Qadian 26 September
ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੇ ਚੱਲਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ ਰਾਜ ਮਸੀਹ ਕਾਦੀਆਂ ਦੀ ਅਗਵਾਈ ਵਿੱਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਤੇ ਉਹਨਾਂ ਦੀ ਟੀਮ ਦੇ ਵੱਲੋਂ ਅੱਜ ਕਾਦੀਆਂ ਬਸ ਸਟੈਂਡ ਵਿਖੇ ਜਾ ਕੇ ਮਜ਼ਦੂਰ ਵਰਗ ਦੇ ਲੋਕਾਂ ਨੂੰ 5 ਲੱਖ ਦੇ ਮੁਫਤ ਇਲਾਜ ਲਈ ਸਿਹਤ ਬੀਮਾ ਕਾਰਡ ਬਣਾਉਣ ਲਈ ਅਤੇ ਉਸ ਤੋਂ ਹੋਣ ਵਾਲੇ ਫਾਇਦੇਆਂ ਸਬੰਧੀ ਜਾਗਰੂਕ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਲੋਕ ਸਿਵਲ ਹਸਪਤਾਲ ਕਾਦੀਆਂ ਵਿਖੇ ਪਹੁੰਚ ਕੇ ਆਪਣੇ 5 ਲੱਖ ਦੇ ਮੁਫਤ ਇਲਾਜ ਵਾਲੇ ਬੀਮਾ ਕਾਰਡ ਜਰੂਰ ਬਣਾਉਣ । ਉਹਨਾਂ ਨੇ ਨਾਲ ਹੀ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਘਾਟ ਦੇ ਨਾਲ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਆਪਣਾ 5 ਲੱਖ ਦਾ ਮੁਫਤ ਇਲਾਜ ਕਰਵਾ ਸਕਦੇ ਹਨ। ਅਤੇ ਇਹ ਸੁਵਿਧਾ ਜੋ ਸਰਕਾਰ ਵੱਲੋਂ ਦਿੱਤੀ ਗਈ ਹੈ ਇਸ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨਾਂ ਲੋਕਾਂ ਨੇ ਅਜੇ ਤੱਕ ਕਾਰਡ ਨਹੀਂ ਬਣਵਾਏ ਉਹ ਆਪਣੇ ਬੀਮਾ ਕਾਰਡ ਜਰੂਰ ਬਣਾਉਣ । ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੇ ਨਾਲ ਸਤਪਾਲ ਸਿੰਘ, ਲਖਬੀਰ ਸਿੰਘ ,ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਪੰਮਾ, ਗੁਰਮੁਖ ਸਿੰਘ ਅਤੇ ਸਮੂਹ ਸਿਹਤ ਕਰਮਚਾਰੀ ਹਾਜ਼ਰ ਸਨ।