Sunday, September 22, 2024  

ਪੰਜਾਬ

6ਵੀਂ ਨੈਸ਼ਨਲ ਜੂਨੀਅਰ ਮਿਕਸਡ ਨੈੱਟਬਾਲ ਮੁਕਾਬਲਿਆਂ ’ਚ ਪੰਜਾਬ ਚੈਂਪੀਅਨ

September 10, 2024

ਬਰਨਾਲਾ, 10 ਧਰਮਪਾਲ ਸਿੰਘ ਬਲਜੀਤ ਕੌਰ:

ਪੰਜਾਬ ਨੇ 6ਵੀਂ ਜੂਨੀਅਰ ਮਿਕਸਡ ਨੈੱਟਬਾਲ ਮੁਕਾਬਲਿਆਂ ’ਚ ਚੈਂਪੀਅਨ ਰਹਿੰਦਿਆਂ ਗੋਲਡ ਮੈਡਲ ਹਾਸਲ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਮਿਕਸਡ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਦੇ ਰਾਸ਼ਟਰੀ ਮੁਕਾਬਲੇ ਫ਼ੈਡਰੇਸ਼ਨ ਆਫ਼ ਮਿਕਸਡ ਨੈੱਟਬਾਲ ਦੇ ਦਿਸ਼ਾ ਨਿਰਦੇਸ਼ ’ਤੇ ਮੱਧ ਭਾਰਤ ਮਿਕਸਡ ਨੈੱਟਬਾਲ ਐਸੋਸੀਏਸ਼ਨ­ ਮੱਧ ਪ੍ਰਦੇਸ਼ ਦੀ ਦੇਖਰੇਖ ਅਧੀਨ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਵਿਚ 7 ਤੋਂ 9 ਸਤੰਬਰ 2024 ਤਕ ਕਰਵਾਏ ਗਏ। ਪੰਜਾਬ ਦੀ ਟੀਮ ਨੇ ਪਹਿਲੇ ਰਾਉਂਡ ਦੇ ਮੈਚਾਂ ’ਚ ਤੇਲੰਗਾਨਾ­ ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੂੰ ਅਸਾਨੀ ਨਾਲ ਹਰਾਉਂਦਿਆਂ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿਚ ਰਾਜਸਥਾਨ ਨੂੰ 25-20 ਨਾਲ ਹਰਾਉਣ ਉਪਰੰਤ ਫਾਈਨਲ ਵਿਚ ਉੱਤਰ ਪ੍ਰਦੇਸ਼ ਨੂੰ 25-19 ਨੂੰ ਹਰਾਕੇ ਗੋਲਡ ਮੈਲਡ ’ਤੇ ਕਬਜ਼ਾ ਕੀਤਾ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰਤਾਪ ਸਿੰਘ ਅਤੇ ਖਜ਼ਾਂਚੀ ਸ੍ਰੀ ਗਗਨਦੀਪ ਸਿੰਗਲਾ ਦੀ ਨਿਗਰਾਨੀ ਨੇ ਜੇਤੂ ਖਿਡਾਰੀਆਂ ਦੇ ਨਾਲ ਨਾਲ ਸਾਰੇ ਸਪੋਰਟ ਸਟਾਫ਼ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਜਲਦ ਹੀ ਇਕ ਵਿਸ਼ੇਸ਼ ਸਮਾਗਮ ਕਰਕੇ ਇਹਨਾਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਹਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਹੋਵੇ ਸਖ਼ਤ ਕਾਰਵਾਈ-ਐਡਵੋਕੇਟ ਧਾਮੀ

ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਹਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਹੋਵੇ ਸਖ਼ਤ ਕਾਰਵਾਈ-ਐਡਵੋਕੇਟ ਧਾਮੀ

ਨਸ਼ੇ ਦੇ ਕਹਿਰ ਨੂੰ ਰੋਕਣ ਲਈ ਸਾਰਿਆਂ ਨੂੰ ਕਰਨੇ ਪੈਣਗੇ ਸੰਜੀਦਾ ਯਤਨ : ਸਾਬ ਬੂਲੇਵਾਲੀਆ

ਨਸ਼ੇ ਦੇ ਕਹਿਰ ਨੂੰ ਰੋਕਣ ਲਈ ਸਾਰਿਆਂ ਨੂੰ ਕਰਨੇ ਪੈਣਗੇ ਸੰਜੀਦਾ ਯਤਨ : ਸਾਬ ਬੂਲੇਵਾਲੀਆ

ਸਵੱਛਤਾ ਹੀ ਸੇਵਾ’ ਤਹਿਤ ਲਗਾਇਆ ਸਫਾਈ ਕੈਂਪ

ਸਵੱਛਤਾ ਹੀ ਸੇਵਾ’ ਤਹਿਤ ਲਗਾਇਆ ਸਫਾਈ ਕੈਂਪ

ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਲਪੇਟ ‘ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ

ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਲਪੇਟ ‘ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ

ਆਪਣੀ ਮਾਤਾ ਨੂੰ ਮਿਲ ਆਸਟ੍ਰੇਲੀਆ ਮਿਲਣ ਗਏ ਵਿਅਕਤੀ ਦੇ ਘਰ ਲੱਖਾਂ ਦਾ ਸਮਾਨ ਚੋਰੀ

ਆਪਣੀ ਮਾਤਾ ਨੂੰ ਮਿਲ ਆਸਟ੍ਰੇਲੀਆ ਮਿਲਣ ਗਏ ਵਿਅਕਤੀ ਦੇ ਘਰ ਲੱਖਾਂ ਦਾ ਸਮਾਨ ਚੋਰੀ

ਰਾਏਕੋਟ ਸਿਟੀ ਪੁਲਿਸ ਨੇ 24 ਪੇਟੀਆਂ ਨਾਜਾਇਜ਼ ਦੇਸ਼ੀ ਸ਼ਰਾਬ ਸਮੇਤ ਇੱਕ ਵਿਆਕਤੀ ਕੀਤਾ ਕਾਬੂ

ਰਾਏਕੋਟ ਸਿਟੀ ਪੁਲਿਸ ਨੇ 24 ਪੇਟੀਆਂ ਨਾਜਾਇਜ਼ ਦੇਸ਼ੀ ਸ਼ਰਾਬ ਸਮੇਤ ਇੱਕ ਵਿਆਕਤੀ ਕੀਤਾ ਕਾਬੂ

 ਸੰਸਦ ਮੈਂਬਰ ਮਲਵਿੰਦਰ ਕੰਗ ਨੇ ਜੇਪੀ ਨੱਡਾ ਨੂੰ ਪੰਜਾਬ ਦੇ ਬਕਾਇਆ ਫੰਡਾਂ ਦੀ ਦਿਵਾਈ ਯਾਦ, ਕਿਹਾ ਕੇਂਦਰ ਸਰਕਾਰ ਨੇ 8,000 ਕਰੋੜ ਰੁਪਏ ਰੋਕੇ ਹੋਏ ਹਨ

ਸੰਸਦ ਮੈਂਬਰ ਮਲਵਿੰਦਰ ਕੰਗ ਨੇ ਜੇਪੀ ਨੱਡਾ ਨੂੰ ਪੰਜਾਬ ਦੇ ਬਕਾਇਆ ਫੰਡਾਂ ਦੀ ਦਿਵਾਈ ਯਾਦ, ਕਿਹਾ ਕੇਂਦਰ ਸਰਕਾਰ ਨੇ 8,000 ਕਰੋੜ ਰੁਪਏ ਰੋਕੇ ਹੋਏ ਹਨ

ਢਕੌਲੀ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਕਾਬੂ

ਢਕੌਲੀ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਕਾਬੂ

2 ਚੋਰ ਸਾਢੇ 11 ਕਿਲੋ ਤਾਂਬੇ ਸਮੇਤ ਕਾਬੂ,ਮਾਮਲਾ ਦਰਜ

2 ਚੋਰ ਸਾਢੇ 11 ਕਿਲੋ ਤਾਂਬੇ ਸਮੇਤ ਕਾਬੂ,ਮਾਮਲਾ ਦਰਜ

ਸਿਹਤ ਵਿਭਾਗ ਵੱਲੋਂ ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ : ਸਿਵਲ ਸਰਜਨ ਡਾ. ਕੱਕੜ

ਸਿਹਤ ਵਿਭਾਗ ਵੱਲੋਂ ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ : ਸਿਵਲ ਸਰਜਨ ਡਾ. ਕੱਕੜ