ਸ੍ਰੀ ਫ਼ਤਹਿਗੜ੍ਹ ਸਾਹਿਬ/26 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਅਗਾਮੀ ਪੰਚਾਇਤੀ ਚੋਣਾਂ ਸਬੰਧੀ ਸਰਪੰਚਾਂ ਬਾਬਤ ਬਲਾਕ ਵਾਈਜ਼ ਰਾਖਵੇਂਕਰਨ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ।ਜਾਰੀ ਸੂਚੀਆਂ ਮੁਤਾਬਕ ਬਲਾਕ ਸਰਹਿੰਦ ਵਿੱਚ ਐੱਸ.ਸੀ. ਲਈ 17, ਐੱਸ. ਸੀ. ਮਹਿਲਾ ਲਈ 18, ਮਹਿਲਾ ਜਨਰਲ ਲਈ 32 ਅਤੇ ਜਨਰਲ ਲਈ 31 ਸੀਟਾਂ ਹਨ । ਇਸੇ ਤਰ੍ਹਾਂ ਬਲਾਕ ਖੇੜਾ ਵਿੱਚ ਐੱਸ.ਸੀ. ਲਈ 14, ਐੱਸ. ਸੀ. ਮਹਿਲਾ ਲਈ 14, ਮਹਿਲਾ ਜਨਰਲ ਲਈ 29 ਅਤੇ ਜਨਰਲ ਲਈ 29 ਸੀਟਾਂ ਨੋਟੀਫਾਈ ਕੀਤੀਆਂ ਗਈਆਂ ਹਨ।ਬਲਾਕ ਖਮਾਣੋਂ ਵਿੱਚ ਐੱਸ.ਸੀ. ਲਈ 15, ਐੱਸ. ਸੀ. ਮਹਿਲਾ ਲਈ 15, ਮਹਿਲਾ ਜਨਰਲ ਲਈ 21 ਅਤੇ ਜਨਰਲ ਲਈ 21 ਸੀਟਾਂ ਅਤੇ ਬਲਾਕ ਬੱਸੀ ਪਠਾਣਾਂ ਵਿੱਚ ਐੱਸ.ਸੀ. ਲਈ 15, ਐੱਸ. ਸੀ. ਮਹਿਲਾ ਲਈ 14, ਮਹਿਲਾ ਜਨਰਲ ਲਈ 25 ਅਤੇ ਜਨਰਲ ਲਈ 24 ਸੀਟਾਂ ਨੋਟੀਫਾਈ ਕੀਤੀਆਂ ਗਈਆਂ ਹਨ।ਇਸੇ ਤਰ੍ਹਾਂ ਬਲਾਕ ਅਮਲੋਹ ਵਿੱਚ ਐੱਸ.ਸੀ. ਲਈ 20 ਐੱਸ. ਸੀ. ਮਹਿਲਾ ਲਈ 20, ਮਹਿਲਾ ਜਨਰਲ ਲਈ 27 ਅਤੇ ਜਨਰਲ ਲਈ 28 ਸੀਟਾਂ ਨੋਟੀਫਾਈ ਕੀਤੀਆਂ ਗਈਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਚੋਣਾਂ ਸਬੰਧੀ ਤਿਆਰੀਆਂ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਹਰ ਹਾਲ ਇਹ ਚੋਣਾਂ ਬਿਨਾਂ ਕਿਸੇ ਡਰ-ਭੈਅ ਅਤੇ ਪੂਰਨ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ।