Thursday, December 05, 2024  

ਲੇਖ

ਫਲੋਰੈਂਸ ਨਾਈਟਿੰਗੇਲ ਦੀ ਸੋਚ ਤੇ ਵਿਹਾਰ ਨੇ ਸਿਰਜੇ ਪੀੜਤਾਂ ਲਈ ਮਦਦਗਾਰ ਫਰਿਸ਼ਤੇ

May 10, 2024

ਇਟਲੀ ਦੇ ਫਲੋਰੈਂਸ ਸ਼ਹਿਰ ਵਿੱਚ 12 ਮਈ, 1820 ਵਿੱਚ ਇੱਕ ਅਮੀਰ ਈਸਾਈ ਪਰਿਵਾਰ ਵਿੱਚ ਇੱਕ ਬੇਟੀ ਦਾ ਜਨਮ ਹੋਇਆ ਤਾਂ ਪਰਿਵਾਰ ਦੀ ਸੋਚ ਸੀ ਕਿ ਬੇਟੀ ਨੂੰ ਪੜ੍ਹਾਈ ਕਰਵਾਕੇ ਚਰਚ ਵਿਚ ਸਿਸਟਰ ਜਾਂ ਸਕੂਲ ਵਿਖੇ ਅਧਿਆਪਕ ਬਣਾ ਦਿੱਤਾ ਜਾਵੇ। ਮਹਾਤਮਾ ਬੁੱਧ ਵਾਂਗ ਜਦੋਂ ਉਸ ਬੱਚੀ ਨੇ ਬਿਮਾਰ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਦੇਖਿਆ ਤਾਂ ਉਸ ਨੇ ਫੈਸਲਾ ਕੀਤਾ ਕਿ ਉਹ ਸਿਸਟਰ ਬਣਕੇ ਧਰਮ ਦਾ ਪ੍ਰਚਾਰ ਕਰਨ ਦੀ ਥਾਂ, ਨਰਸ ਬਣਕੇ ਪੀੜਤਾਂ ਦੇ ਦੁੱਖ ਦਰਦਾਂ ਦਾ ਨਿਵਾਰਨ ਕਰੇਗੀ। ਮਾਪਿਆਂ ਰਿਸ਼ਤੇਦਾਰਾਂ ਅਤੇ ਧਾਰਮਿਕ ਲੀਡਰਾਂ ਦੇ ਵਾਰ ਵਾਰ ਸਮਝਾਉਣ ਦੇ ਬਾਵਜੂਦ ਉਸਨੇ ਇੰਗਲੈਂਡ ਵਿਖੇ ਨਰਸਿੰਗ ਸਕੂਲ ਵਿਖੇ ਦਾਖਲਾ ਲੈ ਲਿਆ, ਸਕੂਲ ਵਿਖੇ ਉਹ ਇਕੱਲੀ ਲੜਕੀ ਸੀ, ਕੋਰਸ ਕਰਨ ਮਗਰੋਂ, ਉਸਨੇ ਕਰੀਮੀਅਨ ਤੁਰਕੀ ਜੰਗ ਦੇ ਜ਼ਖ਼ਮੀ ਸੈਨਿਕਾਂ ਦੀ ਸੇਵਾ ਸੰਭਾਲ ਕਰਨ ਦਾ ਫ਼ੈਸਲਾ ਕੀਤਾ ਅਤੇ 38 ਨਰਸਾਂ ਦੀ ਟੀਮ ਲੈਕੇ ਉਹ ਜ਼ਖ਼ਮੀ ਸੈਨਿਕਾਂ ਦੀ ਸੇਵਾ ਸੰਭਾਲ ਲਈ ਲਗ ਗਈ। ਹਰ ਹਰਰੋਜ 20 ਘੰਟੇ ਸੈਨਿਕਾਂ ਦੀ ਮਲ੍ਹਮ ਪੱਟੀਆਂ ਇਲਾਜ ਅਤੇ ਸਿਹਤ ਤਦੰਰੁਸਤੀ ਲਈ ਯਤਨਸ਼ੀਲ ਰਹਿੰਦੀ ਸੀ। ਉਹ ਸਫ਼ਾਈ ਸਵੱਛਤਾ ਸੰਤੁਲਿਤ ਭੋਜਨ ਪਾਣੀ ਹਵਾਵਾਂ ਕਸਰਤਾਂ ਸ਼ੁੱਧ ਵਿਚਾਰਾਂ ਚੰਗੀਆਂ ਆਦਤਾਂ ਭਾਵਨਾਵਾਂ ਵਿਚਾਰਾਂ ਨੂੰ ਸਿਹਤ ਤਦੰਰੁਸਤੀ ਤਾਕਤ ਦਾ ਖਜ਼ਾਨਾ ਸਮਝਦੇ ਹੋਏ, ਬੱਚਿਆਂ ਨੌਜਵਾਨਾਂ ਅਤੇ ਸੈਨਿਕਾਂ ਨੂੰ ਜਾਗਰੂਕ ਕਰਦੀ ਸੀ। ਰਾਤੀਂ ਉਹ ਸੈਨਿਕਾਂ ਦੀ ਮਲ੍ਹਮ ਪੱਟੀਆਂ ਕਰਨ ਲਈ ਹੱਥ ਵਿਚ ਲੈਂਪ ਲੈਕੇ ਜਾਇਆਂ ਕਰਦੀ ਤਾਂ ਸੈਨਿਕ ਹੱਥ ਜੋੜ ਕੇ ਬੈਠ ਜਾਂਦੇ ਅਤੇ ਪਿਆਰ ਸਤਿਕਾਰ ਨਾਲ ਉਸ ਨੂੰ ਸਿਸਟਰ ਕਿਹਾ ਕਰਦੇ ਸਨ, ਜਿਸ ਕਰਕੇ ਅੱਜ ਵੀ ਨਰਸਾਂ ਨੂੰ ਸਤਿਕਾਰ ਵਜੋਂ ਸਿਸਟਰ ਕਿਹਾ ਜਾਂਦਾ ਹੈ। ਉਸ ਨੂੰ ਲੈਂਪ ਵਾਲੀ ਦੇਵੀ (1N 1POS“L5 L14Y W9“8 1 L1MP) ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਦੋ ਸਾਲ ਲਗਾਤਾਰ ਉਹ ਸੈਨਿਕਾਂ ਦੀ ਸੇਵਾ ਸੰਭਾਲ ਕਰਦੀ ਰਹੀ। ਲੰਡਨ ਵਾਪਸ ਆਕੇ ਉਸਨੇ ਕਾਲਜ਼ ਆਫ ਨਰਸਿੰਗ ਫਾਰ ਵੂਮੈਨ ਸ਼ੁਰੂ ਕੀਤਾ ਤਾਂ ਜੋ ਵੱਧ ਤੋਂ ਵੱਧ ਲੜਕੀਆਂ ਨੂੰ ਪੀੜਤ ਮਨੁੱਖਤਾ, ਘਰ ਪਰਿਵਾਰ ਮਹੱਲੇ ਦੇ ਲੋਕਾਂ ਦੀ ਸੇਵਾ ਸੰਭਾਲ ਲਈ ਤਿਆਰ ਕੀਤਾ ਜਾਵੇ। 1860 ਵਿੱਚ ਉਸਨੇ ਪਹਿਲਾਂ ਨਰਸਿੰਗ ਸਕੂਲ ਲੜਕੀਆਂ ਲਈ ਸ਼ੁਰੂ ਕੀਤਾ ਸੀ । ਜਿਸ ਹਿੱਤ ਉਹ ਆਪ ਵੀ ਆਪਣੇ ਵਿਦਿਆਰਥੀਆਂ ਅਧਿਆਪਕਾਂ ਨਾਲ ਹਸਪਤਾਲਾਂ ਵਿਖੇ ਜਾਕੇ ਸੇਵਾ ਕਰਦੀ ਰਹੀ। ਬੇਅਰਾਮੀ ਤਰ੍ਹਾਂ ਤਰ੍ਹਾਂ ਦੇ ਮਰੀਜ਼ਾਂ ਕੋਲ ਰਹਿਣ ਕਾਰਨ, ਅਤੇ ਲਗਾਤਾਰ ਕੰਮ ਕਰਨ ਕਰਕੇ ਉਸਦੀ ਸਿਹਤ ਤਦੰਰੁਸਤੀ, ਤਾਕਤ ਖਰਾਬ ਹੁੰਦੀ ਗਈ। ਜ਼ਿੰਦਗੀ ਦੇ ਆਖਰੀ ਸਮੇਂ ਵਿੱਚ ਉਹ ਆਪ ਬਿਮਾਰੀ ਦੇ ਸ਼ਿਕਾਰ ਹੋਣ ਕਾਰਨ, ਹਸਪਤਾਲਾਂ ਵਿਖੇ ਦਾਖਲ ਰਹੀ। ਇੰਗਲੈਂਡ ਦੀ ਮਹਾਰਾਣੀ ਵਲੋਂ ਉਸਨੂੰ ਪਿਆਰ ਸਤਿਕਾਰ ਹਮਦਰਦੀ ਅਤੇ ਜਲਦੀ ਠੀਕ ਹੋਣ ਦੀਆਂ ਕਾਮਨਾਵਾਂ ਭੇਜੀਆਂ ਜਾਂਦੀਆਂ ਸਨ। ਉੱਚ ਅਧਿਕਾਰੀ ਉਸਦੇ ਠੀਕ ਹੋਣ ਲਈ ਲਗਾਤਾਰ ਯਤਨ ਕਰਦੇ ਰਹੇ ਪਰ ਪ੍ਰਮਾਤਮਾ ਸੱਭ ਨੂੰ ਕੁੱਝ ਸਮੇਂ ਲਈ ਤਾਕਤ, ਤਦੰਰੁਸਤੀ, ਸਿਹਤ ਹਿੰਮਤ, ਜ਼ਿੰਦਾਦਿਲੀ, ਆਤਮ ਵਿਸ਼ਵਾਸ ਹੌਸਲੇ ਦਿੰਦੇ ਹਨ ਪਰ ਇਸ ਸਮੇਂ ਦੌਰਾਨ ਧੰਨ ਦੌਲਤ ਸ਼ੋਹਰਤ ਵੀ ਕਮਾਈ ਜਾਂ ਸਕਦੀ ਹੈ ਅਤੇ ਦੂਜੇ ਪਾਸੇ ਮਾਨਵਤਾ, ਪਰਿਵਾਰਿਕ ਮੈਂਬਰਾਂ, ਦੇਸ਼ ਦੇ ਰੱਖਵਾਲੇ ਸੈਨਿਕਾਂ ਪੁਲਿਸ ਜਵਾਨਾਂ ਦੇ ਦੁੱਖ ਦਰਦਾਂ ਨੂੰ ਪਿਆਰ ਸਤਿਕਾਰ, ਹਮਦਰਦੀ, ਨਿਮਰਤਾ, ਸ਼ਹਿਣਸ਼ੀਲਤਾ ਸਬਰ, ਸ਼ਾਂਤੀ ਨਾਲ ਦੂਰ ਕਰਨ ਲਈ ਵੀ ਯਤਨ ਕੀਤੇ ਜਾ ਸਕਦੇ ਹਨ। ਆਖ਼ਰ 13 ਅਗਸਤ 1910 ਨੂੰ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ। ਇੰਗਲੈਂਡ ਦੀ ਮਹਾਰਾਣੀ ਨੇ ਉਨ੍ਹਾਂ ਨੂੰ ਇੰਗਲੈਂਡ ਦੀ ਸੰਤ ਸਿਪਾਹੀ ਦਾ ਸਨਮਾਨ ਦਿੱਤਾ। ਕੌਮਾਂਤਰੀ ਰੈੱਡ ਕਰਾਸ ਸੁਸਾਇਟੀ ਜਨੇਵਾ ਨੇ ਉਨ੍ਹਾਂ ਨੂੰ ਪੀੜਤਾਂ ਦੇ ਮਸੀਹਾ ਦਾ ਸਨਮਾਨ ਦਿੱਤਾ। ਅਨੇਕਾਂ ਦੇਸ਼ਾਂ ਵਲੋਂ ਆਪਣੇ ਦੇਸ਼ ਦੇ ਕੌਮੀ ਝੰਡੇ ਹੇਠਾਂ ਕਰਕੇ, ਫਲੋਰੈਂਸ ਨਾਈਟਿੰਗੇਲ ਨੂੰ ਸ਼ਰਧਾਂਜਲੀ ਦਿੱਤੀ। ਇਟਲੀ ਵਲੋਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਤਿਉਹਾਰਾਂ ਵਾਂਗ ਮਣਾਇਆ ਜਾਂਦਾ ਹੈ। ਦੂਸਰੇ ਪਾਸੇ ਫਲੋਰੈਂਸ ਨਾਈਟਿੰਗੇਲ ਦੇ ਕਾਰਜਾਂ ਤੋਂ ਉਤਸ਼ਾਹਿਤ ਹੋ ਕੇ, ਭਾਰਤ ਦੀ ਬੇਟੀ, ਕੁਸਾਬਾਈ ਗਣਪੱਤ ਨੇ 1891 ਵਿੱਚ ਦੇ ਦ ਗਰੁੱਪ ਆਫ ਨਰਸਿੰਗ ਬੰਬਈ ਵਿਖੇ ਨਰਸ ਦਾ ਕੋਰਸ ਕਰਕੇ, ਭਾਰਤ ਦੀ ਪਹਿਲੀ ਲੇਡੀ ਨਰਸ ਬਨਣਾ ਦਾ ਸਨਮਾਨ ਪ੍ਰਾਪਤ ਕੀਤਾ ਸੀ। ਉਹ ਫਲੋਰੈਂਸ ਨਾਈਟਿੰਗੇਲ ਵਾਂਗ ਦਿਨ ਰਾਤ ਬਿਮਾਰਾਂ ਨੂੰ ਠੀਕ ਕਰਨ ਲਈ ਜਦੋਜਹਿਦ ਕਰਦੀ ਰਹਿੰਦੀ ਸੀ। ਮਦਰਾਸ ਵਿਖੇ ਇੱਕ ਕ੍ਰਿਸ਼ਚਨ ਨਰਸ ਨੇ ਲਾਵਾਰਸ ਲੋਕਾਂ ਲਈ ਆਸ਼ਰਮ ਬਣਾਇਆ ਜਿਸ ਦਾ ਨਾਮ ‘ਲਿਟਲ ਸਿਸਟਰਜ਼ ਆਫ ਦਾ ਪੀਪਲ’ L9““L5 S9S“5RS O6 “85 P5OPL5 ਰਖਿਆ। ਉਹ ਲਾਵਾਰਸ ਲੋਕਾਂ ਨੂੰ ਆਸ਼ਰਮ ਵਿਖੇ ਰਖਕੇ ਸੇਵਾ ਸੰਭਾਲ ਕਰਦੀ ਸੀ, ਲੋਕਾਂ ਵਲੋਂ ਆਸ਼ਰਮ ਨੂੰ ਭੋਜ਼ਨ, ਪਾਣੀ, ਕਪੜੇ, ਬਿਸਤਰੇ, ਮੰਜ਼ੇ ਫਰਨੀਚਰ ਅਤੇ ਧੰਨ ਦੌਲਤ ਦਾਨ ਕੀਤਾ ਜਾਂਦਾ ਸੀ, ਸਕੂਲਾਂ ਕਾਲਜਾਂ ਦੇ ਵਿਦਿਆਰਥੀ ਆਸ਼ਰਮ ਵਿਖੇ ਜਾਕੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਦੇ, ਉਨ੍ਹਾਂ ਨਾਲ ਗਲਾਂ ਕਰਦੇ, ਨਰਸਿੰਗ ਕਰਦੇ ਅਤੇ ਹੌਲੀ ਹੌਲੀ ਮਦਰਾਸ ਵਿਖੇ ਹਰੇਕ ਵਿਦਿਆਰਥੀ ਨੂੰ ਕੌਮੀ ਨਰਸਿੰਗ ਅਤੇ ਫ਼ਸਟ ਏਡ ਦਾ ਗਿਆਨ ਹੋਣਾ ਕਰਕੇ, ਨੈਨੀ ਦੇ ਕਾਰਜ਼ ਸ਼ੁਰੂ ਹੋਏ ਅੱਜ ਦੁਨੀਆਂ ਦੇ ਹਰ ਦੇਸ਼ ਵਿੱਚ ਨੈਨੀ ਇੱਕ ਸਨਮਾਨਿਤ ਕਾਰੋਬਾਰ ਅਤੇ ਸੇਵਾ ਸੰਭਾਲ ਦਾ ਕਾਰਜ਼ ਬਣ ਗਿਆ ਹੈ। ਇੱਕ ਨਰਸ ਦੀ ਡਿਊਟੀ ਡਾਕਟਰਾਂ, ਪਰਿਵਾਰਿਕ ਮੈਂਬਰਾਂ ਤੋਂ ਬਹੁਤ ਵੱਧ ਜਰੂਰੀ ਹਨ। ਨਰਸਾਂ ਨੂੰ ਹਰੇਕ ਮਰੀਜ਼ ਜ਼ਖ਼ਮੀ ਕੋਲ਼ ਜਾਕੇ ਮਲ੍ਹਮ ਪੱਟੀਆਂ ਕਰਨੀਆਂ ਹੁੰਦੀਆਂ ਹਨ। ਬਿਸਤਰੇ ਦੀਆਂ ਚਾਦਰਾਂ ਬਦਲਣੀਆਂ ਹਨ, ਮਰੀਜ਼ਾਂ ਦੇ ਰਿਸ਼ਤੇਦਾਰਾਂ ਦੋਸਤਾਂ ਨੂੰ ਹੌਸਲਾ ਅਫ਼ਜ਼ਾਈ ਕਰਨੀ ਪੈਂਦੀ ਹੈ। ਮਰੀਜ਼ਾਂ ਦੀ ਸਫਾਈ ਸਵੱਛਤਾ ਸੁੰਦਰਤਾ ਹੌਂਸਲਾ ਅਫਜ਼ਾਈ ਲਈ ਵਧੀਆ ਢੰਗ ਤਰੀਕਿਆਂ ਨਾਲ ਗੱਲਾਂਬਾਤਾਂ ਕਰਨੀਆਂ ਪੈਂਦੀਆਂ ਹਨ। ਆਪਣੀ ਸਿਹਤ ਤਦੰਰੁਸਤੀ ਤਾਕਤ ਸੁਰੱਖਿਆ ਸੁੱਖ ਸਹੂਲਤਾਂ ਸਨਮਾਨ ਉਨਤੀ ਖੁਸ਼ਹਾਲੀ ਸਹਿਣਸ਼ੀਲਤਾ ਨਿਮਰਤਾ ਸਫ਼ਾਈ ਸਵੱਛਤਾ ਅਤੇ ਪਰਿਵਾਰਕ ਮੈਂਬਰਾਂ ਦੀ ਸੇਵਾ ਸੰਭਾਲ ਲਈ ਵੀ ਯਤਨ ਕਰਨੇ ਪੈਂਦੇ ਹਨ। ਅਨੇਕਾਂ ਦੇਸ਼ਾਂ ਵਿੱਚ ਨਰਸਾਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ ਜਿਵੇਂ ਫਲੋਰੈਂਸ ਨਾਈਟਿੰਗੇਲ ਨੇ ਜੰਗਾਂ, ਮਹਾਂਮਾਰੀਆਂ, ਹਿੰਸਾ ਦੌਰਾਨ ਜ਼ਖ਼ਮੀ ਸੈਨਿਕਾਂ ਦੀ ਸੇਵਾ ਸੰਭਾਲ ਕਰਕੇ ਇਸਤਰੀਆਂ ਲੜਕੀਆਂ ਦਾ ਸਨਮਾਨ ਵਧਾਇਆ ਦੇਸ਼ ਸਮਾਜ ਨੂੰ ਪਿਆਰ ਸਤਿਕਾਰ ਦੇਣ ਵਾਲੇ ਸੈਨਿਕਾਂ ਨੂੰ ਪਿਆਰ ਹਮਦਰਦੀ ਨਿਮਰਤਾ ਨਾਲ ਸਿਹਤਮੰਦ ਤਦਰੁੰਸਤ ਖੁਸ਼ਹਾਲ ਸੁਰੱਖਿਅਤ ਕੀਤਾ ਸੀ। ਕਿਉਂਕਿ ਦੁਨੀਆਂ ਸਮਝਦੀ ਹੈ ਕਿ ਇਸਤਰੀਆਂ ਵਿਚ ਆਦਮੀਆਂ ਨਾਲੋਂ ਵੱਧ ਨਿਮਰਤਾ ਸ਼ਹਿਣਸ਼ੀਲਤਾ ਸਬਰ ਸ਼ਾਂਤੀ ਮਿੱਤਰਤਾ ਇਨਸਾਨੀਅਤ ਦੇ ਗੁਣ ਗਿਆਨ ਵਿਚਾਰ ਭਾਵਨਾਵਾਂ ਆਦਤਾਂ ਵੱਧ ਹੁੰਦੀਆਂ ਹਨ ਅਤੇ ਜਦੋਂ ਇੱਕ ਲੜਕੀ ਨੂੰ ਇਨ੍ਹਾਂ ਮਹਾਨ ਗੁਣਾਂ ਨਾਲ ਜ਼ਖਮੀਆਂ ਬਿਮਾਰਾਂ ਦੇ ਦੁੱਖ ਦਰਦ ਨਿਵਾਰਣ ਦਾ ਗਿਆਨ ਦਿੱਤਾ ਜਾਂਦਾ ਤਾਂ ਉਹ ਨਰਸਾਂ ਧਰਤੀ ਮਾਤਾ ਦੀ ਗੋਂਦ ਵਿਚ ਸੰਤ ਸਿਪਾਹੀ ਹੋ ਸਕਦੀਆਂ ਹਨ। ਇਸ ਲਈ ਹਰੇਕ ਨਰਸ ਨੂੰ ਸਮਝ ਲੈਣਾ ਚਾਹੀਦਾ ਕਿ ਸਾਨੂੰ ਪਰਮਾਤਮਾ ਨੇ ਦੁਨੀਆਂ ਵਿੱਚ, ਮਰੀਜ਼ਾਂ ਜ਼ਖਮੀਆਂ ਤੜਫਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦੁੱਖ ਦਰਦ ਤਕਲੀਫਾਂ ਦੂਰ ਕਰਨ ਅਤੇ ਜ਼ਖਮਾਂ ਨੂੰ ਮਲ੍ਹਮ ਪੱਟੀਆਂ ਕਰਨ ਲਈ ਪੀੜਤਾਂ ਦੇ ਮਦਦਗਾਰ ਫਰਿਸ਼ਤੇ ਬਣਾਇਆ ਹੈ, ਧੰਨ ਦੌਲਤ ਸ਼ੋਹਰਤ ਕਮਾਉਣ ਲਈ ਨਹੀਂ।
ਡਾ. ਬਲਵਿੰਦਰ ਕੌਰ
-ਮੋਬਾ: 9888684600

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ