ਨੂਰਪੁਰ ਬੇਦੀ, 20 ਸਤੰਬਰ ਕੁਲਦੀਪ ਸ਼ਰਮਾ
ਹਲਕਾ ਵਿਧਾਇਕ ਦਿਨੇਸ਼ ਚੱਡਾ ਅੱਜ ਬਲਾਕ ਨੂਰਪੁਰ ਬੇਦੀ ਦੇ ਪਿੰਡ ਕਾਹਨਪੁਰ ਖੂਹੀ ਦੇ ਰੈਸਟ ਹਾਊਸ ਵਿਖੇ ਦੇ ਵੱਖ-ਵੱਖ ਪਿੰਡ ਬੋਥਗੜ੍ਹ, ਕਾਨਪੁਰ ਖੂਹੀ, ਭਨੂਆ ਸਮੁੰਦੜੀਆਂ, ਹਰੀਪਰ, ਪਲਾਟਾ, ਸਪਾਲਮਾ, ਗੋਚਰ, ਰੈਸੜਾ, ਹੇਠਲੀ ਨਲਹੋਟੀ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਇਸ ਮੌਕੇ ਵਿਧਾਇਕ ਵੱਲੋਂ ਵਾਰੀ ਵਾਰੀ ਇੱਕ ਇੱਕ ਕਰਕੇ ਸਾਰੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਵਿਧਾਇਕ ਵੱਲੋਂ ਸਾਰੇ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਵਿਧਾਇਕ ਵੱਲੋਂ ਕੁਝ ਮਸਲਿਆਂ ਦਾ ਹੱਲ ਮੌਕੇ ਤੇ ਹੀ ਕਰ ਦਿੱਤਾ ਗਿਆ
ਇਹਨਾਂ ਸਾਰੇ ਪਿੰਡਾਂ ਵਿੱਚ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਅਤੇ ਗਲੀਆਂ ਨਾਲਿਆਂ ਦਾ ਨਿਰਮਾਣ ਮੁੱਖ ਤੌਰ ਤੇ ਸ਼ਾਮਿਲ ਸੀ ਵਿਧਾਇਕ ਵੱਲੋਂ ਮੌਕੇ ਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਕੰਮਾਂ ਨੂੰ ਜਲਦ ਤੋਂ ਜਲਦ ਇਹਨਾਂ ਸਾਰੇ ਕੰਮਾਂ ਨੂੰ ਸ਼ੁਰੂ ਕਰਵਾਉਣ ਉਸ ਦੀ ਰਿਪੋਰਟ ਜਮਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਇਸ ਮੌਕੇ ਤੇ ਹਲਕਾ ਵਿਧਾਇਕ ਦਿਨੇਸ਼ ਚੱਡਾ ਵੱਲੋਂ ਇਹ ਗੱਲ ਆਖੀ ਗਈ ਸਾਰੇ ਕੰਮ ਇੱਕ ਵਾਰ ਨਹੀਂ ਹੋ ਸਕਦੇ ਇੱਕ ਇੱਕ ਕਰਕੇ ਸਾਰੇ ਕੰਮਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਕਾਫੀ ਲੰਬੇ ਸਮੇਂ ਤੋਂ ਵਿਕਾਸ ਕਾਰਜ ਅਧੂਰੇ ਪਏ ਹੋਣ ਕਰਕੇ ਕੰਮਾਂ ਦੀ ਸੰਖਿਆ ਵੱਧ ਗਈ ਹੈ ਪਰ ਸਾਡੇ ਵੱਲੋਂ ਸਾਰੇ ਪਿੰਡਾਂ ਨੂੰ ਸੁੰਦਰ ਬਣਾਉਣ ਅਤੇ ਵਿਕਸਿਤ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕੀ ਪਿੰਡਾਂ ਜੋ ਵੀ ਵਿਕਾਸ ਦੇ ਕੰਮ ਚੱਲ ਰਹੇ ਹਨ ਉਹਨਾਂ ਕੰਮਾਂ ਨੂੰ ਆਪਣੀ ਦੇਖ ਰੇਖ ਵਿੱਚ ਕਰਵਾਉਣ ਤਾਂ ਜੋ ਕੰਮ ਵਧੀਆ ਤਰੀਕੇ ਨਾਲ ਹੋ ਸਕਣ ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਅਹੁਦੇਦਾਰਾਂ ਵੱਲੋਂ ਵਿਧਾਇਕ ਚੱਡਾ ਦਾ ਪਿੰਡਾਂ ਦੀਆਂ ਮੁਸ਼ਕਿਲਾਂ ਉੱਥੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਕੇ ਤੇ ਹਾਜ਼ਰ ਸਨ ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਗੋਚਰ, ਹਨੀ ਭੂੰਬੜਾ, ਮੱਖਣ ਸਿੰਘ,ਗੁਰਮੀਤ ਸਿੰਘ ਸੰਧੂ ਅਰਜਨ ਸਿੰਘ,ਸਰਜੀਤ ਸਿੰਘ, ਈਸ਼ਵਰ ਲੰਬੜਦਾਰ, ਕੇਸ਼ਵ ਕੁਮਾਰ, ਕਿਸ਼ੋਰ ਭਾਟੀਆ, ਰਮਨ ਭਾਟੀਆ,ਬਲਵਿੰਦਰ ਮਾਸਟਰ, ਗੁਰਚੈਨ ਸਿੰਘ, ਹੈਰੀ ਪਲਾਟਾ, ਚਰਨ ਸਿੰਘ, ਠੇਕੇਦਾਰ ਰਾਮਪਾਲ, ਸਤੀਸ਼ ਕੁਮਾਰ, ਮਾਸਟਰ ਬਲਵਿੰਦਰ ਸਿੰਘ,ਭਜਨ ਸਿੰਘ, ਰੋਗਾ ਰਾਮ, ਲੰਬਰਦਾਰਲਖਬੀਰ ਸਿੰਘ, ਸਮਤੀ ਮੈਂਬਰ ਹਿੰਮਤ ਸਿੰਘ, ਬਹਾਦਰ ਸਿੰਘ ਸੌਂਕੀ, ਹਰਪ੍ਰੀਤ ਸਿੰਘ,ਦਵਿੰਦਰ ਕਾਲਾ ਹਰਪਾਲ ਸਿੰਘ ਪਾਲੀ, ਮਨਜੀਤ ਭੁੰਬਲਾ ਦਵਿੰਦਰ, ਹੁਸਨ ਲਾਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ