉਹਨਾਂ ਨੇ ਰਾਜੇ ਦੀ ਆਗਿਆ ਨਾ ਮੰਨ ਕੇ ਇਮੇਲੀਅਨ ਦਾ ਹੁਕਮ ਮੰਨਿਆ। ਜਦੋਂ ਰਾਜੇ ਨੇ ਇਹ ਦੇਖਿਆ ਤਾਂ ਉਸਨੇ ਇਮੇਲੀਅਨ ਦੀ ਪਤਨੀ ਨੂੰ ਬੁਲਾ ਕੇ ਉਸਨੂੰ ਵਾਪਿਸ ਦੇਣ ਦਾ ਹੁਕਮ ਦਿੱਤਾ।
ਰਾਜੇ ਨੇ ਇਮੇਲੀਅਨ ਤੋਂ ਉਸ ਢੋਲ ਨੂੰ ਮੰਗਿਆ। ਇਮੇਲੀਅਨ ਨੇ ਉੱਤਰ ਦਿੱਤਾ “ਮੈਂ ਇਸ ਨੂੰ ਨਹੀਂ ਦੇ ਸਕਦਾ ਹਾਂ। ਮੈਨੂੰ ਇਸ ਨੂੰ ਦੋ ਟੁਕੜਿਆਂ ’ਚ ਤੋੜ ਕੇ ਨਦੀ ’ਚ ਵਹਾਉਣ ਦਾ ਹੁਕਮ ਮਿਲਿਆ ਹੈ।”
ਇਮੇਲੀਅਨ ਢੋਲ ਨੂੰ ਨਾਲ ਲੈ ਕੇ ਨਦੀ ਦੇ ਤੱਟ ’ਤੇ ਪਹੁੰਚਿਆ। ਸਾਰੇ ਸੈਨਿਕ ਉਸਦੇ ਪਿੱਛੇ-ਪਿੱਤੇ ਤੁਰ ਰਹੇ ਸਨ। ਨਦੀ ਦੇ ਤੱਟ ’ਤੇ ਇਮੇਲੀਅਨ ਨੇ ਉਸ ਢੋਲ ਨੂੰ ਟੁਕੜਿਆਂ ’ਚ ਤੋੜ ਦਿੱਤਾ ਅਤੇ ਨਦੀ ’ਚ ਰੋੜ ਦਿੱਤਾ। ਇਸ ਤੋਂ ਬਾਅਦ ਸਾਰੇ ਸੈਨਿਕ ਭੱਜ ਗਏ ਅਤੇ ਇਮੇਲੀਅਨ ਆਪਣੀ ਪਤਨੀ ਦੇ ਨਾਲ ਘਰ ਵਾਪਿਸ ਆ ਗਿਆ।
ਇਸ ਘਟਨਾ ਤੋਂ ਬਾਅਦ ਰਾਜੇ ਨੇ ਲੋਕਾਂ ਨੂੰ ਤੰਗ ਕਰਨਾ ਬੰਦ ਕਰ ਦਿੱਤਾ ਸੀ ਅਤੇ ਖੁਸ਼ੀ ਨਾਲ ਰਹਿੰਦੇ ਹੋਏ ਜੋ ਵਧੀਆ ਸੀ ਉਸਨੂੰ ਰੱਖਦਾ ਅਤੇ ਜੋ ਬੁਰਾ ਸੀ ਉਸਨੂੰ ਜਾਣ ਦਿੰਦਾ।
000
ਲਿਓ ਟਾਲਸਟਾਏ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ