ਮਨਜੀਤ ਸਿੰਘ ਚੀਮਾ
ਮੁਕੇਰੀਆਂ, 7 ਸਿਤੰਬਰ
ਐਨਐਚਐਸ ਹਸਪਤਾਲ ਜਲੰਧਰ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ ਐਸਐਸ ਮੈਡੀਸਿਟੀ ਹਸਪਤਾਲ ਤਲਵਾੜਾ ਰੋਡ ਮੁਕੇਰੀਆਂ ਵਿਖੇ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਡਾ. ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਐਨਐਚਐਸ ਹਸਪਤਾਲ ਦੇ ਮਾਹਿਰ ਡਾ. ਨਵੀਨ ਚਿਤਕਾਰਾ, ਡਾ. ਸੁ?ਭਾਂਗ ਅਗਰਵਾਲ, ਡਾ. ਸਾਹਿਲ ਸਰੀਨ, ਡਾ. ਸੌਰਭ ਮਿਸ਼ਰਾ ਵੱਲੋਂ ਦਿਲ, ਦਿਮਾਗ, ਰੀੜ ਦੀ ਹੱਡੀ, ਗੋਡੇ, ਚੂਲੇ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰਾ ਵੱਲੋ 300 ਦੇ ਕਰੀਬ ਮਰੀਜ਼ਾ ਦਾ ਫ੍ਰੀ ਮੈਡੀਕਲ ਚੈਕਅਪ ਕੀਤਾ ਗਿਆ ਅਤੇ ਮਰੀਜ਼ਾ ਦੇ ਫ੍ਰੀ ਸ਼ੂਗਰ , ਵੀ ਪੀ ਟੈਸਟ ਅਤੇ ਈ. ਸੀ. ਜੀ, ਈਕੋ ਤੇ ਹੋਰ ਟੈਸਟ ਫਰੀ ਕੀਤੇ ਗਏ। ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਐਸ. ਐਸ. ਮੈਡਿਸਿਟੀ ਹਸਪਤਾਲ ਮੁਕੇਰੀਆਂ ਵਲੋਂ ਇਲਾਕਾ ਮੁਕੇਰੀਆਂ ਦੇ ਲੋਕਾਂ ਦੀ ਭਲਾਈ ਵਾਸਤੇ ਸਮੇ -ਸਮੇ ਉੱਤੇ ਇਹੋ ਜਹੇ ਲੋਕ ਭਲਾਈ ਦੇ ਕੈਂਪ ਲਗਾਏ ਜਾਂਦੇ ਰਹਿੰਦੇ ਹਨ ।ਉਹਨਾਂ ਕਿਹਾ ਕਿ ਅਜਿਹੇ ਕੈਂਪ ਲਗਾਉਣ ਦਾ ਸਾਡਾ ਮੁੱਖ ਮਕਸਦ ਹੈ ਕਿ ਕੋਈ ਵੀ ਵਿਅਕਤੀ ਬਿਮਾਰੀ ਦੀ ਲਪੇਟ ਚ ਨਾ ਆ ਸਕੇ। ਇਸ ਮੌਕੇ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੀ ਦੌੜ ਭਰੀ ਜ਼ਿੰਦਗੀ ਵਿੱਚ ਹਰ ਤੀਸਰਾ ਵਿਅਕਤੀ ਕੋਈ ਨਾ ਕੋਈ ਬਿਮਾਰੀ ਤੋਂ ਪੀੜਤ ਹੈ। ਇਸ ਮੌਕੇ ਡਾਕਟਰ ਹਰਜੀਤ ਸਿੰਘ ਨੇ ਕਿਹਾ ਕਿ ਦੂਰ ਦੁਰਾਡੇ ਤੋਂ ਆਏ ਮਰੀਜ਼ਾਂ ਨੇ ਇਸ ਮੈਡੀਕਲ ਚੈਕਅਪ ਕੈਂਪ ਵਿੱਚ ਆ ਕੇ ਕਾਫੀ ਲਾਭ ਲਿਆ। ਉਨ੍ਹਾਂ ਕਿਹਾ ਕਿ ਐਨਐਚਐਸ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਵੀਰਵਾਰ ਦੇ ਵੀਰਵਾਰ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾਂਦਾ ਹੈ ਅਤੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਪਿੰਕੀ ਬਲਵਿੰਦਰ ਸਿੰਘ ਬਿੰਦਾ ਤਰਲੋਚਨ ਸਿੰਘ ਹਾਜ਼ਰ ਸਨ।