Wednesday, January 15, 2025  

ਪੰਜਾਬ

ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਦਰਾਂ ਵਿੱਚ ਕੀਤਾ ਗਿਆ ਵਾਧਾ ਸਰਕਾਰ ਤੁਰੰਤ ਵਾਪਸ ਲਵੇ : ਲਿਬੜਾ, ਪੰਜੋਲੀ

September 10, 2024

ਸ੍ਰੀ ਫ਼ਤਹਿਗੜ੍ਹ ਸਾਹਿਬ/10 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਕਰਨੈਲ ਸਿੰਘ ਪੰਜੋਲੀ, ਅਮਰਿੰਦਰ ਸਿੰਘ ਸੋਨੂੰ ਲਿਬੜਾ ਅਤੇ ਜੱਸਾ ਸਿੰਘ ਆਹਲੂਵਾਲੀਆ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੀਜ਼ਲ ਤੇ 92 ਪੈਸੇ ਅਤੇ ਪੈਟਰੋਲ ਤੇ 62 ਪੈਸੇ ਵੈਟ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਿਜਲੀ ਵਿਛ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਤੱਕ ਮਿਲਦੀ ਸਬਸਿੱਡੀ ਖਤਮ ਕਰਕੇ ਬਹੁੱਤ ਵੱਡਾ ਬੋਝ ਪਾਇਆ ਹੈ। ਇਹਨਾਂ ਦੋਨੇ ਫੈਸਲਿਆ ਨਾਲ ਪੰਜਾਬ ਦੇ ਲੋਕਾਂ ਤੇ ਲਗਭਗ 2,400 ਕਰੋੜ ਦਾ ਜੋ ਨਵਾਂ ਬੋਝ ਪਾਇਆ ਤੁਰੰਤ ਵਾਪਸ ਲਿਆ ਜਾਵੇ। ਇਸੇ ਤਰ੍ਹਾਂ ਪਿਛਲੇ ਸਮੇਂ ਵਿੱਚ ਵੀ ਕਈ ਵਾਰ ਬਿਜਲੀ ਦੇ ਰੇਟਾਂ ਚ ਵਾਧਾ ਕਰਕੇ ਲਗਭਗ 7800 ਕਰੋੜ ਦਾ ਬੋਝ ਆਮ ਜਨਤਾ ਤੇ ਪਾ ਚੁੱਕੇ ਹਨ। ਇਸ ਤੋਂ ਕੁਝ ਦਿੱਨ ਪਹਿਲਾਂ ਵਾਹਨਾਂ ਉੱਪਰ ਵੀ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ। ਇਹ ਟੈਕਸ ਵਿਧਾਨ ਸਭਾ ਦੇ ਚੱਲਦੇ ਸ਼ੈਸਨ ਨਾਂ ਹੀ ਦੱਸੇ ਗਏ ਤੇ ਨਾ ਹੀ ਕਿਸੇ ਵੀ ਵਿਧਾਨਕਾਰ ਨੂੰ ਇੰਨੇ ਵੱਡੇ ਜਨਤਾ ਤੇ ਬੋਝ ਪਾਉਣ ਸਮੇਂ ਭਰੋਸੇ ਚ ਲਿਆ ਗਿਆ।ਉਨ੍ਹਾ ਕਿਹਾ ਕਿ ਫਰਵਰੀ ਅਤੇ ਜੂਨ 2023 ਵਿੱਚ 1 ਰੁਪਏ ਵੈਟ ਵਧਾ ਕੇ ਤੇ 1 ਰੁਪਏ ਸੈਸ ਲੱਗਾ ਕਿ ਪਹਿਲਾਂ ਹੀ ਲਗਭਗ 900 ਕਰੋੜ ਦਾ ਸਲਾਨਾ ਬੋਝ ਪਾ ਚੁੱਕੇ ਹਨ। ਇਸ ਤੋਂ ਵੀ ਵੱਡੀ ਗੱਲ ਹੈ ਕਿ ਜਨਤਾ ਤੇ ਬੋਝ ਪੈਣ ਤੋਂ ਬਾਅਦ ਵੀ ਇਹਨਾਂ ਵਧੇ ਹੋਏ ਰੇਟਾਂ ਨਾਲ ਸਾਡੇ ਗੁਆਂਢੀ ਸੂਬਿਆਂ ਤੋਂ ਡੀਜ਼ਲ ਤੇ ਪੈਟਰੋਲ ਮਹਿੰਗਾ ਹੋਣ ਕਰਕੇ ਸੂਬੇ ਦਾ ਹੋਰ ਨੁਕਸਾਨ ਹੋ ਸਕਦਾ ਹੈ। ਜਿਵੇਂ ਕਿ ਪੈਟਰੋਲ ਲਗਭਗ ਹਰਿਆਣੇ ਤੋਂ 1.95 ਰੁਪਏ, ਹਿਮਾਚਲ ਤੋਂ 2.35 ਰੁਪਏ, ਜੰਮੂ ਕਸ਼ਮੀਰ ਤੋਂ 1.68 ਰੁਪਏ, ਚੰਡੀਗੜ ਤੋ 3.00 ਰੁਪਏ ਮਹਿੰਗਾ ਹੈ। ਇਸੇ ਤਰਾਂ ਡੀਜਲ ਹਿਮਾਚਲ ਤੋਂ 1.42 ਰੁਪਏ, ਜੰਮੂ ਕਸ਼ਮੀਰ ਤੋਂ 4.39 ਰੁਪਏ, ਚੰਡੀਗੜ ਤੋ 5.66 ਰੁਪਏ ਮਹਿੰਗਾ ਹੋਣ ਕਰਕੇ ਸੂਬੇ ਦਾ ਬਹੁੱਤ ਵੱਡਾ ਨੁਕਸਾਨ ਹੋਵੇਗਾ। ਜਲ ਅਤੇ ਪੈਟਰੋਲ ਦਾ ਸਿੱਧਾ ਅਸਰ ਭਾੜੇ ਰਾਹੀ ਮਹਿੰਗਾਈ ਨਾਲ ਜੁੜਿਆ ਹੁੰਦਾ ਹੈ। ਜਿਸ ਦਾ ਅਸਰ ਉਸੇ ਅੱਧੀ ਰਾਤ ਤੋਂ ਇਕ ਹੋਰ ਨਾਦਰਸ਼ਾਹੀ ਫਰਮਾਨ ਰਾਹੀ ਸਾਹਮਣੇ ਆਇਆ ਕਿ 23 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਿਰਾਇਆ ਵਧਾ ਦਿੱਤਾ ਹੈ। ਜਿਸ ਨਾਲ ਦੋ ਦਿਨਾਂ ਵਿੱਚ ਹੀ ਲੋਕ ਤਰਾਈ ਤਰਾਈ ਕਰਨ ਲੱਗੇ ਹਨ। ਜਿਹੜਾ ਮਜ਼ਦੂਰ ਜਾਂ ਮੁਲਾਜ਼ਮ ਜਾਂ ਕੋਈ ਪੰਜਾਬ ਦਾ ਵਾਸੀ 15 ਰੁਪਏ ਵਿੱਚ ਸਫਰ ਕਰਦਾ ਸੀ ਉਸ ਨੂੰ ਹੁੱਣ 20 ਰੁਪਏ ਦੇਣੇ ਪੈਂਦੇ ਹਨ ਤੇ ਆਉਣ ਵਾਲੇ ਦਿੱਨਾ ਵਿੱਚ ਢੋਆ-ਢੋਆਈ ਮਹਿੰਗੀ ਹੋਣ ਨਾਲ ਹਰ ਇੰਨਸਾਨ ਦੀ ਰਸੋਈ ਤੋਂ ਲੈ ਕੇ ਸਾਰੇ ਖ਼ਰਚਿਆਂ ਵਿੱਚ ਵਾਧਾ ਹੋਵੇਗਾ। ਉਨ੍ਹਾ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਪੰਜਾਬ ਰਜਿਸਟਰੀ ਰੇਟ ਇੰਨਾਂ ਵਧਾਏ ਗਏ ਹਨ ਜਿਸ ਨਾਲ ਪੰਜਾਬ ਸਰਕਾਰ ਨੇ ਆਪਣੇ ਖ਼ਜ਼ਾਨੇ ਵਿੱਚ 2000 ਕਰੋੜ ਵਾਧੂ ਪੈਣ ਦੀ ਆਸ ਜਤਾਈ ਜੋ ਆਮ ਜਨਤਾ ਦੀ ਜੇਬ ਤੇ ਵੱਡਾ ਡਾਕਾ ਹੈ ਵਾਪਸ ਲਏ ਜਾਣ।ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਕਰਜ਼ਾ ਮੁੱਕਤ ਕਰਨਗੇ ਪਰ ਇਸ ਸਰਕਾਰ ਦੇ ਸਮੇਂ ਦੌਰਾਨ ਲਗਭਗ ਇੱਕ ਲੱਖ ਕਰੋੜ ਦਾ ਕਰਜ਼ਾ ਵਧਾ ਚੁੱਕੇ ਹਨ। ਕੇਂਦਰ ਦੀਆਂ ਸਕੀਮਾਂ ਦੇ ਨਾਮ ਬਦਲਣ ਕਰਕੇ ਜਾਂ ਕਿਸੇ ਵੀ ਹੋਰ ਨੁਕਤਿਆਂ ਕਰਕੇ ਸਿਹਤ ਫੰਡਾਂ ਅਤੇ ਦਿਹਾਤੀ ਵਿਕਾਸ ਫੰਡ ਤੇ ਰੋਕ ਲੱਗੀ ਹੈ ਸਰਕਾਰ ਨੂੰ ਹਦਾਇਤ ਕਰੋ ਕਿ ਤੁਰੰਤ ਪੈਰਵਾਈ ਕਰਕੇ ਪੰਜਾਬ ਨੂੰ ਦਿਵਾਉਣੇ ਯਕੀਨੀ ਬਣਾਉ ਤਾਂ ਕਿ ਆਮ ਜਨਤਾ ਤੇ ਬੋਝ ਨੂੰ ਘਟਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਬੰਦੀ ਸਿਘਾਂ ਨੇ ਬਣਦੀਆਂ ਸਜਾ ਕੱਟ ਚੁੱਕੇ ਹਨ ਰਿਹਾਅ ਨਹੀਂ ਕੀਤੇ ਜਾ ਰਹੇ ਅਤੇ ਨਵਾਂ ਮਾਮਲਾ ਕਿ ਮੈਂਬਰ ਪਾਰਲੀਮੈਂਟ ਜਿੱਤਣ ਦੇ ਬਾਵਜੂਦ ਪੰਜਾਬ ਸਰਕਾਰ ਐਨਐਸ਼ਏ ਨਹੀਂ ਹਟਾ ਰਹੀ ਅਤੇ ਹੋਰ ਵੀ ਨੌਜੁਆਨਾ ਤੇ ਵੀ ਐਨਐਸਏ ਦੀ ਗਲਤ ਵਰਤੋਂ ਕੀਤੀ ਹੋਈ ਹੈ ਇਸ ਮਸਲੇ ਤੇ ਵੀ ਸਰਕਾਰ ਤੋਂ ਇੰਨਸਾਫ ਦਿਵਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਆਮ ਜਨਤਾ ਤੇ ਪਾਇਆ ਇਹ ਭਾਰੀ ਬੋਝ ਵਾਪਸ ਲੈ ਕੇ ਜਨਤਾ ਨਾਲ ਇਨਸਾਫ ਕੀਤਾ ਜਾਵੇ। ਪੰਜਾਬ ਵਿੱਚ ਜਿੱਥੇ ਨਸ਼ੇ ਕੰਟਰੋਲ ਨਹੀ ਹੋਏ, ਨਸ਼ਿਆਂ ਦਾ ਬੜਾ ਵੱਡਾ ਕੋਹੜ ਸਾਡੇ ਸਮਾਜ ’ਚ ਲੱਗਾ ਹੈ। ਇਸ ਪਾਸੇ ਵੀ ਖਾਸ ਧਿਆਨ ਦਿੱਤਾ ਜਾਵੇ। ਉੁਨ੍ਹਾ ਕਿਹਾ ਕਿ ਗੈਂਗਸਟਰਵਾਦ ਕਰਕੇ ਰੋਜ਼ਾਨਾ ਗੋਲੀਬਾਰੀ, ਲੁੱਟਾਂ ਖੋਹਾਂ, ਡਕੈਤੀਆਂ ਆਦਿ ਹੋਣ ਕਰਕੇ ਪੰਜਾਬ ਦੇ ਲੋਕ ਡਰੇ ਹੋਏ ਹਨ। ਕਾਨੂੰਨ ਦੀ ਵਿਗੜਦੀ ਹਲਾਤ ਤੇ ਉਚੇਚਾ ਧਿਆਨ ਦਿੱਤਾ ਜਾਵੇ। ਇਸ ਮੌਕੇ ਦਰਬਾਰਾ ਸਿੰਘ ਰੰਧਾਵਾ,ਲਖਵੀਰ ਸਿੰਘ ਥਾਬਲਾ, ਹਰਵੇਲ ਸਿੰਘ ਮਾਧੋਪੁਰ, ਰਜੇਸ਼ ਸਿੰਗਲਾ ਬੱਸੀ ਪਠਾਣਾਂ, ਲਵਪ੍ਰੀਤ ਸਿੰਘ ਪੰਜੋਲੀ, ਕੁਲਦੀਪ ਸਿੰਘ ਸੈਣੀ ਆਦਿ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਨਸ਼ਾ ਛੁਡਾਊ ਕੇਂਦਰ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਨਸ਼ਾ ਛੁਡਾਊ ਕੇਂਦਰ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਹਰਪ੍ਰੀਤ ਸਿੰਘ ਚੀਮਾ ਅਤੇ ਨਵਨੀਤ ਕੌਰ ਵੱਲੋਂ ਅਟਰਾਕਟਿਕਾ ਦੀ ਚੋਟੀ ਉਤੇ ਪਹੁੰਚਕੇ ਨਿਸ਼ਾਨ ਸਾਹਿਬ ਝੁਲਾਉਣ ਦੀ ਮੁਬਾਰਕਬਾਦ : ਮਾਨ

ਹਰਪ੍ਰੀਤ ਸਿੰਘ ਚੀਮਾ ਅਤੇ ਨਵਨੀਤ ਕੌਰ ਵੱਲੋਂ ਅਟਰਾਕਟਿਕਾ ਦੀ ਚੋਟੀ ਉਤੇ ਪਹੁੰਚਕੇ ਨਿਸ਼ਾਨ ਸਾਹਿਬ ਝੁਲਾਉਣ ਦੀ ਮੁਬਾਰਕਬਾਦ : ਮਾਨ

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਮੁੱਖ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਸਥਾਪਤ ਕਰਨ ਦਾ ਐਲਾਨ

ਮੁੱਖ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਸਥਾਪਤ ਕਰਨ ਦਾ ਐਲਾਨ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਮਾਘੀ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ 'ਚ ਸੰਗਤਾਂ ਨੇ ਕੜਾਕੇ ਦੀ ਠੰਡ ਨੂੰ ਝੱਲਿਆ

ਮਾਘੀ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ 'ਚ ਸੰਗਤਾਂ ਨੇ ਕੜਾਕੇ ਦੀ ਠੰਡ ਨੂੰ ਝੱਲਿਆ

ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਰਾਣਾ ਗਰੁੱਪ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਰਾਣਾ ਗਰੁੱਪ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਮਨਾਇਆ ਗਿਆ ਲੌਹੜੀ ਅਤੇ ਮਾਘੀ ਦਾ ਤਿਉਹਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਮਨਾਇਆ ਗਿਆ ਲੌਹੜੀ ਅਤੇ ਮਾਘੀ ਦਾ ਤਿਉਹਾਰ

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ 

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ