Wednesday, January 15, 2025  

ਪੰਜਾਬ

ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ 3 ਨਜਦੀਕੀ ਸਾਥੀ, 4 ਪਿਸਟਲ, 32 ਬੋਰ ਸਮੇਤ 26 ਰੋਦ ਕਾਬੂ

September 10, 2024

ਸੁਭਾਸ਼ ਚੰਦਰ
ਪਟਿਆਲਾ 10 ਸਤੰਬਰ

ਡਾ. ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆਂ ਕਿ ਪਟਿਆਲਾ ਪੁਲਿਸ ਵੱਲੋਂ ਗੈਗਸਟਰ ਲੋਰੈਸ ਬਿਸਨੋਈ ਅਤੇ ਰਜੀਵ ਰਾਜਾ ਗਿਰੋਹ ਮੈਂਬਰਾਂ ਦੇੇ ਖਿਲਾਫ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਯੁਗੇਸ਼ ਸ਼ਰਮਾਂ ਪੀ.ਪੀ.ਐਸ, ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਵੱਲੋਂ ਪਿਛਲੇ ਦਿਨੀ ਕਤਲ ਹੋਏ ਤੇਜਪਾਲ ਦੇ ਕਰੀਬੀ ਸਾਥੀ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਮਾਲਵਾ ਕਲੋਨੀ, ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓੁ ਨੂੰ ਸਨੌਰ ਤੋ ਰਿਸੀ ਕਲੋਨੀ ਮੋੜ ਤੋ ਗਿ੍ਰਫਤਾਰ ਕੀਤਾ ਹੈ। ਜਿਹਨਾ ਪਾਸੋਂ 2 ਪਿਸਟਲ 32 ਬੋਰ ਸਮੇਤ 12 ਰੋਦ ਬਰਾਮਦ ਹੋਏ। ਇਕ ਹੋਰ ਕੇਸ ਵਿੱਚ ਦੋਸੀ ਯਸ਼ਰਾਜ ਉਰਫ ਕਾਕਾ ਵਾਸੀ ਮੁਹੱਲਾ ਸਮਸ਼ੇਰ ਸਿੰਘ ਨੂੰ ਡੀਅਰ ਪਾਰਕ ਤੋ ਗਿ੍ਰਫਤਾਰ ਕੀਤਾ ਹੈ ਪਾਸੋਂ 2 ਪਿਸਟਲ 32 ਬੋਰ ਸਮੇਤ 14 ਰੋਦ ਬਰਾਮਦ ਹੋਏ ਹਨ। ਇੰਨ੍ਹਾ ਦੋਵੇ ਕੇਸਾਂ ਵਿੱਚ ਉਕਤਾਨ 3 ਦੋਸੀਆਂ ਪਾਸੋਂ ਕੁਲ 4 ਪਿਸਟਲ .32 ਬੋਰ 26 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।
ਜਾਣਕਾਰੀ ਦਿੰਦਿਆ ਦਸਿਆ ਕਿ ਗਿ੍ਰਫ਼ਤਾਰ ਕੀਤੇ ਵਿਅਕਤੀਆਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ, ਐਸ.ਐਸ.ਪੀ.ਪਟਿਆਲਾ ਦੱਸਿਆ ਕਿ ਗਿ੍ਰਫਤਾਰ ਕੀਤੇ ਵਿਅਕਤੀਆਂ ਦੇ ਗੈਗਸਟਰ ਲੋਰੈਸ ਬਿਸਨੋਈ ਅਤੇ ਰਜੀਵ ਰਾਜਾ ਗਿਰੋਹ ਦੇ ਮੈਬਰਾਂ ਦੇ ਕਰੀਬੀ ਸਾਥੀ ਹਨ, ਜੋਕਿ ਵੱਖ—ਵੱਖ ਕੇਸਾਂ ਵਿੱਚ ਪਿਛਲੇ ਕਾਫੀ ਸਮੇਂ ਤੋ ਵੱਖ—ਵੱਖ ਜੇਲਾਂ ਵਿੱਚ ਰਹੇ ਹਨ। ਬਰਾਮਦ ਅਸਲਿਆਂ ਬਾਰੇ ਮੁਢਲੇ ਤੋਰ ਇਹ ਗੱਲ ਸਾਹਮਣੇ ਆਈ ਹੈ ਕਿ ਰੋਹਿਤ ਕੁਮਾਰ ਚੀਕੂ, ਸੁਖਪਾਲ ਸਿੰਘ ਅਤੇ ਯਸ਼ਰਾਜ ਉਰਫ ਕਾਕਾ ਬਰਾਮਦ ਅਸਲਾ ਐਮੋਨੀਸਨ ਜੋ ਕਿ ਮੱਧ ਪ੍ਰਦੇਸ ਤੋ ਲੈਕੇ ਆਇਆ ਸੀ।ਪੁਨੀਤ ਸਿੰਘ ਗੋਲਾ ਨੂੰ 1 ਅਗਸਤ 2024 ਨੂੰ ਪੁਲਿਸ ਇਨਕਾਉਟਰ ਦੋਰਾਨ ਕਾਬੂ ਕੀਤਾ ਗਿਆ ਸੀ ਜਿਸ ਨੂੰ ਦੋਬਾਰਾ ਮਿਤੀ 30.08.2024 ਤੋ ਮਿਤੀ 05.09.2024 ਤੱਕ ਪੁਲਿਸ ਰਿਮਾਡ ਲਿਆਕੇ ਪੁੱਛਗਿੱਛ ਕੀਤੀ ਗਈ ਹੈ। ਦੋਸੀ ਰੋਹਿਤ ਕੁਮਾਰ ਉਰਫ ਚੀਕੂ , ਸੁਖਪਾਲ ਸਿੰਘ ਅਤੇ ਯਸ਼ਰਾਜ ਉਰਫ ਕਾਲਾ ਉਕਤ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਨਸ਼ਾ ਛੁਡਾਊ ਕੇਂਦਰ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਨਸ਼ਾ ਛੁਡਾਊ ਕੇਂਦਰ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਹਰਪ੍ਰੀਤ ਸਿੰਘ ਚੀਮਾ ਅਤੇ ਨਵਨੀਤ ਕੌਰ ਵੱਲੋਂ ਅਟਰਾਕਟਿਕਾ ਦੀ ਚੋਟੀ ਉਤੇ ਪਹੁੰਚਕੇ ਨਿਸ਼ਾਨ ਸਾਹਿਬ ਝੁਲਾਉਣ ਦੀ ਮੁਬਾਰਕਬਾਦ : ਮਾਨ

ਹਰਪ੍ਰੀਤ ਸਿੰਘ ਚੀਮਾ ਅਤੇ ਨਵਨੀਤ ਕੌਰ ਵੱਲੋਂ ਅਟਰਾਕਟਿਕਾ ਦੀ ਚੋਟੀ ਉਤੇ ਪਹੁੰਚਕੇ ਨਿਸ਼ਾਨ ਸਾਹਿਬ ਝੁਲਾਉਣ ਦੀ ਮੁਬਾਰਕਬਾਦ : ਮਾਨ

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਮੁੱਖ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਸਥਾਪਤ ਕਰਨ ਦਾ ਐਲਾਨ

ਮੁੱਖ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਸਥਾਪਤ ਕਰਨ ਦਾ ਐਲਾਨ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਮਾਘੀ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ 'ਚ ਸੰਗਤਾਂ ਨੇ ਕੜਾਕੇ ਦੀ ਠੰਡ ਨੂੰ ਝੱਲਿਆ

ਮਾਘੀ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ 'ਚ ਸੰਗਤਾਂ ਨੇ ਕੜਾਕੇ ਦੀ ਠੰਡ ਨੂੰ ਝੱਲਿਆ

ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਰਾਣਾ ਗਰੁੱਪ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਰਾਣਾ ਗਰੁੱਪ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਮਨਾਇਆ ਗਿਆ ਲੌਹੜੀ ਅਤੇ ਮਾਘੀ ਦਾ ਤਿਉਹਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਮਨਾਇਆ ਗਿਆ ਲੌਹੜੀ ਅਤੇ ਮਾਘੀ ਦਾ ਤਿਉਹਾਰ

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ 

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ