ਧੂਰੀ 10 ਸਤੰਬਰ (ਪੁਸ਼ਪਿੰਦਰ ਅੱਤਰੀ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਪੰਜਾਬ ਵਿੰਚ ਰਜਿਸ਼ਟਰੀ ਕਰਵਾਉਣ ਸਮੇ ਐਨੳਸੀ ਦੀ ਸ਼ਰਤ ਖਤਮ ਕਰਕੇ ਨਵੀ ਮਿਸਾਲ ਪੈਦਾ ਕੀਤੀ ਹੇ ਕਿਊਕਿ ਇਸ ਤੋ ਪਹਿਲਾਂ ਐਨੳਸੀ ਦੀ ਰਜਿਸ਼ਟਰੀ ਸਮੇ ਜਰੂਰਤ ਪੈਦੀ ਸੀ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਜ਼ਸਵੀਰ ਸਿੰਘ ਜੱਸੀ ਸੇਖੋ ਨੇ ਦੇਸ਼ ਸੇਵਕ ਦੇ ਦਫਤਰ ਵਿੱਚ ਧੂਰੀ ਵਿਖੇ ਗੱਲਬਾਤ ਕਰਦਿਆਂ ਕੀਤਾ ਉਨਾ ਕਿਹਾ ਕਿ ਪੰਜਾਬ ਵਿੱਚ ਇਸ ਤੋ ਪਹਿਲੀਆਂ ਸਰਕਾਰਾਂ ਕਾਂਗਰਸ,ਅਕਾਲੀ ਭਾਜਪਾ ਸਰਕਾਰਾਂ ਨੇ ਕੋਈ ਇਸ ਤਰਾਂ ਦਾ ਇਤਿਹਾਸਕ ਫੈਸਲਾ ਨਹੀ ਲਿਆ ਜ਼ੋ ਪੰਜਾਬ ਦੀ ਮੋਜੂਦਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਿਸਾਲੀ ਕਦਮ ਚੁੱਕਿਆ ਹੈ ਇਸ ਫੈਸਲੇ ਨਾਲ ਛੋਟੇ ਪਲਾਟਾ ਵਾਲੇ ਮਾਲਕਾਂ ਨੂੰ ਬਹੁਤ ਫਾਇਦਾ ਹੋਵੇਗਾ ਐਨੳਸੀ ਲੈਣ ਵਾਸਤੇ ਦਫਤਰਾਂ ਵਿੱਚ ਧੱਕੇ ਖਾਣੇ ਪੈਦੇ ਸਨ ਅਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਦਾ ਸੀ ਕਿਊਕਿ ਸ਼ਹਿਰਾਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਮਕਾਨ ਬਣਾਉਣਾ ਬੁਨਿਆਦੀ ਲੋੜ ਸੀ ਐਨੳਸੀ ਦੀ ਸ਼ਰਤ ਖਤਮ ਕਰਨ ਨਾਲ ਸ਼ਹਿਰੀ ਲੋਕ,ਮੁਲਾਜਮ ਵਰਗ,ਮਜਦੂਰ ਵਰਗ,ਵਪਾਰੀ ਵਰਗ ਤੇ ਸਾਰਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਫੈਸਲੇ ਨਾਲ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ ਤੇਜੀ ਨਾਲ ਵਧੇਗਾ ਉਨਾ ਅੱਗੇ ਕਿਹਾ ਕਿ ਮੁੱਖ ਮੰਤਰੀ ਵੱਲੋ ਲਏ ਇਤਿਹਾਸਕ ਫੈਸਲੇ ਦਾ ਮਨੋਰਥ ਆਮ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਏਗਾ.ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ.