Monday, November 25, 2024  

ਪੰਜਾਬ

ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਰੰਗੇ ਹੱਥੀਂ ਕਾਬੂ

September 20, 2024

ਪਟਿਆਲ 20 ਸਤੰਬਰ (ਸੁਭਾਸ਼ ਚੰਦਰ)

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਇੱਕ ਔਰਤ ਡਿੰਪਲ, ਪਤਨੀ ਨਾਇਬ ਸਿੰਘ, ਵਾਸੀ ਧੋਬੀ ਘਾਟ, ਪਟਿਆਲਾ ਨੂੰ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਕੇਸ ਵਿੱਚ ਉਸਦਾ ਸਹਿ-ਮੁਲਜ਼ਮ ਅਜੈ ਗੋਇਲ ਫਰਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਔਰਤ ਨੂੰ ਰਾਕੇਸ਼ ਕੁਮਾਰ ਵਾਸੀ ਗੁਰੂ ਨਾਨਕ ਨਗਰ, ਪਟਿਆਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗਿ੍ਰਫਤਾਰ ਕੀਤਾ ਗਿਆ ਹੈ।
ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸਦੀ ਸਾਲੀ ਪੂਨਮ ਅਰੋੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਪਟਿਆਲਾ ਵਿੱਚ ਅੱਪਰ ਡਿਵੀਜ਼ਨ ਕਲਰਕ ਵਜੋਂ ਸੇਵਾ ਨਿਭਾ ਰਹੀ ਹੈ। ਉਸ ਨੂੰ ਮੁੱਖ ਦਫ਼ਤਰ ਪੀ.ਐਸ.ਪੀ.ਸੀ.ਐਲ. ਪਟਿਆਲਾ ਤੋਂ ਸੁਪਰਡੈਂਟ ਇੰਜੀਨੀਅਰ, ਪੀ.ਐਸ.ਪੀ.ਸੀ.ਐਲ. ਦੇ ਦਫ਼ਤਰ ਨੇੜੇ 23 ਨੰਬਰ ਫਾਟਕ, ਪਟਿਆਲਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਨੂੰ ਮੁਲਜ਼ਮ ਅਤੇ ਉਸ ਦੇ ਸਾਥੀ ਅਜੈ ਗੋਇਲ, ਵਾਸੀ ਰਾਮ ਬਾਗ ਕਲੋਨੀ, ਪਟਿਆਲਾ ਨੇ ਸੰਪਰਕ ਕੀਤਾ। ਉਨ੍ਹਾਂ ਸ਼ਿਕਾਇਤਕਰਤਾ ਤੋਂ ਤਬਾਦਲਾ ਕਰਵਾਉਣ ਸਬੰਧੀ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਬਾਅਦ ਵਿੱਚ ਉਹ 50,000 ਰੁਪਏ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਏ, ਪਰ ਉਨ੍ਹਾਂ ਵੱਲੋਂ 20,000 ਰੁਪਏ ਨਕਦ ਅਤੇ 30,000 ਰੁਪਏ ਚੈੱਕ ਜ਼ਰੀਏ ਲੈਣ ਦੀ ਮੰਗ ਰੱਖੀ ਗਈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਔਰਤ ਡਿੰਪਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗਿ੍ਰਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਸਹਿ-ਮੁਲਜ਼ਮ ਅਜੇ ਗੋਇਲ ਫਰਾਰ ਹੈ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਲਕਾ ਫਤਿਹਗੜ੍ਹ ਸਾਹਿਬ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ ਰਾਏ

ਹਲਕਾ ਫਤਿਹਗੜ੍ਹ ਸਾਹਿਬ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ ਰਾਏ

ਆਮ ਆਦਮੀ ਪਾਰਟੀ ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਕੱਢੇਗੀ ਸ਼ੁਕਰਾਨਾ ਯਾਤਰਾ

ਆਮ ਆਦਮੀ ਪਾਰਟੀ ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਕੱਢੇਗੀ ਸ਼ੁਕਰਾਨਾ ਯਾਤਰਾ

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਪੁਸਤਕ ਕੀਤੀ ਲੋਕ ਅਰਪਣ

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਪੁਸਤਕ ਕੀਤੀ ਲੋਕ ਅਰਪਣ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ