ਫਿਰੋਜ਼ਪੁਰ 7 ਸਤੰਬਰ (ਅਸ਼ੋਕ ਭਾਰਦਵਾਜ)
ਡਾਇਰੈਕਟਰ ਐੱਸ. ਸੀ. ਈ ਆਰ. ਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਤੇ ਪਿ੍ਰੰਸੀਪਲ ਡਾਇਟ ਸ਼੍ਰੀਮਤੀ ਸੀਮਾ ਦੀ ਯੋਗ ਅਗਵਾਈ ਹੇਠ ਸੰਸਥਾ ਵਿਚ 2.09.24 ਤੋ 08.09.24 ਤਕ ਉਲਾਸ ਪ੍ਰੋਜੈਕਟ ਅਧੀਨ ਸਾਖਰਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਸਟੇਟ ਨੋਡਲ ਅਫ਼ਸਰ ਸ੍ਰੀ ਸੁਰਿੰਦਰ ਕੁਮਾਰ ਦੀ ਅਗਵਾਈ ਅਨੁਸਾਰ ਵੱਖਰੀਆ ਵੱਖਰੀਆ ਗਤੀਵਿਧੀਆ ਕਰਾਈਆ ਜਾ ਰਹੀਆਂ ਹਨ। ਜਿਸ ਨਾਲ ਲੋਕਾ ਨੂੰ ਬਾਲਗ ਸਿੱਖਿਆ ਬਾਰੇ ਜਾਗਰੂਕ ਕੀਤਾ ਜਾ ਸਕੇ। ਜ਼ਿਲਾ ਸਿੱਖਿਆ ਸਿਖ਼ਲਾਈ ਸੰਸਥਾ ਫਿਰੋਜ਼ਪੁਰ ਵਿਚ ਜ਼ਿਲਾ ਕੋਆਰਡੀਨੇਟਰ ਸ਼੍ਰੀਮਤੀ ਆਰਤੀ ਸਚਦੇਵਾ ਦੀ ਦੇਖਰੇਖ ਵਿਚ ਵੱਖ ਵੱਖ ਗਤੀਵਿਧੀਆ ਜਿਵੇਂ ਕੀ ਪੋਸਟਰ ਮੇਕਿੰਗ, ਡਿਬੇਟ ਅਤੇ ਵਰਕਸ਼ਾਪ ਕਰਵਾਈ ਗਈ। ਇਹਨਾ ਗਤੀਵਿਧੀਆ ਵਿੱਚ ਡਾਇਟ ਫਿਰੋਜ਼ਪੁਰ ਦੇ ਡੀ ਐਲ ਏਡ ਦੇ ਵਿਦਿਆਰਥੀਆ ਨੇ ਵੱਧ- ਚੜ ਕੇ ਹਿੱਸਾ ਲਿਆ। ਇਸ ਦੌਰਾਨ ਬਾਲਗ ਸਿੱਖਿਆ ਦੇ ਮਹੱਤਵ ਨੂੰ ਦਰਸਾਉਣ ਲਈ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੜ੍ਹੀ ਗਈ ਅਤੇ ਸ਼ਹਿਰ ਵਿਚ ਵੱਖ ਵੱਖ ਥਾਂਵਾ ਤੇ ਨੁੱਕੜ ਨਾਟਕ ਕਰਵਾਏ ਗਏ। ਇਹਨਾਂ ਗਤੀਵਿਧੀਆ ਵਿਚ ਡਾਇਟ ਸਟਾਫ ਦੇ ਸਰਬਸ਼ਕਤੀਮਾਨ, ਅਮਰ ਜੋਤੀ ਮਾਂਗਟ, ਗੌਰਵ ਮੁੰਜਾਲ, ਡਾ ਹਰਿੰਦਰ ਸਿੰਘ, ਪਰਮਜੀਤ ਕੌਰ, ਅਕਾਸ਼ਵੀਰ ਅਤੇ ਹੋਰਾ ਨੇ ਸ਼ਿਰਕਤ ਕੀਤੀ।