ਹਰਭਜਨ
ਪੱਟੀ:-24 ਸਤੰਬਰ,
ਉੜੀਸਾ ਦੇ ਭੂਵਨੇਸ਼ਵਰ ਇਲਾਕੇ ਦੇ ਪੁਲਿਸ ਥਾਣੇ ਅੰਦਰ ਸਿੱਖ ਆਰਮੀ ਅਫਸਰ ਦੀ ਧੀ ਵਕੀਲ ਜੋ ਇੱਕ ਸਿੱਖ ਆਰਮੀ ਅਫਸਰ ਦੀ ਮੰਗੇਤਰ ਹੈ ਨਾਲ 15 ਦਸੰਬਰ ਵਾਲੇ ਦਿਨ ਵਾਪਰੀ ਘਨਾਉਣੀ ਘਟਨਾ ਸ਼ਰਮ ਨਾਲ ਘਟਨਾ ਹੈ। ਦੇਸ਼ ਅੰਦਰ ਔਰਤਾਂ ਨਾਲ ਬਹੁਤ ਦੁੱਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਸਰਕਾਰਾਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਜੋ ਅਤ ਨਿੰਦਨਯੋਗ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਮਹਾਂਵੀਰ ਸਿੰਘ ਗਿੱਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਕਾਮਰੇਡ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਰਾਹੀਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਦੇਸ਼ ਦੀ ਰੱਖਿਆਂ ਕਰਨ ਵਾਲੇ ਫੌਜੀ ਅਫਸਰ ਦੀ ਵਕੀਲ ਬੇਟੀ ਦਾ ਪਿੱਛਾ ਕਰ ਰਹੇ ਗਲਤ ਅਨਸਰਾਂ ਤੋਂ ਬਚਣ ਵਾਸਤੇ ਪੁਲਿਸ ਥਾਣੇ ਵਿੱਚ ਜਾਂਦੀ ਹੈ ਪ੍ਰੰਤੂ ਥਾਣੇ ਵਿੱਚ ਪੁਲਿਸ ਦੇ ਮੁਲਾਜ਼ਮ ਹੀ ਉਸ ਨਾਲ ਬਦਸਲੂਕੀ ਕਰਦੇ ਹਨ ਜੋ ਬਹੁਤ ਹੀ ਸ਼ਰਮ ਨਾਕ ਅਤੇ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦਾ ਕੰਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਹੁੰਦਾ ਹੈ ਪਰ ਜਦੋਂ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਫਰਿਆਦ ਲੈ ਕੇ ਆਏ ਫਰਿਆਦੀਆ ਨੂੰ ਜਲੀਲ ਕਰਨਗੇ ਤਾਂ ਇਨਸਾਫ ਕਿੱਥੋਂ ਮਿਲੇਗਾ? ਫੌਜੀ ਜਵਾਨ ਦੇਸ਼ ਦੀ ਰੱਖਿਆ ਵਾਸਤੇ ਬਾਰਡਰਾਂ ਤੇ ਡਿਊਟੀ ਨਿਭਾਅ ਰਹੇ ਹਨ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਅਜਿਹੀ ਘਟਨਾ ਵਾਪਰਨੀ ਸਰਕਾਰ ਲਈ ਹੋਰ ਵੀ ਨਮੋਸ਼ੀ ਵਾਲੀ ਗੱਲ ਹੈ।
ਕਾਮਰੇਡ ਮਹਾਵੀਰ ਸਿੰਘ ਗਿੱਲ ਨੇ ਉੜੀਸਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਨਾਲ ਸੰਬੰਧਿਤ ਪਿਛਾਂ ਕਰਨ ਵਾਲੇ ਗੁੰਡਾ ਅਨਸਰਾਂ ਅਤੇ ਥਾਣੇ ਵਿੱਚ ਜ਼ਲੀਲ ਕਰਨ ਵਾਲੇ ਪੁਲਿਸ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੋਂ ਵੀ ਮੰਗ ਕੀਤੀ ਇਸ ਮਾਮਲੇ ਵਿੱਚ ਦਖਲ ਦੇ ਕੇ ਉਨ੍ਹਾਂ ਪੁਲਿਸ ਮੁਲਾਜ਼ਮਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।