Tuesday, November 26, 2024  

ਪੰਜਾਬ

ਤੇਂਦੂਏ ਨੇ ਨੰਗਲ ਸ਼ਹਿਰ ‘ਚ ਮੁੜ ਦਿੱਤੀ ਦਸਤਕ, ਲੋਕ ਸਹਿਮੇ।

September 11, 2024

ਨੰਗਲ, 11 ਸਤੰਬਰ (ਸਤਨਾਮ ਸਿੰਘ)

ਬੀਤੀ ਦੇਰ ਰਾਤ ਤੇਂਦੂਏ ਨੇ ਮੁੜ ਸ਼ਹਿਰ ਨੰਗਲ ਵਿੱਚ ਦਸਤਕ ਦਿੱਤੀ। ਜਿਸਨੂੰ ਲੈ ਕੇ ਇਲਾਕੇ ਵਿੱਚ ਪੂਰੀ ਤਰ੍ਹਾਂ ਖੌਫ ਦਾ ਮਾਹੌਲ ਹੈ। ਹਾਲਾਂਕਿ ਜੰਗਲਾਤ ਵਿਭਾਗ ਵੱਲੋਂ ਉਕਤ ਖੁੰਖਾਰ ਜਾਨਵਰ ਨੂੰ ਫੜ੍ਹਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪਰ ਉਕਤ ਜਾਨਵਰ ਵਿਭਾਗ ਤੋਂ ਪਕੜ ਤੋਂ ਦੂਰ ਹੀ ਹੈ। ਉਕਤ ਜਾਨਵਰ ਦਾ ਖੌਫ ਇੰਨਾਂ ਜ਼ਿਆਦਾ ਵੱਧ ਚੁੱਕਿਆ ਹੈ ਕਿ ਲੋਕਾਂ ਵੱਲੋਂ ਸਵੇਰੇ ਅਤੇ ਰਾਤ ਦੀ ਸੈਰ ਤੱਕ ਬੰਦ ਕਰ ਦਿੱਤੀ ਗਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੰਗਲ ਭਾਖੜਾ ਮੁੱਖ ਮਾਰਗ ਲਾਗੇ ਸ਼ਰਮਾ ਸਟੋਰ ਦੇ ਵਸਨੀਕ ਵਿਜੇ ਮੇਹਰਾ ਨੇ ਕਿਹਾ ਕਿ ਜਦੋਂ ਉਹ ਬੀਤੀ ਦੇਰ ਰਾਤ ਕਰੀਬ ਸਾਡੇ ਬਾਰ੍ਹਾਂ ਵਜੇ ਆਪਣੇ ਘਰ ਨੂੰ ਗੱਡੀ ਵਿੱਚ ਜਾ ਰਹੇ ਸੀ ਤਾਂ ਇੱਕ ਨਿੱਜੀ ਹਸਪਤਾਲ ਦੇ ਸਾਹਮਣੇ ਇੱਕ ਤੇਂਦੂਏ ਨੇ ਚਿੱਟੇ ਰੰਗ ਦੇ ਕੁੱਤੇ ਨੂੰ ਮੂੰਹ ਪਾਇਆ ਹੋਇਆ ਸੀ। ਜਿਵੇਂ ਹੀ ਗੱਡੀ ਦੀਆਂ ਲਾਈਟਾਂ ਉਸ ਖੁੰਖਾਰ ਜਾਨਵਰ ਤੇ ਪਈਆਂ, ਉਹ ਕੁੱਤੇ ਨੂੰ ਸੁਰੱਖਿਅਤ ਛੱਡ ਝਾੜੀਆਂ ਵੱਲ ਨੂੰ ਭੱਜ ਗਿਆ। ਜਿਸਦੀ ਉਸਦੇ ਮੋਬਾਇਲ ਵਿੱਚ ਵਿਡੀਓ ਵੀ ਕੈਦ ਹੋ ਚੁੱਕੀ ਹੈ ਤੇ ਘਟਨਾ ਦੀ ਸਾਰੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦੇ ਦਿੱਤੀ ਗਈ ਹੈ।

 ਦੂਜੇ ਪਾਸੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਅਮਿ੍ਰਤ ਲਾਲ ਸ਼ਰਮਾ ਨੇ ਕਿਹਾ ਕਿ ਬੀਤੇ ਦਿਨੀ ਤੇਂਦੂਏ ਦਾ ਬੱਚਾ ਪਿੰਡ ਤਲਵਾੜਾ ਕੋਲ ਵੇਖਿਆ ਗਿਆ ਸੀ। ਜਿਸਦੀ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਸੁਣਨ ਨੂੰ ਮਿਲੀ। ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਸਾਡੇ ਵੱਲੋਂ ਜੰਗਲ ਵਿੱਚ ਪਿੰਜਰਾ ਲਗਾ ਦਿੱਤਾ ਗਿਆ ਸੀ ਪਰ ਬੀਤੀ ਦੇਰ ਰਾਤ ਇਸ ਜਾਨਵਰ ਨੂੰ ਮੁੂੜ ਨੰਗਲ ਭਾਖੜਾ ਮੁੱਖ ਮਾਰਗ ਤੇ ਸ਼ਿਕਾਰ ਦੀ ਭਾਲ ਵਿੱਚ ਘੁੰਮਦੇ ਵੇਖਿਆ ਗਿਆ। ਜਿਸਦੀ ਵਿਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਜਿਵੇਂ ਹੀ ਸਾਨੂੰ ਉੱਚ ਅਧਿਕਾਰੀਆਂ ਤੋਂ ਇਸਦੀ ਸ਼ਹਿਰ ਵਿੱਚ ਮੁੜ ਦਸਤਕ ਦੇਣ ਦੀ ਖ਼ਬਰ ਮਿਲੀ। ਅਸੀਂ ਮੌਕੇ ਤੇ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਇਸ ਖੁੰਖਾਰ ਜਾਨਵਰ ਦੇ ਪੰਜੇ ਸੜਕ ਕੰਢੇ ਵੇਖਣ ਨੂੰ ਮਿਲੇ। ਜਿਸ ਮਗਰੋਂ ਪਿੰਜਰੇ ਵਾਲੀ ਥਾਂ ਬਦਲ ਦਿੱਤੀ ਗਈ ਹੈ।
ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਤੇਂਦੂਆ ਇੱਕ ਦਿਨ ‘ਚ ਕਰੀਬ 30-35 ਕਿਲੋਮੀਟਰ ਦਾ ਸਫਰ ਤੈਅ ਕਰਦਾ ਹੈ। ਹੁਣ ਤੱਕ ਇਸ ਜਾਨਵਰ ਨੇ ਕਿਸੇ ਵਿਅਕਤੀ ਤੇ ਕੋਈ ਹਮਲਾ ਨਹੀਂ ਕੀਤਾ ਤੇ ਬਹੁਤ ਹੀ ਘੱਟ ਸੁਣਨ ਨੂੰ ਮਿਲਿਆ ਹੈ ਕਿ ਇਸਨੇ ਕਿਸੇ ਤੇ ਹਮਲਾ ਕੀਤਾ ਹੈ। ਇਸ ਸਿਰਫ ਕੁੱਤਿਆਂ, ਬਕਰੀਆਂ ਜਾਂ ਹੋਰ ਮਵੇਸ਼ੀਆਂ ਦਾ ਹੀ ਜ਼ਿਆਦਾ ਸ਼ਿਕਾਰ ਕਰਦਾ ਹੈ। ਪਰ ਅਸੀਂ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਿੰਜਰਾ ਲਗਾ ਦਿੱਤਾ ਹੈ ਤੇ ਇਸਨੂੰ ਫੜ੍ਹ ਕੇ ਜਲਦ ਹੀ ਜੰਗਲ ਵਿੱਚ ਕਿਤੇ ਦੂਰ ਸੁਰੱਖਿਅਤ ਛੱਡ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੀ ਗੱਡੀ ਉਕਤ ਏਰੀਆ ਵਿੱਚ ਰਾਤ ਸਮੇਂ ਗਸਤ ਤੇ ਘੁੰਮਦੀ ਹੈ। ਜੇਕਰ ਕਿਸੇ ਨੂੰ ਇਹ ਜਾਨਵਰ ਕਿਤੇ ਵੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਸਾਨੂੰ ਇਸਦੀ ਜਾਣਕਾਰੀ ਦਿੱਤੀ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਹੋਰ ਵੀ ਅਜਿਹੀਆਂ ਕਾਫੀ ਅਫਵਾਹਾਂ ਫੈਲ ਰਹੀਆਂ ਹਨ, ਲੋਕ ਉਨ੍ਹਾਂ ਤੋਂ ਗੁਰੇਜ ਕਰਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਲਕਾ ਫਤਿਹਗੜ੍ਹ ਸਾਹਿਬ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ ਰਾਏ

ਹਲਕਾ ਫਤਿਹਗੜ੍ਹ ਸਾਹਿਬ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ ਰਾਏ

ਆਮ ਆਦਮੀ ਪਾਰਟੀ ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਕੱਢੇਗੀ ਸ਼ੁਕਰਾਨਾ ਯਾਤਰਾ

ਆਮ ਆਦਮੀ ਪਾਰਟੀ ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਕੱਢੇਗੀ ਸ਼ੁਕਰਾਨਾ ਯਾਤਰਾ

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਪੁਸਤਕ ਕੀਤੀ ਲੋਕ ਅਰਪਣ

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਪੁਸਤਕ ਕੀਤੀ ਲੋਕ ਅਰਪਣ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ