ਖੂਬਸੂਰਤ ਦੁਨੀਆਂ ਦਾ ਮੁੱਢ ਰਿਸ਼ਤਿਆਂ ਨਾਲ ਬੱਝਦਾ ਹੈ ਜੋ ਤਾਅ ਉਮਰ ਦੁੱਖ-ਸੁੱਖ ਵਿੱਚ ਸਹਾਈ ਹੁੰਦੇ ਹਨ । ਜੱਗ ਜਨਣੀ ਔਰਤ ਤੋ ਬਿਨਾਂ ਸੰਸਾਰ ਦੀ ਕਲਪਨਾ ਵੀ ਸੰਭਵ ਨਹੀਂ । ਮਾਂ ਦਾ ਦਰਜਾ ਸਭ ਤੋ ਉਪਰ ਹੈ। ਜਿਸ ਸਦਕੇ ਸਭ ਰੰਗਲੀ ਦੁਨੀਆਂ ਦੀਆਂ ਅਸੀਮ ਖੁਸ਼ੀਆਂ ਮਾਣਦੇ ਹਨ । ਇਸ ਰਿਸਤੇ ਨੂੰ ਸਭ ਧਰਮਾਂ ਨੇ ਪਾਕ ਪਵਿੱਤਰ ਦਰਜਾ ਦਿੱਤਾ ਹੈ । ਬੱਚੇ ਪ੍ਰਤੀ ਮਾਂ ਦੇ ਪਿਆਰ ਦੀ ਪਾਕੀਜਗੀ ਲਈ ਇਹ ਕਿਹਣਾ ਅਤਿਕਥਨੀ ਨਹੀ ਕਿ ਜੇ ਮਾਂ ਦੇ ਹੱਥ ਆਪਣੇ ਬੱਚੇ ਤਕਦੀਰ ਲਿਖਣ ਵਾਲੀ ਕਲਮ ਹੋਵੇ ਤਾਂ ਉਹ ਆਪਣੇ ਬੱਚੇ ਲਈ ਸਿਰਫ਼ ਸੁੱਖ ਹੀ ਲਿਖਦੀ । ਸਭ ਰਿਸ਼ਤਿਆਂ ਦਾ ਤਾਣਾ ਅਤੇ ਜੀਵਨ ਪੰਧ ਮਾਂ ਦੀ ਗੋਦ ਤੋ ਹੀ ਸ਼ੁਰੂ ਹੁੰਦਾ ਹੈ।
ਮਾਂ ਬੱਚੇ ਦੀ ਮੱਢਲੀ ਸੰਸਥਾ ਤੋ ਘੱਟ ਨਹੀ । ਜੋ ਬਹੁਤ ਕੁਝ ਅਨਭੋਲ ਸਮੇ ਵਿਚ ਹੀ ਸਿੱਖਾ ਦਿੰਦੀ ਹੈ । ਮਾਂ ਦੀ ਜਿੰਦਗੀ ਨੂੰ ਬਚਪਨ ਦੇ ਪਲ ਖੁਸ਼ੀਆ ਨਾਲ ਲਬਰੇਜ ਕਰ ਦਿੰਦੇ ਹਨ । ਬੱਚੇ ਨੂੰ ਸੰਸਕਾਰ ਤੇ ਸਮਜਿਕ ਸਲੀਕਾ ਵੀ ਮਾਂ ਹੀ ਸਿਖਾਉਦੀ ਹੈ । ਉਸ ਦਾ ਪਿਆਰ ,ਨਿਮਰਤਾ ਤੇ ਦੇਖਭਾਲ ਰਿਸਤੇ ਨੂੰ ਹੋਰ ਗੂੜਾ ਬਣਾਉਦੇ ਹਨ । ਜੋ ਕੇਵਲ ਖਾਣ ਪੀਣ ਜਾ ਸਿਹਤ ਤੱਕ ਹੀ ਸੀਮਤ ਨਹੀ । ਸ਼ਗੋ ਆਪਣੇ ਘੇਰੇ ਤੋ ਅੱਗੇ ਵਧ ਹਰ ਸੁੱਖ ਸੁਵਿਧਾ ਲਈ ਉਪਰਾਲੇ ਕਰਦੀ ਹੈ ਤਾ ਜੋ ਸੰਤਾਨ ਦਾ ਭਵਿੱਖ ਉਜਵਲ ਹੀ ਹੋਵੇ । ਮਮਤਾਮਈ ਮੋਹ ਵੀ ਬੱਚੇ ਦੇ ਅਹਿਸਾਸ ਸਮਝਣ ਲਈ ਸਹਾਈ ਹੁੰਦੇ ਹਨ । ਜੋ ਬਿਨ ਬੋਲਿਆ ਉਸਦੀ ਭੁੱਖ,ਨੀਦ,ਖੁਸ਼ੀ,ਨਿਰਾਜਗੀ ਤੇ ਮਸਤੀ ਬੁਝ ਲੈਦੀ ਹੈ । ਬਪਚਨ ਦੇ ਲਾਡ ਤੇ ਜਿਦ ਦੀ ਪੂਰਤੀ ਮਾਂਵਾ ਬਿਨਾ ਸੰਭਵ ਨਹੀ । ਕੋਰੋਨਾ ਸੰਕਟ ਵਿੱਚ ਪਰਵਾਸੀ ਮਾਂਵਾ ਵਲੋ ਲੰਮੇ,ਦੁਖਦਈ,ਤੇ ਭੁੱਖਮਰੀ ਦੇ ਦੌਰ ਵਿੱਚ ਬੱਚਿਆ ਪ੍ਰਤੀ ਸਮਰਪਤੀ ਵੱਡੀ ਮਸਾਲ ਹੈ । ਜਦੋ ਕਿ ਪਿਤਾ ਬੱਚਿਆ ਦੀ ਸੁਰੱਖਿਆ,ਸਹਾਇਤਾ ਤੇ ਜਿਮੇਵਾਰੀਆ ਵਾਲੇ ਫਰਜ ਆਪ ਮੁਹਾਰੇ ਨਿਭਾਉਦੇ ਹਨ ।
ਇਹ ਰਿਸਤਾ ਵੱਡੇ ਹੋਣ ਨਾਲ ਹੋਰ ਗੂੜਾ ਹੋ ਜਾਦਾ ਹੈ । ਮਾਂਵਾ ਤੇ ਬੱਚੇ ਖੁੱਲ ਦਿਲੀ ਨਾਲ ਮਨੋ ਭਾਵਨਾ ਪ੍ਰਗਟਾਉਦੇ ਹਨ । ਇਹ ਮਮਤਾਮਈ ਮੋਹ ਦੀ ਖੁਸ਼ਗਵਾਰੀ ਹੈ । ਕੁੜੀਆ ਤਾ ਮਾਂਵਾ ਨਾਲ ਸਹੇਲੀਆ ਵਾਂਗ ਵਿਚਰਦੀਆ ਹਨ । ਬੱਚਿਆ ਨਾਲ ਪਿਆਰ ਵਿੱਚ ਲਿੰਗ ਭੇਦ -ਭਾਵ ਨਹੀ ਹੁੰਦੇ । ਪਰ ਬੇਟੀ ਅਕਸਰ ਪਿਤਾ ਦੇ ਨੇੜੇ ਤੇ ਲੜਕਿਆ ਦੇ ਝੁਕਾਅ ਮਾਂਵਾ ਵੱਲ ਰਹਿਦੇ ਹਨ । ਜਦੋ ਪੁੱਤਰਾ ਦਾ ਖੁੱਲੇਪਣ ਨਾਲ ਵਿਚਰਨਾ ਪਿਤਾ ਨਾਲ ਹੀ ਹੁੰਦਾ ਹੈ । ਮਨੋਵਿਗਿਆਨੀ ਵੀ ਮਹਿਲਾਵਾ ਨੂੰ ਮਾਨਸਿਕ ਪੱਖ ਤੋ ਮਜਬੂਤ ਮੰਨਦੇ ਹਨ । ਬੱਚਿਆ ਨੂੰ ਮਾਨਸਿਕ ਦਬਾਉ ਅਤੇ ਸੰਵੇਦਨਮਈ ਹਲਾਤਾ ਨੂੰ ਸਿੰਜਣਾ ਸਿਖਾਉਦੀਆ ਹਨ । ਜੋ ਭਵਿੱਖਮਈ ਫੈਸਲੇ ਲੈਣ ਵਿੱਚ ਮੱਦਦਗਾਰ ਸਾਬਤ ਹੁੰਦਾ ਹੈ । ਅਜਿਹੇ ਸੰਸਕਾਰ ਜਿੰਦਗੀ ਵਿੱਚ ਅਹਿਮ ਸਥਾਨ ਰੱਖਦੇ ਹਨ । ਇਹ ਮਾਂਵਾ ਦੇ ਜਾਣ ਬਾਅਦ ਵੀ ਸ਼ਾਡੇ ਤੋ ਨਿਖੜਦੇ ਨਹੀ । ਸਗੋ ਬਚਪਨ ਤੋ ਜਵਾਨੀ ਦੀ ਦਹਿਲੀਜ ਤੱਕ ਪੁਜਦਿਆ ਹੋਰ ਦਰੁਸਤ ਹੋ ਜਾਦੇ । ਜਿਸ ਨਾਲ ਸਮਾਜ ਵਿੱਚ ਸਹਿਯੋਗ ,ਹਿਮਾਇਤ ਤੇ ਹਲੀਮੀ ਨਾਲ ਵਿਚਰਦੇ ਹਾ । ਇਹ ਬੱਚਿਆ ਲਈ ਪਿਆਰ ਤੇ ਚਿੰਤਾ ਬਰਾਬਰ ਰੱਖਦੀਆ ਹਨ । ਭਾਂਵੇ ਪੜ -ਲ਼ਿਖ ਕੇ ਉਚੀਆ ਪਦਵੀਆ ਤੇ ਪੁੱਜ ਜਾਵਨ । ਮਾਂਵਾ ਦੇ ਫਿਕਰ ਉਮਰਾ ਦੇ ਤਕਾਜੇ ਨਾਲ ਨਹੀ ਤੋਲੇ ਜਾਦੇ । ਬਲਕਿ ਚਿੰਤਾ ਦੀ ਲੜੀ ਸਾਮੀ ਪੂਰਾ ਪਰਿਵਾਰ ਦੇਖਦਿਆ ਹੀ ਟੁੱਟਦੀ ਹੈ ।
ਮਾਂਵਾ ਦੀ ਢਲਦੀ ਉੁਮਰ ਦੇ ਪ੍ਰਛਾਵੇ ਨਵੀਆ ਉਮੰਗਾ ਲੈ ਕੇ ਆਉਦੇ ਹਨ । ਆਪਣੇ ਹੱਥੀ ਪਾਲਿਆ ਦੇ ਕਾਰਜ ਰਚਾਉਣੇ ਦਿਲ਼ੀ ਖਵਾਇਸ ਹੁੰਦੀ ਹੈ । ਨੂੰਹ ਦੀਆ ਰੋਣਕਾ ਅਤੇ ਜਮਾਈ ਨਾਲ ਨਵੇ ਰਿਸਤੇ ਵਿੱਚ ਬੱਝਾ ਘਰ ਸਵਰਗ ਤੋ ਘੱਟ ਨਹੀ ਜਾਪਦਾ। ਜਿਸ ਵਿੱਚ ਕੁਲ ਦੇ ਵਾਧੇ ਦੀ ਤਾਂਘ ਵੀ ਉਡਾਰੀ ਭਰਦੀ ਹੈ । ਪੋਤੇ ਪੋਤੀਆ ਤੇ ਦੇਹਤੇ ਦੋਹਤੀਆ ਨਾਲ ਘਿਰੀ ਮਾਂ ਨੂੰ ਸਮਾ ਠਹਿਰਿਆ ਲਗਦਾ ਹੈ । ਇਸ ਰੱਬੀ ਬਖਸ਼ਿਸ ਲਈ ਸੁੱਖਾ ਹੀ ਮੰਗਦੀ ਹੈ । ਨਵੇ ਵਰੇਸਾ ਲਈ ਜਵਾਨੀ ਮਾਨਣ ਤੇ ਲੰਮੀਆ ਉਮਰਾ ਦੀ ਅਸੀਸਾ ਹੀ ਮੂੰਹੋ ਨਿਕਲਦੀਆ ਹਨ । ਅਪਣਿਆ ਪ੍ਰਤੀ ਬੇਪਨਾਹ ਪਿਆਰ ਤੇ ਚੋਤਰਫੀ ਸੰਭਾਲ ਨੂੰ ਅਣਗੋਲਿਆ ਕਰਨਾ ਨਾਮੁਕਨ ਜਾਪਦਾ ਹੈ । ਜੋ ਤੁਰਨ ਲੈ ਕੇ ਤਰੱਕੀ ਤੱਕ ਪਹੁੰਚਾਉਦੀਆ ਹਨ । ਗੁਰੁ ਸਹਿਬਾਨਾ ਨੇ ਪ੍ਰਮਾਤਮਾ ਤੇ ਪਿਤਾ ਤੋ ਪਹਿਲਾ ਮਾਂ ਨੂੰ ਬੱਚਿਆ ਦੀ ਗੁਰੂ ਦਰਸਾਇਆ ਹੈ ।
ਇਸ ਸਵਾਰਥ ਰਹਿਤ ਬੱਝੇ ਰਿਸਤੇ ਦਾ ਕਰਜਾ ਲ਼ੱਥਣਾ ਅਸਾਨ ਨਹੀ । ਜਿਹੜੀ ਆਪਣੇ ਅਖੀਰੀ ਵੇਲੇ ਵੀ ਪਰਿਵਾਰ ਦੀਆ ਸੁੱਖਾ ਹੀ ਲੋਚਦੀਆ ਹਨ । ਅਸੀ ਉਸ ਦੀਆ ਸਿੱਖਿਆਵਾ ਨਾਲ ਔਖੇ ਪੈਂਡੇ ਤੈਅ ਕਰਦੇ ਹਾ । ਜਾਣ ਬਾਅਦ ਵੀ ਸਾਡੇ ਅੰਗ ਸੰਗ ਰਹਿਦੀ ਹੈ । ਮਾਂ ਦੀ ਬਦੋਲਤ ਚਲਦੇ ਸਾਹਾ ਦਾ ਹਰਜਾਨੇ ਭਰਨੇ ਅਸੰਭਵ ਨਹੀ, ਮਾਂ ਦੇ ਪਿਆਰ ਦੀ ਠੰਡੀ ਛਾ ਨੂੰ ਮਾਨਣਾ ਵੀ ਨਸੀਬ ਨਾਲ ਹੀ ਹਾਸਿਲ ਹੁੰਦਾ ਹੈ । ਤੁਰ ਤਾ ਸਭ ਨੇ ਹੀ ਜਾਣਾ ਪਰ ਸਮੇ ਤੋ ਪਹਿਲਾ ਬੱਚਿਆ ਦੀ ਮਾਂ ਦੂਰ ਨਾ ਹੋਵੇ । ਇਹ ਖਲਾਅ ਪੂਰਿਆ ਨਹੀ ਜਾ ਸਕਦਾ ,ਦੁਨੀਆ ਖਾਲੀ (ਖਮੋਸ਼) ਲਗਦੀ ਹੈ । ਮਾਂ ਦੇ ਪਿਆਰ ਵਰਗਾ ਨਿੱਘ ਕਿਧਰੇ ਹੋਰ ਨਹੀ ਮਿਲਦਾ ਜੋ ਮਾਂ ਦੇ ਤੁਰ ਜਾਣ ਮਗਰੋ ਮਹਿਸੂਸ ਹੋਇਆ । ਮਾਂ ਹਰ ਕਿਸੇ ਦੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਔਰਤ ਹੁੰਦੀ ਹੈ। ਇੱਕ ਮਾਂ ਆਪਣੇ ਬੱਚੇ ਲਈ ਆਪਣੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੀ ਹੈ।ਜਿਸ ਤਰ੍ਹਾਂ ਇੱਕ ਮਾਂ ਬੱਚਿਆਂ ਦੀ ਦੇਖਭਾਲ ਕਰਦੀ ਹੈ ਕੋਈ ਹੋਰ ਨਹੀਂ ਕਰ ਸਕਦਾ । ਸੋ ਪਰਿਵਾਰ ਸਮੇਤ ਮਾਂਵਾ ਨੂੰ ਸਮਾ ਜਰੂਰ ਦੇਵੋ । ਉਸ ਰੂਹਾਨੀ ਖੁਸ਼ੀ ਦਾ ਅਨੰਦ ਕਿਤੋ ਹੋਰ ਨਹੀ ਮਿਲ ਸਕਦਾ ।
-ਮੋਬਾ: 78374 90309