ਸ੍ਰੀ ਫ਼ਤਹਿਗੜ੍ਹ ਸਾਹਿਬ/12 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)ਪੀ.ਸੀ.ਐੱਸ.ਐਮ. ਡਾਕਟਰਾਂ ਦੀ ਹੜਤਾਲ ਦੌਰਾਨ ਇਹ ਗੱਲ ਯਕੀਨੀ ਬਣਾਈ ਗਈ ਕਿ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਹੜਤਾਲ ਦੌਰਾਨ ਜਿੱਥੇ ਐਮਰਜੈਂਸੀ ਅਤੇ ਜੱਚਾ ਬੱਚਾ ਸੇਵਾਵਾਂ ਬੇਰੋਕ ਜਾਰੀ ਰਹੀਆਂ ਤੇ ਕੁਝ ਘੰਟਿਆਂ ਦੀ ਹੜਤਾਲ ਉਪਰੰਤ ਓ.ਪੀ.ਡੀ. ਸੇਵਾਵਾਂ ਵੀ ਆਮ ਵਾਂਗ ਜਾਰੀ ਰਹੀਆਂ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਉੱਚ ਪੱਧਰੀ ਸੇਵਾਵਾਂ ਦੇਣ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਬਾਬਤ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਦੌਰਾਨ ਅਪਰੇਸ਼ਨ ਵੀ ਬੇਰੋਕ ਜਾਰੀ ਰਹੇ ਅਤੇ ਜੱਚਾ ਬੱਚਾ ਸੇਵਾਵਾਂ ਤਹਿਤ ਟੀਕਾਕਰਨ ਤੇ ਜਣੇਪੇ ਸਬੰਧੀ ਸੇਵਾਵਾਂ ਜਾਰੀ ਰੱਖੀਆਂ ਗਈਆਂ। ਉਹਨਾਂ ਨੇ ਖੁਦ ਇਹ ਗੱਲ ਯਕੀਨੀ ਬਣਾਈ ਕਿ ਮਰੀਜ਼ਾਂ ਨੂੰ ਇਲਾਜ ਸਬੰਧੀ ਕੋਈ ਦਿੱਕਤ ਨਾ ਆਵੇ।