ਮੋਹਾਲੀ 7 ਸਤੰਬਰ ( ਹਰਬੰਸ ਬਾਗੜੀ )
ਪਿਛਲੇ 8 ਸਾਲਾਂ ਤੋਂ ਫੇਜ਼ 9 ਦੀ ਮਾਰਕੀਟ ਵਿੱਚ ਸ਼੍ਰੀ ਗਣੇਸ਼ ਉਤਸਵ ਕਮੇਟੀ ਵੱਲੋਂ ਸ਼੍ਰੀ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਵੀ ਗਣੇਸ਼ ਚਤੁਰਥੀ ਸ਼ੁਰੂ ਹੋ ਗਈ ਹੈ। ਪਰ ਇਸ ਵਾਰ ਫੇਜ਼ 9 ਵਿੱਚ ਗਣਪਤੀ ਜੀ ਦਾ ਵਿਸ਼ਾਲ ਪੰਡਾਲ ਨਹੀਂ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਦੇ ਪ੍ਰਧਾਨ ਰਮੇਸ਼ ਦੱਤ ਨੇ ਦੱਸਿਆ ਕਿ ਇਸ ਵਾਰ ਕੁਝ ਕਾਰਨਾਂ ਕਰਕੇ ਫੇਜ਼ 9 ਦੀ ਮਾਰਕੀਟ ਵਿੱਚ ਸ਼੍ਰੀ ਗਣੇਸ਼ ਮਹਾਰਾਜ ਦਾ ਵਿਸ਼ਾਲ ਪੰਡਾਲ ਨਹੀਂ ਸਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰ ਇਸ ਵਾਰ ਵੀ ਪੂਰੇ ਸ਼ਹਿਰ 'ਚ ਸ਼੍ਰੀ ਗਣੇਸ਼ ਚਤੁਰਥੀ 'ਤੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਵੇਗਾ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਅਤੇ ਸੈਕਟਰਾਂ 'ਚ ਭਗਵਾਨ ਗਣੇਸ਼ ਦੀ ਸਥਾਪਨਾ ਕੀਤੀ ਜਾਵੇਗੀ।
ਰਮੇਸ਼ ਦੱਤ ਨੇ ਦੱਸਿਆ ਕਿ ਫੇਜ਼ 9 ਵਿੱਚ ਜਿੱਥੇ ਹਰ ਵਾਰ ਪੰਡਾਲ ਸਜਾਇਆ ਜਾਂਦਾ ਸੀ, ਉੱਥੇ ਇਸ ਵਾਰ ਪੰਡਾਲ ਨਾ ਹੋਣ ਦੀ ਥਾਂ ਇਲਾਕੇ ਵਿੱਚ ਪੰਡਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਫੇਜ਼ 5, ਸੈਕਟਰ 67 ਅਤੇ ਹੋਰ ਥਾਵਾਂ ’ਤੇ ਲਗਾਏ ਗਏ ਪੰਡਾਲਾਂ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਪਹੁੰਚਾਈ ਗਈ ਹੈ। ਇਸ ਤੋਂ ਇਲਾਵਾ ਭਗਵਾਨ ਗਣੇਸ਼ ਨੂੰ ਪਿਆਰ ਕਰਨ ਵਾਲੇ ਸ਼ਰਧਾਲੂਆਂ ਦੇ ਘਰਾਂ ਵਿਚ ਭਗਵਾਨ ਗਣੇਸ਼ ਦੀ ਸਥਾਪਨਾ ਕੀਤੀ ਗਈ ਹੈ। ਦੱਤ ਨੇ ਦੱਸਿਆ ਕਿ ਭਾਵੇਂ ਇਸ ਵਾਰ ਵੱਡੇ ਪੰਡਾਲ ਵਿੱਚ ਪ੍ਰੋਗਰਾਮ ਨਹੀਂ ਮਨਾਇਆ ਜਾ ਰਿਹਾ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਜਾਵੇਗੀ।