ਵਿਕਾਸ ਕੁਮਾਰ
ਅੰਮ੍ਰਿਤਸਰ,10 ਸਤੰਬਰ:
ਪੰਜਾਬ ਸਰਕਾਰ ਦੇ ਦਿਸ਼ਾਨਿਰਦੇਸ਼ ਮੈਡੀਕਲ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਜੋਨਲ ਲਾਇਸੈਂਸ ਅਥਾਰਟੀ ਅਧਿਕਾਰੀ ਅੰਮ੍ਰਿਤਸਰ ਸ ਕੁਲਵਿੰਦਰ ਸਿੰਘ ਦੀ ਅਗੁਵਾਈ ਵਾਲੀ ਟੀਮ ਜਿਸ ਵਿਚ ਡਰੱਗ ਕੰਟਰੋਲ ਅਫਸਰ ਹਰਪ੍ਰੀਤ ਸਿੰਘ ਅਤੇ ਪੁਲਿਸ ਵਿਭਾਗ ਵਲੋ ਬਾਬਾ ਬਕਾਲਾ ਸਾਹਿਬ ਸਰਕਾਰੀ ਸਿਵਿਲ ਹਸਪਤਾਲ ਨੇੜੇ ਇਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ ਗਈ। ਇਸ ਬਾਰੇ ਜੇਡ. ਐਲ. ਏ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਾਬਾ ਬਕਾਲਾ ਸਾਹਿਬ ਵਿਚ ਮੈਡੀਕਲ ਨਸ਼ੇ ਦਾ ਕਾਰੋਬਾਰ ਚਲ ਰਿਹਾ ਹੈ। ਜਿਸ ਤੇ ਤਹਿਤ ਡਰੱਗ ਅਧਿਕਾਰੀ ਵਲੋ ਇਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ ਗਈ ਤਾਂ ਉਕਤ ਦੁਕਾਨ ਤੋਂ 570 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਦੁਕਾਨਦਾਰ ਵਲੋ ਇਹਨਾਂ ਕੈਪਸੂਲਾਂ ਦੇ ਸੈੱਲ ਅਤੇ ਪ੍ਰਚੇਜ ਦਾ ਕੋਈ ਵੀ ਰਿਕਾਰਡ ਮੌਕੇ ਤੇ ਨਹੀਂ ਦਿਖਾਇਆ ਗਿਆ। ਜਿਸ ਤੇ ਤਹਿਤ ਕਾਰਵਾਈ ਕਰਦਿਆਂ ਉਕਤ ਦੁਕਾਨਦਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਪੁਲਿਸ ਵਿਭਾਗ ਵਲੋ ਦੁਕਾਨ ਮਾਲਿਕ ਨੂੰ ਗਿਰਫ਼ਤਾਰ ਕਰ ਲਿਤਾ ਗਿਆ ਹੈ। ਉਹਨਾਂ ਆਖਿਆ ਕਿ ਮੈਡੀਕਲ ਨਸ਼ਿਆ ਖ਼ਿਲਾਫ਼ ਸਰਕਾਰ ਪੂਰੀ ਤਰ੍ਹਾਂ ਸਖ਼ਤ ਹੈ ਅਤੇ ਇਸ ਤਰ੍ਹਾਂ ਦਾ ਨਸ਼ਾ ਵੇਚਦੀਆਂ ਕੋਈ ਵੀ ਪਾਇਆ ਗਿਆ ਤਾਂ ਉਸ ਵਿਰੁਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।