ਜੋਗਿੰਦਰ ਪਾਲ ਸਿੰਘ ਕੁੰਦਰਾ
ਅੰਮ੍ਰਿਤਸਰ / 7 ਸਤੰਬਰ :
ਥਾਣਾ ਬੀ ਡਵੀਜਨ ਦੇ ਇਲਾਕੇ ਵਿੱਚ ਬੀਤੇ ਕੱਲ ਦੀ ਰਾਤ ਪੰਕਜ ਕੁਮਾਰ ਵਾਸੀ ਮਕਾਨ ਨੰ 509 ਗਲੀ ਨੰ 03 ਨਿਊ ਪ੍ਰਤਾਪ ਨਗਰ ਸ਼ਕਾਇਤ ਕੀਤੀ ਕਿ ਉਨ੍ਹਾਂ ਦਾ ਬੇਟਾ ਆਰਿਅਨ ਉਮਰ ਕਰੀਬ 10 ਸਾਲ ਸੁਭਾ ਘਰ ਤੋ ਸਕੂਲ ਗਿਆ ਪਰ ਵਾਪਸ ਨਹੀ ਆਇਆ। ਮਾਮਲੇ ਦੀ ਸੰਜੀਦਗੀ ਨੂੰ ਵੇਖਦੇ ਹੋਏ ਤੁਰੰਤ ਸੀਨੀਅਰ ਅਫਸਰਾਨ ਦੇ ਧਿਆਨ ਵਿੱਚ ਲਿਆਦਾ ਗਿਆ ਅਤੇ ਸਾਰੇ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਗਿਆ ਅਤੇ ਮਾਣਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਰਣਜੀਤ ਸਿੰਘ ਢਿਲੋ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਗੁਰਿੰਦਰਬੀਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਪੂਰਬੀ, ਅੰਮ੍ਰਿਤਸਰ ਸ਼ਹਿਰ, ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਬੀ ਡਵੀਜ਼ਨ, ਸਮੇਤ ਮੁੱਖ ਅਫਸਰ ਥਾਣਾ ਏ ਡਵੀਜ਼ਨ, ਮੁੱਖ ਅਫਸਰ ਥਾਣਾ ਮਕਬੂਲਪੁਰਾ, ਮੁੱਖ ਅਫਸਰ ਥਾਣਾ ਵੱਲਾ, ਇੰਚਾਰਜ ਸੀ.ਆਈ.ਏ ਸਟਾਫ-1 ਅਤੇ ਇੰਚਾਰਜ ਸੀ.ਆਈ.ਏ ਸਟਾਫ-2 ਦੀਆਂ ਟੀਮਾਂ ਵੱਲੋ ਸਾਰੀ ਰਾਤ ਅਣਥੱਕ ਮਿਹਨਤ ਕੀਤੀ ਗਈ, ਹੂਟਰ ਅਤੇ ਡੋਰ ਬੈਲ ਵਜਾ-ਵਜਾ ਕੇ ਸਾਰੀ ਰਾਤ ਲੋਕਾਂ ਦੀ ਮਦਦ ਅਤੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਟਰੈਕ ਕਰਦੇ ਹੋਏ ਬੱਚੇ ਨੂੰ ਟਰੇਸ ਕੀਤਾ ਜੋ ਘਰੋਂ ਰੁੱਸ ਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਲਾ ਗਿਆ ਸੀ ਅਤੇ ਅੱਜ ਉਥੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਮਦਦ ਨਾਲ ਬੱਚੇ ਨੂੰ ਸਹੀ ਸਲਾਮਤ ਬ੍ਰਾਮਦ ਕਰਕੇ ਦਰੁਸਤ ਹਾਲਤ ਵਿੱਚ ਉਸ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ।