ਸੀ.ਪੀ.ਆਈ.(ਐਮ) ਆਗੂ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਲੋਕ ਸਭਾ ਹਲਕਾ ਜਲੰਧਰ (ਰਿਜ਼ਰਵ)-4 ਤੋਂ ਸੀ.ਪੀ.ਆਈ.(ਐਮ) ਅਤੇ ਸੀ.ਪੀ.ਆਈ. ਦੇ ਸਾਂਝੇ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਹਨ। ਅੱਜ 13 ਮਈ 2024 ਨੂੰ ਉਹ ਜਲੰਧਰ ਵਿਖੇ ਆਪਣੇ ਕਾਗਜ਼ ਦਾਖਲ ਕਰ ਰਹੇ ਹਨ।
1977 ਵਿੱਚ ਸੀ.ਪੀ.ਆਈ. (ਐਮ) ਦੇ ਆਗੂ ਮਾਸਟਰ ਭਗਤ ਰਾਮ ਲੋਕ ਸਭਾ ਹਲਕਾ ਫਿਲੌਰ (ਰਿਜ਼ਰਵ) ਤੋਂ ਪਾਰਟੀ ਦੀ ਟਿਕਟ (ਚੋਣ ਨਿਸ਼ਾਨ-ਦਾਤੀ ਹਥੌੜਾ ਅਤੇ ਤਾਰਾ) ਤੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਉਸ ਸਮੇਂ ਹਲਕਾ ਫਿਲੌਰ (ਰਿਜ਼ਰਵ) ਵਿੱਚ ਅੱਜ ਦੇ ਲੋਕ ਸਭਾ ਹਲਕਾ ਜਲੰਧਰ (ਰਿਜ਼ਰਵ) ਦਾ ਵੱਡਾ ਹਿੱਸਾ ਸ਼ਾਮਲ ਹੁੰਦਾ ਸੀ ਜਿਥੋਂ ਹੁਣ ਦੀਆਂ ਚੋਣਾਂ ਵਿੱਚ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਸੀ.ਪੀ.ਆਈ.(ਐਮ) ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸ ਸਮੇਂ ਮਾਸਟਰ ਭਗਤ ਰਾਮ ਜੀ ਵੱਲੋਂ ਲੋਕ ਸਭਾ ਮੈਂਬਰ ਵਜੋਂ ਕੀਤੇ ਗਏ ਲੋਕ ਹਿਤੂ ਕੰਮਾਂ ਅਤੇ ਉਨ੍ਹਾਂ ਦੀ ਸਾਦਾ ਜੀਵਨ ਸ਼ੈਲੀ ਦੀ ਚਰਚਾ ਇੱਕ ਵਾਰ ਫਿਰ ਪ੍ਰੈਸ ਵਿੱਚ ਹੋ ਰਹੀ ਹੈ। 8 ਮਈ 2024 ਦੀ ਪੰਜਾਬੀ ਟ੍ਰਿਬਿਊਨ ਵਿੱਚ ਇੱਕ ਡਿਸਪੈਚ ਛਪਿਆ ਹੈ ਜਿਸ ਦਾ ਸਿਰਲੇਖ ਹੈ, ‘‘ਸੰਸਦ ਮੈਂਬਰ ਬਣ ਕੇ ਵੀ ਸਾਈਕਲ ਤੇ ਰਹੇ ਮਾਸਟਰ ਭਗਤ ਰਾਮ -ਲੋਕ ਸਭਾ ਮੈਂਬਰ ਦੇ ਸਾਈਕਲ ਦੇ ਪਿੱਛੇ ਬੈਠ ਕੇ ਰਾਖੀ ਕਰਦਾ ਸੀ ਸੁਰੱਖਿਆ ਕਰਮੀ, ਮਜ਼ਦੂਰਾਂ ਨੂੰ ਜਥੇਬੰਦ ਕਰਦਿਆਂ ਬਿਤਾਇਆ ਤੰਗੀਆਂ ਤੁਰਸ਼ੀਆਂ ਵਾਲਾ ਜੀਵਨ’’। ਇਸ ਸਥਿਤੀ ਵਿੱਚ ਲੋੜ ਮਹਿਸੂਸ ਕੀਤੀ ਗਈ ਕਿ ਮਾਸਟਰ ਭਗਤ ਰਾਮ ਜੀ ਵੱਲੋਂ ਸੰਸਦ ਮੈਂਬਰ ਵਜੋਂ ਕੀਤੇ ਗਏ ਲੋਕ ਹਿਤੂ ਕੰਮਾਂ ਨੂੰ ਇਕ ਵਾਰ ਮੁੜ ਲੋਕਾਂ ਵਿੱਚ ਪ੍ਰਚਾਰਿਆ ਜਾਵੇ ਅਤੇ ਇਨ੍ਹਾਂ ਨੂੰ ਸੀ.ਪੀ.ਆਈ.(ਐਮ) ਦੇ ਅੱਜ ਦੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਦਾ ਹਿੱਸਾ ਬਣਾਇਆ ਜਾਵੇ। ਇਸ ਸਬੰਧੀ ਮਾਸਟਰ ਭਗਤ ਰਾਮ ਜੀ ਨੂੰ ਬੇਨਤੀ ਕੀਤੀ ਗਈ ਅਤੇ ਉਨ੍ਹ੍ਹਾਂ ਨੇ ਆਪਣੇ ਕੰਮਾਂ ਸਬੰਧੀ ਸਾਨੂੰ ਲਿਖਕੇ ਭੇਜਿਆ ਹੈ ਕਿ :- ਜਲੰਧਰ ਹਲਕੇ ਵਿੱਚ ਸ਼ਾਮਲ ਫ਼ਿਲੌਰ ਪਾਰਲੀਮੈਂਟ ਹਲਕੇ ਤੋਂ ਮਾਸਟਰ ਭਗਤ ਰਾਮ ਸੀਪੀਆਈ(ਐਮ) ਵੱਲੋਂ 1977-79 ਦੌਰਾਨ ਮੈਂਬਰ ਪਾਰਲੀਮੈਂਟ ਰਹੇ ਹਨ । ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਉੁਹਨਾਂ ਵੱਲੋਂ ਕੀਤੇ ਲੋਕ ਭਲਾਈ ਦੇ ਕੰਮ
1.ਜਲੰਧਰ ਵਿਖੇ ਨਵੇਂ ਪਾਸਪੋਰਟ ਦਫਤਰ ਦੀ ਸਥਾਪਨਾ ਦਾ ਫੈਸਲਾ ਕਰਾਇਆ ਜੋ ਦੁਆਬੇ ਲਈ ਵਿਸ਼ੇਸ਼ ਮਹੱਤਵ ਰਖਦਾ ਹੈ। ਲੋਕ ਸਭਾ ਵਿਚ ਜਲੰਧਰ ਵਿਖੇ ਇਕ ਨਵਾਂ ਪਾਸਪੋਰਟ ਦਫਤਰ ਬਣਾਉਣ ਦੇ ਹੱਕ ਵਿਚ ਅੰਕੜੇ ਪੇਸ਼ ਕਰਕੇ ਜ਼ੋਰਦਾਰ ਮੰਗ ਕੀਤੀ । ਇਸਦੇ ਸਿੱਟੇ ਵਜੋਂ ਜਲੰਧਰ ਵਿਖੇ ਪਾਸਪੋਰਟ ਦਫ਼ਤਰ ਖੋਲ੍ਹਿਆ ਗਿਆ ।
2.ਫਿਰ 1986 ਵਿਚ ਅੱਤਵਾਦ ਦੋਰਾਨ ਪਾਸਪੋਰਟ ਦਫਤਰ ਨੂੰ ਬੰਦ ਕਰਨ ਦੇ ਰਾਜੀਵ ਗਾਂਧੀ ਸਰਕਾਰ ਦੇ ਫੈਸਲੇ ਨੂੰ ਮਜ਼ਬੂਤ ਕੇਸ ਪੇਸ਼ ਕਰਕੇ ਰੱਦ ਕਰਵਾਇਆ ।
3.ਹਜ਼ਾਰਾਂ ਦੀ ਗਿਣਤੀ ਵਿੱਚ ਪਾਸਪੋਰਟ ਤਸਦੀਕ ਕੀਤੇ ਅਤੇ ਇਕ ਮਹੀਨੇ ਅੰਦਰ ਮਿਲਣੇ ਯਕੀਨੀ ਥਣਾਏ। ਨਤੀਜੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਗ਼ਰੀਬ ਲੋਕ ਰੋਟੀ ਰੋਜ਼ੀ ਕਮਾਉਣ ਲਈ ਅਰਬ ਅਤੇ ਹੋਰ ਦੇਸ਼ਾਂ ਵਿਚ ਗਏ ।
4. ਗ੍ਰੀਨ ਰੇੈੱਡ ਚੈਨਲ:- ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਿਰਾਂ ਨੂੰ ਏਅਰਪੋਰਟਾਂ ਤੇ ਖਜਲ ਖੁਆਰੀ ਤੇ ਰਿਸ਼ਵਤਖੋਰੀ ਤੋਂ ਬਚਾਉਣ ਲਈ ਪਾਰਲੀਮੈਂਟ ਵਿੱਚ ਅਤੇ ਵਿਦੇਸ਼ ਮੰਤਰੀ ਕੋਲ ਮਸਲਾ ਉਠਾਉਣ ਦੇ ਨਤੀਜੇ ਵਜੋਂ ਸਰਕਾਰ ਨੇ ਕਸਟਮ ਨਾਲ ਸਬੰਧਤ ਰੈੱਡ ਤੇ ਗ੍ਰੀਨ ਚੈਨਲ ਬਣਾਏ । ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਕਾਫੀ ਰਾਹਤ ਮਿਲੀ ।
5. ਧੋਖਾਦੜੀ ਦੇ ਸ਼ਿਕਾਰ ਦਰਜਨਾਂ ਲੋਕਾਂ ਨੂੰ ਵਿਦੇਸ਼ੀ ਜੇਲ੍ਹਾਂ ਵਿੱਚੋਂ ਰਿਹਾ ਕਰਾਉਣਾ-ਟ੍ਰੈਵਲ ਏਜੇਂਟਾਂ ਦੀ ਧੋਖਾਦੜੀ ਦਾ ਸ਼ਿਕਾਰ ਪਾਕਿਸਤਾਨ ਦੀ ਜੇਲ੍ਹ ਵਿਚ ਲੰਮੇ ਸਮੇਂ ਤੋਂ ਫਸੇ 22 ਨੌਜਵਾਨਾਂ ਤੇ ਅਰਬ ਅਤੇ ਹੋਰ ਦੇਸ਼ਾਂ ਦੀਆਂ ਜੇਲ੍ਹਾਂ ਵਿੱਚੋਂ ਇਸੇ ਤਰ੍ਹਾਂ ਫਸੇ ਕਈ ਬੇਕਸੂਰ ਤੇ ਮਜਬੂਰ ਲੋਕਾਂ ਨੂੰ ਵਿਦੇਸ਼ ਮੰਤਰਾਲੇ ਰਾਹੀਂ ਰਿਹਾ ਕਰਵਾ ਕੇ ਵਾਪਸ ਭਾਰਤ ਲਿਆਉਣ ਵਿਚ ਮੱਦਦ ਕੀਤੀ ।
6. ਧੋਖੇਬਾਜ ਏਜੇਂਟਾਂ ਨੂੰ ਨੱਥ ਪਾਉੁਣ ਤੇ ਲੋਕਾਂ ਨੂੰ ਲੁੁਟਖੋਹ ਤੋਂ ਬਚਾਉੁਣ ਲਈ ਲੋਕ ਸਭਾ ਵਿੱਚ ਕਈ ਵਾਰ ਮਸਲਾ ਉੁਠਾਇਆ ਅਤੇ ਸਰਕਾਰ ਤੇ ਦਬਾਉੁ ਪਾਕੇ ਲੋਕਾਂ ਦੀ ਮੱਦਦ ਕੀਤੀ ।
7.ਪਾਸਪੋਰਟ ਬਣਾਉਣ ਲਈ ਕਾਫੀ ਵੱਧ ਸਮਾਂ ਲਗ ਜਾਂਦਾ ਸੀ । ਲੋਕਾਂ ਨੂੰ ਦਫਤਰ ਦੇ ਅਮਲੇ ਫੈਲ਼ੇ ਪੁਲਿਸ, ਏਜੇਂਟਾਂ ਅਤੇ ਚੌਧਰੀਆਂ ਦੀ ਰਿਸ਼ਵਤਖੋਰੀ, ਲੁੱਟਖੋਹ ਅਤੇ ਧੌਂਸ ਦਾ ਸ਼ਿਕਾਰ ਹੋਣਾ ਪੈਂਦਾ ਸੀ । ਇਸ ਸਬੰਧੀ ਪਾਰਲੀਮੈਂਟ ਵਿੱਚ ਅਵਾਜ਼ ਬੁਲੰਦ ਕਰਨ ਦੇ ਨਾਲ ਨਾਲ ਸਬੰਧਤ ਅਦਾਰਿਆਂ ਵਿੱਚ ਲੋਕਾਂ ਨੂੰ ਰਾਹਤ ਦੁਆਉਣ ਲਈ ਯਤਨਸ਼ੀਲ ਰਹੇ ।
8. ਗੁਰਾਇਆ ਤੇ ਫਗਵਾੜਾ ਦੀ ਬਾਲਬੈਅਰਿੰਗ ਅਤੇ ਛੋਟੀ ਇੰਡਸਟਰੀ ਦੇ ਟੈਕਸ ਦੀ ਲੰਮੇ ਸਮੇ ਤੋਂ ਚਲੀ ਆ ਰਹੀ ਗਲਤੀ ਦੂਰ ਕਰਾਕੇ ਪਿਛਲੇ ਤੇ ਅਗਲੇ ਸਮੇਂ ਲਈ ਕਰੋੜਾਂ ਰੁਪਏ ਦਾ ਫਾਇਦਾ ਕਰਾਇਆ ।
9. ਆਦਮਪੁਰ ਏਅਰਪੋਰਟ ਨਾਲ ਲਗਦੀ ਹਰੀਪੁਰ ਤੇ ਹੋਰ ਪਿੰਡਾਂ ਦੀ ਜ਼ਮੀਨ ਦਾ ਮਸਲਾ ਉਹਨਾਂ ਦੇ ਹੱਕ ਵਿੱਚ ਹਲ ਕਰਾਇਆ ।
10. ਧਾਲੀਵਾਲ ਬੇਟ ਤੇ ਹੋਰ ਪਿੰਡਾਂ ਦੀ ਤਿੰਨ ਸੌ ਏਕੜ ਫਾਇਰਿੰਗ ਰੇਂਜ ਵਾਲੀ ਜ਼ਮੀਨ ਦਾ ਮਸਲਾ ਕਿਸਾਨਾਂ ਦੇ ਹੱਕ ਵਿੱਚ ਹਲ ਕਰਾਕੇ ਹਰ ਸਾਲ ਬੰਬਾਂ ਨਾਲ ਹੁੰਦੀਆਂ ਮੌਤਾਂ ਨੂੰ ਰੁਕਵਾਇਆ ।
11. ਸਰਕਾਰੀ ਮੁਲਾਜ਼ਮਾਂ ਵਿਰੋਧੀ ਸੰਵੀਧਾਨ ਦੀ ਧਾਰਾ 310, 311(23) ਨੂੰ ਖਾਰਜ ਕਰਾਉਣ ਲਈ ਲੋਕ ਸਭਾ ਵਿੱਚ ਇਤਿਹਾਸਕ ਬਿਲ ਪੇਸ਼ ਕੀਤਾ। ਪੰਜ ਘੰਟੇ ਚਾਰ ਬੈਠਕਾਂ ਵਿੱਚ ਅਠਾਰਾਂ ਐਮ. ਪੀ. ਨੇ ਬਹਿਸ ਕਰਕੇ ਮਸਲੇ ਨੂੰ ਫੋਕਸ ਕੀਤਾ ।
12. ਲੋਕ ਮਸਲਿਆਂ ਨੂੰ ਸੁਲਝਾਉਂਣ ਅਤੇ ਵਿਕਾਸ ਬਾਰੇ 266 ਸਵਾਲ ਲੋਕ ਸਭਾ ਵਿੱਚ ਪੁੱਛੇ ਅਤੇ 46 ਵਾਰ ਭਿੰਨ ਭਿੰਨ ਮਸਲਿਆਂ ਤੇ ਲੋਕ ਹਿਤ ਵਿੱਚ ਬੋਲੇ ਜਾਂ ਬਹਿਸਾਂ ਵਿਚ ਹਿੱਸਾ ਲਿਆ ।
ਵੇਰਵਾ :- ਨਵਾਂ ਪਾਸਪੋਰਟ ਬਣਾਉਣ ਜਾਂ ਰਿਨਿਊ ਕਰਾਉਣ ਲਈ ਫੀਸ 25 ਰੁਪਏ ਤੋਂ ਵਧਾ ਕੇ 50 ਰੁਪਏ ਕਰਨ ਲਈ 1978 ਵਿੱਚ ਪਾਸਪੋਰਟ ਸੋਧ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ । ਮੈਂ ਪਾਰਟੀ ਵੱਲੋਂ ਬਹਿਸ ਵਿੱਚ ਹਿੱਸਾ ਲਿਆ ਅਤੇ ਫੀਸ ਵਧਾਉਣ ਦਾ ਵਿਰੋਧ ਕੀਤਾ । ਪਾਸਪੋਰਟ ਦਫਤਰ ਦੇ ਕੰਮ ਵਿੱਚ ਲਾਲ ਫ਼ਿਤਾਸ਼ਾਹੀ, ਢਿੱਲ ਮੱਠ, ਭਿ੍ਰਸ਼ਟਾਚਾਰ, ਸਟਾਫ ਦੀ ਕਮੀ, ਗੁੰਝਲਦਾਰ ਪ੍ਰੋਸੀਜਰ, ਪੁਲਿਸ ਰਿਪੋਰਟ ਭੇਜਣ ਵਿਚ ਦੇਰੀ ਤੇ ਰਿਸ਼ਵਤਖੋਰੀ, ਪਾਸਪੋਰਟ ਜਾਰੀ ਕਰਨ ਵਿਚ ਬਹੁਤੀ ਦੇਰੀ ਆਦਿ ਦੀਆਂ ਗੈਰਜ਼ਰੂਰੀ ਰੁਕਾਵਟਾਂ ਨੂੰ ਹੱਲ ਕਰਕੇ ਪਾਸਪੋਰਟ ਲੰਮੇਂ ਸਮੇਂ ਜਾਂ ਸਾਰੀ ਉਮਰ ਲਈ ਜਾਰੀ ਕਰਨ ਤੇ ਕਾਰਕਰਦਗੀ ਚੁਸਤ ਦਰੁਸਤ ਕਰਕੇ ਖਰਚ ਘਟਾਉਣ ਅਤੇ ਆਮਦਨ ਵਧਾਉਣ ਦੇ ਸੁਝਾਅ ਦਿਤੇ। ਇਸ ਤਰ੍ਹਾਂ ਬਗੈਰ ਫੀਸ ਵਧਾਏ ਲੋਕਾਂ ਨੂੰ ਹੋਰ ਸਹੂਲਤਾਂ ਦੇਣ ਤੇ ਜ਼ੋਰ ਦਿੱਤਾ । ਇਸ ਦੇ ਨਾਲ ਹੀ ਜਲੰਧਰ ਵਿਖੇ ਇਕ ਨਵਾਂ ਪਾਸਪੋਰਟ ਦਫਤਰ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ । ਇਸ ਦੇ ਹੱਕ ਵਿਚ ਅੰਕੜੇ ਪੇਸ਼ ਕਰਕੇ ਲੋਕਸਭਾ ਵਿੱਚ ਮੇਰੇ ਵੱਲੋਂ ਦੱਸਿਆ ਗਿਆ ਕਿ 1 ਫਰਵਰੀ 1977 ਤੋਂ 30 ਜੂਨ 1977 ਤੱਕ ਸਾਰੇ ਦੇਸ਼ ਵਿੱਚ ਜਾਰੀ ਕੀਤੇ ਗਏ ਕੁੱਲ 61265 ਪਾਸਪੋਰਟਾਂ ਵਿੱਚੋਂ 56260 ਪਾਸਪੋਰਟ ਇਕੱਲੇ ਪੰਜਾਬ ਵਿੱਚ ਜਾਰੀ ਕੀਤੇ ਗਏ। ਇਸ ਵਿੱਚੋਂ ਦੋਆਬਾ ਦੇ 3 ਜਿਲਿਆਂ ਜਲੰਧਰ (ਨਵਾਂਸ਼ਹਿਰ) ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 37893 ਪਾਸਪੋਰਟ ਜਾਰੀ ਕੀਤੇ ਗਏ ਜੋ 68ਫੀਸਦ ਬਣਦੇ ਹਨ। ਜੇ ਨਾਲ ਲਗਦੇ ਜਿਲ੍ਹਿਆਂ ਅੰਮ੍ਰਿਤਸਰ ਅਤੇ ਗੁਰਦਸਪੁਰ ਨੂੰ ਇਸ ਵਿੱਚ ਮਿਲਾ ਲਿਆ ਜਾਵੇ ਤਾਂ ਇਸ ਦੀ ਗਿਣਤੀ 43321 ਬਣਦੀ ਜੋ 77ਫੀਸਦ ਹੋ ਜਾਂਦੀ ਹੈ । ਉਸ ਵੇਲੇ ਪੰਜਾਬ ਵਿੱਚੋਂ ਆ ਰਹੀਆਂ ਨਵੇਂ ਪਾਸਪੋਰਟ ਬਣਾਉਣ ਦੀਆਂ ਕੁੱਲ ਅਰਜ਼ੀਆਂ ਵਿੱਚੋਂ 80ਫੀਸਦ ਦੇ ਕਰੀਬ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਇਸ ਦੇ ਨਾਲ ਲੱਗਦੇ ਜਿਲ੍ਹਿਆਂ ਵਿੱਚੋਂ ਆਉਦੀਆਂ ਸਨ। ਲਗਭਗ 80ਫੀਸਦ ਮੁਸਾਫ਼ਰ ਵੀ ਇਨ੍ਹਾਂ ਇਲਾਕਿਆਂ ਵਿੱਚੋਂ ਵਿਦੇਸ਼ਾਂ ਤੋਂ ਆਉਂਦੇ ਜਾਂਦੇ ਸਨ। ਇਸ ਤੋਂ ਬਿਨਾ ਚੰਡੀਗੜ੍ਹ ਦਫਤਰ ਦਾ ਬੋਝ ਘਟਾਉਣ ਨਾਲ ਬਾਕੀ ਜਿਲ੍ਹਿਆਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਹੋਣ ਤੇ ਜਲੰਧਰ ਦੇ ਸੈਂਟਰ ਵਿੱਚ ਹੋਣ ਦੀ ਦਲੀਲ ਵੀ ਦਿੱਤੀ ਗਈ। ਬਹਿਸ ਤੋਂ ਬਾਅਦ ਸਟੇਟ ਵਿਦੇਸ਼ ਮੰਤਰੀ ਵੱਲੋਂ ਲੋਕ ਸਭਾ ਵਿਚ ਇੱਕ ਹੋਰ ਦਫਤਰ ਪੰਜਾਬ ਵਿੱਚ ਖੋਲਣ ਦਾ ਐਲਾਨ ਕੀਤਾ ਗਿਆ। ਇਸ ਮਗਰੋਂ ਪੰਜਾਬ ਦੇ ਕੁਝ ਮੈਂਬਰ ਲੁਧਿਆਣਾ ਅਤੇ ਬਾਕੀ ਅੰਮ੍ਰਿਤਸਰ ਵਿਖੇ ਇਹ ਦਫਤਰ ਖੋਲ੍ਹਣ ਲਈ ਵਿਦੇਸ਼ ਮੰਤਰੀ ਤੇ ਜ਼ੋਰ ਪਾਉਣ ਲੱਗੇ। ਪਰ ਮੈਂ ਆਪਣੀ ਸਪੀਚ ਵਿੱਚ ਵੀ ਤੇ ਮਿਲਕੇ ਵੀ ਤੱਥਾਂ ਦੇ ਅਧਾਰ ਤੇ ਜਲੰਧਰ ਵਿਖੇ ਹੀ ਦਫਤਰ ਖੋਲ੍ਹਣ ਨੂੰ ਜਾਇਜ਼ ਸਿੱਧ ਕਰਕੇ ਵਿਦੇਸ਼ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਾਹਿਬ ਨੂੰ ਰਜ਼ਾਮੰਦ ਕੀਤਾ । ਇਸ ਤਰ੍ਹਾਂ ਮਜ਼ਬੂਤ ਕੇਸ ਪੇਸ਼ ਕਰਕੇ ਜਲੰਧਰ ਵਿੱਚ ਪਾਸਪੋਰਟ ਦਫਤਰ ਦੀ ਸਥਾਪਨਾ ਦਾ ਫੈਸਲਾ ਕਰਾਇਆ ਗਿਆ । ਫਿਰ ਅੱਤਵਾਦ ਦੌਰਾਨ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ । ਇਸ ਨੂੰ ਬੰਦ ਕਰਨ ਦੇ ਫੈਸਲੇ ਦੀਆਂ ਅਖਬਾਰਾਂ ਵਿੱਚ ਖ਼ਬਰਾਂ ਪੜ੍ਹਕੇ ਲੋਕਾਂ ਵਿੱਚ ਤੇ ਇਸ ਨਾਲ ਸਬੰਧਤ ਅਤੇ ਨਿਰਭਰ ਅਮਲੇ ਫੈਲ਼ੇ ਵਿੱਚ ਹਾਹਾਕਾਰ ਮੱਚ ਗਈ। ਇਸ ਦੀ ਸਥਾਪਨਾ ਦੇ ਹੱਕ ਵਿੱਚ ਦਿੱਤੀ ਮੇਰੀ ਸਪੀਚ ਅਤੇ ਮਾਣਯੋਗ ਵਿਦੇਸ਼ ਮੰਤਰੀ ਵੱਲੋਂ ਲੋਕ ਸਭਾ ਵਿੱਚ ਕੀਤਾ ਗਿਆ ਪੰਜਾਬ ਵਿੱਚ ਇੱਕ ਹੋਰ ਦਫਤਰ ਖੋਲ੍ਹਣ ਦਾ ਵਾਅਦਾ, ਇਸ ਦੀ ਸਥਾਪਨਾ ਤੋਂ ਬਾਅਦ ਪਾਸਪੋਰਟ ਜਾਰੀ ਕਰਨ ਵਿਚ ਚੰਡੀਗੜ੍ਹ ਦਫਤਰ ਦੇ ਮੁਕਾਬਲੇ ਇਸ ਦੀ ਬੇਹਤਰ ਕਾਰਗੁਜਾਰੀ ਅਤੇ ਖੇਤਰ ਦੀਆਂ ਜ਼ਰੂਰਤਾਂ ਦੀ ਪੁਸ਼ਟੀ ਕਰਦਾ ਕੇਸ ਤਿਆਰ ਕੀਤਾ ਗਿਆ । ਉਸ ਵੇਲੇ ਦੇ ਪ੍ਰਾਈਮ ਮਨਿਸਟਰ ਸ਼੍ਰੀ ਰਾਜੀਵ ਗਾਂਧੀ ਅਤੇ ਵਿਦੇਸ਼ ਮੰਤਰੀ ਨੂੰ ਫੈਸਲਾ ਰੱਦ ਕਰਨ ਦੀ ਜ਼ੋਰਦਾਰ ਅਪੀਲ ਕਰਦਾ ਹੋਇਆ ਇੱਕ ਪੱਤਰ ਭੇਜਿਆ ਗਿਆ। ਅਖਬਾਰਾਂ ਅਤੇ ਸਬੰਧਿਤ ਧਿਰਾਂ ਦੇ ਸਹਿਯੋਗ ਨਾਲ ਮਿਲ ਕੇ ਸਰਕਾਰ ਤੇ ਦਬਾਓ ਪਾਕੇ ਫੈਸਲਾ ਰੱਦ ਕਰਾਇਆ। ਇਸ ਤਰ੍ਹਾਂ ਦਫਤਰ ਦੀਆਂ ਬੰਨ੍ਹੀਆਂ ਹੋਈਆਂ ਫਾਈਲਾਂ ਤੇ ਸਮਾਨ ਖੋਲ੍ਹ ਕੇ ਦਫਤਰ ਮੁੜ ਚਾਲੂ ਕੀਤਾ ਗਿਆ। ਇਸ ਤਰ੍ਹਾਂ ਦੋਆਬੇ ਤੇ ਗੁਆਂਢੀ ਇਲਾਕਿਆਂ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਤੇ ਦਿਲੀ ਖਾਹਸ਼ਾਂ ਮੁਤਾਬਕ ਨਵੇਂ ਪਾਸਪੋਰਟ ਦਫਤਰ ਦਾ ਤੋਹਫ਼ਾ ਮਿਲਿਆ ।
ਪਾਸਪੋਰਟਾਂ ਬਣਾਉਣ ਸਬੰਧੀ ਔਕੜਾਂ ਦਾ ਹੱਲ ਕਰਾਉਣਾ :- ਪਾਸਪੋਰਟਾਂ ਦੇ ਸਬੰਧ ਵਿੱਚ ਪੁਲਿਸ ਦੀ ਰਿਪੋਰਟ ਭੇਜਣ ਵਿੱਚ ਲੰਮੀ ਦੇਰੀ ਕਾਰਨ ਹੋ ਰਹੀ ਰਿਸ਼ਵਤਖੋਰੀ ਅਤੇ ਖੱਜਲ਼ ਖੁਆਰੀ ਉਸ ਵੇਲੇ ਕਾਫੀ ਹੱਦ ਤਕ ਬੰਦ ਕਰਾਈ। ਲੋਕਾਂ ਨੂੰ ਤੀਹ ਦਿਨਾਂ ਵਿਚ ਪਾਸਪੋਰਟ ਮਿਲਨੇ ਯਕੀਨੀ ਬਣਾਏ । MP ਤੇ ML1 ਨੂੰ ਪਾਸਪੋਰਟ ਐਪਲੀਕੇਸ਼ਨ ਤੇ ਦਸ਼ਖ਼ਤ ਕਰਨ ਦੇ ਫੈਸਲੇ ਨਾਲ ਗੈਰ ਜ਼ਰੂਰੀ ਦੇਰੀ ਨੂੰ ਠੱਲ ਪਾਈ ਗਈ । ਇਸ ਤੋਂ ਪਹਿਲਾਂ ਪਾਸਪੋਰਟ ਛੇ ਮਹੀਨੇ ਜਾਂ ਸਾਲ ਬੀਤ ਜਾਣ ਤੇ ਵੀ ਮੁਸ਼ਕਲ ਨਾਲ ਮਿਲਦੇ ਸਨ । ਪਾਸਪੋਰਟ ਲਈ ਜ਼ਿਮੀਦਾਰ ਦੀ ਜ਼ਮਾਨਤ ਜ਼ਰੂਰੀ ਸੀ । ਦਲਿਤ ਤੇ ਗਰੀਬ ਲੋਕਾਂ ਨੂੰ ਇਸ ਕਰਕੇ ਉਨ੍ਹਾਂ ਦੀ ਕਾਫੀ ਮੁਸ਼ੱਕਤ ਕਰਨੀ ਪੈਂਦੀ ਸੀ । ਹਜ਼ਾਰਾਂ ਗਰੀਬ ਲੋਕਾਂ ਨੇ ਇਸ ਸਹੂਲਤ ਦਾ ਫਾਇਦਾ ਉਠਾਕੇ ਉਸ ਸਮੇਂ ਅਰਬ ਮੁਲਕਾਂ ਨੂੰ ਰੋਟੀ ਰੋਜ਼ੀ ਕਮਾਉਣ ਲਈ ਜਾਣ ਦੀਆਂ ਵਹੀਰਾਂ ਘਤ ਦਿੱਤੀਆਂ।
ਹਜ਼ਾਰਾਂ ਪਾਸਪੋਰਟ ਅਰਜ਼ੀਆਂ ਤੇ ਦਸਤਖਤ : ਉੁਨ੍ਹਾਂ ਦਿਨਾਂ ਵਿੱਚ ਪਾਸਪੋਰਟ ਅਰਜ਼ੀਆਂ ਤੇ ਦਸਖ਼ਤ ਕਰਾੳਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਜ਼ਰੂਰਤ ਮੰਦ ਲੋਕਾਂ ਦੇ ਪਾਸਪੋਰਟ ਬਣਾਉਣ ਲਈ ਦਸਖ਼ਤ ਕਰਕੇ ਮੱਦਦ ਕੀਤੀ । ਇਸ ਸਬੰਧ ਵਿੱਚ ਮੈਨੂੰ ਬੰਗਾ ਵਿਖੇ ਕੀਤੇ ਇੱਕ ਪ੍ਰੋਗਰਾਮ ਦੀ ਯਾਦ ਅੱਜ ਤੱਕ ਨਹੀਂ ਭੁੱਲੀ । ਬੰਗਾ ਰੈਸਟ ਹਾਉੂਸ ਵਿੱਚ ਕਈ ਸਾਥੀਆਂ ਦੀ ਅਰਜ਼ੀਆਂ ਚੈਕ ਕਰਨ ਤੇ ਹੋਰ ਜ਼ਰੂਰੀ ਕੰਮਾਂ ਵਿੱਚ ਮੱਦਦ ਲੈਣ ਲਈ ਡਿਊੂਟੀ ਲਾਈ। ਬਾਹਰ ਸੈਂਕੜੇ ਲੋਕਾਂ ਦੀ ਪਾਸਪੋਰਟ ਅਰਜ਼ੀਆਂ ਤੇ ਦਸਖ਼ਤ ਕਰਾਉਣ ਵਾਲਿਆਂ ਦੀ ਲੰਮੀ ਲਾਈਨ ਲੱਗ ਗਈ। ਅਸੀਂ ਗਿਆਰਾਂ ਵਜੇ ਕੰਮ ਸ਼ੁਰੂ ਕੀਤਾ ਅਤੇ ਲਗਾਤਾਰ ਦਸਖ਼ਤ ਕਰਦੇ ਰਾਤ ਦੇ ਬਾਰਾਂ ਵਜ ਗਏ। ਮੇਰੀਆਂ ਉਂਗਲਾਂ ਥੱਕ ਕੇ ਜਵਾਬ ਦੇ ਗਈਆਂ ਤੇ ਨਾਲ ਦੇ ਸਾਥੀ ਵੀ ਥੱਕ ਗਏ। ਬਾਹਰ ਅਜੇ ਵੀ ਤਕਰੀਬਨ 300-400 ਲੋਕਾਂ ਦੀ ਲਾਈਨ ਲੱਗੀ ਹੋਈ ਸੀ। ਬਾਹਰ ਨਿਕਲ ਕੇ ਆਪਣੀ ਮਜ਼ਬੂਰੀ ਦੱਸ ਕੇ ਉਨ੍ਹਾਂ ਤੋਂ ਮੁਆਫੀ ਮੰਗੀ ਤੇ ਅਗਲੀ ਤਾਰੀਖ ਨਵਾਂਸ਼ਹਿਰ ਆਉਣ ਲਈ ਦਿਤੀ। ਇਸੇ ਤਰ੍ਹਾਂ ਘਰ, ਪਾਰਟੀ ਦਫਤਰ ਤੇ ਮਿਥੇ ਟਿਕਾਣਿਆਂ ਤੇ ਪਾਸਪੋਰਟ ਅਰਜ਼ੀਆਂ ਤੇ ਦਸਖ਼ਤ ਕਰਾਉਣ ਵਾਲਿਆਂ ਦਾ ਭਾਰੀ ਗਿਣਤੀ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ ।
ਗ੍ਰੀਨ ਰੈੱਡ ਚੈਨਲ :- ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਿਰਾਂ ਦੀ ਏਅਰਪੋਰਟਾਂ ਤੇ ਖਜਲ ਖੁਆਰੀ ਤੇ ਰਿਸ਼ਵਤਖੋਰੀ ਤੋਂ ਬਚਾਉਣ ਲਈ ਪਾਰਲੀਮੈਂਟ ਵਿੱਚ ਅਤੇ ਵਿਦੇਸ਼ ਮੰਤਰੀ ਕੋਲ ਮਸਲਾ ਉਠਾਉਣ ਦੇ ਨਤੀਜੇ ਵਜੋਂ ਸਰਕਾਰ ਨੇ ਕਸਟਮ ਨਾਲ ਸਬੰਧਤ ਰੈੱਡ ਤੇ ਗ੍ਰੀਨ ਚੈਨਲ ਬਣਾਏ । ਇਸ ਨਾਲ ਵਿਦੇਸ਼ੀ ਮੁਸਾਫ਼ਰਾਂ ਨੂੰ ਕਾਫੀ ਰਾਹਤ ਮਿਲੀ ।
ਧੋਖਾਧੜੀ ਦੇ ਸ਼ਿਕਾਰ ਲੋਕਾਂ ਨੂੰ ਵਿਦੇਸ਼ੀ ਜੇਲ੍ਹਾਂ ਵਿੱਚੋਂ ਰਿਹਾ ਕਰਾਉਣਾ :- ਟ੍ਰੈਵਲ ਏਜੇਂਟਾਂ ਦੀ ਧੋਖਾਧੜੀ ਦਾ ਸ਼ਿਕਾਰ ਪਾਕਿਸਤਾਨ ਦੀ ਜੇਲ੍ਹ ਵਿੱਚ ਲੰਮੇ ਸਮੇਂ ਤੋਂ ਫਸੇ 22 ਨੌਜਵਾਨਾਂ ਤੇ ਅਰਬ ਅਤੇ ਹੋਰ ਦੇਸ਼ਾਂ ਦੀਆਂ ਜੇਲ੍ਹਾਂ ਵਿੱਚੋਂ ਇਸੇ ਤਰ੍ਹਾਂ ਫਸੇ ਕਈ ਬੇਕਸੂਰ ਤੇ ਮਜ਼ਬੂਰ ਲੋਕਾਂ ਨੂੰ ਵਿਦੇਸ਼ ਮੰਤਰਾਲੇ ਰਾਹੀਂ ਰਿਹਾ ਕਰਵਾ ਕੇ ਵਾਪਸ ਭਾਰਤ ਲਿਆਉਣ ਵਿਚ ਮਦਦ ਕੀਤੀ। ਧੋਖੇਬਾਜ ਏਜੇਂਟਾਂ ਨੂੰ ਨੱਥ ਪਾਉਣ ਤੇ ਲੋਕਾਂ ਨੰ ਨੂੰ ਲੁੱਟਖੋਹ ਤੋਂ ਬਚਾਉਣ ਲਈ ਲੋਕ ਸਭਾ ਵਿੱਚ ਕਈ ਵਾਰ ਮਸਲਾ ਉਠਾਇਆ ਅਤੇ ਸਰਕਾਰ ਤੇ ਦਬਾਉ ਪਾਕੇ ਲੋਕਾਂ ਦੀ ਮੱਦਦ ਕੀਤੀ ।
ਆਸ ਕੀਤੀ ਜਾਂਦੀ ਹੈ ਕਿ ਮਾਸਟਰ ਭਗਤ ਰਾਮ ਜੀ ਦੇ ਉਪਰੋਕਤ ਲੋਕ ਭਲਾਈ ਦੇ ਕੰਮਾਂ ਨੂੰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਜੀ ਦੀ ਚੋਣ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਾਇਆ ਜਾਏਗਾ। ਅਸੀਂ ਇਥੇ ਜਲੰਧਰ (ਰਿਜ਼ਵਰ) ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਮਾਸਟਰ ਭਗਤ ਰਾਮ ਜੀ ਵਾਂਗ ਹੀ ਮਾਸਟਰ ਪ੍ਰਸੋਤਮ ਲਾਲ ਬਿਲਗਾ ਜੀ ਨੂੰ ਵੀ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇ ਅਤੇ ਲੋਕਾਂ ਨੂੰ ਯਕੀਨ ਦੁਆਉਂਦੇ ਹਾਂ ਕਿ ਮਾਸਟਰ ਪ੍ਰਸੋਤਮ ਲਾਲ ਬਿਲਗਾ ਵੀ ਮਾਸਟਰ ਭਗਤ ਰਾਮ ਜੀ ਦੇ ਪਦ ਚਿੰਨਾਂ ਤੇ ਚਲਦਿਆਂ ਹੋਇਆਂ ਤੁਹਾਡੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
-ਲਹਿੰਬਰ ਸਿੰਘ ਤੱਗੜ
-ਮੋਬਾ : 94635-42023