ਜਗਮੀਤ ਸਿੰਘ ਮੀਤ
ਖਾਲੜਾ 26 ਸਤੰਬਰ
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਤੇ ਦਿਸ਼ਾ ਨਿਰਦੇਸ਼ ਹੇਠ ਦੇਸ਼ ਵਿਰੋਧੀ ਤਾਕਤਾਂ ਤੇ ਰੱਖੀ ਜਾ ਰਹੀ ਬਾਜ ਅੱਖ ਦੇ ਕਾਰਨ ਪੁਲਿਸ ਨੂੰ ਸਰਹੱਦੀ ਪਿੰਡ ਡਲ ਕਿਸਾਨ ਬਗੀਚਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਡੱਲ ਦੇ ਖੇਤਾਂ ਵਿੱਚ ਕੁਝ ਇਤਰਾਜ਼ਯੋਗ ਵਸਤੂਆਂ ਦੀ ਤਲਾਸ਼ੀ ਲੈਣ ਸਬੰਧੀ ਗੁਪਤ ਸੂਚਨਾ ਮਿਲੀ। ਡੀਐਸਪੀ ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦੇ ਨੇ ਦੱਸਿਆ ਨਸ਼ੀਲੇ ਪਦਾਰਥਾਂ ਸਬੰਧੀ ਸੂਚਨਾ ਮਿਲਣ 'ਤੇ ਥਾਣਾ ਖਾਲੜਾ ਪੁਲਿਸ ਪਾਰਟੀ ਸਮੇਤ 103 ਬਟਾਲੀਅਨ ਬੀਐਸਐਫ ਅਮਰਕੋਟ ਸਮੇਤ ਮੌਕੇ 'ਤੇ ਪਹੁੰਚੇ ਤਾਂ ਪੁਲਸ ਨੂੰ ਦੇਖ 4 ਵਿਅਕਤੀ ਚਕਮਾ ਦੇ ਕੇ ਫਰਾਰ ਹੋ ਗਏ। ਉਨਾਂ ਨੇ ਕਿਹਾ ਫਰਾਰ ਹੋਏ ਵਿਅਕਤੀਆਂ ਵਿੱਚੋਂ ਦੋ ਵਿਅਕਤੀ ਮੂਰਤੀ ਪੁੱਤਰ ਦੇਸਾ ਅਤੇ ਸਲਵਿੰਦਰ ਸਿੰਘ ਪੁੱਤਰ ਮੂਰਤੀ ਸਿੰਘ ਵਾਸੀ ਡੱਲ ਵਜੋਂ ਹੈ। ਉਹਨਾਂ ਨੇ ਕਿਹਾ ਮੂਰਤੀ ਸਿੰਘ ਦੇ ਖੇਤਾਂ ਚੋਂ ਬਰਾਮਦ ਹੋਇਆ ਪੀਲੀ ਟੇਪ ਵਾਲਾ ਸ਼ੱਕੀ ਪੈਕਟ ਵਿੱਚੋ 501 ਗ੍ਰਾਮ ਹੈਰੋਇਨ ਬਰਾਮਦ ਹੋਈ। ਬਰਾਮਦ ਹੋਈ ਹੈਰੋਇਨ ਸਬੰਧੀ ਪੁਲਿਸ ਥਾਣਾ ਖਾਲੜਾ ਵਿਖੇ ਐਫਆਈਆਰ ਨੰਬਰ 126 ਮਿਤੀ 26.09.2024 ਅਧੀਨ, 10,11,12, ਏਅਰਕ੍ਰਾਫਟ ਐਕਟ ਅਤੇ 21-ਸੀ ਐਨਡੀਪੀਐਸ ਐਕਟ PS ਖਾਲੜਾ ਦਰਜ ਕੀਤਾ ਗਿਆ ਹੈ। ਡੀਐਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਜਲਦੀ ਫੜ ਕੇ ਕਾਨੂੰਨ ਦੇ ਹਵਾਲੇ ਕੀਤੇ ਜਾਣਗੇ।